ਬਰਨਾਲਾ 'ਚ 4 ਔਰਤਾਂ ਸਣੇ 27 ਲੋਕ ਗ੍ਰਿਫਤਾਰ, ਨਸ਼ਾ, ਹਥਿਆਰ ਤੇ ਚੋਰੀ ਦਾ ਸਮਾਨ ਵੀ ਬਰਾਮਦ
ਬਰਨਾਲਾ ਪੁਲਿਸ ਨੇ ਵੱਖ-ਵੱਖ ਮਾਮਲਿਆਂ ਵਿੱਚ 4 ਔਰਤਾਂ ਸਣੇ 27 ਵਿਅਕਤੀਆਂ ਨੂੰ ਨਸ਼ਾ, ਚੋਰੀ ਅਤੇ ਲੁੱਟ ਖੋਹ ਦੇ ਦੋਸ਼ਾਂ 'ਚ ਕਾਬੂ ਤਾ ਹੈ। ਪੁਲਿਸ ਨੇ 650 ਗ੍ਰਾਮ ਹੈਰੋਇਨ, 24000 ਨਸ਼ੀਲੀਆਂ ਗੋਲੀਆਂ, ਇੱਕ ਦੇਸੀ ਪਿਸਤੌਲ, ਦੋ ਜ਼ਿੰਦਾ ਕਾਰਤੂਸ, ਖੋਹੇ ਹੋਏ ਮੋਬਾਈਲ, ਬਿਜਲੀ ਦੇ ਟਰਾਂਸਫਾਰਮਰਾਂ ਵਿੱਚੋਂ ਚੋਰੀ ਕੀਤਾ ਚਾਰ ਕਵਿੰਟਲ ਤਾਂਬਾ, ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਹਨ।
ਬਰਨਾਲਾ: ਬਰਨਾਲਾ ਪੁਲਿਸ ਨੇ ਵੱਖ-ਵੱਖ ਮਾਮਲਿਆਂ ਵਿੱਚ 4 ਔਰਤਾਂ ਸਣੇ 27 ਵਿਅਕਤੀਆਂ ਨੂੰ ਨਸ਼ਾ, ਚੋਰੀ ਅਤੇ ਲੁੱਟ ਖੋਹ ਦੇ ਦੋਸ਼ਾਂ 'ਚ ਕਾਬੂ ਤਾ ਹੈ। ਪੁਲਿਸ ਨੇ 650 ਗ੍ਰਾਮ ਹੈਰੋਇਨ, 24000 ਨਸ਼ੀਲੀਆਂ ਗੋਲੀਆਂ, ਇੱਕ ਦੇਸੀ ਪਿਸਤੌਲ, ਦੋ ਜ਼ਿੰਦਾ ਕਾਰਤੂਸ, ਖੋਹੇ ਹੋਏ ਮੋਬਾਈਲ, ਬਿਜਲੀ ਦੇ ਟਰਾਂਸਫਾਰਮਰਾਂ ਵਿੱਚੋਂ ਚੋਰੀ ਕੀਤਾ ਚਾਰ ਕਵਿੰਟਲ ਤਾਂਬਾ, ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਹਨ। ਫੜੇ ਗਏ ਜ਼ਿਆਦਾਤਰ ਮੁਲਜ਼ਮਾਂ ਦੀ ਉਮਰ 20 ਤੋਂ 30 ਸਾਲ ਦੇ ਵਿਚਕਾਰ। ਇਨ੍ਹਾਂ 'ਚੋਂ ਜ਼ਿਆਦਾਤਰ ਨੌਜਵਾਨ ਨਸ਼ੇ ਦੀ ਪੂਰਤੀ ਲਈ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ। ਨਾਲ ਗ੍ਰਿਫ਼ਤਾਰ ਕੀਤੀਆਂ ਚਾਰ ਔਰਤਾਂ ਵੀ ਨਸ਼ਾ ਤਸਕਰੀ ਕਰਦੀਆਂ ਸੀ।
ਪੁਲਿਸ ਵਲੋਂ ਵੱਖ ਵੱਖ ਮਾਮਲਿਆਂ ਵਿੱਚ ਕਾਬੂ ਕੀਤੇ ਗਏ ਮੁਲਜ਼ਮ ਤਪਾ ਮੰਡੀ ਸਬ ਡਵੀਜ਼ਨ ਅਧੀਨ ਆਉਂਦੇ ਥਾਣਿਆਂ ਨਾਲ ਸਬੰਧਤ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਸੰਦੀਪ ਗੋਇਲ ਨੇ ਦੱਸਿਆ ਕਿ ਪਿਛਲੇ ਕੁੱਝ ਦਿਨਾਂ ਤੋਂ ਤਪਾ ਸਬ ਡਵੀਜ਼ਨ ਅਧੀਨ ਆਉਂਦੇ ਏਰੀਏ ਵਿੱਚ ਨਸ਼ੇ, ਚੋਰੀ ਅਤੇ ਲੁੱਟਖੋਹ ਨੂੰ ਲੈ ਕੇ ਅਨੇਕਾਂ ਵਾਰਦਾਤਾਂ ਸਾਹਮਣੇ ਆਈਆਂ ਸੀ। ਜਿਸ ’ਤੇ ਪੁਲਿਸ ਵਲੋਂ ਗ੍ਰਾਊਂਡ ਲੈਵਲ ’ਤੇ ਆਪਣੇ ਸ੍ਰੋਤਾਂ ਰਾਹੀਂ ਕੰਮ ਕਰਵਾਇਆ ਗਿਆ। ਇਸ ਤੋਂ ਬਾਅਦ ਚੋਰੀ, ਲੁੱਟਖੋਹ ਅਤੇ ਨਸ਼ਿਆਂ ਦੇ ਵੱਖ ਵੱਖ ਮਾਮਲਿਆਂ ਵਿੱਚ 4 ਔਰਤਾਂ ਸਣੇ 27 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਇਨ੍ਹਾਂ ਮੁਲਜ਼ਮਾਂ ਵਲੋਂ ਖੇਤਾਂ ਦੇ ਟ੍ਰਾਂਸਫ਼ਾਰਮ ਚੋਰੀ ਕਰਕੇ ਉਸ ਦਾ ਤਾਂਬਾ ਕੱਢ ਕੇ ਸਸਤੇ ਭਾਅ ਵੇਚਿਆ ਜਾ ਰਿਹਾ ਸੀ।
ਇਸੇ ਤਰ੍ਹਾਂ ਮੋਬਾਇਲ ਅਤੇ ਮੋੋਟਰਸਾਈਕਲ ਚੋਰੀ ਕਰਕੇ ਇਹ ਵਿਅਕਤੀ ਸਸਤੇ ਭਾਅ ’ਤੇ ਵੇਚ ਦਿੰਦੇ ਸੀ। ਇਨ੍ਹਾਂ ਵਿੱਚੋਂ ਕੁੱਝ ਤੋਂ ਭੁੱਕੀ ਅਤੇ ਹੈਰੋਇਨ ਵਰਗੇ ਨਸ਼ੇ ਵੀ ਬਰਾਮਦ ਕੀਤੇ ਗਏ ਹਨ। ਇਸ ਦੇ ਨਾਲ ਹੀ ਤੇਜ਼ਧਾਰ ਹਥਿਆਰ, ਦੇਸੀ ਪਿਸਤੌਲ ਅਤੇ ਜ਼ਿੰਦਾ ਕਾਰਤੂਸ ਵੀ ਮਿਲੇ ਹਨ। ਇਨ੍ਹਾਂ ਤੋਂ 4 ਕੁਵਿੰਟਲ ਤਾਂਬਾ, ਕਈ ਚੋਰੀ ਦੇ ਮੋਟਰਸਾਈਕਲ ਅਤੇ ਮੋਬਾਇਲ ਵੀ ਬਰਾਮਦ ਕੀਤੇ ਗਏ ਹਨ। ਚੋਰੀਆਂ ਅਤੇ ਲੁੱਟਖੋਹਾਂ ਕਰਨ ਦਾ ਕਾਰਨ ਨਸ਼ਾ ਹੈ। ਪੁਲਿਸ ਵਲੋਂ ਇਨ੍ਹਾਂ ਸਾਰਿਆਂ ਦਾ ਰਿਮਾਂਡ ਹਾਸਲ ਕਰਕੇ ਅਗਲੀ ਪੜਤਾਲ ਜਾਰੀ ਹੈ। ਇਸ ਮਾਮਲੇ ਵਿੱਚ ਜੋ ਵੀ ਹੋਰ ਵਿਅਕਤੀ ਸਾਹਮਣੇ ਆਉਣਗੇ, ਉਨ੍ਹਾਂ ਨੂੰ ਬਖ਼ਸਿਆ ਨਹੀਂ ਜਾਵੇਗਾ।