(Source: ECI/ABP News)
ਅਡਾਨੀ ਸੈਲੋ ਵੱਲੋਂ ਕਿਸਾਨਾਂ ਦੀ ਕਣਕ ਖਰੀਦਣ ਦੀ ਫੁੱਲ ਤਿਆਰੀ, ਅੱਗੋਂ ਕਿਸਾਨਾਂ ਨੇ ਦਿੱਤਾ ਇਹ ਜਵਾਬ
ਅਡਾਨੀ ਸੈਲੋ ਪਲਾਂਟ ਦੇ ਮੈਨੇਜਰ ਅਮਨਦੀਪ ਸੋਨੀ ਨੇ ਦੱਸਿਆ ਕੀ ਸਾਡੇ ਵੱਲੋਂ ਐਫਸੀਆਈ ਵਾਸਤੇ ਕਣਕ ਖਰੀਦਣ ਦੇ ਪੂਰੇ ਇੰਤਜਾਮ ਹਨ। ਇਸ ਵਾਰ ਸਾਡੇ ਕੋਲ 8 ਲੱਖ ਬੋਰੀ ਖਰੀਦਣ ਦੀ ਜਗ੍ਹਾ ਹੈ।
![ਅਡਾਨੀ ਸੈਲੋ ਵੱਲੋਂ ਕਿਸਾਨਾਂ ਦੀ ਕਣਕ ਖਰੀਦਣ ਦੀ ਫੁੱਲ ਤਿਆਰੀ, ਅੱਗੋਂ ਕਿਸਾਨਾਂ ਨੇ ਦਿੱਤਾ ਇਹ ਜਵਾਬ Adani Agri logistic ready to wheat procurement farmers protest in front of Adani Agro ਅਡਾਨੀ ਸੈਲੋ ਵੱਲੋਂ ਕਿਸਾਨਾਂ ਦੀ ਕਣਕ ਖਰੀਦਣ ਦੀ ਫੁੱਲ ਤਿਆਰੀ, ਅੱਗੋਂ ਕਿਸਾਨਾਂ ਨੇ ਦਿੱਤਾ ਇਹ ਜਵਾਬ](https://feeds.abplive.com/onecms/images/uploaded-images/2021/04/08/63ca88e07829b99a9113bb5c7b5165e1_original.jpg?impolicy=abp_cdn&imwidth=1200&height=675)
ਮੋਗਾ: ਪੰਜਾਬ ਸਰਕਾਰ ਵੱਲੋਂ ਇਸ ਸਾਲ 10 ਅਪ੍ਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਸਾਰੇ ਪੁਖਤਾ ਇੰਤਜਾਮ ਕੀਤੇ ਗਏ ਹਨ ਤਾਂ ਕਿ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ। ਉਸੇ ਤਰ੍ਹਾਂ ਹੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਡਾਨੀ ਸੈਲੋ ਵਿੱਚ ਐਫਸੀਆਈ ਵੱਲੋਂ ਸਿੱਧੀ ਖਰੀਦ ਦੇ ਇੰਤਜ਼ਾਮ ਪੂਰੇ ਹੋ ਗਏ ਹਨ। ਇਸ ਵਾਰ ਅਡਾਨੀ ਸੈਲੋ 'ਤੇ 8 ਲੱਖ ਬੋਰੀ ਖਰੀਦਣ ਲਈ ਜਗ੍ਹਾ ਹੈ। ਭਾਵੇਂ ਪਿਛਲੇ 6 ਮਹੀਨਿਆਂ ਤੋਂ ਅਡਾਨੀ ਸੈਲੋ ਦੇ ਬਾਹਰ ਧਰਨਾ ਵੀ ਲੱਗਿਆ ਹੋਇਆ ਹੈ।
ਉੱਥੇ ਹੀ ਅਡਾਨੀ ਸੈਲੋ ਪਲਾਂਟ ਦੇ ਮੈਨੇਜਰ ਅਮਨਦੀਪ ਸੋਨੀ ਨੇ ਦੱਸਿਆ ਕੀ ਸਾਡੇ ਵੱਲੋਂ ਐਫਸੀਆਈ ਵਾਸਤੇ ਕਣਕ ਖਰੀਦਣ ਦੇ ਪੂਰੇ ਇੰਤਜਾਮ ਹਨ। ਇਸ ਵਾਰ ਸਾਡੇ ਕੋਲ 8 ਲੱਖ ਬੋਰੀ ਖਰੀਦਣ ਦੀ ਜਗ੍ਹਾ ਹੈ। ਹਰ ਸਾਲ ਸਾਡੇ ਕੋਲ ਕਿਸਾਨ ਸਿੱਧੀ ਕਣਕ ਵੇਚਣ ਵਾਸਤੇ ਆਉਂਦੇ ਹਨ। ਜਿਸ ਤਰ੍ਹਾਂ ਪਹਿਲਾਂ ਕਣਕ ਖਰੀਦਦੇ ਸੀ, ਉਸੇ ਤਰ੍ਹਾਂ ਹੀ ਇਸ ਸਾਲ ਵੀ ਖਰੀਦੀ ਜਾਵੇਗੀ।
ਅਡਾਨੀ ਸੈਲੋ ਦੇ ਬਾਹਰ ਲੱਗੇ ਕਿਸਾਨਾਂ ਦੇ ਧਰਨੇ ਬਾਰੇ ਉਨ੍ਹਾਂ ਕਿਹਾ ਸੀ ਕਿ ਸਾਡੀਆਂ ਮੋਗਾ ਪ੍ਰਸ਼ਾਸਨ ਤੇ ਕਿਸਾਨਾਂ ਨਾਲ ਮੀਟਿੰਗਾਂ ਹੋ ਰਹੀਆਂ ਹਨ। ਜਲਦੀ ਹੀ ਇਸ ਦਾ ਹੱਲ ਨਿਕਲ ਆਏਗਾ। ਉਨ੍ਹਾਂ ਕਿਹਾ ਕੀ ਅਸੀਂ ਕਿਸਾਨ ਦੀ ਫ਼ਸਲ ਨੂੰ ਦੋ ਤੋਂ ਚਾਰ ਘੰਟਿਆ ਵਿੱਚ ਹੀ ਖਰੀਦ ਕੇ ਕਿਸਾਨ ਨੂੰ ਵਿਹਲਾ ਕਰ ਦਿੰਦੇ ਹਾਂ ਤੇ ਸਾਡੇ ਵੱਲੋਂ ਪੁਖਤਾ ਇੰਤਜਾਮ ਕੀਤੇ ਗਏ ਹਨ।
ਦੂਜੇ ਪਾਸੇ ਅਡਾਨੀ ਦੇ ਬਾਹਰ ਧਰਨਾ ਲਾ ਕੇ ਬੈਠੇ ਕਿਸਾਨ ਲੀਡਰਾਂ ਦਾ ਕਹਿਣਾ ਹੈ ਕੀ ਅਸੀਂ ਅਡਾਨੀ ਨੂੰ ਉਦੋਂ ਤਕ ਕਣਕ ਨਹੀਂ ਖਰੀਦਣ ਦੇਵਾਂਗੇ ਜਦੋਂ ਤਕ ਇਹ ਬਿੱਲ ਰੱਦ ਨਹੀਂ ਹੋ ਜਾਂਦੇ ਸਾਡਾ ਧਰਨਾ ਜਾਰੀ ਰਹੇਗਾ।
ਇਹ ਵੀ ਪੜ੍ਹੋ: Deep Sidhu Case Hearing: ਦੀਪੂ ਸਿੱਧੂ ਕੇਸ ਦੀ ਅਗਲੀ ਸੁਣਵਾਈ 12 ਨੂੰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)