ਕੋਰੋਨਾ ਕਰਕੇ ਸਮੇਂ ਤੋਂ ਪਹਿਲਾਂ ਹੀ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, 20 ਜੂਨ ਤਕ ਬੰਦ ਰਹਿਣਗੇ ਸਕੂਲ
ਕੋਵਿਡ-19 ਮਹਾਂਮਾਰੀ ਕਾਰਨ ਚੰਡੀਗੜ੍ਹ, ਦਿੱਲੀ, ਹਰਿਆਣਾ, ਰਾਜਸਥਾਨ ਤੇ ਹੋਰ ਸੂਬਿਆਂ 'ਚ ਗਰਮੀਆਂ ਦੀਆਂ ਛੁੱਟੀਆਂ ਤੈਅ ਸਮੇਂ ਤੋਂ ਪਹਿਲਾਂ ਐਲਾਨੇ ਜਾਣ ਮਗਰੋਂ ਹੁਣ ਕੇਂਦਰੀ ਵਿਦਿਆਲਿਆ 'ਚ ਵੀ ਸਮਰ ਵੈਕੇਸ਼ਨ ਦਾ ਸ਼ੈਡਿਊਲ ਬਦਲ ਦਿੱਤਾ ਗਿਆ ਹੈ।
ਨਵੀਂ ਦਿੱਲੀ: ਕੋਵਿਡ-19 ਮਹਾਂਮਾਰੀ ਕਾਰਨ ਚੰਡੀਗੜ੍ਹ, ਦਿੱਲੀ, ਹਰਿਆਣਾ, ਰਾਜਸਥਾਨ ਤੇ ਹੋਰ ਸੂਬਿਆਂ 'ਚ ਗਰਮੀਆਂ ਦੀਆਂ ਛੁੱਟੀਆਂ ਤੈਅ ਸਮੇਂ ਤੋਂ ਪਹਿਲਾਂ ਐਲਾਨੇ ਜਾਣ ਮਗਰੋਂ ਹੁਣ ਕੇਂਦਰੀ ਵਿਦਿਆਲਿਆ 'ਚ ਵੀ ਸਮਰ ਵੈਕੇਸ਼ਨ ਦਾ ਸ਼ੈਡਿਊਲ ਬਦਲ ਦਿੱਤਾ ਗਿਆ ਹੈ।
ਕੇਂਦਰੀ ਵਿਦਿਆਲਿਆ ਸੰਗਠਨ (ਕੇਵੀਐਸ) ਨੇ ਹਾਲ ਹੀ 'ਚ ਨੋਟਿਸ ਜਾਰੀ ਕਰਦਿਆਂ ਦੇਸ਼ 'ਚ ਸਰਦੀਆਂ ਦੀਆਂ ਥਾਵਾਂ 'ਚ ਸਥਿਤ ਕੇਂਦਰੀ ਵਿਦਿਆਲਿਆ ਨੂੰ ਛੱਡ ਕੇ ਗਰਮੀ ਵਾਲੇ ਥਾਵਾਂ 'ਚ ਸਮਰ ਵੈਕੇਸ਼ਨ ਦੇ ਨਾਲ-ਨਾਲ ਵਿੰਟਰ ਵੈਕੇਸ਼ਨ ਦੀ ਘੋਸ਼ਣਾ ਕਰ ਦਿੱਤੀ ਹੈ। ਕੇਵੀਐਸ ਦੇ ਨੋਟਿਸ ਅਨੁਸਾਰ ਗਰਮੀਆਂ ਦੀਆਂ ਛੁੱਟੀਆਂ 3 ਮਈ ਸੋਮਵਾਰ ਤੋਂ ਸ਼ੁਰੂ ਹੋ ਚੁੱਕੀਆਂ ਹਨ, ਜੋ 20 ਜੂਨ 2021 ਤਕ ਚੱਲਣਗੀਆਂ। ਇਸ ਤਰ੍ਹਾਂ ਕੇਵੀਐਸ ਨੇ ਕੁੱਲ 49 ਦਿਨਾਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਹੈ।
ਕੇਵੀਐਸ ਨੇ ਆਪਣੇ ਨੋਟਿਸ 'ਚ ਜਿਨ੍ਹਾਂ ਖੇਤਰਾਂ ਲਈ ਗਰਮੀ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਹੈ, ਉਨ੍ਹਾਂ 'ਚ ਆਗਰਾ, ਚੰਡੀਗੜ੍ਹ, ਕੋਲਕਾਤਾ, ਦੇਹਰਾਦੂਨ, ਦਿੱਲੀ, ਗੁਰੂਗ੍ਰਾਮ, ਗੁਹਾਟੀ, ਜੈਪੁਰ, ਜੰਮੂ, ਲਖਨਊ, ਪਟਨਾ, ਰਾਂਚੀ, ਸਿਲਚਰ, ਤਿਨਸੁਕੀਆ, ਵਾਰਾਣਸੀ, ਅਹਿਮਦਾਬਾਦ, ਬੰਗਲੁਰੂ, ਚੇਨਈ, ਅਰਨਾਕੁਲਮ, ਹੈਦਰਾਬਾਦ, ਜਬਲਪੁਰ, ਮੁੰਬਈ, ਰਾਏਪੁਰ, ਭੁਵਨੇਸ਼ਵਰ ਤੇ ਭੋਪਾਲ ਸ਼ਾਮਲ ਹਨ। ਇਨ੍ਹਾਂ ਖੇਤਰਾਂ 'ਚ ਆਉਣ ਵਾਲੇ ਕੇਂਦਰੀ ਵਿਦਿਆਲਿਆ 'ਚ ਨਵੇਂ ਸ਼ੈਡਿਊਲ ਮੁਤਾਬਕ ਸਮਰ ਵੈਕੇਸ਼ਨ ਲਾਗੂ ਹੋਵੇਗਾ।
ਉੱਥੇ ਹੀ ਕੇਵੀਐਸ ਨੇ ਅਜੇ ਇਨ੍ਹਾਂ ਖੇਤਰਾਂ 'ਚ ਸਰਦੀਆਂ ਦੀਆਂ ਛੁੱਟੀਆਂ ਦੀਆਂ ਤਰੀਕਾਂ ਦਾ ਐਲਾਨ ਨਹੀਂ ਕੀਤਾ ਹੈ। ਸੰਸਥਾ ਦੇ ਨੋਟਿਸ ਦੇ ਅਨੁਸਾਰ, "ਸਰਦੀਆਂ ਦੀ ਛੁੱਟੀ ਸਬੰਧੀ ਜਾਣਕਾਰੀ ਵੱਖਰੇ ਤੌਰ 'ਤੇ ਦਿੱਤੀ ਜਾਵੇਗੀ।"
ਦੂਜੇ ਪਾਸੇ ਕੇਂਦਰੀ ਵਿਦਿਆਲਿਆ ਸੰਗਠਨ ਨੇ ਸਰਦੀਆਂ ਵਾਲੀਆਂ ਥਾਵਾਂ 'ਚ ਸਮਰ ਵੈਕੇਸ਼ਨ ਦਾ ਐਲਾਨ ਨਹੀਂ ਕੀਤਾ ਹੈ। ਇਨ੍ਹਾਂ 'ਚ ਲੇਹ, ਕਾਰਗਿਲ ਤੇ ਨੁਬਰਾ (ਲੱਦਾਖ) ਯੂਟੀ ਸਥਿਤ ਕੇਂਦਰੀ ਵਿਦਿਆਲਿਆ ਤਵਾਂਗ, ਕੇਂਦਰੀ ਵਿਦਿਆਲਿਆ ਡਲਹੌਜ਼ੀ ਤੇ ਕੇਂਦਰੀ ਵਿਦਿਆਲਿਆ ਕਾਠਮੰਡੂ (ਨੇਪਾਲ) ਸ਼ਾਮਲ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ
Education Loan Information:
Calculate Education Loan EMI