ਪੜਚੋਲ ਕਰੋ
Advertisement
(Source: ECI/ABP News/ABP Majha)
ਸਰਹੱਦ 'ਤੇ ਡਟੇ 30,000 ਭਾਰਤੀ ਸੈਨਿਕ, ਚੀਨ ਦੀ ਫੌਜ ਪਿੱਛੇ ਹਟੀ
ਹਿੰਸਕ ਝੜਪਾਂ ਤੋਂ ਬਾਅਦ ਭਾਰਤੀ ਫੌਜ ਨੇ ਲੱਦਾਖ ‘ਚ ਆਪਣੀ ਤਾਇਨਾਤੀ ਵਧਾ ਦਿੱਤੀ ਹੈ। ਇਸ ਤਹਿਤ ਐਮ-777 ਅਲਟਰਾ ਲਾਈਟ ਹਾਵਿਟਜ਼ਰ ਤੋਪਾਂ ਲਾਈਆਂ ਗਈਆਂ ਹਨ। ਇਸ ਦੇ ਨਾਲ ਹੀ, ਏਅਰ ਫੋਰਸ ਨੇ ਆਪਣਾ ਟਰਾਂਸਪੋਰਟ ਜਹਾਜ਼ ਸੀ-17 ਗਲੋਬਮਾਸਟਰ ਤਿੰਨ ਵੀ ਤਿਆਰ ਕੀਤਾ ਹੈ। ਇਸ ਦੀ ਵਰਤੋਂ ਫੌਜਾਂ ਨੂੰ ਹਵਾਈ ਸੇਵਾ, ਭਾਰੀ ਟੈਂਕਾਂ ਨੂੰ ਲਿਆਉਣ ਲਈ ਕੀਤਾ ਜਾਂਦਾ ਹੈ।
ਲੇਹ: ਭਾਰਤੀ ਫੌਜ ਵੱਲੋਂ ਲੱਦਾਖ ਵਿੱਚ ਲਗਪਗ 30,000 ਜਵਾਨ ਤਾਇਨਾਤ ਕੀਤੇ ਗਏ ਹਨ ਜੋ ਚੀਨ ਦੇ ਨਾਲ ਜਾਰੀ ਝੜਪ ਤੋਂ ਬਾਅਦ ਇੱਥੇ ਤਾਇਨਾਤ ਕੀਤੇ ਗਏ ਹਨ। ਪਿਛਲੇ ਮਹੀਨੇ ਦੋਵਾਂ ਦੇਸ਼ਾਂ ਦੇ ਸੈਨਿਕਾਂ ਵਿਚਾਲੇ ਹਿੰਸਕ ਝੜਪਾਂ ਤੋਂ ਬਾਅਦ ਭਾਰਤ ਨੇ ਤਿੰਨ ਵਾਧੂ ਬ੍ਰਿਗੇਡ ਤਾਇਨਾਤ ਕੀਤੇ ਹਨ। ਬੇਸ਼ੱਕ ਖਬਰਾਂ ਆ ਰਹੀਆਂ ਹਨ ਕਿ ਚੀਨੀ ਫੌਜ ਪਿੱਛੇ ਹਟੀ ਹੈ ਪਰ ਭਾਰਤੀ ਸੈਨਾ ਚੌਕਸ ਹੈ।
ਉੱਚ ਪੱਧਰ ਦੇ ਸੂਤਰਾਂ ਨੇ ਆਈਏਐਨਐਸ ਨੂੰ ਦੱਸਿਆ ਕਿ ਆਮ ਤੌਰ ‘ਤੇ ਛੇ ਬ੍ਰਿਗੇਡ, ਯਾਨੀ ਦੋ ਡਵੀਜ਼ਨਾਂ ਨੂੰ ਲੱਦਾਖ ਦੇ ਐਲਏਸੀ ਵਿੱਚ ਤਾਇਨਾਤ ਹਨ। ਇੱਥੇ ਸੈਨਿਕਾਂ ਨੂੰ ਰੋਟੇਸ਼ਨ ਦੇ ਅਧਾਰ ‘ਤੇ ਤਾਇਨਾਤ ਕੀਤਾ ਜਾਂਦਾ ਹੈ। 15 ਜੂਨ ਨੂੰ ਹੋਈ ਹਿੰਸਕ ਝੜਪ ਤੋਂ ਬਾਅਦ ਸੈਨਾ ਨੇ ਤਿੰਨ ਵਾਧੂ ਬ੍ਰਿਗੇਡ ਤਾਇਨਾਤ ਕੀਤੇ ਹਨ। ਹਰੇਕ ਬ੍ਰਿਗੇਡ ਵਿਚ ਲਗਪਗ 3,000 ਸਿਪਾਹੀ ਤੇ ਸਹਾਇਕ ਹੁੰਦੇ ਹਨ।
ਸੂਤਰਾਂ ਨੇ ਦੱਸਿਆ ਕਿ ਕੁਝ ਪੈਰਾ-ਸਪੈਸ਼ਲ ਫੋਰਸਾਂ ਜਿਹੜੀਆਂ 2017 ਵਿਰੁੱਧ ਪਾਕਿਸਤਾਨ ਵਿਰੁੱਧ ਕੀਤੀ ਗਈ ਸਰਜੀਕਲ ਸਟ੍ਰਾਈਕ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੀ ਸੈਨਾਂ ਨੂੰ ਵੀ ਲੱਦਾਖ ਭੇਜਿਆ ਗਿਆ ਹੈ। ਭਾਰਤੀ ਪੈਰਾਟ੍ਰੂਪਰਜ਼ ਅਰਧ ਸੈਨਿਕ ਬਲ ਇੱਕ ਦਰਜਨ ਤੋਂ ਵੱਧ ਸਪੈਸ਼ਲ ਫੋਰਸ ਰੈਜਮੈਂਟਸ ਤੋਂ ਆਉਂਦੇ ਹਨ, ਜੋ ਬਹੁਤ ਮੁਸ਼ਕਲ ਇਲਾਕਿਆਂ ਵਿਚ ਉੱਚ-ਜੋਖਮ ਦੇ ਸੰਚਾਲਨ ਦੀ ਸਿਖਲਾਈ ਪ੍ਰਾਪਤ ਹਨ। ਇਸੇ ਤਰ੍ਹਾਂ ਪਹਾੜੀ ਯੁੱਧ ਵਿਚ ਸਹਾਇਤਾ ਲਈ ਲੱਦਾਖ ਸਕਾਉਟਸ ਦੀਆਂ ਪੰਜ ਬਟਾਲੀਅਨਾਂ ਤੇ ਸੈਨਾ ਦੀ ਇੱਕ ਪੈਦਲ ਰੈਜੀਮੈਂਟ ਨੂੰ ਤਿਆਰ ਰੱਖਿਆ ਗਿਆ ਹੈ।
ਸੂਤਰਾਂ ਮੁਤਾਬਕ ਭਾਰਤੀ ਫੌਜ ਰੂਸ ਦੀਆਂ ਸੁਖੋਈ-30 ਲੜਾਕੂ ਜਹਾਜ਼ਾਂ, ਮਿਗ -29 ਜੈੱਟਾਂ, ਇਲੁਸ਼ਿਨ -77 ਭਾਰੀ-ਲਿਫਟ ਜਹਾਜ਼ਾਂ, ਐਨ -32 ਟ੍ਰਾਂਸਪੋਰਟ ਜਹਾਜ਼ਾਂ, ਐਮਆਈ -17 ਉਪਯੋਗੀ ਹੈਲੀਕਾਪਟਰਾਂ ਨਾਲ ਕਿਸੇ ਵੀ ਚੀਨੀ ਕਾਰਵਾਈ ਦਾ ਜਵਾਬ ਦੇਣ ਲਈ ਤਿਆਰ ਹਨ। ਉਧਰ ਜਲ ਸੈਨਾ ਦੇ ਪੀ-8 ਆਈ ਜਹਾਜ਼ ਆਮ ਤੌਰ 'ਤੇ ਸਮੁੰਦਰੀ ਗਸ਼ਤ ਲਈ ਵਰਤੇ ਜਾਂਦੇ ਹਨ, ਜਿਸ ਨੂੰ ਲੱਦਾਖ ਵਿੱਚ ਉੱਚਾਈ ਵਾਲੇ ਖੇਤਰਾਂ ਦੀ ਨਿਗਰਾਨੀ ਕਰਨ ਲਈ ਵਰਤੇ ਜਾ ਰਿਹਾ ਹੈ।
ਇਹ ਵੀ ਪੜ੍ਹੋ:
ਸਰਹੱਦ ਤੋਂ ਵੱਡੀ ਖਬਰ! ਆਖਰ ਪਿਛਾਂਹ ਹਟੀ ਚੀਨੀ ਫੌਜ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਸੂਤਰਾਂ ਨੇ ਦੱਸਿਆ ਕਿ ਤਿੰਨ ਵਧੀਕ ਬ੍ਰਿਗੇਡਾਂ ਦੇ ਲਗਪਗ 10,000 ਸੈਨਿਕਾਂ ਨੂੰ ਪੰਜਾਬ, ਹਿਮਾਚਲ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਤੋਂ ਲਿਆਂਦਾ ਗਿਆ ਹੈ। ਐਲਏਸੀ ‘ਤੇ 14 ਕੋਰ ਕਮਾਂਡ ਦੇ ਅਧੀਨ ਇਸ ਸਮੇਂ ਸੈਨਾ ਦੀਆਂ 3 ਡਿਵੀਜ਼ਨਾਂ ਹਨ। ਇਹ ਭਾਰਤ ਦੀ ਸਭ ਤੋਂ ਵੱਡੀ ਆਰਮੀ ਕੋਰ ਹੈ ਜੋ 1962 ਵਿੱਚ ਚੀਨ ਨਾਲ ਯੁੱਧ ਦੌਰਾਨ ਸਥਾਪਤ ਕੀਤੀ ਗਈ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਸੰਗਰੂਰ
ਦੇਸ਼
Advertisement