Skin Care: ਚਿਹਰੇ 'ਤੇ ਪਈਆਂ ਛਾਈਆਂ ਤੋਂ ਹੋ ਪ੍ਰੇਸ਼ਾਨ! ਜਾਣੋ ਇਸ Natural Drink ਬਾਰੇ, ਕੁੱਝ ਹੀ ਦਿਨਾਂ 'ਚ ਦਿਖਣ ਲੱਗੇਗਾ ਅਸਰ
Pigmentation: ਚਿਹਰੇ 'ਤੇ ਪਈਆਂ ਛਾਈਆਂ ਨੂੰ ਬਾਏ-ਬਾਏ ਕਹਿਣ ਦਾ ਸਮੇਂ ਆ ਗਿਆ ਹੈ। ਅੱਜ ਅਸੀਂ ਇਸ ਆਰਟੀਕਲ ਰਾਹੀਂ ਇਸ Natural Drink ਬਾਰੇ ਦੱਸਾਂਗੇ, ਜਿਸ ਨਾਲ ਤੁਹਾਨੂੰ ਗਜ਼ਬ ਦੇ ਫਾਇਦੇ ਮਿਲਣਗੇ।
Skin Care: ਚਿਹਰਾ ਸਾਡੇ ਸਰੀਰ ਦਾ ਉਹ ਹਿੱਸਾ ਹੈ ਜੋ ਸਾਡੀ ਦਿੱਖ ਨੂੰ ਪੇਸ਼ ਕਰਦਾ ਹੈ। ਜਿਸ ਕਰਕੇ ਹਰ ਕੋਈ ਆਪਣੇ ਚਿਹਰੇ ਦੀ ਖੂਬਸੂਰਤੀ ਪ੍ਰਤੀ ਜ਼ਿਆਦਾ ਸੁਚੇਤ ਰਹਿੰਦਾ ਹੈ। ਪਰ ਬਹੁਤ ਸਾਰੇ ਲੋਕ ਆਪਣੇ ਚਿਹਰੇ ਦੀਆਂ ਛਾਈਆਂ ਤੋਂ ਬਹੁਤ ਹੀ ਜ਼ਿਆਦਾ ਪ੍ਰੇਸ਼ਾਨ ਰਹਿੰਦੇ ਹਨ। ਜਿਸ ਕਰਕੇ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਨਾਲ ਆਤਮ ਵਿਸ਼ਵਾਸ ਵੀ ਘੱਟਦਾ ਹੈ। ਇਸਨੂੰ ਛੁਪਾਉਣ ਦੇ ਲਈ ਅਸੀਂ ਸਕਿਨਕੇਅਰ ਉਤਪਾਦਾਂ 'ਤੇ ਭਾਰੀ ਮਾਤਰਾ ਵਿੱਚ ਪੈਸਾ ਖਰਚ ਕਰਦੇ ਹਾਂ। ਸਕਿਨ ਪਿਗਮੈਂਟੇਸ਼ਨ ਇੱਕ ਅਜਿਹੀ ਹੀ ਆਮ ਚਮੜੀ ਦੀ ਸਮੱਸਿਆ ਹੈ, ਜਿਸ ਦਾ ਕਈ ਕਾਰਨਾਂ ਕਰਕੇ ਕਈ ਔਰਤਾਂ ਅਤੇ ਇੱਥੋਂ ਤੱਕ ਕਿ ਬਹੁਤ ਸਾਰੇ ਮਰਦਾਂ ਨੂੰ ਵੀ ਸਾਹਮਣਾ ਕਰਨਾ ਪੈਂਦਾ ਹੈ।
ਜੇਕਰ ਤਸੀਂ ਜਾਂ ਤੁਹਾਡੇ ਕੋਈ ਪਰਿਵਾਰਕ ਮੈਂਬਰ ਇਸ ਸਮੱਸਿਆ ਤੋਂ ਪ੍ਰੇਸ਼ਾਨ ਹੈ ਤਾਂ ਅੱਜ ਅਸੀਂ ਤੁਹਾਨੂੰ ਕੁੱਝ ਕੁਦਰਤੀ ਉਪਚਾਰਾਂ ਬਾਰੇ ਦੱਸਾਂਗੇ, ਜਿਨ੍ਹਾਂ ਦੀ ਮਦਦ ਨਾਲ ਚਮੜੀ ਨੂੰ ਸਿਹਤਮੰਦ ਅਤੇ ਚਮਕਦਾਰ ਰੱਖਿਆ ਜਾ ਸਕਦਾ ਹੈ।
ਚਮੜੀ ਦੇ ਪਿਗਮੈਂਟੇਸ਼ਨ ਯਾਨੀਕਿ ਛਾਈਆਂ ਨੂੰ ਅੰਦਰੋਂ ਦੂਰ ਕਰਨ ਲਈ ਤੁਹਾਨੂੰ ਹੇਠਾਂ ਦਿੱਤੇ ਗਏ ਡ੍ਰਿੰਕ ਨੂੰ ਰੋਜ਼ਾਨਾ ਪੀਣਾ ਹੋਵੇਗਾ, ਜਿਸ ਤੋਂ ਬਾਅਦ ਤੁਹਾਡੀ ਚਮੜੀ ਹੌਲੀ-ਹੌਲੀ ਕੁਦਰਤੀ ਤੌਰ 'ਤੇ ਚਮਕਣ ਲੱਗ ਜਾਵੇਗੀ। ਆਓ ਜਾਣਦੇ ਹਾਂ ਇਸਨੂੰ ਬਣਾਉਣ ਦੀ ਰੈਸਿਪੀ ਅਤੇ ਇਸਦੇ ਫਾਇਦਿਆਂ ਬਾਰੇ।
ਸਮੱਗਰੀ:
1 ਛੋਟਾ ਖੀਰਾ
1/2 ਕੱਪ ਅਨਾਰ
10-12 ਕੜੀ ਪੱਤੇ
1/2 ਨਿੰਬੂ ਦਾ ਜੂਸ
ਇਸ ਜੂਸ ਦੇ ਫਾਇਦੇ (Benefits of this juice)
- ਖੀਰੇ 'ਚ ਐਂਟੀਆਕਸੀਡੈਂਟ ਅਤੇ ਸਿਲਿਕਾ ਹੁੰਦੇ ਹਨ ਜੋ ਪਿਗਮੈਂਟੇਸ਼ਨ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ।
- ਅਨਾਰ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ, ਜੋ ਪਿਗਮੈਂਟੇਸ਼ਨ ਦੇ ਧੱਬਿਆਂ ਨੂੰ ਹਲਕਾ ਕਰਨ ਵਿੱਚ ਮਦਦ ਕਰ ਸਕਦਾ ਹੈ।
- ਕੜੀ ਪੱਤੇ 'ਚ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟ ਹੁੰਦੇ ਹਨ, ਜੋ ਪਿਗਮੈਂਟੇਸ਼ਨ ਨੂੰ ਘੱਟ ਕਰਨ 'ਚ ਮਦਦ ਕਰ ਸਕਦੇ ਹਨ।
- ਨਿੰਬੂ ਦਾ ਰਸ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ, ਜੋ ਚਮੜੀ 'ਤੇ ਕਾਲੇ ਧੱਬਿਆਂ ਅਤੇ ਪਿਗਮੈਂਟੇਸ਼ਨ ਨੂੰ ਹਲਕਾ ਕਰਨ ਵਿੱਚ ਮਦਦ ਕਰਦਾ ਹੈ।
ਜੇਕਰ ਤੁਹਾਨੂੰ ਕਈ ਸਕਿਨ ਐਲਰਜੀ ਹੈ ਤਾਂ ਇਸ ਦੇ ਸੇਵਨ ਤੋਂ ਪਹਿਲਾਂ ਇੱਕ ਵਾਰ ਕਿਸੇ ਸਿਹਤ ਮਾਹਿਰ ਜਾਂ ਫਿਰ ਡਾਕਟਰ ਦੀ ਰਾਏ ਜ਼ਰੂਰ ਲੈ ਲਵੋ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )