ਪੜਚੋਲ ਕਰੋ
Advertisement
ਸਰਕਾਰ ਦਾ 8ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਨੂੰ ਆਫਰ! ਪੌਦੇ ਲਾਓ ਤੇ ਪੇਪਰਾਂ 'ਚ ਵਾਧੂ ਨੰਬਰ ਪਾਓ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਐਤਵਾਰ ਨੂੰ ਨਵੀਂ ਨੀਤੀ ਦਾ ਐਲਾਨ ਕੀਤਾ ਜਿਸ ਅਨੁਸਾਰ 8ਵੀਂ ਤੋਂ 12ਵੀਂ ਜਮਾਤ ਦੇ ਅਜਿਹੇ ਵਿਦਿਆਰਥੀਆਂ ਨੂੰ ਵਾਧੂ ਅੰਕ ਦਿੱਤੇ ਜਾਣਗੇ ਜੋ ਪੌਦਿਆਂ ਦੀ ਦੇਖਭਾਲ ਤੇ ਪਾਲਣ ਪੋਸ਼ਣ ਕਰਨਗੇ। ਉਨ੍ਹਾਂ ਕਿਹਾ ਕਿ ਅੰਤਮ ਪ੍ਰੀਖਿਆ ਵਿੱਚ ਕੁਝ ਵਾਧੂ ਅੰਕਾਂ ਦੀ ਇਹ ਵਿਵਸਥਾ ਉਨ੍ਹਾਂ ਸਕੂਲਾਂ ਦੇ ਵਿਦਿਆਰਥੀਆਂ ਲਈ ਹੋਵੇਗੀ ਜੋ ਸਕੂਲ ਸਿੱਖਿਆ ਬੋਰਡ ਦੇ ਅਧੀਨ ਆਉਂਦੇ ਹਨ।
ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਐਤਵਾਰ ਨੂੰ ਨਵੀਂ ਨੀਤੀ ਦਾ ਐਲਾਨ ਕੀਤਾ ਜਿਸ ਅਨੁਸਾਰ 8ਵੀਂ ਤੋਂ 12ਵੀਂ ਜਮਾਤ ਦੇ ਅਜਿਹੇ ਵਿਦਿਆਰਥੀਆਂ ਨੂੰ ਵਾਧੂ ਅੰਕ ਦਿੱਤੇ ਜਾਣਗੇ ਜੋ ਪੌਦਿਆਂ ਦੀ ਦੇਖਭਾਲ ਤੇ ਪਾਲਣ ਪੋਸ਼ਣ ਕਰਨਗੇ। ਉਨ੍ਹਾਂ ਕਿਹਾ ਕਿ ਅੰਤਮ ਪ੍ਰੀਖਿਆ ਵਿੱਚ ਕੁਝ ਵਾਧੂ ਅੰਕਾਂ ਦੀ ਇਹ ਵਿਵਸਥਾ ਉਨ੍ਹਾਂ ਸਕੂਲਾਂ ਦੇ ਵਿਦਿਆਰਥੀਆਂ ਲਈ ਹੋਵੇਗੀ ਜੋ ਸਕੂਲ ਸਿੱਖਿਆ ਬੋਰਡ ਦੇ ਅਧੀਨ ਆਉਂਦੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਵਿਵਸਥਾ ਦੀਆਂ ਤੌਰ-ਤਰੀਕਿਆਂ 'ਤੇ ਜਲਦੀ ਹੀ ਕੰਮ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਇਹ ਐਲਾਨ ਪੰਚਕੂਲਾ ਜ਼ਿਲ੍ਹੇ ਵਿੱਚ ‘ਪੰਚਕਰਮਾ ਤੰਦਰੁਸਤੀ ਕੇਂਦਰ’ ਦਾ ਉਦਘਾਟਨ ਕਰਦਿਆਂ ਕੀਤਾ, ਜੋ ਮੋਰਨੀ ਹਿੱਲਜ਼ ਵਿੱਚ ਕੁਦਰਤ ਕੈਂਪ ਥਪਲੀ ਤੇ ਕੁਦਰਤ ਦੇ ਵਿਲੱਖਣ ਨਜ਼ਾਰਿਆਂ ਵਿੱਚ ਸਥਿਤ ਹੈ।
ਨੇੜਲੇ ਖੇਤਰਾਂ ਦੇ ਨੌਜਵਾਨਾਂ ਨੂੰ ਦਿੱਤੀ ਜਾਵੇਗੀ ਪੈਰਾਗਲਾਈਡਿੰਗ ਦੀ ਸਿਖਲਾਈ
ਮੁੱਖ ਮੰਤਰੀ ਨੇ ਪੰਚਕੂਲਾ ਜ਼ਿਲ੍ਹੇ ਦੇ ਮੋਰਨੀ ਪਹਾੜੀ ਖੇਤਰ ਵਿੱਚ ਹੌਟ ਏਅਰ ਬੈਲੂਨਿੰਗ, ਪੈਰਾਗਲਾਈਡਿੰਗ ਤੇ ਰਾਈਡਿੰਗ ਵਾਟਰ ਸਕੂਟਰ ਸਮੇਤ ਐਡਵੈਂਚਰ ਸਪੋਰਟਸ ਵਿੱਚ ਵੀ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਨੇੜਲੇ ਇਲਾਕਿਆਂ ਦੇ ਨੌਜਵਾਨਾਂ ਨੂੰ ਪੈਰਾਗਲਾਈਡਿੰਗ ਦੀ ਸਿਖਲਾਈ ਦਿੱਤੀ ਜਾਵੇਗੀ। ਇਨ੍ਹਾਂ ਗਤੀਵਿਧੀਆਂ ਨੂੰ ਚਲਾਉਣ ਲਈ ਇਕ ਕਲੱਬ ਬਣਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਕਲੱਬ ਦਾ ਨਾਮ ਉਸ ਮਹਾਨ ਖਿਡਾਰੀ ਮਿਲਖਾ ਸਿੰਘ ਦੇ ਨਾਂ 'ਤੇ ਰੱਖਿਆ ਜਾਵੇਗਾ, ਜਿਸ ਦੀ ਸ਼ੁੱਕਰਵਾਰ ਨੂੰ ਕੋਵਿਡ ਕਾਰਨ ਮੌਤ ਹੋ ਗਈ ਸੀ।
ਏਕੀਕ੍ਰਿਤ ਵਿਕਾਸ ਯੋਜਨਾ ਰੁਜ਼ਗਾਰ ਦੇ ਮੌਕੇ ਵਧਣਗੇ
ਉਨ੍ਹਾਂ ਕਿਹਾ ਕਿ ਪੰਚਕੁਲਾ ਅਤੇ ਇਸ ਦੇ ਆਲੇ-ਦੁਆਲੇ ਦੀ ਏਕੀਕ੍ਰਿਤ ਵਿਕਾਸ ਯੋਜਨਾ ਸਥਾਨਕ ਲੋਕਾਂ ਨੂੰ ਰੁਜ਼ਗਾਰ ਦੇ ਬਹੁਤ ਸਾਰੇ ਮੌਕੇ ਮੁਹੱਈਆ ਕਰਵਾਏਗੀ ਤੇ ਪੰਚਕੁਲਾ ਨੂੰ ਦੇਸ਼ ਦਾ ਸਭ ਤੋਂ ਵਿਕਸਤ ਸ਼ਹਿਰ ਬਣਨ ਵਿੱਚ ਸਹਾਇਤਾ ਕਰੇਗੀ।
ਪੰਚਕੁਲਾ ਏਕੀਕ੍ਰਿਤ ਵਿਕਾਸ ਪ੍ਰਾਜੈਕਟ ਅਧੀਨ ਮੋਰਨੀ ਹਿੱਲਜ਼ ਵਿਖੇ ਜੰਗਲਾਤ ਵਿਭਾਗ ਵੱਲੋਂ ਗਿਆਰਾਂ ਨੇਚਰ ਟ੍ਰੇਲਜ਼ ਵਿਕਸਤ ਕੀਤੇ ਗਏ ਹਨ। ਸਥਾਨਕ ਨੌਜਵਾਨ ਮਾਰਗ ਦਰਸ਼ਕ ਵਜੋਂ ਕੰਮ ਕਰਨਗੇ ਤੇ ਸੈਲਾਨੀਆਂ ਨੂੰ ਸਥਾਨਕ ਸਭਿਆਚਾਰ ਤੇ ਰਵਾਇਤਾਂ ਤੇ ਖੇਤਰ ਦੇ ਪੌਦੇ ਤੇ ਜਾਨਵਰਾਂ ਬਾਰੇ ਵੀ ਦੱਸਣਗੇ।

Education Loan Information:
Calculate Education Loan EMI
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿਹਤ
ਕ੍ਰਿਕਟ
ਵਿਸ਼ਵ
ਪੰਜਾਬ
Advertisement