ਟਿਕਟੌਕ ਜ਼ਰੀਏ ਹਜ਼ਾਰਾਂ ਕਿਲੋਮੀਟਰ ਦੂਰ ਵਿੱਛੜਿਆ ਸ਼ਖ਼ਸ ਪਰਿਵਾਰ ਨੂੰ ਮਿਲਿਆ
ਦੋ ਸਾਲ ਬਾਅਦ ਸੁਣਨ ਤੇ ਬੋਲਣ 'ਚ ਮੁਸ਼ਕਿਲਾਂ ਦਾ ਸਾਹਮਣਾ ਕਰ ਰਿਹਾ ਵਿਅਕਤੀ ਆਖਿਰਕਾਰ ਤੰਲਗਾਨਾ 'ਚ ਆਪਣੇ ਪਰਿਵਾਰ ਨੂੰ ਮੁੜ ਮਿਲਿਆ। ਟਿਕਟੌਕ ਵੀਡੀਓ 'ਚ ਪੰਜਾਬ ਪੁਲਿਸ ਦੇ ਜਾਵਨ ਅਜੈਬ ਸਿੰਘ ਨੂੰ ਲੁਧਿਆਣਾ ਦੇ ਇਕ ਫਲਾਈਓਵਰ ਦੇ ਹੇਠਾਂ ਲਾਪਤਾ ਵਿਅਕਤੀ ਨੂੰ ਰੋਟੀ ਦਿੰਦੇ ਦੇਖਿਆ ਜਾ ਸਕਦਾ ਹੈ।
ਚੰਡੀਗੜ੍ਹ: ਟਿਕਟੌਕ ਜ਼ਰੀਏ ਇਕ ਵਿਅਕਤੀ ਹਜ਼ਾਰਾਂ ਕਿਲੋਮੀਟਰ ਦੂਰ ਆਪਣੇ ਪਰਿਵਾਰ ਨੂੰ ਮਿਲ ਸਕਿਆ ਹੈ। ਇਸ ਕੰਮ 'ਚ ਪੰਜਾਬ ਪੁਲਿਸ ਦੇ ਇਕ ਜਵਾਨ ਦੇ ਟਿਕਟੌਕ ਵੀਡੀਓ ਦਾ ਖ਼ਾਸ ਯੋਗਦਾਨ ਰਿਹਾ। ਪੁਲਿਸ ਨੌਜਵਾਨ ਨੇ ਪਰਿਵਾਰ ਤੋਂ ਵਿੱਛੜੇ ਵਿਅਕਤੀ ਦੀ ਗੱਲਬਾਤ ਦੀ ਵੀਡੀਓ ਮਾਰਚ ਮਹੀਨੇ ਸ਼ੇਅਰ ਕੀਤੀ ਸੀ।
ਦੋ ਸਾਲ ਬਾਅਦ ਸੁਣਨ ਤੇ ਬੋਲਣ 'ਚ ਮੁਸ਼ਕਿਲਾਂ ਦਾ ਸਾਹਮਣਾ ਕਰ ਰਿਹਾ ਵਿਅਕਤੀ ਆਖਿਰਕਾਰ ਤੰਲਗਾਨਾ 'ਚ ਆਪਣੇ ਪਰਿਵਾਰ ਨੂੰ ਮੁੜ ਮਿਲਿਆ। ਟਿਕਟੌਕ ਵੀਡੀਓ 'ਚ ਪੰਜਾਬ ਪੁਲਿਸ ਦੇ ਜਾਵਨ ਅਜੈਬ ਸਿੰਘ ਨੂੰ ਲੁਧਿਆਣਾ ਦੇ ਇਕ ਫਲਾਈਓਵਰ ਦੇ ਹੇਠਾਂ ਲਾਪਤਾ ਵਿਅਕਤੀ ਨੂੰ ਰੋਟੀ ਦਿੰਦੇ ਦੇਖਿਆ ਜਾ ਸਕਦਾ ਹੈ।
ਅਜੈਬ ਸਿੰਘ ਨੇ ਮਾਰਚ ਵਿਚ ਵੇਂਕੇਟੇਸ਼ਰਲੂ ਨਾਲ ਗੱਲਬਾਤ ਦਾ ਵੀਡੀਓ ਸਟ੍ਰੀਮਿੰਗ ਪਲੇਟਫਾਰਮ 'ਤੇ ਸਾਂਝਾ ਕੀਤਾ। ਉਸ ਨੂੰ ਉਮੀਦ ਸੀ ਕਿ ਇਸ ਨਾਲ ਕੁਝ ਮਦਦ ਮਿਲੇਗੀ। ਆਖਿਰਕਾਰ ਵੇਂਕੇਟੇਸ਼ਰਲੂ ਦੇ ਇਕ ਦੋਸਤ ਨੇ ਵੀਡੀਓ ਦੇਖਕੇ ਤੇਲੰਗਾਨਾ 'ਚ ਉਸ ਦੇ ਪਰਿਵਾਰ ਨੂੰ ਸੂਚਨਾ ਦਿੱਤੀ। ਪਰਿਵਾਰ ਵੀ ਉਸਦੀ ਭਾਲ ਕਰ ਕਰ ਕੇ ਥੱਕ ਚੁੱਕਾ ਸੀ।
@goldypp99##punjabpolice ##virelvideos ##ranglapunjab ##waheguru ♬ original sound - ਸਮਰੱਥ ਰੰਧਾਵਾ👑😎💪
ਇਹ ਵੀ ਪੜ੍ਹੋ: ਮੋਟਰਾਂ 'ਤੇ ਬਿਜਲੀ ਬਿੱਲ ਲਾਉਣ ਲਈ ਕੇਂਦਰ ਸਰਕਾਰ ਕਰ ਰਹੀ ਮਜਬੂਰ- ਬਾਜਵਾ
ਉਸਦੇ ਦੋਸਤ ਦੇ ਦੱਸਣ 'ਤੇ ਪਰਿਵਾਰ ਨੇ ਪੰਜਾਬ ਪੁਲਿਸ ਨਾਲ ਸੰਪਰਕ ਕਾਇਮ ਕੀਤਾ। ਇਸ ਤਰ੍ਹਾਂ ਪੁਲਿਸ ਨੇ ਵਿੱਛੜੇ ਹੋਏ ਵਿਅਕਤੀ ਨੂੰ ਤੇਲੰਗਾਨਾ ਉਸ ਦੇ ਪਰਿਵਾਰ ਨਾਲ ਮਿਲਾਉਣ 'ਚ ਮਦਦ ਕੀਤੀ। ਵੇਂਕੇਟੇਸ਼ਰਲੂ ਪਰਿਵਾਰ ਤੋਂ ਵਿੱਛੜ ਕੇ 2018 'ਚ ਲੁਧਿਆਣਾ ਆ ਗਿਆ ਸੀ।
ਲਓ ਜੀ! ਹੁਣ ਬਦਲ ਜਾਣਗੇ ਸਾਰਿਆਂ ਦੇ ਮੋਬਾਈਲ ਨੰਬਰ, ਨਵੇਂ ਆਦੇਸ਼ ਜਾਰੀ
ਪੰਜਾਬ ਸਰਕਾਰ ਦਾ ਕਿਸਾਨਾਂ ਲਈ ਵੱਡਾ ਐਲਾਨ, ਖੇਤੀ ਬਿਜਲੀ ਸਪਲਾਈ 'ਤੇ ਲਿਆ ਹੁਣ ਇਹ ਫੈਸਲਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ