Punjab Breaking News LIVE: ਅੱਜ ਤੋਂ ਦਿੱਲੀ ਹਵਾਈ ਅੱਡੇ ਤੱਕ ਸਰਕਾਰੀ ਵੋਲਵੋ ਬੱਸ ਸੇਵਾ ਸ਼ੁਰੂ ਹੋਣ ਜਾ ਰਹੀ, ਕੇਜਰੀਵਾਲ ਦੇਣਗੇ ਹਰੀ ਝੰਡੀ
Punjab Breaking News, 15 June 2022 LIVE Updates: ਅੱਜ ਤੋਂ ਦਿੱਲੀ ਹਵਾਈ ਅੱਡੇ ਤੱਕ ਸਰਕਾਰੀ ਵੋਲਵੋ ਬੱਸ ਸੇਵਾ ਸ਼ੁਰੂ ਹੋਣ ਜਾ ਰਹੀ, ਕੇਜਰੀਵਾਲ ਦੇਣਗੇ ਹਰੀ ਝੰਡੀ
LIVE
Background
Punjab Breaking News, 15 June 2022 LIVE Updates: ਅੱਜ ਤੋਂ ਦਿੱਲੀ ਹਵਾਈ ਅੱਡੇ ਤੱਕ ਸਰਕਾਰੀ ਵੋਲਵੋ ਬੱਸ ਸੇਵਾ ਸ਼ੁਰੂ ਹੋਣ ਜਾ ਰਹੀ ਹੈ, ਜਿਸ ਦਾ ਕਿਰਾਇਆ 1170 ਰੁਪਏ ਪ੍ਰਤੀ ਸਵਾਰੀ ਹੋਵੇਗਾ। ਹੁਣ ਤੱਕ ਪ੍ਰੀਮੀਅਮ ਬੱਸ ਸੇਵਾ ਰਾਹੀਂ ਦਿੱਲੀ ਜਾਣ ਵਾਲੇ ਯਾਤਰੀਆਂ ਦੀ ਨਿਰਭਰਤਾ ਪ੍ਰਾਈਵੇਟ ਬੱਸਾਂ 'ਤੇ ਸੀ। ਇਨ੍ਹਾਂ ਦਾ ਕਿਰਾਇਆ 3000 ਤੋਂ 3500 ਰੁਪਏ ਹੈ। ਅਜਿਹੇ 'ਚ ਇੱਕ ਯਾਤਰੀ ਨੂੰ ਕਰੀਬ 2 ਹਜ਼ਾਰ ਤੋਂ 2300 ਰੁਪਏ ਦੀ ਬਚਤ ਹੋਵੇਗੀ। ਸਰਕਾਰੀ ਬੱਸਾਂ ਹਵਾਈ ਅੱਡੇ ਦੇ ਟਰਮੀਨਲ ਤੋਂ ਲਗਭਗ ਇੱਕ ਕਿਲੋਮੀਟਰ ਪਹਿਲਾਂ ਯਾਤਰੀਆਂ ਨੂੰ ਉਤਾਰਨਗੀਆਂ। ਉਥੇ ਸਟੇਜ ਬਣਾਈ ਜਾਵੇਗੀ। ਜਿੱਥੋਂ ਦਿੱਲੀ ਏਅਰਪੋਰਟ ਅਥਾਰਟੀ ਦੀਆਂ ਬੱਸਾਂ ਯਾਤਰੀਆਂ ਨੂੰ ਟਰਮੀਨਲ ਤੱਕ ਮੁਫਤ ਲੈ ਕੇ ਜਾਣਗੀਆਂ। ਸੀਐਮ ਭਗਵੰਤ ਮਾਨ ਤੇ ਕੇਜਰੀਵਾਲ ਅੱਜ ਵਿਦੇਸ਼ਾਂ 'ਚ ਆਉਣ-ਜਾਣ ਵਾਲਿਆਂ ਨੂੰ ਦੇਣਗੇ ਵੱਡੀ ਸੌਗਾਤ, ਹਰ ਯਾਤਰੀ ਦੀ ਹੋਏਗੀ 2 ਹਜ਼ਾਰ ਤੋਂ 2300 ਰੁਪਏ ਦੀ ਬਚਤ
ਭਗਵੰਤ ਮਾਨ ਸਰਕਾਰ ਕਰੇਗੀ ਇੱਕ ਹੋਰ ਗਾਰੰਟੀ ਪੂਰੀ, ਹੁਣ ਮੁਲਾਜ਼ਮਾਂ ਨੂੰ ਖੁਸ਼ ਕਰਨ ਦੀਆਂ ਤਿਆਰੀਆਂ, ਰਾਜਸਥਾਨ ਤੇ ਛੱਤੀਸਗੜ੍ਹ ਸਰਕਾਰ ਦੇ ਮੰਗਵਾਏ ਆਦੇਸ਼
ਸੀਐਮ ਭਗਵੰਤ ਮਾਨ ਦੀ ਸਰਕਾਰ ਨੇ ਵਿਧਾਨ ਸਭਾ ਚੋਣਾਂ ਦੌਰਾਨ ਦਿੱਤੀਆਂ ਗਰੰਟੀਆਂ ਨੂੰ ਪੂਰਾ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਮੁਫਤ ਬਿਜਲੀ ਤੋਂ ਬਾਅਦ ਹੁਣ ਮੁਲਾਜ਼ਮਾਂ ਨੂੰ ਖੁਸ਼ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪੰਜਾਬ ਸਰਕਾਰ ਰਾਜਸਥਾਨ ਤੇ ਛੱਤੀਸਗੜ੍ਹ ਤੋਂ ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਆਦੇਸ਼ ਮੰਗਵਾਉਣ ਜਾ ਰਹੀ ਹੈ। ਪੰਜਾਬ ਰਾਜ ਦੇ ਮੁਲਾਜ਼ਮ ਪੁਰਾਣੀ ਪੈਨਸ਼ਨ ਪ੍ਰਣਾਲੀ ਲਾਗੂ ਕਰਨ ਦੀ ਮੰਗ ਕਰ ਰਹੇ ਹਨ। ਭਗਵੰਤ ਮਾਨ ਸਰਕਾਰ ਕਰੇਗੀ ਇੱਕ ਹੋਰ ਗਾਰੰਟੀ ਪੂਰੀ, ਹੁਣ ਮੁਲਾਜ਼ਮਾਂ ਨੂੰ ਖੁਸ਼ ਕਰਨ ਦੀਆਂ ਤਿਆਰੀਆਂ, ਰਾਜਸਥਾਨ ਤੇ ਛੱਤੀਸਗੜ੍ਹ ਸਰਕਾਰ ਦੇ ਮੰਗਵਾਏ ਆਦੇਸ਼
'ਸਿੱਖਾਂ ਦੇ 12 ਵਜੇ' ਵਾਲੇ ਬਿਆਨ 'ਤੇ ਬੀਜੇਪੀ ਲੀਡਰ ਕਿਰਨ ਬੇਦੀ ਨੇ ਮੰਗੀ ਮੁਆਫ਼ੀ, ਚੇਨਈ 'ਚ ਪ੍ਰੋਗਰਾਮ ਦੌਰਾਨ ਉਡਾਇਆ ਸੀ ਮਜ਼ਾਕ, ਹੁਣ ਮਿਲ ਰਹੇ ਧਮਕੀ ਭਰੇ ਮੈਸੇਜ
ਦੇਸ਼ ਦੀ ਪਹਿਲੀ ਮਹਿਲਾ ਆਈਪੀਐਸ ਅਧਿਕਾਰੀ ਤੇ ਬੀਜੇਪੀ ਲੀਡਰ ਕਿਰਨ ਬੇਦੀ ਸਿੱਖਾਂ ਬਾਰੇ 12 ਵਜੇ ਵਾਲੇ ਮਜ਼ਾਕ ਨੂੰ ਲੈ ਕੇ ਵਿਵਾਦਾਂ ਵਿੱਚ ਆ ਗਈ ਹੈ। ਕਿਰਨ ਬੇਦੀ ਨੇ ਇਹ ਮਜ਼ਾਕ ਇੱਕ ਕਾਨਫਰੰਸ ਵਿੱਚ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਸਿੱਖਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇੰਨਾ ਹੀ ਨਹੀਂ ਲੋਕ ਸ਼ਰੇਆਮ ਉਨ੍ਹਾਂ ਨੂੰ ਅਪਸ਼ਬਦ ਬੋਲ ਰਹੇ ਹਨ। ਵਿਰੋਧ ਤੋਂ ਬਾਅਦ ਕਿਰਨ ਬੇਦੀ ਨੇ ਹੁਣ ਟਵਿੱਟਰ 'ਤੇ ਆਪਣੇ ਵਿਵਹਾਰ ਲਈ ਮੁਆਫੀ ਮੰਗ ਲਈ ਹੈ। 'ਸਿੱਖਾਂ ਦੇ 12 ਵਜੇ' ਵਾਲੇ ਬਿਆਨ 'ਤੇ ਬੀਜੇਪੀ ਲੀਡਰ ਕਿਰਨ ਬੇਦੀ ਨੇ ਮੰਗੀ ਮੁਆਫ਼ੀ, ਚੇਨਈ 'ਚ ਪ੍ਰੋਗਰਾਮ ਦੌਰਾਨ ਉਡਾਇਆ ਸੀ ਮਜ਼ਾਕ, ਹੁਣ ਮਿਲ ਰਹੇ ਧਮਕੀ ਭਰੇ ਮੈਸੇਜ
Slogans of Khalistan Zindabad: ਕੇਜਰੀਵਾਲ ਦੀ ਫੇਰੀ ਤੋਂ ਪਹਿਲਾਂ ਜਲੰਧਰ 'ਚ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰਿਆਂ ਦੀ ਗੂੰਜ, ਸੁਰੱਖਿਆ ਏਜੰਸੀਆਂ ਚੌਕਸ
ਅੱਜ ਆਮ ਆਦਮੀ ਪਾਰਟੀ ਦੀ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਦੌਰੇ ਤੋਂ ਪਹਿਲਾਂ ਜਲੰਧਰ ਵਿੱਚ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰਿਆਂ ਦੀ ਗੂੰਜ ਨੇ ਸਨਸਨੀ ਪੈਦੀ ਕਰ ਦਿੱਤੀ। ਅੱਜ ਸਵੇਰੇ ਸ਼ਕਤੀਪੀਠ ਸ਼੍ਰੀ ਦੇਵੀ ਤਾਲਾਬ ਮੰਦਰ ਦੇ ਆਸ-ਪਾਸ ਦੇ ਇਲਾਕਿਆਂ 'ਚ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਮਿਲੇ। ਇਸ ਮਗਰੋਂ ਪੁਲਿਸ ਤੇ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ। Slogans of Khalistan Zindabad: ਕੇਜਰੀਵਾਲ ਦੀ ਫੇਰੀ ਤੋਂ ਪਹਿਲਾਂ ਜਲੰਧਰ 'ਚ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰਿਆਂ ਦੀ ਗੂੰਜ, ਸੁਰੱਖਿਆ ਏਜੰਸੀਆਂ ਚੌਕਸ
SGPC: ਵਫ਼ਦ ਸਿੱਖ ਮਾਮਲਿਆਂ ਨੂੰ ਲੈ ਕੇ ਭਾਰਤ ਦੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨਾਲ ਮੁਲਾਕਾਤ ਕਰੇਗਾ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦਾ ਇੱਕ ਵਫ਼ਦ ਸਿੱਖ ਮਾਮਲਿਆਂ ਨੂੰ ਲੈ ਕੇ ਭਾਰਤ ਦੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨਾਲ ਕਰੇਗਾ ਮੁਲਾਕਾਤ ਕਰੇਗਾ। SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਆਦੇਸ਼ਾਂ ’ਤੇ ਸ਼੍ਰੋਮਣੀ ਕਮੇਟੀ ਦਾ ਇਹ ਵਫਦ ਕੱਲ੍ਹ ਨੂੰ ਭਾਰਤ ਦੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨਾਲ ਮੁਲਾਕਾਤ ਕਰੇਗਾ ਤੇ ਸਿੱਖ ਮਸਲਿਆਂ ਸਬੰਧੀ ਗੱਲਬਾਤ ਕਰੇਗਾ।
Haryana Board 12th Result 2022: ਹਰਿਆਣਾ ਬੋਰਡ ਨੇ ਜਾਰੀ ਕੀਤੇ 12ਵੀਂ ਦੇ ਨਤੀਜੇ, ਇੰਝ ਕਰੋ ਚੈੱਕ
ਹਰਿਆਣਾ ਸਕੂਲ ਸਿੱਖਿਆ ਬੋਰਡ ਨੇ ਅੱਜ 12ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। ਵਿਦਿਆਰਥੀ ਬੋਰਡ ਪ੍ਰੀਖਿਆਵਾਂ ਦੇ ਨਤੀਜਿਆਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਹਾਲਾਂਕਿ, ਵਿਦਿਆਰਥੀ ਸ਼ਾਮ 5 ਵਜੇ ਤੋਂ ਬਾਅਦ ਅਧਿਕਾਰਤ ਸਾਈਟ 'ਤੇ ਨਤੀਜਾ ਦੇਖ ਸਕਣਗੇ। ਨਤੀਜਾ ਦੇਖਣ ਲਈ, ਉਨ੍ਹਾਂ ਨੂੰ ਹਰਿਆਣਾ ਬੋਰਡ ਦੀ ਅਧਿਕਾਰਤ ਸਾਈਟ bseh.org.in 'ਤੇ ਜਾਣਾ ਪਵੇਗਾ। ਹਰਿਆਣਾ ਬੋਰਡ ਨੇ 22 ਮਾਰਚ ਤੋਂ 13 ਅਪ੍ਰੈਲ 2022 ਤੱਕ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ ਕਰਵਾਈ ਸੀ। ਇਸ ਸਾਲ ਹਰਿਆਣਾ ਬੋਰਡ ਦੀਆਂ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਲਈ ਲਗਭਗ 668,000 ਵਿਦਿਆਰਥੀਆਂ ਨੇ ਨਾਮ ਦਰਜ ਕਰਵਾਏ, ਜਿਨ੍ਹਾਂ ਵਿੱਚੋਂ 3,68,000 ਵਿਦਿਆਰਥੀਆਂ ਨੇ 10ਵੀਂ ਜਮਾਤ ਦੀ ਪ੍ਰੀਖਿਆ ਲਈ ਅਤੇ 2,90,000 ਵਿਦਿਆਰਥੀਆਂ ਨੇ 12ਵੀਂ ਜਮਾਤ ਲਈ ਰਜਿਸਟ੍ਰੇਸ਼ਨ ਕਰਵਾਈ।
Sangrur by elections: ਸੰਗਰੂਰ ਜ਼ਿਮਨੀ ਚੋਣਾਂ ਲਈ ਮੈਦਾਨ 'ਚ ਮਾਨ ਸਰਕਾਰ, ਛੇ ਮੰਤਰੀ ਪ੍ਰਚਾਰ 'ਚ ਲੱਗੇ, ਸੀਐਮ ਮਾਨ ਵੀ ਕਰਨਗੇ ਰੋਡ ਸ਼ੋਅ
ਸੰਗਰੂਰ ਲੋਕ ਸਭਾ ਉਪ ਚੋਣਾਂ ਲਈ ਸਾਰੀਆਂ ਪਾਰਟੀਆਂ ਜ਼ੋਰ ਲਾ ਰਹੀਆਂ ਹਨ। ਆਮ ਆਦਮੀ ਪਾਰਟੀ ਜ਼ਿਮਨੀ ਚੋਣ ਵਿੱਚ ਆਪਣੀ ਜਿੱਤ ਲਈ ਪੂਰਾ ਜ਼ੋਰ ਲਾ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਵੀ ਪਾਰਟੀ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਦੀ ਚੋਣ ਮੁਹਿੰਮ ਵਿੱਚ ਹਿੱਸਾ ਲੈਣਗੇ। ਉਹ ਲੋਕ ਸਭਾ ਹਲਕੇ ਵਿੱਚ ਰੋਡ ਸ਼ੋਅ ਵੀ ਕਰਨਗੇ। ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਇੰਚਾਰਜ ਜਰਨੈਲ ਸਿੰਘ ਨੇ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਕੇ ਰੋਡ ਸ਼ੋਅ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਵਿਰੋਧੀ ਪਾਰਟੀਆਂ 'ਤੇ ਹਮਲਾ ਕਰਦਿਆਂ ਜਰਨੈਲ ਸਿੰਘ ਨੇ ਕਿਹਾ ਕਿ ਕਾਂਗਰਸ ਤੇ ਅਕਾਲੀ-ਭਾਜਪਾ ਸਰਕਾਰਾਂ ਨੇ ਪੰਜਾਬ 'ਚ ਡਰੱਗ ਮਾਫੀਆ, ਮਾਈਨਿੰਗ ਮਾਫੀਆ, ਕੇਬਲ ਮਾਫੀਆ ਤੇ ਗੈਂਗਸਟਰਾਂ ਦੀ ਸਰਪ੍ਰਸਤੀ ਕੀਤੀ ਤੇ ਪੰਜਾਬ ਨੂੰ ਕਰਜ਼ੇ 'ਚ ਡੁਬੋ ਦਿੱਤਾ।
CM Bhagwant Mann: ਫੰਕਸ਼ਨ ਛੋਟੇ ਹਨ ਪਰ ਮਤਲਬ ਵੱਡੇ
ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਏਅਰਪੋਰਟ ਤੱਕ ਵੋਲਵੋ ਬੱਸਾਂ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਫੰਕਸ਼ਨ ਛੋਟੇ ਹਨ ਪਰ ਮਤਲਬ ਵੱਡੇ ਹਨ। ਉਨ੍ਹਾਂ ਕਿਹਾ ਕਿ ਇੱਕ ਲੁੱਟ ਅੱਜ ਬੰਦ ਹੋਣ ਜਾ ਰਹੀ ਹੈ। ਬੱਸ ਮਾਫੀਏ ਦੀ ਲੁੱਟ ਬੰਦ ਹੋਰ ਰਹੀ ਹੈ। ਉਨ੍ਹਾਂ ਕਿਹਾ ਕਿ ਮਾਫੀਏ ਨੂੰ ਦੋ-ਤਿੰਨ ਸਰਕਾਰਾਂ ਦੀ ਸਰਪ੍ਰਸਤੀ ਹੁੰਦੀ ਸੀ। ਕਾਂਗਰਸੀਏ ਤੇ ਅਕਾਲੀ ਰਲੇ ਸੀ। ਇਨ੍ਹਾਂ ਤੋਂ ਹਾਲੇ ਪੰਜਾਬ ਦੇ ਲੋਕਾਂ ਦਾ ਹਿਸਾਬ ਲੈਣਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਏਅਰਪੋਰਟ ਲਈ 55 ਬੱਸਾਂ ਚੱਲਿਆ ਕਰਨਗੀਆਂ। ਸਭ ਤੋਂ ਵੱਧ ਕਿਰਾਇਆ ਅੰਮ੍ਰਿਤਸਰ ਤੋਂ ਦਿੱਲੀ 1390 ਹੈ। ਬਾਕੀ ਸ਼ਹਿਰਾਂ ਤੋਂ ਕਿਰਾਇਆ 1100 ਦੇ ਕਰੀਬ ਹੈ। ਟਿਕਟ ਕੈਂਸਲ 'ਤੇ 100 ਫੀਸਦੀ ਪੈਸੇ ਵਾਪਸੀ ਹੋਏਗੀ।
Arvind Kejriwal: ਦਿੱਲੀ ਏਅਰਪੋਰਟ ਤੱਕ ਅਕਾਲੀਆਂ ਦੀਆਂ ਬੱਸਾਂ ਚੱਲ਼ਦੀਆਂ ਸੀ, ਇਸ ਲਈ ਉਨ੍ਹਾਂ ਸਰਕਾਰੀ ਬੱਸਾਂ ਨਹੀਂ ਚੱਲਣ ਦਿੱਤੀਆਂ
ਦਿੱਲੀ ਏਅਰਪੋਰਟ ਤੱਕ ਵੋਲਵੋ ਬੱਸਾਂ ਦੀ ਸ਼ੁਰੂਆਤ ਕਰਦਿਆਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਖੁਸ਼ੀ ਦਾ ਦਿਨ ਹੈ। ਦਿੱਲੀ ਏਅਰਪੋਰਟ ਤੋਂ ਪੰਜਾਬ ਆਉਣ ਵਾਲੇ ਲੋਕਾਂ ਨੂੰ ਬੱਸ ਮਾਫੀਆ ਦਾ ਸ਼ਿਕਾਰ ਹੋਣ ਪੈਦਾ ਸੀ ਕਿਉਂਕਿ ਉਨ੍ਹਾਂ ਕੋਲ ਚਾਰਾ ਕੋਈ ਨਹੀਂ ਸੀ। ਉਨ੍ਹਾਂ ਕਿਹਾ ਕਿ ਦਿੱਲੀ ਏਅਰਪੋਰਟ ਤੱਕ ਅਕਾਲੀ ਦਲ ਦੀਆਂ ਬੱਸਾਂ ਚੱਲ਼ਦੀਆਂ ਸਨ। ਇਸ ਲਈ ਉਨ੍ਹਾਂ ਸਰਕਾਰੀ ਬੱਸਾਂ ਚੱਲਣ ਨਹੀਂ ਦਿੱਤੀਆਂ। ਕੇਜਰੀਵਾਲ ਨੇ ਕਿਹਾ ਕਿ ਇਸ ਵਿੱਚ ਕਾਂਗਰਸੀ ਵੀ ਰਲੇ ਹੋਏ ਸਨ।