Delhi: ਅਮਾਨਤੁੱਲਾ ਖਾਨ ਦੇ ਘਰ ED ਦਾ ਛਾਪਾ ਖਤਮ, 'ਆਪ' ਵਿਧਾਇਕ ਨੇ ਕਿਹਾ- 'ਕੁਝ ਨਹੀਂ ਮਿਲਿਆ, ਪਰੇਸ਼ਾਨ ਕਰਨ ਆਏ ਸਨ'
ED Rain on Amanatullah House: ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮੰਗਲਵਾਰ ਨੂੰ 'ਆਪ' ਵਿਧਾਇਕ ਅਮਾਨਤੁੱਲਾ ਖਾਨ ਦੇ ਘਰ ਛਾਪਾ ਮਾਰਿਆ। ਉਨ੍ਹਾਂ ਕਿਹਾ ਕਿ ਈਡੀ ਨੇ 12-14 ਘੰਟੇ ਤਲਾਸ਼ੀ ਲਈ। ਟੀਮ ਸਵੇਰੇ ਸੱਤ ਵਜੇ ਆਈ ਸੀ।
Delhi News: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਆਮ ਆਦਮੀ ਪਾਰਟੀ (ਆਪ) ਦੇ ਨੇਤਾ ਅਮਾਨਤੁੱਲਾ ਖਾਨ ਦੇ ਘਰ ਛਾਪਾ ਮਾਰਿਆ ਅਤੇ 12 ਘੰਟੇ ਤੱਕ ਤਲਾਸ਼ੀ ਮੁਹਿੰਮ ਚਲਾਈ। ਈਡੀ ਦੀ ਟੀਮ ਅਮਾਨਤੁੱਲਾ ਦੇ ਘਰ ਤੋਂ ਰਵਾਨਾ ਹੋ ਗਈ ਹੈ। ਹੁਣ ਅਮਾਨਤੁੱਲਾ ਨੇ ਇਸ ਮਾਮਲੇ 'ਤੇ ਪ੍ਰਤੀਕਿਰਿਆ ਦਿੱਤੀ ਹੈ। 'ਆਪ' ਵਿਧਾਇਕ ਅਮਾਨਤੁੱਲਾ ਨੇ ਕਿਹਾ ਕਿ ਈਡੀ ਨੂੰ ਘਰ 'ਚੋਂ ਕੁਝ ਨਹੀਂ ਮਿਲਿਆ।
ਅਮਾਨਤੁੱਲਾ ਨੇ ਪੱਤਰਕਾਰਾਂ ਨੂੰ ਦੱਸਿਆ, 'ਈਡੀ ਦੀ ਟੀਮ ਸਵੇਰੇ ਸੱਤ ਵਜੇ ਆਈ। ਈਡੀ ਨੇ 12-14 ਘੰਟੇ ਤੱਕ ਤਲਾਸ਼ੀ ਲਈ। ਮੇਰੇ ਘਰੋਂ ਕੁਝ ਨਹੀਂ ਮਿਲਿਆ। ਇਹ ਪੁਰਾਣਾ ਮਾਮਲਾ ਹੈ ਜਿਸ 'ਤੇ ਹੁਣ ਕਾਰਵਾਈ ਕੀਤੀ ਜਾ ਰਹੀ ਹੈ। ਸੀਬੀਆਈ ਨੇ 2016 ਵਿੱਚ ਕੇਸ ਦਰਜ ਕੀਤਾ ਸੀ। ਚਾਰਜਸ਼ੀਟ ਸਬਮਿਟ ਹੋ ਚੁੱਕੀ ਹੈ। ਇਹ ਵਕਫ਼ ਬੋਰਡ ਦੀ ਨਿਯੁਕਤੀ ਨਾਲ ਜੁੜਿਆ ਮਾਮਲਾ ਹੈ। ਮੈਂ ਹਾਈ ਕੋਰਟ ਦੀ ਜ਼ਮਾਨਤ 'ਤੇ ਹਾਂ। ਸਿਰਫ਼ ਪਰੇਸ਼ਾਨ ਕਰ ਰਹੇ ਹਨ। ਜੇਕਰ ਉਹ ਸੰਮਨ ਭੇਜਣਗੇ ਜਾਂ ਸਾਨੂੰ ਸੱਦਣਗੇ ਤਾਂ ਅਸੀਂ ਈਡੀ ਕੋਲ ਜ਼ਰੂਰ ਜਾਵਾਂਗੇ। ਸੰਘਰਸ਼ ਹੈ ਅਤੇ ਇਹ ਜਾਰੀ ਰਹੇਗਾ। ਅਸੀਂ ਰਾਜਨੀਤੀ ਵਿੱਚ ਹਾਂ। ਇਨ੍ਹਾਂ ਸਾਰੀਆਂ ਕਾਰਵਾਈਆਂ ਲਈ ਤਿਆਰ ਰਹਿੰਦੇ ਹਾਂ।
#WATCH | After ED raids at his premises, AAP MLA Amanatullah Khan says, "They searched my premises, they had a search warrant. It was in connection with an FIR registered by the CBI in 2016, a chargesheet for which has already been submitted and the hearing is ongoing...This was… https://t.co/KrJn7zmJ05 pic.twitter.com/e1E5EoY1z8
— ANI (@ANI) October 10, 2023
ਆਮ ਆਦਮੀ ਪਾਰਟੀ ਨੇ ਕੀ ਕਿਹਾ ਸੀ?
ਇਸ ਤੋਂ ਪਹਿਲਾਂ ‘ਆਪ’ ਨੇ ਦਾਅਵਾ ਕੀਤਾ ਸੀ ਕਿ ਕੇਂਦਰੀ ਜਾਂਚ ਏਜੰਸੀਆਂ ਵੱਲੋਂ ਦਰਜ ਕੀਤੇ ਗਏ ਕੇਸਾਂ ਵਿੱਚੋਂ 95 ਫ਼ੀਸਦੀ ਵਿਰੋਧੀ ਆਗੂਆਂ ਦੇ ਖ਼ਿਲਾਫ਼ ਹਨ। 'ਆਪ' ਨੇਤਾ ਰਾਘਵ ਚੱਢਾ ਨੇ ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਭਾਜਪਾ ਵਿਰੋਧੀ ਗਠਜੋੜ INDIA ਤੋਂ ਡਰਦੀ ਹੈ। ਉਨ੍ਹਾਂ ਕਿਹਾ, “ਮੈਂ ਕਹਿਣਾ ਚਾਹਾਂਗਾ ਕਿ ਭਾਜਪਾ ਸ਼ਾਸਿਤ ਰਾਜਾਂ ਵਿੱਚ ਏਜੰਸੀਆਂ ਚੁੱਪ ਹਨ ਜਦੋਂਕਿ ਗੈਰ-ਭਾਜਪਾ ਸ਼ਾਸਿਤ ਰਾਜਾਂ ਵਿੱਚ ਉਹ ਹਮਲਾਵਰ ਹਨ। ਸੀਬੀਆਈ ਅਤੇ ਈਡੀ ਦੁਆਰਾ ਦਰਜ ਕੀਤੇ ਗਏ ਕੇਸਾਂ ਵਿੱਚੋਂ ਲਗਭਗ 95 ਫੀਸਦੀ ਕੇਸ ਵਿਰੋਧੀ ਗਠਜੋੜ INDIA ਦੇ ਨੇਤਾਵਾਂ ਦੇ ਖਿਲਾਫ ਹਨ। INDIA ਗਠਜੋੜ ਦੇ ਬਣਨ ਤੋਂ ਬਾਅਦ ਹੀ ਕਾਂਗਰਸ, ਸ਼ਿਵ ਸੈਨਾ, ਤ੍ਰਿਣਮੂਲ ਕਾਂਗਰਸ ਅਤੇ ਹੋਰ ਮੈਂਬਰ ਪਾਰਟੀਆਂ ਦੇ ਨੇਤਾਵਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।