Power crisis in Punjab: ਝੋਨੇ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੰਜਾਬ 'ਚ ਬਿਜਲੀ ਸੰਕਟ, ਗਰਮੀ 'ਚ 8-9 ਘੰਟਿਆਂ ਦੇ ਕੱਟ
Paddy Sowing in Punjab: ਪੰਜਾਬ ਦੇ ਪੰਜ ਥਰਮਲ ਪਲਾਂਟਾਂ ਵਿੱਚ 15 ਯੂਨਿਟਾਂ ਵਿੱਚੋਂ 11 ਕੰਮ ਕਰ ਰਹੇ ਸਨ ਤੇ ਚਾਰ ਬੰਦ ਰਹੇ। ਥਰਮਲ ਪਲਾਂਟਾਂ ਨੇ ਐਤਵਾਰ ਨੂੰ 3760 ਮੈਗਾਵਾਟ ਬਿਜਲੀ ਪੈਦਾ ਕੀਤੀ ਤੇ ਪਾਵਰਕਾਮ ਨੇ ਬਾਹਰਲੇ ਰਾਜਾਂ ਤੋਂ 5600 ਮੈਗਾਵਾਟ ਬਿਜਲੀ ਦੀ ਮੰਗ ਕੀਤੀ ਹੈ।
Power Crisis in Punjab: ਪੰਜਾਬ ਵਿੱਚ ਬਿਜਲੀ ਸੰਕਟ ਖੜ੍ਹਾ ਹੋ ਗਿਆ ਹੈ। ਕਈ ਇਲਾਕਿਆਂ ਵਿੱਚ ਅੱਠ ਤੋਂ ਨੌਂ ਘੰਟੇ ਕੱਟ ਲੱਗ ਰਹੇ ਹਨ। ਕੱਲ੍ਹ ਝੋਨੇ ਦੀ ਲੁਆਈ ਸ਼ੁਰੂ ਹੋ ਰਹੀ ਹੈ। ਇਸ ਲਈ ਬਿਜਲੀ ਸੰਕਟ ਹੋਰ ਗਹਿਰਾਉਣ ਦੀ ਚਿੰਤਾ ਹੈ। ਬਿਜਲੀ ਸੰਕਟ ਦਾ ਮੁੱਖ ਕਾਰਨ ਗਰਮੀ ਨੂੰ ਮੰਨਿਆ ਜਾ ਰਿਹਾ ਹੈ।
ਹਾਸਲ ਜਾਣਕਾਰੀ ਮੁਤਾਬਕ ਐਤਵਾਰ ਨੂੰ ਪੰਜਾਬ ਵਿੱਚ ਬਿਜਲੀ ਦੀ ਮੰਗ 10,500 ਮੈਗਾਵਾਟ ਤੱਕ ਪਹੁੰਚ ਗਈ। ਇਸ ਨੂੰ ਪੂਰਾ ਕਰਨ ਲਈ ਸੂਬੇ ਦੇ 60 ਫੀਡਰਾਂ ਉੱਪਰ ਇੱਕ ਤੋਂ ਨੌਂ ਘੰਟੇ ਦਾ ਕੱਟ ਵੀ ਲਾਇਆ ਗਿਆ। ਕੱਟਾਂ ਦਾ ਸਿਲਸਿਲਾ ਸਵੇਰੇ ਅੱਠ ਵਜੇ ਤੋਂ ਸ਼ੁਰੂ ਹੋ ਕੇ ਰਾਤ ਤੱਕ ਜਾਰੀ ਰਿਹਾ। ਇਸ ਨਾਲ ਲੋਕਾਂ ਦਾ ਜਿਉਣਾ ਮੁਹਾਲ ਹੋ ਗਿਆ।
ਪੰਜਾਬ ਦੇ ਪੰਜ ਥਰਮਲ ਪਲਾਂਟਾਂ ਵਿੱਚ 15 ਯੂਨਿਟਾਂ ਵਿੱਚੋਂ 11 ਕੰਮ ਕਰ ਰਹੇ ਸਨ ਤੇ ਚਾਰ ਬੰਦ ਰਹੇ। ਥਰਮਲ ਪਲਾਂਟਾਂ ਨੇ ਐਤਵਾਰ ਨੂੰ 3760 ਮੈਗਾਵਾਟ ਬਿਜਲੀ ਪੈਦਾ ਕੀਤੀ ਤੇ ਪਾਵਰਕਾਮ ਨੇ ਬਾਹਰਲੇ ਰਾਜਾਂ ਤੋਂ 5600 ਮੈਗਾਵਾਟ ਬਿਜਲੀ ਦੀ ਮੰਗ ਕੀਤੀ ਹੈ। ਖਾਸ ਗੱਲ ਇਹ ਹੈ ਕਿ ਪਾਵਰਕੌਮ ਵੱਲੋਂ ਇਨ੍ਹਾਂ ਵਿੱਚੋਂ ਜ਼ਿਆਦਾਤਰ ਕੱਟ ਪੇਂਡੂ ਖੇਤਰਾਂ ਵਿੱਚ ਹੀ ਲਾਏ ਜਾ ਰਹੇ ਹਨ। ਇਨ੍ਹਾਂ ਕੱਟਾਂ ਕਾਰਨ ਪੇਂਡੂ ਖੇਤਰਾਂ ਵਿੱਚ ਪਾਣੀ ਦੀ ਸਪਲਾਈ ਦੀ ਸਮੱਸਿਆ ਵੀ ਪੈਦਾ ਹੋਣ ਲੱਗੀ ਹੈ।
ਉਧਰ, ਪਾਵਰਕੌਮ ਦੇ ਸੀਐਮਡੀ ਬਲਦੇਵ ਸਿੰਘ ਸਰਾਂ ਨੇ ਦਾਅਵਾ ਕੀਤਾ ਕਿ ਪਾਵਰਕੌਮ ਵੱਲੋਂ ਬਿਜਲੀ ਸਪਲਾਈ ਦੇ ਪੂਰੇ ਪ੍ਰਬੰਧ ਹਨ। ਜੇਕਰ ਮੰਗ 15,000 ਮੈਗਾਵਾਟ ਤੱਕ ਜਾਂਦੀ ਹੈ ਤਾਂ ਵੀ ਬਿਜਲੀ ਦੀ ਕਮੀ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਸਰਦ ਰੁੱਤ ਦੌਰਾਨ ਪਾਵਰਕੌਮ ਨੇ ਬਾਹਰਲੇ ਰਾਜਾਂ ਨੂੰ ਬਿਜਲੀ ਸਪਲਾਈ ਕੀਤੀ ਸੀ ਜਿਸ ਨੂੰ ਉਹ ਵਧਦੀ ਮੰਗ ਦੌਰਾਨ ਵਾਪਸ ਲੈ ਲੈਣਗੇ। ਇਸੇ ਤਰ੍ਹਾਂ ਇਸ ਘਾਟ ਨੂੰ ਪੂਰਾ ਕਰਨ ਲਈ ਕੁਝ ਬਿਜਲੀ ਅਗਾਊਂ ਹੀ ਲਈ ਜਾਵੇਗੀ ਜੋ ਆਉਣ ਵਾਲੇ ਸਰਦੀਆਂ ਦੇ ਮੌਸਮ ਵਿੱਚ ਵਾਪਸ ਕਰ ਦਿੱਤੀ ਜਾਵੇਗੀ। ਅਜਿਹੇ ਵਿੱਚ ਪੰਜਾਬ ਦੇ ਲੋਕਾਂ ਨੂੰ ਬਿਜਲੀ ਸੰਕਟ ਤੋਂ ਡਰਨ ਦੀ ਲੋੜ ਨਹੀਂ।
ਇਹ ਵੀ ਪੜ੍ਹੋ: National Herald Case: ਰਾਹੁਲ ਗਾਂਧੀ ਤੋਂ ਕਰੀਬ ਤਿੰਨ ਘੰਟੇ ਤੱਕ ਪੁੱਛਗਿੱਛ, ਬੈਂਕ ਖਾਤੇ ਤੇ ਯੰਗ ਇੰਡੀਆ ਸਣੇ ਕਈ ਸਵਾਲ ਪੁੱਛੇ