Army Recruitment: ਭਾਰਤੀ ਫ਼ੌਜ 'ਚ ਨਿਕਲੀ ਅਫ਼ਸਰਾਂ ਦੀ ਭਰਤੀ, ਤੁਰਤ ਕਰੋ ਅਪਲਾਈ
Army Recruitment: ਭਾਰਤੀ ਫੌਜ ਵਿਚ ਸ਼ਾਰਟ ਸਰਵਿਸ ਕਮਿਸ਼ਨਡ ਮੈਡੀਕਲ ਅਫਸਰ ਦੀਆਂ ਅਸਾਮੀਆਂ ਲਈ ਭਰਤੀ ਨਿਕਲੀ ਹੈ।
Army Recruitment: ਭਾਰਤੀ ਫੌਜ ਵਿਚ ਸ਼ਾਰਟ ਸਰਵਿਸ ਕਮਿਸ਼ਨਡ ਮੈਡੀਕਲ ਅਫਸਰ ਦੀਆਂ ਅਸਾਮੀਆਂ ਲਈ ਭਰਤੀ ਨਿਕਲੀ ਹੈ। ਇਹ ਭਰਤੀ ਨੋਟੀਫਿਕੇਸ਼ਨ ਆਰਮਡ ਫੋਰਸਿਜ਼ ਮੈਡੀਕਲ ਸਰਵਿਸ (AFMS) ਵੱਲੋਂ ਆਪਣੀ ਵੈਬਸਾਈਟ amcscentry.gov.in ਉਤੇ ਜਾਰੀ ਕੀਤਾ ਗਿਆ ਹੈ। ਇਸ ਅਨੁਸਾਰ ਏਐਫਐਮਐਸ ਵਿਚ 450 ਸਿਵਲ ਡਾਕਟਰਾਂ ਦੀਆਂ ਅਸਾਮੀਆਂ ਖਾਲੀ ਹਨ। ਜਿਸ ਵਿਚ ਪੁਰਸ਼ ਡਾਕਟਰਾਂ ਦੀਆਂ 338 ਅਤੇ ਮਹਿਲਾ ਡਾਕਟਰਾਂ ਦੀਆਂ 112 ਅਸਾਮੀਆਂ ਹਨ।
ਅਪਲਾਈ ਕਰਨ ਦੀ ਆਖਰੀ ਮਿਤੀ 4 ਅਗਸਤ
ਇਸ ਲਈ ਅਪਲਾਈ ਕਰਨ ਦੀ ਪ੍ਰਕਿਰਿਆ 16 ਜੁਲਾਈ ਤੋਂ ਸ਼ੁਰੂ ਹੋ ਗਈ ਹੈ। ਅਪਲਾਈ ਕਰਨ ਦੀ ਆਖਰੀ ਮਿਤੀ 4 ਅਗਸਤ 2024 ਹੈ। ਤੁਸੀਂ ਇਸ ਤਰੀਕ ਤੋਂ ਪਹਿਲਾਂ ਪਹਿਲਾਂ ਅਪਲਾਈ ਕਰ ਸਕਦੇ ਹੋ। ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਜ਼ ਵਿਚ ਸਿਵਲ ਡਾਕਟਰਾਂ ਦੀ ਭਰਤੀ ਇੰਟਰਵਿਊ ਦੇ ਆਧਾਰ ਉਤੇ ਹੀ ਕੀਤੀ ਜਾਵੇਗੀ। ਜਿਸ ਦਾ ਆਯੋਜਨ 28 ਅਗਸਤ 2024 ਨੂੰ ਆਰਮੀ ਹਸਪਤਾਲ (ਆਰ ਐਂਡ ਆਰ), ਦਿੱਲੀ ਕੈਂਟ ਵਿਖੇ ਕੀਤਾ ਜਾਵੇਗਾ। ਇਸ ਲਈ ਅਰਜ਼ੀ AFMS ਦੀ ਵੈੱਬਸਾਈਟ ‘ਤੇ ਜਾ ਕੇ ਦੇਣੀ ਹੋਵੇਗੀ।
ਇਸ ਭਰਤੀ ਲਈ ਉਮਰ ਸੀਮਾ ਦੀ ਗੱਲ ਕਰੀਏ ਤਾਂ ਜੇਕਰ ਤੁਹਾਡੇ ਕੋਲ ਸਿਰਫ਼ MBBS ਦੀ ਡਿਗਰੀ ਹੈ, ਤਾਂ ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਜ਼ ਵਿਚ ਮੈਡੀਕਲ ਅਫ਼ਸਰ ਬਣਨ ਲਈਉਮਰ 31 ਦਸੰਬਰ 2024 ਨੂੰ 30 ਸਾਲ ਜਾਂ ਇਸ ਤੋਂ ਘੱਟ ਹੋਣੀ ਚਾਹੀਦੀ ਹੈ। ਉਮੀਦਵਾਰਾਂ ਦਾ ਜਨਮ 2 ਜਨਵਰੀ 1995 ਤੋਂ ਬਾਅਦ ਹੋਇਆ ਹੋਣਾ ਚਾਹੀਦਾ ਹੈ। ਜੇਕਰ ਕਿਸੇ ਨੇ ਪੋਸਟ ਗ੍ਰੈਜੂਏਸ਼ਨ ਕੀਤੀ ਹੈ ਤਾਂ ਉਸ ਲਈ ਵੱਧ ਤੋਂ ਵੱਧ ਉਮਰ ਸੀਮਾ 35 ਸਾਲ ਹੈ। ਭਾਵ, ਜਨਮ 2 ਜਨਵਰੀ 1990 ਤੋਂ ਬਾਅਦ ਹੋਇਆ ਹੋਣਾ ਚਾਹੀਦਾ ਹੈ।
ਸਿੱਖਿਆ ਯੋਗਤਾ ਦੀ ਗੱਲ ਕਰੀਏ ਤਾਂ ਉਮੀਦਵਾਰਾਂ ਕੋਲ ਐਮ.ਬੀ.ਬੀ.ਐਸ. ਜਾਂ ਐਮ.ਡੀ .ਜਾਂ ਇਸ ਦੇ ਬਰਾਬਰ ਦੀ ਡਿਗਰੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ, ਕਿਸੇ ਵੀ ਸਟੇਟ ਮੈਡੀਕਲ ਕੌਂਸਲ/NMC/MCI ਨਾਲ ਰਜਿਸਟ੍ਰੇਸ਼ਨ ਵੀ ਜ਼ਰੂਰੀ ਹੈ। ਬਿਹਤਰ ਜਾਣਕਾਰੀ ਲਈ ਤੁਸੀਂ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਦੇਖ ਸਕਦੇ ਹੋ।
ਕਿਵੇਂ ਦੀ ਹੋਵੇਗੀ ਚੋਣ ਪ੍ਰਕਿਰਿਆ
ਮੈਡੀਕਲ ਅਫਸਰ ਦੇ ਅਹੁਦੇ ਲਈ ਚੋਣ ਇੰਟਰਵਿਊ ਰਾਹੀਂ ਕੀਤੀ ਜਾਵੇਗੀ। ਇਸ ਦੇ ਲਈ, ਉਮੀਦਵਾਰਾਂ ਨੂੰ NEET PG ਦਾਖਲਾ ਪ੍ਰੀਖਿਆ ਵਿੱਚ ਪ੍ਰਾਪਤ ਅੰਕਾਂ ਦੇ ਆਧਾਰ ਉਤੇ ਸ਼ਾਰਟਲਿਸਟ ਕੀਤਾ ਜਾਵੇਗਾ। ਅਸਾਮੀ ਨਾਲੋਂ ਅੱਠ ਗੁਣਾ ਵੱਧ ਉਮੀਦਵਾਰਾਂ ਨੂੰ ਇੰਟਰਵਿਊ ਲਈ ਬੁਲਾਇਆ ਜਾਵੇਗਾ। ਜਿਹੜੇ ਉਮੀਦਵਾਰ ਪਹਿਲੀ ਵਾਰ ਇਸ ਇੰਟਰਵਿਊ ਵਿੱਚ ਹਾਜ਼ਰ ਹੋਣਗੇ, ਉਨ੍ਹਾਂ ਨੂੰ ਰੇਲਵੇ ਵਿੱਚ AC III/ਬੱਸ ਦਾ ਕਿਰਾਇਆ ਵੀ ਦਿੱਤਾ ਜਾਵੇਗਾ।
Education Loan Information:
Calculate Education Loan EMI