(Source: ECI/ABP News/ABP Majha)
Punjab Sarkari Naukri: ਪੰਜਾਬ 'ਚ ਕਲਰਕਾਂ ਦੀਆਂ ਅਸਾਮੀਆਂ ਲਈ ਬੰਪਰ ਭਰਤੀ, ਇਸ ਤਰੀਕ ਤੋਂ ਸ਼ੁਰੂ ਹੋਣਗੀਆਂ ਅਰਜ਼ੀਆਂ
Punjab Job Alert: ਪੰਜਾਬ ਅਧੀਨ ਸੇਵਾਵਾਂ ਚੋਣ ਕਮਿਸ਼ਨ ਨੇ ਕਲਰਕ ਦੇ ਅਹੁਦੇ ਲਈ ਬੰਪਰ ਭਰਤੀ ਜਾਰੀ ਕੀਤੀ ਹੈ। ਅਰਜ਼ੀਆਂ ਅਜੇ ਸ਼ੁਰੂ ਨਹੀਂ ਹੋਈਆਂ ਹਨ।
Punjab PSSSB Recruitment 2022 for Clerk Posts: ਪੰਜਾਬ 'ਚ ਸਰਕਾਰੀ ਨੌਕਰੀ ਹਾਸਲ ਕਰਨ ਦਾ ਇੱਕ ਵਧੀਆ ਮੌਕਾ ਆਇਆ ਹੈ। ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਕਮਿਸ਼ਨ (PSSSB Jobs) ਨੇ ਕਲਰਕ ਦੀਆਂ ਅਸਾਮੀਆਂ ਲਈ ਬੰਪਰ ਭਰਤੀ (PSSSB Clerk Recruitment 2022) ਕੀਤੀ ਹੈ। ਇਨ੍ਹਾਂ ਅਸਾਮੀਆਂ ਲਈ ਅਰਜ਼ੀਆਂ ਅਜੇ ਸ਼ੁਰੂ ਨਹੀਂ ਹੋਈਆਂ ਹਨ। ਅਰਜ਼ੀਆਂ 15 ਮਈ 2022 ਤੋਂ ਸ਼ੁਰੂ ਹੋਣਗੀਆਂ।
ਦੱਸ ਦਈਏ ਕਿ ਇਸ ਭਰਤੀ ਮੁਹਿੰਮ (PSSSB Punjab Clerk Recruitment 2022) ਰਾਹੀਂ ਕਲਰਕਾਂ ਦੀਆਂ ਕੁੱਲ 1200 ਅਸਾਮੀਆਂ ਦੀ ਭਰਤੀ ਕੀਤੀ ਜਾਵੇਗੀ। ਬੋਰਡ (PSSSB) ਨੇ ਅਜੇ ਤੱਕ ਅਰਜ਼ੀ ਦੀ ਆਖਰੀ ਮਿਤੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਅਰਜ਼ੀਆਂ ਸਿਰਫ਼ ਔਨਲਾਈਨ ਹੀ ਭਰੀਆਂ ਜਾ ਸਕਦੀਆਂ ਹਨ, ਜਿਸ ਲਈ ਅਧਿਕਾਰਤ ਵੈੱਬਸਾਈਟ ਦਾ ਪਤਾ ਹੈ - sssb.punjab.gov.in
ਅਸਾਮੀਆਂ ਦਾ ਵੇਰਵਾ -
ਪੀਐਸਐਸਐਸਬੀ (PSSSB Clerk Naukriyan) ਵਿੱਚ ਜਾਰੀ ਕਲਰਕ ਦੀਆਂ ਅਸਾਮੀਆਂ ਦੇ ਵੇਰਵੇ ਹੇਠ ਲਿਖੇ ਮੁਤਾਬਕ ਹਨ। ਇਹ ਵੀ ਜਾਣੋ ਕਿ ਇਨ੍ਹਾਂ ਅਸਾਮੀਆਂ ਦਾ ਵੇਰਵਾ ਅਜੇ ਅਪਲੋਡ ਨਹੀਂ ਕੀਤਾ ਗਿਆ ਹੈ। ਵੇਰਵੇ ਜਲਦੀ ਹੀ ਸਾਂਝੇ ਕੀਤੇ ਜਾਣਗੇ।
ਕੁੱਲ ਅਸਾਮੀਆਂ - 1200
ਕਲਰਕ - 917 ਅਸਾਮੀਆਂ
ਕਲਰਕ ਲੀਗਲ - 283 ਅਸਾਮੀਆਂ
ਕੌਣ ਕਰ ਸਕਦੈ ਅਪਲਾਈ-
ਪੰਜਾਬ ਵਿੱਚ ਕਲਰਕ ਦੀਆਂ ਇਨ੍ਹਾਂ ਅਸਾਮੀਆਂ ਲਈ ਉਹ ਉਮੀਦਵਾਰ ਅਪਲਾਈ ਕਰ ਸਕਦੇ ਹਨ, ਜਿਨ੍ਹਾਂ ਕੋਲ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਹੋਵੇ। ਜਿੱਥੋਂ ਤੱਕ ਉਮਰ ਸੀਮਾ ਦਾ ਸਬੰਧ ਹੈ, 18 ਤੋਂ 37 ਸਾਲ ਦੀ ਉਮਰ ਦੇ ਉਮੀਦਵਾਰ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰ ਸਕਦੇ ਹਨ। ਰਾਖਵੇਂ ਵਰਗ ਨੂੰ ਨਿਯਮਾਂ ਅਨੁਸਾਰ ਛੋਟ ਮਿਲੇਗੀ।
ਚੋਣ ਕਿਵੇਂ ਹੋਵੇਗੀ?
PSSSB ਕਲਰਕ ਦੀਆਂ ਅਸਾਮੀਆਂ ਲਈ ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਟਾਈਪਿੰਗ ਟੈਸਟ 'ਤੇ ਆਧਾਰਿਤ ਹੋਵੇਗੀ। ਪ੍ਰੀਖਿਆ ਵਿੱਚ 100 ਉਦੇਸ਼ ਕਿਸਮ ਦੇ ਪ੍ਰਸ਼ਨ ਹੋਣਗੇ ਅਤੇ ਹਰੇਕ ਪ੍ਰਸ਼ਨ 1 ਅੰਕ ਦਾ ਹੋਵੇਗਾ। ਨੈਗੇਟਿਵ ਮਾਰਕਿੰਗ ਵੀ ਹੈ। ਪੇਪਰ ਹੱਲ ਕਰਨ ਲਈ 120 ਮਿੰਟ ਦਿੱਤੇ ਜਾਣਗੇ ਅਤੇ ਪ੍ਰੀਖਿਆ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਹੋਵੇਗੀ।
ਕਿੰਨੀ ਫੀਸ ਦੇਣੀ ਪਵੇਗੀ -
ਪੰਜਾਬ ਕਲਰਕ ਦੀਆਂ ਅਸਾਮੀਆਂ ਲਈ, ਜਨਰਲ ਵਰਗ ਦੇ ਉਮੀਦਵਾਰਾਂ ਨੂੰ 1000 ਰੁਪਏ ਫੀਸ ਅਦਾ ਕਰਨੀ ਪਵੇਗੀ। ਜਦੋਂ ਕਿ SC, BC ਅਤੇ EWS ਨੂੰ 250 ਰੁਪਏ ਫੀਸ ਦੇਣੀ ਪਵੇਗੀ। PH ਸ਼੍ਰੇਣੀ ਨੂੰ 500 ਰੁਪਏ ਦੇਣੇ ਪੈਂਦੇ ਹਨ।
Education Loan Information:
Calculate Education Loan EMI