(Source: ECI/ABP News/ABP Majha)
Chandrayaan 3: ਧਰਤੀ ਤੋਂ ਬਾਹਰ ਨਿਕਲ ਕੇ ਚੰਦਰਮਾ ਵੱਲ ਤੇਜ਼ੀ ਨਾਲ ਵੱਧ ਰਿਹਾ ਚੰਦਰਯਾਨ-3, ISRO ਨੇ ਦਿੱਤਾ ਤਾਜ਼ਾ ਅਪਡੇਟ
Chandrayaan 3 Mission: ਭਾਰਤੀ ਪੁਲਾੜ ਖੋਜ ਸੰਗਠਨ ਨੇ 14 ਜੁਲਾਈ ਨੂੰ ਚੰਦਰਯਾਨ-3 ਨੂੰ ਲਾਂਚ ਕੀਤਾ ਸੀ। ਇਸ ਦੀ 23 ਅਗਸਤ ਨੂੰ ਚੰਦਰਮਾ ਦੀ ਸਤ੍ਹਾ 'ਤੇ ਸੋਫਟ ਲੈਂਡਿੰਗ ਦੀ ਸੰਭਾਵਨਾ ਹੈ।
Chandrayaan 3 Mission Update: ਚੰਦਰਯਾਨ-3 ਧਰਤੀ ਦੇ ਚੱਕਰ ਤੋਂ ਬਾਹਰ ਆ ਗਿਆ ਹੈ ਅਤੇ ਚੰਗੀ ਸਥਿਤੀ ਵਿੱਚ ਹੈ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਮੰਗਲਵਾਰ (1 ਅਗਸਤ) ਨੂੰ ਕਿਹਾ ਕਿ ਚੰਦਰਯਾਨ-3 ਧਰਤੀ ਦੇ ਪੰਧ ਤੋਂ ਬਾਹਰ ਨਿਕਲ ਕੇ ਚੰਦਰਮਾ ਵੱਲ ਵੱਧ ਰਿਹਾ ਹੈ।
ਇਸਰੋ ਨੇ ਕਿਹਾ ਕਿ ਅੱਜ ਦੇ ਪੇਰਿਗੀ ਬਰਨ ਨੇ ਚੰਦਰਯਾਨ-3 ਦੇ ਓਰਬਿਟ ਨੂੰ ਸਫਲਤਾਪੂਰਵਕ ਅੱਗੇ ਵਧਾ ਦਿੱਤਾ ਹੈ। ਇਸ ਓਰਬਿਟ ਵਿੱਚ ਪੁਲਾੜ ਯਾਨ ਚੰਦਰਮਾ ਦੇ ਪ੍ਰਭਾਵ ਦੇ ਖੇਤਰ ਵਿੱਚ ਦਾਖਲ ਹੁੰਦਾ ਹੈ। ਪੁਲਾੜ ਯਾਨ ਨੂੰ ਚੰਦਰਮਾ ਵੱਲ ਧਰਤੀ ਦੇ ਪੰਧ ਤੋਂ ਉੱਪਰ ਚੁੱਕਣ ਦੀ ਪ੍ਰਕਿਰਿਆ ਮੰਗਲਵਾਰ ਸਵੇਰੇ ਕੀਤੀ ਗਈ।
ਕੀ ਹੋਵੇਗਾ ਚੰਦਰਯਾਨ-3 ਦਾ ਅਗਲਾ ਕਦਮ?
ਇਸਰੋ ਨੇ ਦੱਸਿਆ ਕਿ ਇਸ ਕਾਰਨ ਚੰਦਰਯਾਨ-3 ਧਰਤੀ ਦੇ ਪੰਧ ਤੋਂ ਬਾਹਰ ਨਿਕਲ ਕੇ ਟ੍ਰਾਂਸਲੂਨਰ ਓਰਬਿਟ ਵਿੱਚ ਚਲਾ ਗਿਆ ਅਤੇ ਚੰਦਰਮਾ ਦੇ ਓਰਬਿਟ ਵੱਲ ਵਧਣਾ ਸ਼ੁਰੂ ਕਰ ਦਿੱਤਾ ਹੈ। ਹੁਣ ਚੰਦਰਮਾ ਦੇ ਪੰਧ 'ਤੇ ਪਹੁੰਚਣ ਲਈ ਲਗਭਗ ਪੰਜ ਦਿਨ ਲੱਗਣਗੇ। ਪੁਲਾੜ ਏਜੰਸੀ ਨੇ ਕਿਹਾ ਕਿ ਚੰਦਰਯਾਨ-3 ਨੂੰ ਚੰਦਰਮਾ ਦੇ ਨੇੜੇ ਲਿਜਾਣ ਦੀ ਪ੍ਰਕਿਰਿਆ ਇਸਰੋ ਟੈਲੀਮੈਟਰੀ, ਟ੍ਰੈਕਿੰਗ ਅਤੇ ਕਮਾਂਡ ਨੈੱਟਵਰਕ 'ਚ ਕੀਤੀ ਗਈ।
Chandrayaan-3 Mission:
— ISRO (@isro) July 31, 2023
Chandrayaan-3 completes its orbits around the Earth and heads towards the Moon.
A successful perigee-firing performed at ISTRAC, ISRO has injected the spacecraft into the translunar orbit.
Next stop: the Moon 🌖
As it arrives at the moon, the… pic.twitter.com/myofWitqdi
ਇਸਰੋ ਨੇ ਚੰਦਰਯਾਨ ਨੂੰ ਟ੍ਰਾਂਸਲੂਨਰ ਓਰਬਿਟ ਵਿੱਚ ਦਾਖਲ ਕਰਵਾਇਆ। ਪੁਲਾੜ ਏਜੰਸੀ ਨੇ ਕਿਹਾ ਕਿ ਚੰਦਰਯਾਨ-3 ਨੇ ਧਰਤੀ ਦੇ ਦੁਆਲੇ ਆਪਣਾ ਚੱਕਰ ਪੂਰਾ ਕਰ ਲਿਆ ਹੈ ਅਤੇ ਹੁਣ ਚੰਦਰਮਾ ਵੱਲ ਵੱਧ ਰਿਹਾ ਹੈ। ਅਗਲਾ ਕਦਮ ਚੰਦਰਮਾ ਹੈ। ਚੰਦਰਮਾ ਦੇ ਨੇੜੇ ਪਹੁੰਚਣ ਦੇ ਵਿਚਕਾਰ 5 ਅਗਸਤ, 2023 ਨੂੰ ਲੂਨਰ-ਆਰਬਿਟ ਇਨਸਰਸ਼ਨ (ਲੂਨਰ-ਆਰਬਿਟ ਇਨਸਰਸ਼ਨ) ਦੀ ਪ੍ਰਕਿਰਿਆ ਨੂੰ ਪੂਰਾ ਕਰਨ ਦੀ ਯੋਜਨਾ ਹੈ।
ਕਦੋਂ ਹੋਵੇਗੀ ਚੰਦਰਮਾ ‘ਤੇ ਸੋਫਟ ਲੈਂਡਿੰਗ ?
ਇਸਰੋ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਮੰਗਲਵਾਰ ਨੂੰ ਟ੍ਰਾਂਸਲੂਨਰ-ਇੰਜੈਕਸ਼ਨ (ਟੀ.ਐਲ.ਆਈ.) ਤੋਂ ਬਾਅਦ ਚੰਦਰਯਾਨ-3 ਧਰਤੀ ਦੇ ਪੰਧ ਤੋਂ ਬਾਹਰ ਨਿਕਲ ਗਿਆ ਹੈ ਅਤੇ ਹੁਣ ਉਸ ਰਸਤੇ 'ਤੇ ਹੈ ਜਿਹੜਾ ਇਸਨੂੰ ਚੰਦਰਮਾ ਦੇ ਨੇੜੇ ਲੈ ਜਾਵੇਗਾ। ਇਸਰੋ ਨੇ ਕਿਹਾ ਹੈ ਕਿ ਉਹ 23 ਅਗਸਤ ਨੂੰ ਚੰਦਰਮਾ ਦੀ ਸਤ੍ਹਾ 'ਤੇ ਚੰਦਰਯਾਨ-3 ਦੀ ਸਾਫਟ ਲੈਂਡਿੰਗ ਕਰਵਾਉਣ ਦੀ ਕੋਸ਼ਿਸ਼ ਕਰੇਗਾ।
14 ਜੁਲਾਈ ਨੂੰ ਕੀਤੀ ਗਈ ਸੀ ਲਾਂਚਿੰਗ
ਇਸ ਤੋਂ ਪਹਿਲਾਂ, ਚੰਦਰਯਾਨ-3 ਨੂੰ 14 ਜੁਲਾਈ ਨੂੰ ਲਾਂਚ ਕੀਤੇ ਜਾਣ ਤੋਂ ਬਾਅਦ, ਇਸ ਨੂੰ ਓਰਬਿਟ ਵਿੱਚ ਲਿਆਉਣ ਦੀ ਪ੍ਰਕਿਰਿਆ ਪੰਜ ਵਾਰ ਸਫਲਤਾਪੂਰਵਕ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਸਾਲ 2019 'ਚ ਚੰਦਰਯਾਨ-2 ਮਿਸ਼ਨ ਦਾ ਲੈਂਡਰ ਚੰਦਰਮਾ ਦੀ ਸਤ੍ਹਾ 'ਤੇ ਕਰੈਸ਼ ਹੋ ਗਿਆ ਸੀ।
ਇਹ ਵੀ ਪੜ੍ਹੋ: Punjab Police: ਪੰਜਾਬ 'ਚ ਪੁਲਿਸ ਦਾ ਪਹਿਰਾ ! ਭਗੌੜੇ, ਤਸਕਰ, ਨਸ਼ਾ ਤੇ ਹਥਿਆਰ ਬਰਾਮਦ, ਜਾਣੋ ਪੂਰੀ ਕਹਾਣੀ