(Source: ECI/ABP News)
Mustard oil: ਸਬਜ਼ੀ ਨੂੰ ਸਰੋਂ ਦੇ ਤੇਲ ਦਾ ਤੜਕਾ ਲਾਉਣ ਵਾਲੇ ਸਾਵਧਾਨ! ਜਾਣੋ ਦਿਲ ਲਈ ਕਿੰਨਾ ਸਹੀ, ਤਾਜ਼ਾ ਰਿਸਰਚ 'ਚ ਖੁਲਾਸਾ
ਭਾਰਤ ਦੇ ਕਈ ਰਾਜਾਂ ਵਿੱਚ ਰਹਿਣ ਵਾਲੀ ਇੱਕ ਵੱਡੀ ਆਬਾਦੀ ਸਰ੍ਹੋਂ ਦੇ ਤੇਲ ਨੂੰ ਖਾਣਾ ਪਕਾਉਣ ਵਾਲੇ ਤੇਲ ਵਜੋਂ ਵਰਤਦੀ ਹੈ। ਸਿਹਤ ਮਾਹਿਰਾਂ ਮੁਤਾਬਕ ਖਾਣਾ ਬਣਾਉਣ ਦੇ ਤੇਲ ਦਾ ਸਾਡੀ ਸਿਹਤ, ਖਾਸ ਕਰਕੇ ਦਿਲ ਦੀ ਸਿਹਤ ਨਾਲ ਸਿੱਧਾ ਸਬੰਧ ਹੈ।
![Mustard oil: ਸਬਜ਼ੀ ਨੂੰ ਸਰੋਂ ਦੇ ਤੇਲ ਦਾ ਤੜਕਾ ਲਾਉਣ ਵਾਲੇ ਸਾਵਧਾਨ! ਜਾਣੋ ਦਿਲ ਲਈ ਕਿੰਨਾ ਸਹੀ, ਤਾਜ਼ਾ ਰਿਸਰਚ 'ਚ ਖੁਲਾਸਾ Mustard oil Be careful those cooking vegetables with mustard oil Know its side effects research revealed Mustard oil: ਸਬਜ਼ੀ ਨੂੰ ਸਰੋਂ ਦੇ ਤੇਲ ਦਾ ਤੜਕਾ ਲਾਉਣ ਵਾਲੇ ਸਾਵਧਾਨ! ਜਾਣੋ ਦਿਲ ਲਈ ਕਿੰਨਾ ਸਹੀ, ਤਾਜ਼ਾ ਰਿਸਰਚ 'ਚ ਖੁਲਾਸਾ](https://feeds.abplive.com/onecms/images/uploaded-images/2023/06/08/07b33d20ea154615bba12afe46fd7d2d1686233131438267_original.jpg?impolicy=abp_cdn&imwidth=1200&height=675)
Side effects of Mustard oil: ਭਾਰਤ ਦੇ ਕਈ ਰਾਜਾਂ ਵਿੱਚ ਰਹਿਣ ਵਾਲੀ ਇੱਕ ਵੱਡੀ ਆਬਾਦੀ ਸਰ੍ਹੋਂ ਦੇ ਤੇਲ ਨੂੰ ਖਾਣਾ ਪਕਾਉਣ ਵਾਲੇ ਤੇਲ ਵਜੋਂ ਵਰਤਦੀ ਹੈ। ਖਾਸ ਕਰਕੇ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ ਵਿੱਚ ਸਰ੍ਹੋਂ ਦਾ ਤੇਲ ਖਾਣਾ ਪਕਾਉਣ ਲਈ ਵਰਤਿਆ ਜਾਂਦਾ ਹੈ। ਸਿਹਤ ਮਾਹਿਰਾਂ ਮੁਤਾਬਕ ਖਾਣਾ ਬਣਾਉਣ ਦੇ ਤੇਲ ਦਾ ਸਾਡੀ ਸਿਹਤ, ਖਾਸ ਕਰਕੇ ਦਿਲ ਦੀ ਸਿਹਤ ਨਾਲ ਸਿੱਧਾ ਸਬੰਧ ਹੈ।
ਤੇਲ ਵਿੱਚ ਮੌਜੂਦ ਚਰਬੀ ਕਾਰਨ ਸਰੀਰ ਵਿੱਚ ਚੰਗੇ ਜਾਂ ਮਾੜੇ ਕੋਲੈਸਟ੍ਰਾਲ ਦੀ ਮਾਤਰਾ ਵੱਧ ਜਾਂਦੀ ਹੈ। ਸਰ੍ਹੋਂ ਦਾ ਤੇਲ, ਜੋ ਭਾਰਤ ਵਿੱਚ ਖਾਣਾ ਪਕਾਉਣ ਦੇ ਤੇਲ ਵਜੋਂ ਵਰਤਿਆ ਜਾਂਦਾ ਹੈ, ਅਮਰੀਕਾ, ਕੈਨੇਡਾ ਤੇ ਯੂਰਪ ਦੇ ਕਈ ਦੇਸ਼ਾਂ ਵਿੱਚ ਪਾਬੰਦੀਸ਼ੁਦਾ ਹੈ। ਇਨ੍ਹਾਂ ਦੇਸ਼ਾਂ ਦਾ ਮੰਨਣਾ ਹੈ ਕਿ ਸਰ੍ਹੋਂ ਦੇ ਤੇਲ ਨੂੰ ਰਸੋਈ ਦੇ ਤੇਲ ਵਜੋਂ ਵਰਤਣਾ ਦਿਲ ਦੀ ਸਿਹਤ ਲਈ ਚੰਗਾ ਨਹੀਂ। ਆਓ ਜਾਣਦੇ ਹਾਂ ਇਸ ਬਾਰੇ ਦੁਨੀਆ ਭਰ ਵਿੱਚ ਹੋਈ ਖੋਜ ਕੀ ਕਹਿੰਦੀ ਹੈ…
ਸਰ੍ਹੋਂ ਦੇ ਤੇਲ ਨੂੰ ਖਾਣਾ ਪਕਾਉਣ ਦੇ ਤੇਲ ਵਜੋਂ ਵਰਤਣ ਦੇ ਫਾਇਦੇ ਤੇ ਨੁਕਸਾਨ ਦੋਵੇਂ ਹੋ ਸਕਦੇ ਹਨ ਪਰ ਇਹ ਇਸ ਦੀ ਮਾਤਰਾ 'ਤੇ ਨਿਰਭਰ ਕਰਦਾ ਹੈ। ਖਾਣਾ ਪਕਾਉਣ ਵਾਲੇ ਤੇਲ ਦਾ ਸਿੱਧਾ ਸਬੰਧ ਕੋਲੈਸਟ੍ਰੋਲ ਨਾਲ ਹੁੰਦਾ ਹੈ। ਇਸ ਦੇ ਖੂਨ ਦੀਆਂ ਨਾੜੀਆਂ ਵਿੱਚ ਜਮ੍ਹਾ ਹੋਣ ਨਾਲ ਦਿਲ ਨਾਲ ਜੁੜੀਆਂ ਕਈ ਸਮੱਸਿਆਵਾਂ ਹੋ ਜਾਂਦੀਆਂ ਹਨ।
ਖੋਜ ਦਰਸਾਉਂਦੀ ਹੈ ਕਿ ਸਰ੍ਹੋਂ ਦਾ ਤੇਲ ਸੀਮਤ ਮਾਤਰਾ ਵਿੱਚ ਚੰਗਾ ਹੁੰਦਾ ਹੈ, ਪਰ ਇਸ ਦਾ ਜ਼ਿਆਦਾ ਸੇਵਨ ਕਰਨ ਨਾਲ ਕੋਲੈਸਟ੍ਰੋਲ ਵਧ ਸਕਦਾ ਹੈ। ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ (NCBI) ਅਨੁਸਾਰ ਸਰ੍ਹੋਂ ਦਾ ਤੇਲ ਦਿਲ ਲਈ ਬਿਲਕੁਲ ਵੀ ਚੰਗਾ ਨਹੀਂ ਮੰਨਿਆ ਜਾਂਦਾ। ਦਰਅਸਲ, ਇਸ ਦੀ ਜ਼ਿਆਦਾ ਮਾਤਰਾ ਤੁਹਾਡੇ ਦਿਲ ਨੂੰ ਬਿਮਾਰ ਕਰ ਸਕਦੀ ਹੈ।
ਖੋਜ ਕੀ ਕਹਿੰਦੀ ਹੈ?
ਖੋਜ ਅਨੁਸਾਰ, ਸਰ੍ਹੋਂ ਦੇ ਤੇਲ ਵਿੱਚ ਮੌਜੂਦ ਮੋਨੋਸੈਚੁਰੇਟਿਡ ਫੈਟ ਕੋਲੈਸਟ੍ਰੋਲ ਦੇ ਪੱਧਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੀ ਹੈ। ਇਸ ਲਈ ਸਰ੍ਹੋਂ ਦੇ ਤੇਲ ਦੀ ਥੋੜ੍ਹੀ ਜਿਹੀ ਮਾਤਰਾ ਸਿਹਤ ਲਈ ਚੰਗੀ ਮੰਨੀ ਜਾਂਦੀ ਹੈ। ਇਸ ਦੇ ਨਾਲ ਹੀ ਸਰ੍ਹੋਂ ਦੇ ਤੇਲ ਵਿੱਚ ਇਰੋਸਿਕ ਐਸਿਡ ਵੀ ਹੁੰਦਾ ਹੈ। ਭਾਰਤ ਵਿੱਚ ਤਿਆਰ ਸਰ੍ਹੋਂ ਦੇ ਤੇਲ ਵਿੱਚ ਇਸ ਨੂੰ ਘੱਟ ਰੱਖਿਆ ਜਾਂਦਾ ਹੈ, ਪਰ ਅਮਰੀਕਾ, ਕੈਨੇਡਾ ਤੇ ਯੂਰਪ ਦੇ ਦੇਸ਼ਾਂ ਵਿੱਚ ਇਸ ਦੀ ਖਪਤ ਚੰਗੀ ਨਹੀਂ ਮੰਨੀ ਜਾਂਦੀ।
ਖੋਜ ਮੁਤਾਬਕ ਇਰੋਸਿਕ ਐਸਿਡ ਦਿਲ ਦੀ ਸਿਹਤ ਲਈ ਹਾਨੀਕਾਰਕ ਹੈ। ਇਸੇ ਲਈ ਉਨ੍ਹਾਂ ਦੇਸ਼ਾਂ ਵਿੱਚ ਸਰ੍ਹੋਂ ਦੇ ਤੇਲ 'ਤੇ ਪਾਬੰਦੀ ਹੈ। ਭਾਰਤ ਵਿੱਚ ਸਰ੍ਹੋਂ ਦਾ ਤੇਲ ਦਿਲ ਦੀ ਸਿਹਤ ਲਈ ਚੰਗਾ ਮੰਨਿਆ ਜਾਂਦਾ ਹੈ ਪਰ ਇਸ ਦੀ ਸੀਮਤ ਮਾਤਰਾ ਵਿੱਚ ਹੀ ਵਰਤੋਂ ਸਿਹਤ ਲਈ ਚੰਗੀ ਹੁੰਦੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)