ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਦਿੱਲੀ 'ਚ ਪੁਰਾਣੀਆਂ ਕਾਰਾਂ ਬੈਨ, ਪੰਜਾਬੀਆਂ ਨੂੰ ਲੱਗੀ ਮੌਜ
![ਦਿੱਲੀ 'ਚ ਪੁਰਾਣੀਆਂ ਕਾਰਾਂ ਬੈਨ, ਪੰਜਾਬੀਆਂ ਨੂੰ ਲੱਗੀ ਮੌਜ after supreme court order Delhi second hand cars found better marketplace in Punjab Haryana Chandigarh ਦਿੱਲੀ 'ਚ ਪੁਰਾਣੀਆਂ ਕਾਰਾਂ ਬੈਨ, ਪੰਜਾਬੀਆਂ ਨੂੰ ਲੱਗੀ ਮੌਜ](https://static.abplive.com/wp-content/uploads/sites/5/2018/10/31165045/indian-luxury-car-market.jpg?impolicy=abp_cdn&imwidth=1200&height=675)
ਸੰਕੇਤਕ ਤਸਵੀਰ
ਚੰਡੀਗੜ੍ਹ: ਦਿੱਲੀ ਤੇ ਲਾਗਲੇ ਇਲਾਕਿਆਂ (ਐਨਸੀਆਰ) ਵਿੱਚ ਪੁਰਾਣੀਆਂ ਪੈਟਰੋਲ ਤੇ ਡੀਜ਼ਲ ਕਾਰਾਂ 'ਤੇ ਲੱਗੀ ਰੋਕ ਕਾਰਨ ਹੁਣ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਕਾਰ ਬਾਜ਼ਾਰ ਸ਼ਿੰਗਾਰੇ ਜਾਣ ਲੱਗੇ ਹਨ। ਕਾਰ ਵਪਾਰੀ ਦਿੱਲੀ ਤੋਂ ਘੱਟ ਕੀਮਤ 'ਤੇ ਕਾਰਾਂ ਖ਼ਰੀਦ, ਇੱਥੇ ਵੇਚ ਕੇ ਚੰਗੀ ਕਮਾਈ ਕਰ ਰਹੇ ਹਨ।
ਦਰਅਸਲ, ਸੁਪਰੀਮ ਕੋਰਟ ਨੇ ਬੀਤੇ ਦਿਨ ਆਦੇਸ਼ ਜਾਰੀ ਕਰ ਦਿੱਤੇ ਸਨ ਕਿ ਦਿੱਲੀ ਤੇ ਐਨਸੀਆਰ ਵਿੱਚ 10 ਸਾਲ ਪੁਰਾਣੇ ਡੀਜ਼ਲ ਤੇ 15 ਸਾਲ ਪੁਰਾਣੇ ਪੈਟਰੋਲ ਵਾਹਨ ਹੁਣ ਨਹੀਂ ਚੱਲਣਗੇ। ਅਦਾਲਤ ਨੇ ਆਵਾਜਾਈ ਵਿਭਾਗ ਨੂੰ ਅਜਿਹੇ ਵਾਹਨਾਂ ਦੀ ਸ਼ਨਾਖ਼ਤ ਕਰਨ ਤੇ ਜ਼ਬਤ ਕੀਤੇ ਜਾਣ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਦੇ ਹੁਕਮ ਦਿੱਤੇ ਹਨ। ਦੇਸ਼ ਦੀ ਸਿਖਰਲੀ ਅਦਾਲਤ ਦੇ ਹੁਕਮ ਕਾਰਨ ਪੁਰਾਣੇ ਵਾਹਨਾਂ ਦੀ ਖਰੀਦੋ-ਫਰੋਖ਼ਤ ਕਰਨ ਵਾਲਿਆਂ ਦੇ ਵਾਰੇ ਨਿਆਰੇ ਹੋ ਗਏ ਹਨ।
ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ 15 ਸਾਲ ਤਕ ਡੀਜ਼ਲ ਤੇ ਪੈਟਰੋਲ ਵਾਹਨ ਚਲਾਏ ਜਾ ਸਕਦੇ ਹਨ। ਦਿੱਲੀ ਵਿੱਚ ਹਰ ਸਾਲ ਤਕਰੀਬਨ ਦੋ ਲੱਖ ਵਾਹਨਾਂ ਦੀ ਰਜਿਸਟ੍ਰੇਸ਼ਨ ਹੁੰਦੀ ਹੈ। ਇਸੇ ਹਿਸਾਬ ਨਾਲ ਵਾਹਨ ਆਪਣਾ ਵੇਲਾ ਵੀ ਵਿਹਾਅ ਰਹੀਆਂ ਹਨ ਪਰ ਫਿਲਹਾਲ ਕਾਰ ਡੀਲਰ 8-9 ਸਾਲ ਪੁਰਾਣੀਆਂ ਡੀਜ਼ਲ ਕਾਰਾਂ ਤੇ 12-13 ਸਾਲ ਪੁਰਾਣੀਆਂ ਪੈਟਰੋਲ ਕਾਰਾਂ ਦੀ ਖਰੀਦੋ-ਫਰੋਖ਼ਤ ਹੀ ਕਰ ਰਹੇ ਹਨ, ਜਿਨ੍ਹਾਂ ਵਿੱਚ ਚੰਗੀ ਕਮਾਈ ਦੀ ਵੀ ਆਸ ਹੁੰਦੀ ਹੈ।ਇਹ ਵੀ ਪੜ੍ਹੋ: ਮਹਿੰਦਰਾ ਦੀ ਇਹ ਸਕੀਮ ਦਿਵਾਏਗੀ ਕਾਰ ਖ੍ਰੀਦਣ ਤੋਂ ਛੁਟਕਾਰਾ, ਬੱਸ ਤੇਲ ਪਵਾਓ ਤੇ ਗੱਡੀ ਚਲਾਓ
ਡੀਲਰਾਂ ਦਾ ਕਹਿਣਾ ਹੈ ਕਿ ਦਿੱਲੀ ਦੀਆਂ ਕਾਰਾਂ ਪਹਿਲਾਂ ਹੀ ਬਾਜ਼ਾਰ ਦੇ ਮੁਕਾਬਲੇ 15 ਤੋਂ 30 ਫ਼ੀਸਦ ਸਸਦੀਆਂ ਹੁੰਦੀਆਂ ਹਨ। ਜਦਕਿ ਹੁਣ ਸੁਪਰੀਮ ਕੋਰਟ ਦੇ ਹੁਕਮਾਂ ਕਾਰਨ ਹੋਰ ਕਮਾਈ ਦੀ ਗੁੰਜਾਇਸ਼ ਹੈ। ਲੁਧਿਆਣਾ ਦੇ ਕਾਰ ਡੀਲਰ ਵਿੱਕੀ ਮੁਤਾਬਕ ਉਹ ਫ਼ਿਲਹਾਲ ਉਨ੍ਹਾਂ ਕਾਰਾਂ ਦਾ ਹੀ ਵਪਾਰ ਕਰ ਰਹੇ ਹਨ ਜੋ 10 ਤੇ 15 ਸਾਲ ਤੋਂ ਘੱਟ ਪੁਰਾਣੀਆਂ ਹਨ। ਡੀਲਰ ਦੂਜੇ ਸੂਬੇ ਵਿੱਚ ਜਾਣ ਲਈ ਕੋਈ ਇਤਰਾਜ਼ ਨਾ ਹੋਣ ਸਬੰਧੀ ਪ੍ਰਮਾਣ ਪੱਤਰ (ਐਨਓਸੀ) ਦੀ ਸਮੱਸਿਆ ਆ ਰਹੀ ਹੈ।ਇਹ ਵੀ ਪੜ੍ਹੋ: ਬ੍ਰਿਟੇਨ ਦੀ ਮਸ਼ਹੂਰ ਕਾਰ ਕੰਪਨੀ ਐਸਟਨ ਮਾਰਟਿਨ ਨੇ ਲਿਆਂਦੀ ਹਵਾ ਨਾਲ ਗੱਲਾਂ ਕਰਦੀ ਕਾਰ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)