ਇੱਕੋ ਪਰਿਵਾਰ ਦੇ 5 ਲੋਕਾਂ ਦੀ ਮੌਤ, ਡਾਇਰੀ ਤੋਂ ਖੁੱਲ੍ਹਿਆ ਰਾਜ
ਇਸ ਦੌਰਾਨ ਜਾਂਚ 'ਚ ਪੁਲਿਸ ਨੂੰ ਮਿਲੀ ਰਮੇਸ਼ ਦੀ ਡਾਇਰੀ ਤੋਂ ਰਾਜ ਖੁੱਲ੍ਹੇ ਹਨ। ਡਾਇਰੀ 'ਚ ਰਮੇਸ਼ ਨੇ ਲਿਖਿਆ ਹੈ ਕਿ ਉਹ ਹੁਣ ਜਿਊਣਾ ਨਹੀਂ ਚਾਹੁੰਦਾ ਪਰ ਉਸ ਨੂੰ ਚਿੰਤਾ ਸੀ ਕਿ ਉਸ ਦੇ ਜਾਣ ਤੋਂ ਬਾਅਦ ਉਸ ਦੇ ਬੱਚਿਆਂ ਤੇ ਪਤਨੀ ਦਾ ਕੀ ਹੋਵੇਗਾ।
ਹਿਸਾਰ: ਜ਼ਿਲ੍ਹੇ ਦੇ ਨੰਗਥਲਾ ਪਿੰਡ 'ਚ ਇੱਕੋ ਪਰਿਵਾਰ ਦੇ 5 ਲੋਕਾਂ ਦੀ ਸ਼ੱਕੀ ਹਾਲਤ 'ਚ ਮੌਤ ਹੋ ਗਈ। ਚਾਰ ਲੋਕਾਂ ਦੀਆਂ ਲਾਸ਼ਾਂ ਘਰ ਦੇ ਅੰਦਰ ਖੂਨ ਨਾਲ ਲਥਪਥ ਮਿਲੀਆਂ ਤੇ 5ਵੀਂ ਲਾਸ਼ ਬਰਵਾਲਾ ਰੋਡ 'ਤੇ ਮਿਲੀ। ਇਸ ਰਮੇਸ਼ ਨਾਂ ਦੇ ਬੰਦੇ ਦੀ ਵਾਹਨ ਦੀ ਲਪੇਟ 'ਚ ਆਉਣ ਨਾਲ ਮੌਤ ਹੋਈ ਹੈ। ਲਾਸ਼ ਬਰਵਾਲਾ ਰੋਡ 'ਤੇ ਦੇਖ ਕੇ ਲੋਕ ਘਰਵਾਲਿਆਂ ਨੂੰ ਦੱਸਣ ਗਏ ਸੀ ਜਿੱਥੇ ਬਾਕੀ ਲਾਸ਼ਾਂ ਮਿਲੀਆਂ।
ਮਿਲੀ ਜਾਣਕਾਰੀ ਮੁਤਾਬਕ ਕਹੀ ਨਾਲ ਸਿਰ 'ਤੇ ਵਾਰ ਕਰਕੇ ਹੱਤਿਆ ਕੀਤੀ ਗਈ ਸੀ। ਇਸ ਦੌਰਾਨ ਜਾਂਚ 'ਚ ਪੁਲਿਸ ਨੂੰ ਮਿਲੀ ਰਮੇਸ਼ ਦੀ ਡਾਇਰੀ ਤੋਂ ਰਾਜ ਖੁੱਲ੍ਹੇ ਹਨ। ਡਾਇਰੀ 'ਚ ਰਮੇਸ਼ ਨੇ ਲਿਖਿਆ ਹੈ ਕਿ ਉਹ ਹੁਣ ਜਿਊਣਾ ਨਹੀਂ ਚਾਹੁੰਦਾ ਪਰ ਉਸ ਨੂੰ ਚਿੰਤਾ ਸੀ ਕਿ ਉਸ ਦੇ ਜਾਣ ਤੋਂ ਬਾਅਦ ਉਸ ਦੇ ਬੱਚਿਆਂ ਤੇ ਪਤਨੀ ਦਾ ਕੀ ਹੋਵੇਗਾ।
ਇਸ ਲਈ ਉਸ ਨੇ ਰਾਤ ਨੂੰ ਖੀਰ 'ਚ ਨਸ਼ੇ ਦੀਆਂ ਗੋਲੀਆਂ ਮਿਲਾ ਕੇ ਸਾਰਿਆਂ ਖੁਆ ਦਿੱਤੀਆਂ। ਉਸ ਤੋਂ ਬਾਅਦ ਰਾਤ ਨੂੰ ਹੀ ਸੜਕ ਪੁੱਟਣ ਵਾਲੀ ਕਹੀ ਨਾਲ ਤਿੰਨੋਂ ਬੱਚਿਆਂ ਤੇ ਪਤੀ ਦੇ ਸਿਰ 'ਤੇ ਵਾਰ ਕਰ ਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ। ਉਸ ਤੋਂ ਬਾਅਦ ਉਸ ਨੇ ਬਿਜਲੀ ਦੇ ਕਰੰਟ ਰਾਹੀਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਅਜਿਹਾ ਨਹੀਂ ਕਰ ਸਕਿਆ। ਕਿਹਾ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਕਿਸੇ ਵਾਹਨ ਦੇ ਸਾਹਮਣੇ ਆ ਕੇ ਉਸ ਨੇ ਖੁਦਕੁਸ਼ੀ ਕਰ ਲਈ।
ਇਹ ਵੀ ਪੜ੍ਹੋ : ਗੁਜਰਾਤ ਦੇ ਤੱਟ ਨੇੜਿਓਂ ਫੜੀ 400 ਕਰੋੜ ਦੀ ਹੈਰੋਇਨ
Toyota Fortuner: ਅੱਧੇ ਤੋਂ ਵੀ ਅੱਧੇ ਦਾਮ 'ਚ ਮਿਲ ਰਹੀ ਟੋਇਟਾ ਫਾਰਚੂਨ, ਇਹ ਹੈ ਵਜ੍ਹਾ
ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin