(Source: ECI/ABP News)
Punjab Breaking News LIVE: ਪੀਐਮ ਮੋਦੀ ਦੀ ਮਾਂ ਦਾ ਦੇਹਾਂਤ, ਪਰਵਾਸੀ ਪੰਜਾਬੀਆਂ ਨਾਲ ਸਰਕਾਰ ਦੀ ਮਿਲਣੀ, ਰਿਸ਼ਭ ਪੰਤ ਹਾਦਸੇ ਦਾ ਸ਼ਿਕਾਰ, ਮਹਾਨ ਫੁਟਬਾਲਰ ਪੇਲੇ ਦਾ ਦੇਹਾਂਤ, ਜਾਣੋ ਮੌਸਮ ਦਾ ਹਾਲ
Punjab Breaking News, 30 December 2022 LIVE Updates: ਪੀਐਮ ਮੋਦੀ ਦੀ ਮਾਂ ਦਾ ਦੇਹਾਂਤ, ਪਰਵਾਸੀ ਪੰਜਾਬੀਆਂ ਨਾਲ ਸਰਕਾਰ ਦੀ ਮਿਲਣੀ, ਰਿਸ਼ਭ ਪੰਤ ਹਾਦਸੇ ਦਾ ਸ਼ਿਕਾਰ, ਮਹਾਨ ਫੁਟਬਾਲਰ ਪੇਲੇ ਦਾ ਦੇਹਾਂਤ, ਜਾਣੋ ਮੌਸਮ ਦਾ ਹਾਲ
LIVE

Background
ਦੁਬਈ ਵਿੱਚ ਫਸੀ ਪੰਜਾਬ ਦੀ ਧੀ, ਵੀਡੀਓ ਜਾਰੀ ਕਰਕੇ ਲਾਈ ਮਦਦ ਦੀ ਗੁਹਾਰ
ਜਲੰਧਰ ਦੇ ਗੋਰਾਇਆ ਦੀ ਰਹਿਣ ਵਾਲੀ ਗੁਰਪ੍ਰੀਤ ਕੌਰ ਦੇ ਪਰਿਵਾਰ ਵੱਲੋਂ ਅੱਜ ਪ੍ਰੈਸ ਵਾਰਤਾ ਕੀਤੀ ਗਈ । ਜਿਸ ਵਿੱਚ ਉਨ੍ਹਾਂ ਦੱਸਿਆ ਕੀ ਉਨ੍ਹਾਂ ਨੇ ਏਜੈਂਟ ਰਾਹੀਂ ਗੁਰਪ੍ਰੀਤ ਕੌਰ ਨੂੰ ਦੁਬਈ ਕੰਮ ਲਈ ਭੇਜਿਆ ਗਿਆ ਸੀ । ਹੁਣ ਗੁਰਪ੍ਰੀਤ ਕੌਰ ਵੱਲੋਂ ਇਕ ਵੀਡੀਓ ਜਾਰੀ ਕਰ ਫਸੇ ਹੋਣ ਦੀ ਗੱਲ ਕਹੀ ਹੈ ਤੇ ਮਦਦ ਦੀ ਵੀ ਗੁਹਾਰ ਲਗਾਈ ਹੈ ।
ਪੰਜਾਬ ਦੀਆਂ ਜੇਲ੍ਹ ਬਣ ਰਹੀਆਂ ਅਸਲ 'ਚ ਸੁਧਾਰ ਘਰ? ਭਗਵੰਤ ਮਾਨ ਸਰਕਾਰ ਨੇ ਅੰਕੜੇ ਪੇਸ਼ ਕਰ ਕੀਤਾ ਵੱਡਾ ਦਾਅਵਾ
ਬੇਸ਼ੱਕ ਪੰਜਾਬ ਦੀਆਂ ਜੇਲ੍ਹ ਸਭ ਤੋਂ ਵੱਡੀ ਸਿਰਦਰਦੀ ਬਣੀਆਂ ਹੋਈਆਂ ਹਨ ਪਰ ਭਗਵੰਤ ਮਾਨ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਸੂਬਾ ਸਰਕਾਰ ਵੱਲੋਂ ਸਭ ਤੋਂ ਪਹਿਲਾਂ ਸੂਬੇ ਦੀਆਂ ਜੇਲ੍ਹਾਂ ਨੂੰ ਸੁਧਾਰ ਘਰ ਬਣਾਉਣ ਦੀ ਦਿਸ਼ਾ ਵਿੱਚ ਕਦਮ ਵਧਾਇਆ ਹੈ। ਭਗਵੰਤ ਮਾਨ ਸਰਕਾਰ ਦਾਅਵਾ ਕਰ ਰਹੀ ਹੈ ਕਿ ਜੇਲ੍ਹ ਵਿੱਚ ਵੱਡਾ ਸੁਧਾਰ ਹੋਇਆ ਹੈ। ਇਸ ਬਾਰੇ ਸਰਕਾਰ ਵੱਲੋਂ ਅੱਜ ਬਾਕਾਇਦਾ ਪ੍ਰੈੱਸ ਨੋਟ ਜਾਰੀ ਕਰਕੇ ਆਪਣੀਆਂ ਪ੍ਰਾਪਤੀਆਂ ਦੱਸੀਆਂ ਹਨ।
Sangrur News: ਸਕਾਰਪੀਓ ਗੱਡੀ ਨੇ ਢਾਹਿਆ ਕਹਿਰ, ਸੰਗਰੂਰ ਨੇੜੇ ਚਾਰ ਨੌਜਵਾਨਾਂ ਨੂੰ ਕੁਚਲਿਆ
ਬੀਤੀ ਰਾਤ ਕਰੀਬ 11 ਵਜੇ ਸੰਗਰੂਰ-ਬਠਿੰਡਾ ਨੈਸ਼ਨਲ ਹਾਈਵੇ 'ਤੇ ਪਿੰਡ ਉਪਲੀ ਨੇੜੇ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਚਾਰ ਨੌਜਵਾਨਾਂ ਦੀ ਮੌਤ ਹੋ ਗਈ। ਹਾਸਲ ਜਾਣਕਾਰੀ ਮੁਤਾਬਕ ਮੋਟਰਸਾਈਕਲ 'ਤੇ ਸਵਾਰ ਚਾਰ ਨੌਜਵਾਨ ਜਾ ਰਹੇ ਸਨ। ਸਕਾਰਪੀਓ ਗੱਡੀ ਦੀ ਟੱਕਰ 'ਚ ਤਿੰਨ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇੱਕ ਨੂੰ ਪਟਿਆਲਾ ਰੈਫਰ ਕੀਤਾ ਗਿਆ ਪਰ ਰਸਤੇ 'ਚ ਹੀ ਉਸ ਦੀ ਮੌਤ ਹੋ ਗਈ।
ਕਬੱਡੀ ਖਿਡਾਰੀ ਤਿੰਨ ਪਿਸਟਲਾਂ ਸਮੇਤ ਗ੍ਰਿਫਤਾਰ
ਮਾਨਸਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ ਅੱਜ ਇੱਕ ਕਬੱਡੀ ਖਿਡਾਰੀ ਤੋਂ ਤਿੰਨ ਪਿਸਟਲ ਤੇ ਨਾਜਾਇਜ਼ ਅਸਲਾ ਬਰਾਮਦ ਕਰਕੇ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਕਤ ਨੌਜਵਾਨ ਦਾ ਰਿਮਾਂਡ ਹਾਸਲ ਕਰ ਪੁੱਛਗਿੱਛ ਕੀਤੀ ਜਾ ਰਹੀ ਹੈ। ਸਰਦੂਲਗੜ੍ਹ ਪੁਲਿਸ ਵੱਲੋਂ ਨਾਕਾਬੰਦੀ ਦੌਰਾਨ ਇੱਕ ਵਿਅਕਤੀ ਨੂੰ 30 ਬੋਰ ਦੇ ਪਿਸਟਲ ਸਮੇਤ ਕਾਰ ਗ੍ਰਿਫਤਾਰ ਕੀਤਾ ਗਿਆ। ਉਸ ਤੋਂ ਪੁੱਛਗਿੱਛ ਦੌਰਾਨ ਦੋ ਹੋਰ ਪਿਸਟਲ ਬਰਾਮਦ ਹੋਏ ਹਨ।
Winter Holidays: ਠੰਢ ਦੇ ਕਹਿਰ ਕਰਕੇ ਛੁੱਟੀਆਂ ਦਾ ਐਲਾਨ, 15 ਜਨਵਰੀ ਤੱਕ ਬੰਦ ਰਹਿਣਗੇ ਸਕੂਲ
ਹਰਿਆਣਾ ਵਿੱਚ ਡਿੱਗਦੇ ਤਾਪਮਾਨ ਦੇ ਵਿਚਕਾਰ ਸਕੂਲ ਸਿੱਖਿਆ ਵਿਭਾਗ ਨੇ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। 1 ਤੋਂ 15 ਜਨਵਰੀ ਤੱਕ ਸਾਰੇ ਸਰਕਾਰੀ ਤੇ ਗੈਰ-ਸਰਕਾਰੀ ਸਕੂਲ ਬੰਦ ਰਹਿਣਗੇ। ਸਕੂਲ 16 ਜਨਵਰੀ ਨੂੰ ਸ਼ਡਿਊਲ ਮੁਤਾਬਕ ਖੁੱਲ੍ਹਣਗੇ। ਸਕੂਲ ਸਿੱਖਿਆ ਵਿਭਾਗ ਨੇ 10ਵੀਂ ਤੇ 12ਵੀਂ ਬੋਰਡ ਦੇ ਵਿਦਿਆਰਥੀਆਂ ਦੀਆਂ ਸਰਦੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ। ਉਨ੍ਹਾਂ ਨੂੰ ਵਾਧੂ ਕਲਾਸਾਂ ਲਈ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਸਕੂਲ ਆਉਣਾ ਪਵੇਗਾ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
