Delhi: CM ਅਰਵਿੰਦ ਕੇਜਰੀਵਾਲ ਦੇ ਘਰ ਪੁੱਜੀ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ, ਇਸ ਮਾਮਲੇ ‘ਚ ਨੋਟਿਸ ਦੇਣ ਪਹੁੰਚੀ ਟੀਮ
Arvind Kejriwal: ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੀ ਟੀਮ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਪਹੁੰਚ ਗਈ ਹੈ।
Delhi News: ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੀ ਟੀਮ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਪਹੁੰਚ ਗਈ ਹੈ। ਹਾਲ ਹੀ 'ਚ ਅਰਵਿੰਦ ਕੇਜਰੀਵਾਲ ਨੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਦੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੱਤ ਵਿਧਾਇਕਾਂ ਨਾਲ ਸੰਪਰਕ ਕੀਤਾ ਗਿਆ। 21 ਨੂੰ ਤੋੜਨ ਦੀ ਪਲਾਨਿੰਗ ਕੀਤੀ ਗਈ। ਸੂਤਰਾਂ ਮੁਤਾਬਕ ਕ੍ਰਾਈਮ ਬ੍ਰਾਂਚ ਦੀ ਟੀਮ ਇਸ ਮਾਮਲੇ 'ਚ ਸੀਐੱਮ ਕੇਜਰੀਵਾਲ ਨੂੰ ਨੋਟਿਸ ਦੇਣ ਆਈ ਹੈ।
ਦਿੱਲੀ ਕ੍ਰਾਈਮ ਬ੍ਰਾਂਚ ਦੀ ਟੀਮ ਮੁਤਾਬਕ ਮੁੱਖ ਮੰਤਰੀ ਦੀ ਰਿਹਾਇਸ਼ ਨੇ ਨੋਟਿਸ ਨਹੀਂ ਲਿਆ। ਏ.ਸੀ.ਪੀ. ਮੁੱਖ ਮੰਤਰੀ ਨਿਵਾਸ ਤੋਂ ਵਾਪਸ ਚਲੇ ਗਏ। ਖਬਰਾਂ ਮੁਤਾਬਕ ਸੀਐਮ ਕੇਜਰੀਵਾਲ ਤੋਂ ਪਹਿਲਾਂ ਕ੍ਰਾਈਮ ਬ੍ਰਾਂਚ ਦੀ ਟੀਮ ਆਤਿਸ਼ੀ ਦੇ ਘਰ ਵੀ ਗਈ ਸੀ। ਉੱਥੇ ਵੀ ਕੋਈ ਨੋਟਿਸ ਨਹੀਂ ਲਿਆ ਗਿਆ। ਦਿੱਲੀ ਪੁਲਿਸ ਦੀ ਟੀਮ ਵੀ ਉਥੋਂ ਰਵਾਨਾ ਹੋ ਗਈ।
ਇਹ ਵੀ ਪੜ੍ਹੋ: Moga news: 17 ਸਾਲਾ ਕੁੜੀ ਨਾਲ ਸ਼ਰਮਨਾਕ ਕਾਰਾ ਕਰਨ ਵਾਲਾ ਦੋਸ਼ੀ ਗ੍ਰਿਫ਼ਤਾਰ, ਬਾਕੀਆਂ ਦੀ ਭਾਲ ਜਾਰੀ, ਇਦਾਂ ਦਿੱਤਾ ਵਾਰਦਾਤ ਨੂੰ ਅੰਜਾਮ
Crime Branch team of Delhi Police arrived at the residence of Delhi CM Arvind Kejriwal. The police officials have come to serve notice in connection with Aam Aadmi Party's allegation against BJP of trying to buy AAP MLAs. Delhi Police has asked to provide evidence: Sources
— ANI (@ANI) February 2, 2024
(file… pic.twitter.com/R5pTxkt5Lf
ਦੱਸ ਦਈਏ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਦੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੱਤ ਵਿਧਾਇਕਾਂ ਨਾਲ ਸੰਪਰਕ ਕੀਤਾ ਗਿਆ। ਸੀਐਮ ਕੇਜਰੀਵਾਲ ਨੇ ਇਹ ਵੀ ਦੋਸ਼ ਲਾਇਆ ਕਿ ਉਨ੍ਹਾਂ ਦੇ 21 ਵਿਧਾਇਕਾਂ ਨੂੰ ਤੋੜਨ ਦੀ ਯੋਜਨਾ ਹੈ। ਉੱਥੇ ਹੀ ਮੰਤਰੀ ਆਤਿਸ਼ੀ ਨੇ ਦੋਸ਼ ਲਾਇਆ ਸੀ ਕਿ ਭਾਜਪਾ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ 25-25 ਕਰੋੜ ਰੁਪਏ ਦੀ ਪੇਸ਼ਕਸ਼ ਕਰ ਰਹੀ ਹੈ। ਸੱਤ ਵਿਧਾਇਕਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ। ਸਮਾਂ ਆਉਣ 'ਤੇ ਅਸੀਂ ਇੱਕ ਆਡੀਓ ਕਲਿੱਪ ਜਾਰੀ ਕਰਾਂਗੇ।
ਇਹ ਵੀ ਪੜ੍ਹੋ: UPI in France: ਹੋ ਗਈ ਡੀਲ... ਹੁਣ ਫਰਾਂਸ ‘ਚ ਵੀ ਕਰ ਸਕੋਗੇ UPI ਪੇਮੈਂਟ, Eiffel tower ਤੋਂ ਹੋਵੇਗੀ ਸ਼ੁਰੂਆਤ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
