ਪੜਚੋਲ ਕਰੋ
(Source: ECI/ABP News)
ਸੈਨਟਰੀ ਪੈਡ ਮਿਲਣ ‘ਤੇ ਕੁੜੀਆਂ ਨੂੰ ਨਿਰਵਸਤਰ ਕਰ ਲਈ ਤਲਾਸ਼ੀ, ਜਾਂਚ ਦੇ ਹੁਕਮ
![ਸੈਨਟਰੀ ਪੈਡ ਮਿਲਣ ‘ਤੇ ਕੁੜੀਆਂ ਨੂੰ ਨਿਰਵਸਤਰ ਕਰ ਲਈ ਤਲਾਸ਼ੀ, ਜਾਂਚ ਦੇ ਹੁਕਮ Teachers strip girls to check for sanitary pads, Punjab CM orders inquiry ਸੈਨਟਰੀ ਪੈਡ ਮਿਲਣ ‘ਤੇ ਕੁੜੀਆਂ ਨੂੰ ਨਿਰਵਸਤਰ ਕਰ ਲਈ ਤਲਾਸ਼ੀ, ਜਾਂਚ ਦੇ ਹੁਕਮ](https://static.abplive.com/wp-content/uploads/sites/5/2018/11/04094653/1-4.jpg?impolicy=abp_cdn&imwidth=1200&height=675)
ਚੰਡੀਗੜ੍ਹ: ਪੰਜਾਬ ਦੇ ਫਾਜ਼ਿਲਕਾ ਦੇ ਪਿੰਡ ਕੁੰਦਲ ਦੇ ਸਰਕਾਰੀ ਸਕੂਲ ਤੋਂ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿਥੇ ਸਕੂਲ ਦੇ ਪਖਾਨੇ ‘ਚ ਸੈਨਟਰੀ ਪੈਡ ਮਿਲਣ ਤੋਂ ਬਾਅਦ ਅਧਿਆਪਕਾਂ ਨੇ ਲੜਕੀਆਂ ਦੇ ਕੱਪੜੇ ਉਤਰਵਾ ਕੇ ਉਨ੍ਹਾਂ ਦੀ ਤਲਾਸ਼ੀ ਲਈ। ਸਾਹਮਣੇ ਆਈ ਇੱਕ ਵੀਡੀਓ ਕਲਿੱਪ ‘ਚ ਕੁੜੀਆਂ ਰੋ-ਰੋ ਕੇ ਸ਼ਿਕਾਇਤ ਕਰ ਰਹੀਆਂ ਹਨ ਕਿ ਕੁਝ ਦਿਨ ਪਹਿਲਾਂ ਅਧਿਆਪਕਾਂ ਨੇ ਉਨ੍ਹਾਂ ਦੇ ਕੱਪੜੇ ਉਤਰਵਾਏ ਸੀ।
ਇਸ ਬਾਰੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਖ਼ਤ ਰੁਖ਼ ਅਪਨਾਉਂਦੇ ਹੋਏ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਜਾਂਚ ਪੂਰੀ ਹੋਣ ਤਕ ਮਾਮਲੇ ‘ਚ ਸ਼ਾਮਲ ਦੋ ਅਧਿਆਪਕਾਂ ਦੀ ਬਦਲੀ ਦੇ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ। ਮੁੱਖ ਮੰਤਰੀ ਨੇ ਸਿਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਸੋਮਵਾਰ ਤਕ ਇਸ ਮਾਮਲੇ ਦੀ ਰਿਪੋਰਟ ਬਾਰੇ ਜਾਣਕਾਰੀ ਮੁਹੱਈਆ ਕਰਵਾਉਣ ਲਈ ਕਿਹਾ ਗਿਆ ਹੈ।
ਇਸ ਮਾਮਲੇ ‘ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਸਕੂਲ ਦਾ ਦੌਰਾ ਕਰਨ ਲਈ ਕਿਹਾ ਗਿਆ ਹੈ। ਪੀੜਤ ਵਿਦਿਆਰਥਣਾਂ ਦੇ ਨਾਲ ਉਨ੍ਹਾਂ ਦੇ ਮਾਪਿਆਂ ਕੋਲੋਂ ਵੀ ਪੁੱਛਗਿਛ ਕਰਕੇ ਦੋਵਾਂ ਅਧਿਆਪਕਾਂ ਦੀ ਸ਼ਮੂਲੀਅਤ ਬਾਰੇ ਹੋਰ ਸਬੂਤ ਇਕੱਠਾ ਕਰਨ ਲਈ ਕਿਹਾ ਗਿਆ ਹੈ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਪਖਾਨੇ ‘ਚ ਸੈਨਟਰੀ ਪੈਡ ਮਿਲਣ ‘ਤੇ ਕੁੜੀਆਂ ਦੀ ਤਲਾਸ਼ੀ ਲੈਣ ਦੀ ਥਾਂ ਅਧਿਆਪਕਾਂ ਨੂੰ ਚਾਹਿਦਾ ਸੀ ਕਿ ਉਹ ਕੁੜੀਆਂ ਨੂੰ ਇਨ੍ਹਾਂ ਦੇ ਸਹੀ ਠੰਗ ਨਾਲ ਨਿਪਟਾਰਾ ਕਰਨ ਬਾਰੇ ਸਮਝਾਉਣਾ ਚਾਹਿਦਾ ਸੀ, ਨਾ ਕਿ ਉਨ੍ਹਾਂ ਦੀ ਤਲਾਸ਼ੀ ਲੈਣੀ ਚਾਹਿਦੀ ਸੀ।
![ਸੈਨਟਰੀ ਪੈਡ ਮਿਲਣ ‘ਤੇ ਕੁੜੀਆਂ ਨੂੰ ਨਿਰਵਸਤਰ ਕਰ ਲਈ ਤਲਾਸ਼ੀ, ਜਾਂਚ ਦੇ ਹੁਕਮ](https://static.abplive.com/wp-content/uploads/sites/5/2018/11/04094659/CM-amarindr.gif)
Check out below Health Tools-
Calculate Your Body Mass Index ( BMI )
Calculate The Age Through Age Calculator
Education Loan Information:
Calculate Education Loan EMI
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਵਿਸ਼ਵ
ਕਾਰੋਬਾਰ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)