ਪੜਚੋਲ ਕਰੋ

ਅਮਰੀਕਾ 'ਚ ਭਾਰਤੀਆਂ ਲਈ ਔਖੀ ਘੜੀ, ਵੀਜ਼ਾ ਤੇ ਓਸੀਆਈ ਕਾਰਡ ਮੁਅੱਤਲ ਹੋਣ ਕਾਰਨ ਕਸੂਤੇ ਫਸੇ

ਅਮਰੀਕਾ 'ਚ ਸੈਂਕੜੇ ਭਾਰਤੀਆਂ ਜਿਨ੍ਹਾਂ ਕੋਲ H-1B ਵੀਜ਼ਾ ਹੈ ਜਾਂ ਫਿਰ ਗ੍ਰੀਨ ਕਾਰਡ ਧਾਰਕਾਂ ਨੂੰ ਕੋਰੋਨਾਵਾਇਰਸ ਦੌਰਾਨ ਏਅਰ ਇੰਡੀਆ ਵੱਲੋਂ ਚਲਾਈਆਂ ਜਾ ਰਹੀਆਂ ਵਿਸ਼ੇਸ਼ ਉਡਾਣਾਂ 'ਤੇ ਭਾਰਤ ਵਾਪਸ ਪਰਤਣ 'ਚ ਕਾਫੀ ਮੁਸ਼ਕਲ ਆ ਰਹੀ ਹੈ।

ਰੌਬਟ ਦੀ ਰਿਪੋਰਟ ਚੰਡੀਗੜ੍ਹ: ਅਮਰੀਕਾ 'ਚ ਸੈਂਕੜੇ ਭਾਰਤੀਆਂ ਜਿਨ੍ਹਾਂ ਕੋਲ H-1B ਵੀਜ਼ਾ ਹੈ ਜਾਂ ਫਿਰ ਗ੍ਰੀਨ ਕਾਰਡ ਧਾਰਕ (ਜਿਨ੍ਹਾਂ ਦਾ ਜਨਮ ਅਮਰੀਕਾ 'ਚ ਹੋਇਆ) ਨੂੰ ਕੋਰੋਨਾਵਾਇਰਸ ਮਹਾਮਾਰੀ ਦੌਰਾਨ ਏਅਰ ਇੰਡੀਆ ਵੱਲੋਂ ਚਲਾਈਆਂ ਜਾ ਰਹੀਆਂ ਵਿਸ਼ੇਸ਼ ਉਡਾਣਾਂ 'ਤੇ ਸਵਾਰ ਹੋ ਕੇ ਭਾਰਤ ਜਾਣ ਤੋਂ ਰੋਕਿਆ ਜਾ ਰਿਹਾ ਹੈ। ਪਿਛਲੇ ਮਹੀਨੇ ਭਾਰਤ ਸਰਕਾਰ ਵੱਲੋਂ ਜਾਰੀ ਨਿਯਮਾਂ ਅਨੁਸਾਰ, ਵਿਦੇਸ਼ੀ ਨਾਗਰਿਕਾਂ ਤੇ ਓਸੀਆਈ ਕਾਰਡਾਂ ਦੇ ਵੀਜ਼ਾ, ਜੋ ਭਾਰਤੀ ਮੂਲ ਦੇ ਲੋਕਾਂ ਨੂੰ ਵੀਜ਼ਾ ਫ੍ਰੀ ਯਾਤਰਾ ਦੀਆਂ ਸਹੂਲਤਾਂ ਪ੍ਰਦਾਨ ਕਰਦੇ ਹਨ, ਨੂੰ ਨਵੀਂ ਅੰਤਰਰਾਸ਼ਟਰੀ ਯਾਤਰਾ ਪਾਬੰਦੀਆਂ ਹੇਠ ਮੁਅੱਤਲ ਕਰ ਦਿੱਤਾ ਗਿਆ ਹੈ। ਕੁਝ ਭਾਰਤੀਆਂ ਲਈ ਇਹ ਪਾਬੰਦੀ ਮੁਸ਼ਕਲਾਂ ਖੜ੍ਹੀਆਂ ਕਰ ਰਹੀਆਂ ਹਨ। ਨਿਊ ਜਰਸੀ 'ਚ ਮੌਜੂਦ ਇੱਕ ਪਰਿਵਾਰ ਆਪਣੀ H-1B ਵੀਜ਼ਾਂ ਨੌਕਰੀ ਗੁਆ ਚੁੱਕਾ ਹੈ ਤੇ ਹੁਣ ਕਾਨੂੰਨ ਮੁਤਾਬਕ ਉਨ੍ਹਾਂ ਨੂੰ 60 ਦਿਨਾਂ ਦੇ ਤੈਅ ਸਮੇਂ ਅੰਦਰ ਵਾਪਸ ਭਾਰਤ ਜਾਣਾ ਪਵੇਗਾ ਪਰ ਇਸ ਜੋੜੇ ਦੇ ਦੋ ਬੱਚੇ ਹਨ ਜਿਨ੍ਹਾਂ ਦੀ ਉਮਰ ਇੱਕ ਸਾਲ ਤੇ ਛੇ ਸਾਲ ਹੈ ਤੇ ਉਹ ਅਮਰੀਕਾ 'ਚ ਜਨਮੇ ਹਨ ਜਿਸ ਕਾਰਨ ਉਹ ਅਮਰੀਕੀ ਨਾਗਰਿਕ ਹਨ। ਅਮਰੀਕਾ 'ਚ ਭਾਰਤੀਆਂ ਲਈ ਔਖੀ ਘੜੀ, ਵੀਜ਼ਾ ਤੇ ਓਸੀਆਈ ਕਾਰਡ ਮੁਅੱਤਲ ਹੋਣ ਕਾਰਨ ਕਸੂਤੇ ਫਸੇ ਸੋਮਵਾਰ ਸਵੇਰੇ ਉਨ੍ਹਾਂ ਨੂੰ ਹਵਾਈ ਅੱਡੇ ਤੋਂ ਵਾਪਸ ਭੇਜ ਦਿੱਤਾ ਗਿਆ ਕਿਉਂਕਿ ਏਅਰ ਇੰਡੀਆ ਨੇ ਪਤੀ ਪਤਨੀ ਨੂੰ ਤਾਂ ਟਿਕਟ ਦੇ ਦਿੱਤਾ ਪਰ ਉਨ੍ਹਾਂ ਦੇ ਦੋ ਛੋਟੇ ਬੱਚਿਆਂ ਨੂੰ ਜਹਾਜ਼ 'ਚ ਸਫਰ ਕਰ ਲਈ ਟਿਕਟ ਨਹੀਂ ਦਿੱਤੀ ਕਿਉਂਕਿ ਕਾਨੂੰਨ ਮੁਤਾਬਕ ਉਹ ਅਮਰੀਕੀ ਨਾਗਰਿਕ ਹਨ। ਹੁਣ ਇਸ ਜੋੜੇ ਨੇ ਯੂਐਸ ਸਿਟੀਜ਼ਨਸ਼ਿਪ ਤੇ ਇੰਮੀਗਰੇਸ਼ਨ ਸਰਵਸੀਜ਼ (USCIS)ਨੂੰ ਉਨ੍ਹਾਂ ਦੀ ਸਟੇ ਵਧਾਉਣ ਦੀ ਅਪੀਲ ਕਰਨ ਦਾ ਫੈਸਲਾ ਕੀਤਾ ਹੈ। ਪਿਛਲੇ ਮਹੀਨੇ, ਐਚ-1 ਬੀ ਵੀਜ਼ਾ ਧਾਰਕਾਂ, ਜਿਨ੍ਹਾਂ ਵਿੱਚ ਜ਼ਿਆਦਾਤਰ ਭਾਰਤੀ ਨੇ, ਵ੍ਹਾਈਟ ਹਾਊਸ 'ਚ ਪਟੀਸ਼ਨ ਦਾਖਲ ਕੀਤਾ ਸੀ ਤੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਤੋਂ ਉਨ੍ਹਾਂ ਦੀ ਸਟੇ ਨੂੰ 60 ਤੋਂ 180 ਦਿਨਾਂ ਲਈ ਵਧਾਉਣ ਦੀ ਅਪੀਲ ਕੀਤੀ ਸੀ। ਇਹ ਸਾਰੇ ਲੋਕ ਆਪਣੀ ਨੌਕਰੀ ਗੁਆ ਚੁੱਕੇ ਹਨ। ਹਾਲਾਂਕਿ, ਵ੍ਹਾਈਟ ਹਾਊਸ ਵਲੋਂ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਅਮਰੀਕਾ 'ਚ ਭਾਰਤੀਆਂ ਲਈ ਔਖੀ ਘੜੀ, ਵੀਜ਼ਾ ਤੇ ਓਸੀਆਈ ਕਾਰਡ ਮੁਅੱਤਲ ਹੋਣ ਕਾਰਨ ਕਸੂਤੇ ਫਸੇ ਇਸ ਸਬੰਧੀ ਕੋਈ ਅੰਕੜਾ ਵੀ ਹਾਲੇ ਤੱਕ ਜਾਰੀ ਨਹੀਂ ਕੀਤਾ ਗਿਆ ਹੈ ਕਿ ਕਿੰਨੇ ਐਚ-1 ਬੀ ਵੀਜ਼ਾ ਵਾਲੇ ਭਾਰਤੀਆਂ ਦੇ ਨੌਕਰੀ ਗਈ ਹੈ। ਅਮਰੀਕਾ 'ਚ ਕੋਰੋਨਾਵਾਇਰਸ ਮਹਾਮਾਰੀ ਦੌਰਾਨ 33 ਮਿਲੀਅਨ ਲੋਕਾਂ ਦੀ ਨੌਕਰੀ ਪਿਛਲੇ ਦੋ ਮਹੀਨੇ ਅੰਦਰ ਚੱਲੀ ਗਈ ਹੈ। ਹੁਣ ਇਨ੍ਹਾਂ ਐਚ-1 ਬੀ ਵੀਜ਼ਾ ਧਾਰਕਾਂ ਕੋਲ ਭਾਰਤ ਪਰਤਣ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਹੈ। ਇਹ ਸਾਰੇ ਲੋਕ ਭਾਰਤ ਸਰਕਾਰ ਤੋਂ ਮਦਦ ਮੰਗ ਰਹੇ ਹਨ ਕਿ ਉਨ੍ਹਾਂ ਦੀ ਘਰ ਵਾਪਸੀ ਲਈ ਸਰਕਾਰ ਮੌਜੂਦਾ ਨਿਯਮਾਂ 'ਚ ਸੋਧ ਕਰਕੇ ਉਨ੍ਹਾਂ ਨੂੰ ਵਾਪਸ ਬੁਲਾਵੇ। ਇੱਕ ਤਾਜ਼ਾ ਸਰਕਾਰੀ ਨੋਟੀਫਿਕੇਸ਼ਨ ਦੇ ਅਨੁਸਾਰ, ਸਾਰੇ ਮੌਜੂਦਾ ਵੀਜ਼ਾ ਧਾਰਕਾਂ ਤੇ ਵੀਜ਼ਾ ਮੁਕਤ ਯਾਤਰਾ ਦੀ ਸਹੂਲਤ, ਓਸੀਆਈ ਕਾਰਡ ਧਾਰਕਾਂ ਜੋ ਕਿ ਭਾਰਤ ਵਿੱਚ ਨਹੀਂ ਹਨ, ਨੂੰ ਅੰਤਰਰਾਸ਼ਟਰੀ ਹਵਾਈ ਯਾਤਰਾ 'ਤੇ ਪਾਬੰਦੀਆਂ ਰਹਿਣ ਤਕ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਵੀ ਪੜ੍ਹੋ: ਸਾਬਕਾ DGP ਸੁਮੇਧ ਸੈਣੀ ਦੀਆਂ ਵਧੀਆਂ ਮੁਸ਼ਕਲਾਂ, ਚਸ਼ਮਦੀਦ ਗਵਾਹ ਨੇ ਕੀਤੇ ਵੱਡੇ ਖੁਲਾਸੇ! ਸਰਹੱਦ 'ਤੇ ਚੀਨ ਨੇ ਫਿਰ ਲਿਆ ਭਾਰਤ ਨਾਲ ਪੰਗਾ, ਲੱਦਾਖ 'ਚ ਲੜਾਕੂ ਜਹਾਜ਼ ਤਾਇਨਾਤ ਪੰਜਾਬ ਪਲਿਸ ਨਹੀਂ ਆ ਰਹੀ ਆਪਣੀਆਂ ਹਰਕਤਾਂ ਤੋਂ ਬਾਜ! ਫਿਰ ਕੀਤਾ ਖਾਕੀ ਨੂੰ ਦਾਗਦਾਰ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪੁਲਿਸ ਦਾ ਸ਼ਰਮਨਾਕ ਕਾਰਾ! ਸੜਕ 'ਤੇ ਸਾਈਡ ਨਾ ਦਿੱਤੀ ਤਾਂ ਪੈਰਾਸੀਟਾਮੋਲ ਦੀਆਂ ਗੋਲੀਆਂ ਨੂੰ 'ਚਿੱਟਾ' ਦੱਸ ਠੋਕਿਆ NDPS ਦਾ ਮੁਕੱਦਮਾ
Punjab News: ਪੁਲਿਸ ਦਾ ਸ਼ਰਮਨਾਕ ਕਾਰਾ! ਸੜਕ 'ਤੇ ਸਾਈਡ ਨਾ ਦਿੱਤੀ ਤਾਂ ਪੈਰਾਸੀਟਾਮੋਲ ਦੀਆਂ ਗੋਲੀਆਂ ਨੂੰ 'ਚਿੱਟਾ' ਦੱਸ ਠੋਕਿਆ NDPS ਦਾ ਮੁਕੱਦਮਾ
CBSE ਦੇ ਨਵੇਂ ਫੈਸਲੇ ਨਾਲ ਵਧੀਆਂ ਇਨ੍ਹਾਂ ਸਕੂਲਾਂ ਦੀਆਂ ਮੁਸ਼ਕਲਾਂ, ਜਾਣੋ ਕੀ ਹੈ ਪੂਰਾ ਮਾਮਲਾ?
CBSE ਦੇ ਨਵੇਂ ਫੈਸਲੇ ਨਾਲ ਵਧੀਆਂ ਇਨ੍ਹਾਂ ਸਕੂਲਾਂ ਦੀਆਂ ਮੁਸ਼ਕਲਾਂ, ਜਾਣੋ ਕੀ ਹੈ ਪੂਰਾ ਮਾਮਲਾ?
144 ਪਿੰਡਾਂ ਦੀ ਲੱਗੀ ਲਾਟਰੀ! ਬਣਨ ਜਾ ਰਿਹਾ ਇਕ ਨਵਾਂ ਸ਼ਹਿਰ... ਮਿਲਣਗੀਆਂ ਵਿਸ਼ਵ ਪੱਧਰੀ ਸਹੂਲਤਾਂ!
144 ਪਿੰਡਾਂ ਦੀ ਲੱਗੀ ਲਾਟਰੀ! ਬਣਨ ਜਾ ਰਿਹਾ ਇਕ ਨਵਾਂ ਸ਼ਹਿਰ... ਮਿਲਣਗੀਆਂ ਵਿਸ਼ਵ ਪੱਧਰੀ ਸਹੂਲਤਾਂ!
Shreyas Iyer: ਸ਼੍ਰੇਅਸ ਅਈਅਰ ਲਈ ਟੀਮ ਦੇ ਦਰਵਾਜ਼ੇ ਹੋਏ ਬੰਦ ? BCCI ਨੇ ਸੁਣਾਇਆ ਅਜਿਹਾ ਫਰਮਾਨ
Shreyas Iyer: ਸ਼੍ਰੇਅਸ ਅਈਅਰ ਲਈ ਟੀਮ ਦੇ ਦਰਵਾਜ਼ੇ ਹੋਏ ਬੰਦ ? BCCI ਨੇ ਸੁਣਾਇਆ ਅਜਿਹਾ ਫਰਮਾਨ
Advertisement
ABP Premium

ਵੀਡੀਓਜ਼

ਮਾਂ ਦੇ ਜਨਮਦਿਨ ਮੌਕੇ ਨੋਜਵਾਨ ਡਾਕਟਰ ਨੇ ਚੁੱਕਿਆ ਅਜਿਹਾ ਕਦਮਸਰਕਾਰੀ ਸਕੂਲ 'ਚ ਕਿਉਂ ਨਹੀਂ ਮਿਲਿਆ ਦਲਿਤ ਵਿਦਿਆਰਥੀ ਨੂੰ ਦਾਖ਼ਲਾ, ਦੇਖੋ ਵੀਡੀਓਅੰਮ੍ਰਿਤਸਰ ਤੋਂ ਸਿੱਧੀ ਥਾਈਲੈਂਡ ਉਡਾਨ 28 ਅਕਤੂਬਰ 2024 ਤੋਂ ਸ਼ੁਰੂਆਤਿਸ਼ੀ ਦਾ ਤੂਫਾਨੀ ਸਿਆਸੀ ਸਫ਼ਰ! ਸਿਰਫ਼ 4 ਸਾਲਾਂ 'ਚ ਕਿਵੇਂ ਪਹੁੰਚੀ ਮੁੱਖ ਮੰਤਰੀ ਦੇ ਅਹੁਦੇ 'ਤੇ ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੁਲਿਸ ਦਾ ਸ਼ਰਮਨਾਕ ਕਾਰਾ! ਸੜਕ 'ਤੇ ਸਾਈਡ ਨਾ ਦਿੱਤੀ ਤਾਂ ਪੈਰਾਸੀਟਾਮੋਲ ਦੀਆਂ ਗੋਲੀਆਂ ਨੂੰ 'ਚਿੱਟਾ' ਦੱਸ ਠੋਕਿਆ NDPS ਦਾ ਮੁਕੱਦਮਾ
Punjab News: ਪੁਲਿਸ ਦਾ ਸ਼ਰਮਨਾਕ ਕਾਰਾ! ਸੜਕ 'ਤੇ ਸਾਈਡ ਨਾ ਦਿੱਤੀ ਤਾਂ ਪੈਰਾਸੀਟਾਮੋਲ ਦੀਆਂ ਗੋਲੀਆਂ ਨੂੰ 'ਚਿੱਟਾ' ਦੱਸ ਠੋਕਿਆ NDPS ਦਾ ਮੁਕੱਦਮਾ
CBSE ਦੇ ਨਵੇਂ ਫੈਸਲੇ ਨਾਲ ਵਧੀਆਂ ਇਨ੍ਹਾਂ ਸਕੂਲਾਂ ਦੀਆਂ ਮੁਸ਼ਕਲਾਂ, ਜਾਣੋ ਕੀ ਹੈ ਪੂਰਾ ਮਾਮਲਾ?
CBSE ਦੇ ਨਵੇਂ ਫੈਸਲੇ ਨਾਲ ਵਧੀਆਂ ਇਨ੍ਹਾਂ ਸਕੂਲਾਂ ਦੀਆਂ ਮੁਸ਼ਕਲਾਂ, ਜਾਣੋ ਕੀ ਹੈ ਪੂਰਾ ਮਾਮਲਾ?
144 ਪਿੰਡਾਂ ਦੀ ਲੱਗੀ ਲਾਟਰੀ! ਬਣਨ ਜਾ ਰਿਹਾ ਇਕ ਨਵਾਂ ਸ਼ਹਿਰ... ਮਿਲਣਗੀਆਂ ਵਿਸ਼ਵ ਪੱਧਰੀ ਸਹੂਲਤਾਂ!
144 ਪਿੰਡਾਂ ਦੀ ਲੱਗੀ ਲਾਟਰੀ! ਬਣਨ ਜਾ ਰਿਹਾ ਇਕ ਨਵਾਂ ਸ਼ਹਿਰ... ਮਿਲਣਗੀਆਂ ਵਿਸ਼ਵ ਪੱਧਰੀ ਸਹੂਲਤਾਂ!
Shreyas Iyer: ਸ਼੍ਰੇਅਸ ਅਈਅਰ ਲਈ ਟੀਮ ਦੇ ਦਰਵਾਜ਼ੇ ਹੋਏ ਬੰਦ ? BCCI ਨੇ ਸੁਣਾਇਆ ਅਜਿਹਾ ਫਰਮਾਨ
Shreyas Iyer: ਸ਼੍ਰੇਅਸ ਅਈਅਰ ਲਈ ਟੀਮ ਦੇ ਦਰਵਾਜ਼ੇ ਹੋਏ ਬੰਦ ? BCCI ਨੇ ਸੁਣਾਇਆ ਅਜਿਹਾ ਫਰਮਾਨ
ਸਾਲ ਪਹਿਲਾਂ 20,000 ਲਾਉਣ ਵਾਲੇ ਦੇ ਬਣ ਗਏ ਕਰੋੜ ਤੋਂ ਉੱਪਰ, ਇਸ ਸਟਾਕ ਨੇ ਕੰਗਾਲਾਂ ਨੂੰ ਬਣਾਇਆ ਰਾਜਾ
ਸਾਲ ਪਹਿਲਾਂ 20,000 ਲਾਉਣ ਵਾਲੇ ਦੇ ਬਣ ਗਏ ਕਰੋੜ ਤੋਂ ਉੱਪਰ, ਇਸ ਸਟਾਕ ਨੇ ਕੰਗਾਲਾਂ ਨੂੰ ਬਣਾਇਆ ਰਾਜਾ
Punjab News: ਪੰਜਾਬ 'ਚ ਝੋਨਾ ਲਾਉਣ 'ਤੇ ਲੱਗੇਗਾ ਬੈਨ! 15 ਡਾਰਕ ਜ਼ੋਨਾਂ 'ਚ ਝੋਨਾ ਨਾ ਲਾਉਣ ਦਾ ਸਿਫਾਰਸ਼
Punjab News: ਪੰਜਾਬ 'ਚ ਝੋਨਾ ਲਾਉਣ 'ਤੇ ਲੱਗੇਗਾ ਬੈਨ! 15 ਡਾਰਕ ਜ਼ੋਨਾਂ 'ਚ ਝੋਨਾ ਨਾ ਲਾਉਣ ਦਾ ਸਿਫਾਰਸ਼
Gangwar in Punjab: ਬੰਬੀਹਾ ਤੇ ਲਾਰੈਂਸ ਗੈਂਗ ਭਿੜੇ! ਬੰਬੀਹਾ ਗੈਂਗ ਦੇ ਬੰਦਿਆਂ ਨੇ ਯੂਕੇ 'ਚ ਕਰ ਦਿੱਤਾ ਵੱਡਾ ਐਕਸ਼ਨ
Gangwar in Punjab: ਬੰਬੀਹਾ ਤੇ ਲਾਰੈਂਸ ਗੈਂਗ ਭਿੜੇ! ਬੰਬੀਹਾ ਗੈਂਗ ਦੇ ਬੰਦਿਆਂ ਨੇ ਯੂਕੇ 'ਚ ਕਰ ਦਿੱਤਾ ਵੱਡਾ ਐਕਸ਼ਨ
Gangster in Punjab: ਸੀਐਮ ਭਗਵੰਤ ਮਾਨ ਤੋਂ ਵੀ ਨਹੀਂ ਡਰੇ ਗੈਂਗਸਟਰ! ਡੀਜੀਪੀ ਨੇ ਹਾਈਕੋਰਟ 'ਚ ਕੀਤੇ ਵੱਡੇ ਖੁਲਾਸੇ
Gangster in Punjab: ਸੀਐਮ ਭਗਵੰਤ ਮਾਨ ਤੋਂ ਵੀ ਨਹੀਂ ਡਰੇ ਗੈਂਗਸਟਰ! ਡੀਜੀਪੀ ਨੇ ਹਾਈਕੋਰਟ 'ਚ ਕੀਤੇ ਵੱਡੇ ਖੁਲਾਸੇ
Embed widget