ਇਨਸਾਨੀਅਤ ਸ਼ਰਮਸਾਰ! ਮਾਂ ਨੇ ਗੁੱਸੇ 'ਚ ਗਰਮ ਲੋਹੇ ਦੀ ਰਾਡ ਨਾਲ ਸਾੜ ਦਿੱਤੇ ਬੱਚੇ ਦੇ ਹੱਥ ਪੈਰ, ਤੜਫ-ਤੜਫ ਹੋਇਆ ਬੱਚੇ ਦਾ ਬੂਰਾ ਹਾਲ
Karnataka news: ਕਰਨਾਟਕ ਵਿੱਚ, ਪੁਲਿਸ ਨੇ ਇੱਕ ਔਰਤ ਨੂੰ ਆਪਣੇ ਪੁੱਤਰ ਨੂੰ ਗਰਮ ਲੋਹੇ ਦੀ ਰਾਡ ਨਾਲ ਸਾੜਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਕਿਹਾ ਕਿ ਬੱਚਾ ਆਪਣੀ ਮਾਂ ਨੂੰ ਤੰਗ ਕਰ ਰਿਹਾ ਸੀ।

Karnataka news: ਕਈ ਵਾਰ ਅਜਿਹੀਆਂ ਖ਼ਰਬਾਂ ਸਾਹਮਣੇ ਆਉਂਦੀਆਂ ਹਨ, ਜਿਨ੍ਹਾਂ ਤੋਂ ਲੱਗਦਾ ਹੈ ਕਿ ਇਨਸਾਨ ਵਿੱਚ ਇਨਸਾਨੀਅਤ ਖ਼ਤਮ ਹੋ ਗਈ ਹੈ, ਜਿਸ ਮਾਂ ਨੂੰ ਰੱਬ ਤੋਂ ਵੀ ਵੱਧ ਕੇ ਮੰਨਿਆ ਜਾਂਦਾ ਹੈ, ਉਹ ਹੀ ਹੁਣ ਕਿਤੇ ਨਾ ਕਿਤੇ ਦਰਿੰਦਗੀ ਕਰਨ ਲੱਗ ਪਈ ਹੈ। ਉੱਥੇ ਹੀ ਕਰਨਾਟਕ ਤੋਂ ਇੱਕ ਅਜਿਹੀ ਹੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਔਰਤ ਨੇ ਗੁੱਸੇ ਵਿੱਚ ਆਪਣੇ ਪੁੱਤਰ ਨੂੰ ਲੋਹੇ ਦੀ ਗਰਮ ਰਾਡ ਨਾਲ ਸਾੜ ਦਿੱਤਾ।
ਪੁਲਿਸ ਨੇ ਹੁਬਲੀ ਸ਼ਹਿਰ ਵਿੱਚ ਇਸ ਔਰਤ ਨੂੰ ਆਪਣੇ ਪੁੱਤਰ ਨੂੰ ਗਰਮ ਲੋਹੇ ਦੀ ਰਾਡ ਨਾਲ ਸਾੜਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਔਰਤ ਨੇ ਕਥਿਤ ਤੌਰ 'ਤੇ ਆਪਣੇ ਪੁੱਤਰ ਦੇ 'ਸ਼ਰਾਰਤੀ' ਵਿਵਹਾਰ ਤੋਂ ਗੁੱਸੇ ਵਿੱਚ ਆ ਕੇ ਉਸ ਨੂੰ ਆਹ ਸਜ਼ਾ ਦਿੱਤੀ। ਪੁਲਿਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਹੁਬਲੀ ਪੁਲਿਸ ਨੇ ਦੱਸਿਆ ਕਿ ਅਨੁਸ਼ਾ ਹੁਲੀਮਾਰਾ ਨੂੰ ਹਿਰਾਸਤ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਨੂੰ ਪੁਰਾਣੇ ਹੁਬਲੀ ਦੇ ਟੀਪੂ ਨਗਰ ਵਿੱਚ ਵਾਪਰੀ। ਪੁਲਿਸ ਸੂਤਰਾਂ ਅਨੁਸਾਰ ਅਨੁਸ਼ਾ ਆਪਣੇ ਪੁੱਤਰ ਦੇ ਵਿਵਹਾਰ ਤੋਂ ਗੁੱਸੇ ਵਿੱਚ ਆ ਗਈ ਅਤੇ ਉਸ ਨੇ ਗੁੱਸੇ ਵਿੱਚ ਬੱਚੇ ਦੇ ਹੱਥ, ਲੱਤਾਂ ਅਤੇ ਗਰਦਨ ਨੂੰ ਗਰਮ ਲੋਹੇ ਦੀ ਰਾਡ ਨਾਲ ਸਾੜ ਦਿੱਤਾ। ਬੱਚੇ ਦੀਆਂ ਚੀਕਾਂ ਸੁਣ ਕੇ ਗੁਆਂਢੀ ਮੌਕੇ 'ਤੇ ਪਹੁੰਚੇ ਅਤੇ ਬੱਚੇ ਨੂੰ ਉਸਦੀ ਮਾਂ ਤੋਂ ਛੁਡਾਇਆ।
ਸਥਾਨਕ ਲੋਕਾਂ ਨੇ ਇਸ ਅਣਮਨੁੱਖੀ ਵਰਤਾਰੇ ਨੂੰ ਦੇਖ ਕੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਓਲਡ ਟਾਊਨ ਹੁਬਲੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਔਰਤ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਬਾਲ ਭਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਦਖਲ ਦੇਣ ਅਤੇ ਬੱਚੇ ਨੂੰ ਲੋੜੀਂਦੀ ਮਦਦ ਅਤੇ ਦੇਖਭਾਲ ਕਰਨ ਲਈ ਕਿਹਾ ਗਿਆ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇੱਕ ਵੀਡੀਓ ਵਿੱਚ, ਬੱਚਾ ਆਪਣੇ ਸੜੇ ਹੋਏ ਜ਼ਖ਼ਮ ਦਿਖਾ ਰਿਹਾ ਹੈ ਅਤੇ ਕਹਿ ਰਿਹਾ ਹੈ ਕਿ ਉਸਦੀ ਮਾਂ ਨੇ ਉਸਨੂੰ ਗਰਮ ਲੋਹੇ ਦੀ ਰਾਡ ਨਾਲ ਸਾੜ ਦਿੱਤਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।





















