ਸਫਲਤਾ ਨਹੀਂ ਮੌਤ ਦਾ ਰਾਜ਼ ਬਣਦਾ ਜਾ ਰਿਹਾ ਕੋਟਾ ! ਵਿਦਿਆਥੀ ਦੀ ਖ਼ੁਦਕੁਸ਼ੀ ਦਾ 15ਵਾਂ ਮਾਮਲਾ ਆਇਆ ਸਾਹਮਣੇ, ਜਾਣੋ ਮੌਤ ਦੇ ਮੂੰਹ 'ਚ ਜਾ ਰਹੇ ਨੇ ਵਿਦਿਆਰਥੀ ?
ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦਾ ਨਾਂ ਆਸ਼ੂਤੋਸ਼ ਚੌਰਸੀਆ ਹੈ ਤੇ ਉਹ ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਦਾ ਰਹਿਣ ਵਾਲਾ ਸੀ। ਉਹ ਪਿਛਲੇ 6 ਮਹੀਨਿਆਂ ਤੋਂ ਕੋਟਾ ਵਿੱਚ ਆਪਣੇ ਚਚੇਰੇ ਭਰਾ ਨਾਲ NEET UG ਦੀ ਤਿਆਰੀ ਕਰ ਰਿਹਾ ਸੀ। ਉਹ ਇੱਕ ਸਾਲ ਪਹਿਲਾਂ ਇੱਥੇ ਕੋਚਿੰਗ ਲਈ ਆਇਆ ਸੀ ਪਰ 4-5 ਦਿਨਾਂ ਬਾਅਦ ਘਰ ਵਾਪਸ ਆ ਗਿਆ ਫਿਰ 6 ਮਹੀਨਿਆਂ ਬਾਅਦ ਕੋਟਾ ਵਾਪਸ ਆਇਆ।

ਰਾਜਸਥਾਨ ਦੇ ਕੋਟਾ 'ਚ NEET UG ਦੀ ਤਿਆਰੀ ਕਰ ਰਹੇ 20 ਸਾਲਾ ਵਿਦਿਆਰਥੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਹ ਵਿਦਿਆਰਥੀ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ। ਪੁਲਿਸ ਨੂੰ ਇੱਕ ਸੁਸਾਈਡ ਨੋਟ ਮਿਲਿਆ ਹੈ ਜਿਸ ਬਾਰੇ ਪੁਲਿਸ ਨੇ ਅਜੇ ਤੱਕ ਕੋਈ ਜਾਣਕਾਰੀ ਜਨਤਕ ਨਹੀਂ ਕੀਤੀ ਹੈ। ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਇਸ ਵਿਦਿਆਰਥੀ ਨੇ ਬੁੱਧਵਾਰ ਦੇਰ ਰਾਤ ਆਪਣੇ ਪੀਜੀ ਰੂਮ ਦੇ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਲਿਆ।
ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦਾ ਨਾਂ ਆਸ਼ੂਤੋਸ਼ ਚੌਰਸੀਆ ਹੈ ਤੇ ਉਹ ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਦਾ ਰਹਿਣ ਵਾਲਾ ਸੀ। ਉਹ ਪਿਛਲੇ 6 ਮਹੀਨਿਆਂ ਤੋਂ ਕੋਟਾ ਵਿੱਚ ਆਪਣੇ ਚਚੇਰੇ ਭਰਾ ਨਾਲ NEET UG ਦੀ ਤਿਆਰੀ ਕਰ ਰਿਹਾ ਸੀ। ਉਹ ਇੱਕ ਸਾਲ ਪਹਿਲਾਂ ਇੱਥੇ ਕੋਚਿੰਗ ਲਈ ਆਇਆ ਸੀ ਪਰ 4-5 ਦਿਨਾਂ ਬਾਅਦ ਘਰ ਵਾਪਸ ਆ ਗਿਆ ਫਿਰ 6 ਮਹੀਨਿਆਂ ਬਾਅਦ ਕੋਟਾ ਵਾਪਸ ਆਇਆ।
ਆਸ਼ੂਤੋਸ਼ ਦੇ ਪਰਿਵਾਰਕ ਮੈਂਬਰਾਂ ਨੇ ਬੁੱਧਵਾਰ ਦੇਰ ਰਾਤ ਉਸ ਨੂੰ ਕਈ ਫੋਨ ਕੀਤੇ ਪਰ ਕੋਈ ਜਵਾਬ ਨਹੀਂ ਮਿਲਿਆ। ਇਸ ਤੋਂ ਬਾਅਦ ਪੀਜੀ ਕੇਅਰਟੇਕਰ ਨੇ ਉਸ ਦਾ ਦਰਵਾਜ਼ਾ ਖੜਕਾਇਆ ਪਰ ਫਿਰ ਵੀ ਕੋਈ ਜਵਾਬ ਨਹੀਂ ਆਇਆ ਫਿਰ ਕੇਅਰਟੇਕਰ ਨੇ ਪੁਲਿਸ ਨੂੰ ਬੁਲਾਇਆ। ਦਾਦਾਬਰੀ ਥਾਣੇ ਦੇ ਇੰਸਪੈਕਟਰ ਨਰੇਸ਼ ਮੀਨਾ ਨੇ ਦੱਸਿਆ ਕਿ ਆਸ਼ੂਤੋਸ਼ ਮਾਨਸਿਕ ਰੋਗ ਤੋਂ ਪੀੜਤ ਸੀ, ਜਿਸ ਦਾ ਇਲਾਜ ਵੀ ਚੱਲ ਰਿਹਾ ਸੀ। ਕੋਟਾ 'ਚ ਇਸ ਸਾਲ ਵਿਦਿਆਰਥੀ ਦੀ ਖੁਦਕੁਸ਼ੀ ਦਾ ਇਹ 15ਵਾਂ ਮਾਮਲਾ ਹੈ। ਪਿਛਲੇ ਸਾਲ ਇੱਥੇ ਖੁਦਕੁਸ਼ੀ ਦੇ 26 ਮਾਮਲੇ ਸਾਹਮਣੇ ਆਏ ਸਨ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ






















