(Source: ECI/ABP News)
Spices of Punjab: ਖਾਣੇ ਵਿੱਚ ਚਾਹੁੰਦੇ ਹੋ ਪੰਜਾਬੀ ਜ਼ਾਇਕਾ, ਤਾਂ ਤਿਆਰ ਕਰੋ ਸਪੈਸ਼ਲ ਪੰਜਾਬੀ ਗਰਮ ਮਸਾਲਾ
Punjabi garam masala: ਦਰਅਸਲ, ਲੋਕ ਭੋਜਨ ਨੂੰ ਸਵਾਦਿਸ਼ਟ ਬਣਾਉਣ ਲਈ ਵੱਖ-ਵੱਖ ਤਰ੍ਹਾਂ ਦੇ ਮਸਾਲਿਆਂ ਦੀ ਵਰਤੋਂ ਕਰਦੇ ਹਨ। ਪਰ ਕੀ ਤੁਸੀਂ ਕਦੇ ਆਪਣੀ ਸਬਜ਼ੀ ਜਾਂ ਦਾਲ ਨੂੰ ਪੰਜਾਬੀ ਤੜਕਾ ਲਗਾਇਆ ਹੈ।

Prepare Special Punjabi garam masala: ਦਰਅਸਲ, ਲੋਕ ਭੋਜਨ ਨੂੰ ਸਵਾਦਿਸ਼ਟ ਬਣਾਉਣ ਲਈ ਵੱਖ-ਵੱਖ ਤਰ੍ਹਾਂ ਦੇ ਮਸਾਲਿਆਂ ਦੀ ਵਰਤੋਂ ਕਰਦੇ ਹਨ। ਪਰ ਕੀ ਤੁਸੀਂ ਕਦੇ ਆਪਣੀ ਸਬਜ਼ੀ ਜਾਂ ਦਾਲ ਨੂੰ ਪੰਜਾਬੀ ਤੜਕਾ ਲਗਾਇਆ ਹੈ। ਅੱਜ ਤੁਹਾਨੂੰ ਦੱਸਦੇ ਹਾਂ ਕਿ ਪੰਜਾਬੀ ਗਰਮ ਮਸਾਲਾ (Punjabi garam masala) ਕਿਵੇਂ ਸੁਵਾਦ ਅਤੇ ਰੰਗਤ ਨੂੰ ਦੁੱਗਣਾ ਕਰ ਦਿੰਦਾ ਹੈ। ਆਓ ਜਾਣਦੇ ਹਾਂ....
ਪੰਜਾਬੀ ਗਰਮ ਮਸਾਲਾ
ਪੰਜਾਬੀ ਗਰਮ ਮਸਾਲਾ ਪੰਜਾਬ ਦੇ ਲਗਭਗ ਹਰ ਘਰ ਵਿੱਚ ਆਸਾਨੀ ਨਾਲ ਮਿਲ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਮਸਾਲੇ ਨੂੰ ਬਣਾਉਣ ਲਈ ਕੁੱਝ ਖਾਸ ਸੁੱਕੇ ਮਸਾਲਿਆਂ ਨੂੰ ਭੁੰਨ ਕੇ ਪੀਸਿਆ ਜਾਂਦਾ ਹੈ। ਇਸ ਤੋਂ ਬਾਅਦ ਤੁਸੀਂ ਇਸ ਪਾਊਡਰ ਨੂੰ ਭੋਜਨ 'ਚ ਮਿਲਾ ਕੇ ਭੋਜਨ ਦਾ ਸੁਆਦ ਅਤੇ ਖੁਸ਼ਬੂ ਵਧਾ ਸਕਦੇ ਹੋ।
ਸਮੱਗਰੀ
ਪੰਜਾਬੀ ਗਰਮ ਮਸਾਲਾ ਬਣਾਉਣ ਲਈ ਅੱਧਾ ਕੱਪ ਕਾਲੀ ਮਿਰਚ, ਅੱਧਾ ਕੱਪ ਜੀਰਾ, ਅੱਧਾ ਕੱਪ ਧਨੀਆ, ¼ ਕੱਪ ਸੌਂਫ ਦੇ ਬੀਜ, 8-10 ਹਰੀ ਇਲਾਇਚੀ, 10-12 ਲੌਂਗ, 3-4 ਦਾਲਚੀਨੀ ਦੇ ਟੁੱਕੜੇ ਅਤੇ 1 ਚਮਚ ਸੁੰਢ ਪਾਊਡਰ ਲਓ।
ਪੰਜਾਬੀ ਗਰਮ ਮਸਾਲਾ ਬਣਾਉਣ ਦੀ ਵਿਧੀ
ਪੰਜਾਬੀ ਗਰਮ ਮਸਾਲਾ ਤਿਆਰ ਕਰਨ ਲਈ ਕਾਲੀ ਮਿਰਚ ਨੂੰ ਇਕ ਪੈਨ ਵਿਚ 4-5 ਮਿੰਟ ਲਈ ਮੱਧਮ ਅੱਗ 'ਤੇ ਸੁੱਕ ਭੁੰਨ ਲਓ। ਕਾਲੀ ਮਿਰਚ ਨੂੰ ਠੰਡਾ ਹੋਣ ਲਈ ਰੱਖੋ ਅਤੇ ਜੀਰਾ, ਸੌਂਫ ਅਤੇ ਧਨੀਆ ਇਕ-ਇਕ ਕਰਕੇ ਭੁੰਨ ਲਓ। ਇਸ ਤੋਂ ਬਾਅਦ ਇਲਾਇਚੀ, ਲੌਂਗ ਅਤੇ ਦਾਲਚੀਨੀ ਨੂੰ ਇਕੱਠੇ ਭੁੰਨ ਲਓ। ਹੁਣ ਇਸ ਦੇ ਠੰਡਾ ਹੋਣ ਤੋਂ ਬਾਅਦ ਸੁੰਢ ਪਾਊਡਰ ਨੂੰ ਮਿਲਾਓ ਅਤੇ ਹਰ ਚੀਜ਼ ਨੂੰ ਗ੍ਰਾਈਂਡਰ 'ਚ ਪੀਸ ਲਓ। ਤੁਹਾਡਾ ਪੰਜਾਬੀ ਗਰਮ ਮਸਾਲਾ ਤਿਆਰ ਹੈ। ਇਸਨੂੰ ਏਅਰਟਾਈਟ ਕੰਟੇਨਰ ਵਿੱਚ ਸਟੋਰ ਕਰੋ। ਇਸ ਦੀ ਵਰਤੋਂ ਤੁਸੀਂ ਆਪਣੇ ਭੋਜਨ ਵਿੱਚ ਸੁਆਦ, ਖੁਸ਼ਬੂ ਅਤੇ ਔਸ਼ਧੀ ਗੁਣ ਵਧਾਉਣ ਲਈ ਕਰ ਸਕਦੇ ਹੋ। ਇਹ ਸਾਰੇ ਮਸਾਲੇ ਖਾਣੇ ਦਾ ਸੁਆਦ ਵਧਾਉਣ ਦੇ ਨਾਲ-ਨਾਲ ਖਾਣੇ ਨੂੰ ਪਚਣ ਵਿੱਚ ਵੀ ਸਹਾਇਤਾ ਕਰਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Check out below Health Tools-
Calculate Your Body Mass Index ( BMI )
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
