Air India ਦੀ ਫਲਾਈਟ ਉਤੇ ਸਫਰ ਕਰਨ ਜਾ ਰਹੇ ਹੋ ਤਾਂ ਧਿਆਨ ਦਿਓ, ਵਿਦੇਸ਼ ਜਾਣ ਵਾਲਿਆਂ ਲਈ ਅਹਿਮ ਐਲਾਨ
ਜੇਕਰ ਤੁਸੀਂ ਅਗਲੇ ਕੁਝ ਦਿਨਾਂ ਵਿਚ ਭਾਰਤ ਤੋਂ ਬਾਹਰ ਜਾਣ ਲਈ ਏਅਰ ਇੰਡੀਆ ਦੀ ਫਲਾਈਟ ਲੈਣ ਜਾ ਰਹੇ ਹੋ, ਤਾਂ ਤੁਹਾਨੂੰ ਦਸ ਦਈਏ ਏਅਰ ਇੰਡੀਆ (Air India) ਨੇ ਵਿਦੇਸ਼ ਜਾਣ ਵਾਲੇ ਆਪਣੇ ਯਾਤਰੀਆਂ ਲਈ ਅਹਿਮ ਐਡਵਾਈਜ਼ਰੀ ਜਾਰੀ ਕੀਤੀ ਹੈ।
Air India- ਜੇਕਰ ਤੁਸੀਂ ਅਗਲੇ ਕੁਝ ਦਿਨਾਂ ਵਿਚ ਭਾਰਤ ਤੋਂ ਬਾਹਰ ਜਾਣ ਲਈ ਏਅਰ ਇੰਡੀਆ ਦੀ ਫਲਾਈਟ ਲੈਣ ਜਾ ਰਹੇ ਹੋ, ਤਾਂ ਇਹ ਖਬਰ ਤੁਹਾਡੇ ਲਈ ਅਹਿਮ ਹੈ। ਏਅਰ ਇੰਡੀਆ (Air India) ਨੇ ਵਿਦੇਸ਼ ਜਾਣ ਵਾਲੇ ਆਪਣੇ ਯਾਤਰੀਆਂ ਲਈ ਅਹਿਮ ਐਡਵਾਈਜ਼ਰੀ ਜਾਰੀ ਕੀਤੀ ਹੈ।
ਅੰਤਰਰਾਸ਼ਟਰੀ ਰਵਾਨਗੀ ਲਈ ਚੈੱਕ-ਇਨ ਕਾਊਂਟਰ ਨਾਲ ਜੁੜੀ ਇਹ ਬਹੁਤ ਮਹੱਤਵਪੂਰਨ ਜਾਣਕਾਰੀ ਹੈ ਤੇ ਕੰਪਨੀ ਦਾ ਕਹਿਣਾ ਹੈ ਕਿ ਇਸ ਨਾਲ ਤੁਹਾਡੀ ਯਾਤਰਾ ਹੋਰ ਸੁਖਾਲੀ ਹੋਵੇਗੀ, ਪਰ ਇਹ ਜ਼ਰੂਰੀ ਹੈ ਕਿ ਲੋਕ ਸਮੇਂ ਅਨੁਸਾਰ ਜਲਦੀ ਏਅਰਪੋਰਟ ਪਹੁੰਚ ਜਾਣ। ਏਅਰ ਇੰਡੀਆ ਨੇ ਟਵਿੱਟਰ ਉਤੇ ਇਕ ਪੋਸਟ ਰਾਹੀਂ ਕਿਹਾ ਹੈ ਕਿ ਦਿੱਲੀ ਤੋਂ ਅੰਤਰਰਾਸ਼ਟਰੀ ਰਵਾਨਗੀ ਲਈ ਚੈੱਕ-ਇਨ ਕਾਊਂਟਰ ਹੁਣ ਤੁਹਾਡੇ ਨਿਰਧਾਰਤ ਸਮੇਂ ਤੋਂ 75 ਮਿੰਟ ਪਹਿਲਾਂ ਬੰਦ ਹੋ ਜਾਵੇਗਾ। ਇਸ ਪੋਸਟ ਦੇ ਅਨੁਸਾਰ, ਇਹ ਹੁਣ ਪਹਿਲਾਂ ਵਾਂਗ 60 ਮਿੰਟ ਪਹਿਲਾਂ ਬੰਦ ਨਹੀਂ ਹੋਵੇਗਾ, ਹਾਲਾਂਕਿ ਏਅਰ ਇੰਡੀਆ ਨੇ ਇਸ ਨਵੀਂ ਐਡਵਾਈਜ਼ਰੀ ‘ਚ ਘਰੇਲੂ ਯਾਤਰੀਆਂ ਲਈ ਕੋਈ ਸੂਚਨਾ ਜਾਂ ਜਾਣਕਾਰੀ ਨਹੀਂ ਦਿੱਤੀ ਹੈ।
ਕੰਪਨੀ ਨੇ ਆਪਣੀ ਪੋਸਟ ‘ਚ ਕਿਹਾ ਹੈ ਕਿ ਅਜਿਹਾ ਹਰ ਕਿਸੇ ਲਈ ਸੁਚਾਰੂ ਅਤੇ ਆਰਾਮਦਾਇਕ ਯਾਤਰਾ ਅਨੁਭਵ ਲਈ ਕੀਤਾ ਗਿਆ ਹੈ। ਇਹ ਸਟਾਫ ਨੂੰ ਵਿਅਸਤ ਘੰਟਿਆਂ ਅਤੇ ਦਿਨਾਂ ਦੌਰਾਨ ਵੀ ਚੈੱਕ-ਇਨ ਸੰਬੰਧੀ ਪ੍ਰਕਿਰਿਆਵਾਂ ਅਤੇ ਸੁਰੱਖਿਆ ਕਲੀਅਰੈਂਸ ਲਈ ਪੂਰਾ ਸਮਾਂ ਪ੍ਰਦਾਨ ਕਰੇਗਾ। ਉਂਜ, ਏਅਰ ਇੰਡੀਆ ਨੇ ਹੁਣ ਯਾਤਰੀਆਂ ਲਈ ਆਪਣੀਆਂ ਉਡਾਣਾਂ ਵਿੱਚ ਵਾਈ-ਫਾਈ ਸ਼ੁਰੂ ਕਰਨ ਦੀ ਤਿਆਰੀ ਪੂਰੀ ਕਰ ਲਈ ਹੈ।
ਇਸ ਸਬੰਧ ‘ਚ ਟਾਈਮਜ਼ ਆਫ ਇੰਡੀਆ ਦੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਜਲਦੀ ਹੀ ਯਾਤਰੀ ਏਅਰ ਇੰਡੀਆ ਦੀਆਂ ਉਡਾਣਾਂ ‘ਚ ਵਾਈ-ਫਾਈ ਦੀ ਵਰਤੋਂ ਕਰ ਸਕਣਗੇ। ਏਅਰ ਇੰਡੀਆ ਦਾ ਹਵਾਲਾ ਦਿੰਦੇ ਹੋਏ ਰਿਪੋਰਟ ‘ਚ ਕਿਹਾ ਗਿਆ ਹੈ ਕਿ ਉਸ ਨੇ ਏ350-900 ਜਹਾਜ਼ਾਂ ਨਾਲ ਦਿੱਲੀ ਅਤੇ ਬ੍ਰਿਟੇਨ ਦੇ ਲੰਡਨ ਹੀਥਰੋ ਹਵਾਈ ਅੱਡੇ ਵਿਚਾਲੇ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ