Side Effects of Eating Pizza: ਪੀਜ਼ਾ ਖਾਣ ਦੀ ਆਦਤ ਪੈ ਸਕਦੀ ਸਿਹਤ ਲਈ ਭਾਰੀ, ਜਾਣੋ ਇਹ ਤੁਹਾਡੇ ਸਰੀਰ ਲਈ ਕਿੰਨਾ ਘਾਤਕ!
Health News: ਪੀਜ਼ਾ ਦੇ ਨਾਮ ਸੁਣਦੇ ਹੀ ਮੂੰਹ ਦੇ ਵਿੱਚ ਪਾਣੀ ਆ ਜਾਂਦਾ ਹੈ, ਕਿਉਂਕਿ ਇਹ ਸਭ ਨੂੰ ਖਾਣਾ ਖੂਬ ਪਸੰਦ ਹੁੰਦਾ ਹੈ। ਇਹ ਬਾਜ਼ਾਰ ਵਿੱਚ ਕਈ ਫਲੇਵਰਾਂ ਵਿੱਚ ਉਪਲਬਧ ਹੈ। ਪਰ ਜੇਕਰ ਤੁਸੀਂ ਹੱਦ ਤੋਂ ਵੱਧ ਖਾ ਰਹੇ ਹੋ ਤਾਂ ਸਾਵਧਾਨ ਹੋ ਜਾਓ
Side Effects of Eating Pizza: ਪੀਜ਼ਾ ਦੇ ਨਾਮ ਸੁਣਦੇ ਹੀ ਮੂੰਹ ਦੇ ਵਿੱਚ ਪਾਣੀ ਆ ਜਾਂਦਾ ਹੈ, ਕਿਉਂਕਿ ਇਹ ਸਭ ਨੂੰ ਖਾਣਾ ਖੂਬ ਪਸੰਦ ਹੁੰਦਾ ਹੈ। ਇਹ ਬਾਜ਼ਾਰ ਵਿੱਚ ਕਈ ਫਲੇਵਰਾਂ ਵਿੱਚ ਉਪਲਬਧ ਹੈ। ਇਹ ਇੱਕ ਸੁਆਦੀ ਪਕਵਾਨ ਹੈ, ਜਿਸ ਨੂੰ ਬੱਚਿਆਂ ਤੋਂ ਲੈ ਕੇ ਵੱਡੇ ਹਰ ਉਮਰ ਦੇ ਲੋਕ ਖੂਬ ਪਸੰਦ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਪੀਜ਼ਾ ਦਾ ਜ਼ਿਆਦਾ ਸੇਵਨ ਤੁਹਾਡੀ ਸਿਹਤ 'ਤੇ ਮਾੜਾ ਪ੍ਰਭਾਵ ਪਾ ਸਕਦਾ (Eating too much pizza can have a negative impact on your health) ਹੈ। ਅੱਜ ਅਸੀਂ ਤੁਹਾਨੂੰ ਇਸ ਦੇ ਨੁਕਸਾਨ ਬਾਰੇ ਦੱਸਾਂਗੇ।
ਪੀਜ਼ਾ ਜ਼ਿਆਦਾ ਮਸਾਲੇਦਾਰ ਅਤੇ ਮੈਦੇ ਤੋਂ ਤਿਆਰ ਕੀਤਾ ਜਾਂਦਾ ਹੈ, ਜਿਸ ਕਾਰਨ ਇਸ ਵਿਚ ਜ਼ਿਆਦਾ ਕੈਲੋਰੀ ਹੁੰਦੀ ਹੈ ਅਤੇ ਇਹ ਮੋਟਾਪਾ, ਸ਼ੂਗਰ ਵਰਗੀਆਂ ਸਮੱਸਿਆਵਾਂ ਨੂੰ ਜਨਮ ਦਿੰਦਾ ਹੈ।
ਹੋਰ ਪੜ੍ਹੋ : ਮਾਪੇ ਹੋ ਜਾਣ ਸਾਵਧਾਨ! ਡੱਬਾਬੰਦ Milk ਪਾਊਡਰ ਬੱਚਿਆਂ ਲਈ ਘਾਤਕ, WHO ਨੇ ਦਿੱਤੀ ਚੇਤਾਵਨੀ
ਪੀਜ਼ਾ ਖਾਣ ਨਾਲ ਹੁੰਦੇ ਇਹ ਨੁਕਸਾਨ
- ਪੀਜ਼ਾ 'ਚ ਪਨੀਰ ਅਤੇ ਮੱਖਣ ਜ਼ਿਆਦਾ ਹੁੰਦਾ ਹੈ, ਜਿਸ ਨਾਲ ਕੋਲੈਸਟ੍ਰਾਲ ਅਤੇ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਖਤਰਾ ਵਧ ਸਕਦਾ ਹੈ।
- ਇੰਨਾ ਹੀ ਨਹੀਂ, ਪੀਜ਼ਾ ਦਾ ਅਧਾਰ ਮੈਦੇ ਦਾ ਬਣਿਆ ਹੁੰਦਾ ਹੈ, ਜਿਸ ਨਾਲ ਪਾਚਨ ਤੰਤਰ ਪ੍ਰਭਾਵਿਤ ਹੁੰਦਾ ਹੈ ਅਤੇ ਅੰਤੜੀਆਂ ਦੀਆਂ ਸਮੱਸਿਆਵਾਂ ਹੋਣ ਦੀ ਸੰਭਾਵਨਾ ਰਹਿੰਦੀ ਹੈ।
- ਇਸ 'ਚ ਜ਼ਿਆਦਾ ਸੋਡੀਅਮ ਹੋਣ ਕਾਰਨ ਬਲੱਡ ਪ੍ਰੈਸ਼ਰ ਵਰਗੀ ਸਮੱਸਿਆ ਬਣੀ ਰਹਿੰਦੀ ਹੈ।
- ਇਸ ਤੋਂ ਇਲਾਵਾ ਪੀਜ਼ਾ 'ਚ ਕੈਫੀਨ ਹੁੰਦਾ ਹੈ ਜੋ ਨੀਂਦ ਦੀ ਸਮੱਸਿਆ ਦਾ ਕਾਰਨ ਬਣ ਸਕਦਾ ਹੈ।
ਇੰਝ ਕਰੋ ਬਚਾਓ
ਪੀਜ਼ਾ ਖਾਣਾ ਸਿਹਤ ਲਈ ਬਹੁਤ ਖਤਰਨਾਕ ਹੋ ਸਕਦਾ ਹੈ। ਇਸ ਕਾਰਨ ਕਈ ਬਿਮਾਰੀਆਂ ਹੋਣ ਦਾ ਖਦਸ਼ਾ ਹੈ। ਇਸ ਸਭ ਤੋਂ ਬਚਣ ਲਈ ਤੁਹਾਨੂੰ ਪੀਜ਼ਾ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਪੀਜ਼ਾ ਖਾਣਾ ਪਸੰਦ ਕਰਦੇ ਹੋ, ਤਾਂ ਤੁਸੀਂ ਇਸ ਨੂੰ ਸਿਹਤਮੰਦ ਸਮੱਗਰੀ ਦੀ ਵਰਤੋਂ ਕਰਕੇ ਘਰ ਵਿੱਚ ਬਣਾ ਸਕਦੇ ਹੋ। ਤੁਸੀਂ ਮੋਟੇ ਆਨਾਜ਼ ਦੀ ਵਰਤੋਂ ਕਰਕੇ ਪੀਜ਼ੇ ਦਾ ਡੋ ਘਰ ਦੇ ਵਿੱਚ ਹੀ ਤਿਆਰ ਕਰ ਸਕਦੇ ਹੋ ਅਤੇ ਟੌਪਿੰਗ ਦੇ ਵਿੱਚ ਚੰਗੀ ਸਬਜ਼ੀਆਂ ਦੀ ਵਰਤੋਂ ਕਰਕੇ ਇੱਕ ਆਪਣੇ ਲਈ ਇੱਕ ਹੈਲਦੀ ਪੀਜ਼ਾ ਤਿਆਰ ਕਰ ਸਕਦੇ ਹੋ। ਪੀਜ਼ਾ ਦੀ ਬਜਾਏ ਸਿਹਤਮੰਦ ਪੌਸ਼ਟਿਕ ਭੋਜਨ ਖਾਣ ਦੀ ਕੋਸ਼ਿਸ਼ ਕਰੋ। ਕਿਸੇ ਵੀ ਆਦਤ ਨੂੰ ਅਚਾਨਕ ਛੱਡਣਾ ਬਹੁਤ ਮੁਸ਼ਕਲ ਹੁੰਦਾ ਹੈ, ਇਸ ਲਈ ਇਸਨੂੰ ਹੌਲੀ-ਹੌਲੀ ਛੱਡਣ ਦੀ ਕੋਸ਼ਿਸ਼ ਕਰੋ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )