Milk Biscuit Syndrome: ਬੱਚੇ ਨੂੰ ਦੁੱਧ-ਬਿਸਕੁਟ ਖੁਆਉਣੇ ਪੈ ਸਕਦੇ ਭਾਰੀ, ਮਿਲਕ ਬਿਸਕੁਟ ਸਿੰਡਰੋਮ ਦਾ ਖਤਰਾ, ਜੇ ਦਿੱਸਣ ਇਹ ਲੱਛਣ ਤਾਂ ਹੋ ਜਾਓ ਸਾਵਧਾਨ
Child Health: ਜੇਕਰ ਸੌਣ ਤੋਂ ਪਹਿਲਾਂ ਦੁੱਧ ਤੇ ਬਿਸਕੁਟ ਖਾਧੇ ਜਾਣ ਤਾਂ ਇਨ੍ਹਾਂ ਭੋਜਨਾਂ ਵਿੱਚ ਮੌਜੂਦ ਐਸਿਡ ਭੰਜਨ ਨਲੀ ਵਿੱਚ ਵਾਪਸ ਚਲਾ ਜਾਂਦਾ ਹੈ ਤੇ ਕਈ ਵਾਰ ਗਲੇ ਤੱਕ ਵੀ ਪਹੁੰਚ ਜਾਂਦਾ ਹੈ।
Milk Biscuit Syndrome: ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਦੁੱਧ ਬਹੁਤ ਜ਼ਰੂਰੀ ਹੁੰਦਾ ਹੈ ਪਰ ਕਈ ਬੱਚੇ ਅਜਿਹੇ ਵੀ ਹੁੰਦੇ ਹਨ ਜੋ ਦੁੱਧ ਪੀਣ ਤੋਂ ਨਾ-ਨੁੱਕਰ ਕਰਦੇ ਹਨ। ਅਜਿਹੀ ਸਥਿਤੀ ਵਿੱਚ ਮਾਪੇ ਬੱਚਿਆਂ ਦੇ ਮਨਪਸੰਦ ਬਿਸਕੁਟ, ਕੁਕੀਜ਼ ਤੇ ਹੋਰ ਕਈ ਤਰ੍ਹਾਂ ਦੀਆਂ ਚੀਜ਼ਾਂ ਦਾ ਲਾਲਚ ਦਿੰਦੇ ਹਨ। ਦੁੱਧ ਤੇ ਬਿਸਕੁਟ ਦਾ ਕੰਬੀਨੇਸ਼ਨ ਬੱਚਿਆਂ ਨੂੰ ਸਵਾਦਿਸ਼ਟ ਲੱਗਣ ਲੱਗਦਾ ਹੈ। ਇਸ ਤਰੀਕੇ ਨਾਲ ਬੱਚੇ ਇਸ ਨੂੰ ਆਪਣੀ ਆਦਤ ਬਣਾ ਲੈਂਦੇ ਹਨ।
ਕੁਝ ਸਮੇਂ ਬਾਅਦ ਹਾਲਤ ਇਹ ਹੋ ਜਾਂਦੀ ਹੈ ਕਿ ਬੱਚੇ ਮੰਗ-ਮੰਗ ਕੇ ਦੁੱਧ ਤੇ ਬਿਸਕੁਟ ਖਾਣ ਲੱਗਦੇ ਹਨ। ਇਸ ਕਾਰਨ ਬੱਚਿਆਂ ਵਿੱਚ ਮਿਲਕ ਬਿਸਕੁਟ ਸਿੰਡਰੋਮ ਹੋ ਜਾਂਦਾ ਹੈ ਤੇ ਮਾਤਾ-ਪਿਤਾ ਨੂੰ ਵੀ ਇਸ ਬਾਰੇ ਪਤਾ ਨਹੀਂ ਹੁੰਦਾ। ਮਿਲਕ ਬਿਸਕੁਟ ਸਿੰਡਰੋਮ ਨੂੰ ਆਮ ਤੌਰ 'ਤੇ ਡਾਕਟਰਾਂ ਵੱਲੋਂ ਦੁੱਧ ਤੇ ਕੂਕੀ ਦੀ ਬਿਮਾਰੀ ਕਿਹਾ ਜਾਂਦਾ ਹੈ। ਹਾਲਾਂਕਿ ਹੋਰ ਖਾਣ-ਪੀਣ ਵਾਲੀਆਂ ਚੀਜ਼ਾਂ ਵੀ ਇਸ ਲਈ ਜ਼ਿੰਮੇਵਾਰ ਹੁੰਦੀਆਂ ਹਨ। ਆਓ ਜਾਣਦੇ ਹਾਂ ਕੀ ਹੈ ਇਹ ਮਿਲਕ ਬਿਸਕੁੱਟ ਸਿੰਡਰੋਮ ਕੀ ਹੈ।
ਮਿਲਕ ਬਿਸਕੁਟ ਸਿੰਡਰੋਮ ਕੀ ਹੈ?
ਆਮ ਤੌਰ 'ਤੇ, ਇਹ ਸਿੰਡਰੋਮ ਡੇਅਰੀ ਉਤਪਾਦਾਂ ਕਾਰਨ ਹੁੰਦਾ ਹੈ ਜਿਸ ਵਿੱਚ ਪ੍ਰੀਜ਼ਰਵੇਟਿਵ ਤੇ ਚੀਨੀ ਦੀ ਜ਼ਿਆਦਾ ਮਾਤਰਾ ਹੁੰਦੀ ਹੈ। ਬਿਸਕੁਟ ਵਿੱਚ ਬਹੁਤ ਜ਼ਿਆਦਾ ਚੀਨੀ, ਆਟਾ, ਗੈਰ-ਸਿਹਤਮੰਦ ਚਰਬੀ ਹੁੰਦੀ ਹੈ। ਜੇਕਰ ਸੌਣ ਤੋਂ ਪਹਿਲਾਂ ਦੁੱਧ ਤੇ ਬਿਸਕੁਟ ਖਾਧੇ ਜਾਣ ਤਾਂ ਇਨ੍ਹਾਂ ਭੋਜਨਾਂ ਵਿੱਚ ਮੌਜੂਦ ਐਸਿਡ ਭੰਜਨ ਨਲੀ ਵਿੱਚ ਵਾਪਸ ਚਲਾ ਜਾਂਦਾ ਹੈ ਤੇ ਕਈ ਵਾਰ ਗਲੇ ਤੱਕ ਵੀ ਪਹੁੰਚ ਜਾਂਦਾ ਹੈ। ਅਜਿਹੇ 'ਚ ਬੱਚਿਆਂ ਨੂੰ ਵੱਡਿਆਂ ਵਾਂਗ ਸੀਨੇ ਵਿੱਚ ਜਲਣ ਨਹੀਂ ਹੁੰਦੀ। ਇਸੇ ਕਰਕੇ ਉਨ੍ਹਾਂ ਨੂੰ ਅਕਸਰ ਨੱਕ ਵਗਣਾ, ਛਾਤੀ ਵਿੱਚ ਬਲਗਮ, ਖੰਘ ਜਾਂ ਗਲੇ ਵਿੱਚ ਖਰਾਸ਼ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ।
ਸਾਹਿਤ ਮਾਹਿਰਾਂ ਮੁਤਾਬਕ ਇਹ ਸਭ ਮਿਲਕ ਬਿਸਕੁਟ ਸਿੰਡਰੋਮ ਕਾਰਨ ਹੁੰਦਾ ਹੈ। ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਰੋਜ਼ਾਨਾ ਰਾਤ ਨੂੰ ਦੁੱਧ ਪੀਣ ਲਈ ਦਿੰਦੇ ਹੋ ਤੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਬੱਚੇ ਨੂੰ ਖਾਂਸੀ, ਕੈਫ ਜਾਂ ਗਲੇ ਵਿੱਚ ਖਰਾਸ਼ ਤੇ ਕਬਜ਼ ਦੀ ਸਮੱਸਿਆ ਹੈ, ਤਾਂ ਤੁਹਾਨੂੰ ਬੱਚਿਆਂ ਦੇ ਡਾਕਟਰ ਨੂੰ ਦਿਖਾਉਣ ਦੀ ਜ਼ਰੂਰਤ ਹੈ। ਨਹੀਂ ਤਾਂ ਤੁਹਾਡੇ ਬੱਚੇ ਨੂੰ ਐਸੀਡਿਟੀ, ਦਸਤ, ਕਬਜ਼, ਭਾਰ ਵਧਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਤੁਹਾਨੂੰ ਇਹ ਵੀ ਦੱਸ ਦੇਈਏ ਕਿ ਜੇਕਰ ਤੁਸੀਂ ਸਾਫਟ ਡਰਿੰਕਸ, ਸੋਡਾ, ਫਲੇਵਰਡ ਦਹੀਂ, ਆਈਸਕ੍ਰੀਮ ਵਰਗੀਆਂ ਚੀਜ਼ਾਂ ਦਾ ਸੇਵਨ ਕਰਦੇ ਹੋ ਤਾਂ ਵੀ ਬੱਚੇ ਇਸ ਦਾ ਸ਼ਿਕਾਰ ਹੋ ਸਕਦੇ ਹਨ।
ਮਿਲਕ ਬਿਸਕੁਟ ਸਿੰਡਰੋਮ ਦੇ ਲੱਛਣ
1. ਰਾਤ ਨੂੰ ਦੁੱਧ ਤੇ ਬਿਸਕੁਟ ਖਾਣ ਦੀ ਜਿੱਦ ਕਰਨਾ
2. ਖਾਣਾ ਖਾਣ ਤੋਂ ਬਾਅਦ ਵੀ ਦੁੱਧ ਤੇ ਬਿਸਕੁਟ ਖਾਣ ਦੀ ਜ਼ਿੱਦ ਕਰਨਾ
3. ਬਿਸਕੁਟ ਤੋਂ ਬਿਨਾਂ ਦੁੱਧ ਦਾ ਸੇਵਨ ਨਾ ਕਰਨਾ
4. ਭੋਜਨ ਦੀ ਬਜਾਏ ਸਿਰਫ਼ ਦੁੱਧ ਤੇ ਬਿਸਕੁਟ ਮੰਗਣਾ
5. ਦਿਨ ਵਿੱਚ ਕਈ ਵਾਰ ਦੁੱਧ ਤੇ ਬਿਸਕੁਟ ਖਾਣ ਦੀ ਜ਼ਿੱਦ ਕਰਨਾ
ਦੁੱਧ ਬਿਸਕੁਟ ਸਿੰਡਰੋਮ ਕਾਰਨ ਸਮੱਸਿਆਵਾਂ
1. ਦੰਦ ਵਿੱਚ ਸੜਨ
2. ਕਬਜ਼ ਦੀ ਸਮੱਸਿਆ
3. ਮੋਟਾਪਾ
4. ਸਮੇਂ ਤੋਂ ਪਹਿਲਾਂ ਸ਼ੂਗਰ
5. ਸ਼ੂਗਰ ਦਾ ਪੱਧਰ ਵਧਣਾ
ਕਮਜ਼ੋਰ ਇਮਿਊਨਿਟੀ
ਕੀ ਕਰੀਏ ਇਲਾਜ
ਜੇਕਰ ਤੁਸੀਂ ਵੀ ਆਪਣੇ ਬੱਚਿਆਂ 'ਚ ਅਜਿਹੇ ਕੋਈ ਲੱਛਣ ਦੇਖਦੇ ਹੋ ਤਾਂ ਉਨ੍ਹਾਂ ਨੂੰ ਡਾਕਟਰ ਨੂੰ ਜ਼ਰੂਰ ਦਿਖਾਓ। ਇਸ ਦਾ ਇਲਾਜ ਨਿਊਟ੍ਰੀਸ਼ਨਿਸਟ ਜਾਂ ਡਾਇਟੀਸ਼ੀਅਨ ਦੀ ਮਦਦ ਨਾਲ ਕੀਤਾ ਜਾ ਸਕਦਾ ਹੈ। ਤੁਸੀਂ ਬੱਚੇ ਨੂੰ ਡਾਕਟਰ ਜਾਂ ਨਿਊਟ੍ਰੀਸ਼ਨਿਸਟ ਕੋਲ ਲੈ ਜਾਓ। ਉਹ ਡਾਈਟ ਪਲਾਨ ਦੇਣਗੇ। ਉਸ ਅਨੁਸਾਰ ਬੱਚੇ ਦੀ ਖੁਰਾਕ ਤਿਆਰ ਕਰੋ। ਕੁਝ ਦਿਨਾਂ ਲਈ ਬੱਚਿਆਂ ਨੂੰ ਦੁੱਧ ਦੇਣਾ ਬੰਦ ਕਰੋ ਤੇ ਉਨ੍ਹਾਂ ਨੂੰ ਸਿਹਤਮੰਦ ਭੋਜਨ ਖੁਆਓ।
Check out below Health Tools-
Calculate Your Body Mass Index ( BMI )