Jammu Kashmir Polls: ਜੰਮੂ-ਕਸ਼ਮੀਰ 'ਚ ਤੀਜੇ ਪੜਾਅ ਦੀ ਵੋਟਿੰਗ ਸ਼ੁਰੂ, 40 ਸੀਟਾਂ ਲਈ ਹੋਏਗੀ ਚੋਣਾਵੀਂ ਜੰਗ
Jammu Kashmir Polls 2024: ਜੰਮੂ-ਕਸ਼ਮੀਰ 'ਚ ਵਿਧਾਨ ਸਭਾ ਚੋਣਾਂ ਦੇ ਤੀਜੇ ਅਤੇ ਆਖਰੀ ਪੜਾਅ ਲਈ ਅੱਜ ਵੋਟਿੰਗ ਹੋ ਰਹੀ ਹੈ। ਅੱਜ 39.18 ਲੱਖ ਤੋਂ ਵੱਧ ਵੋਟਰ 415 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ।
Jammu Kashmir Polls: ਜੰਮੂ-ਕਸ਼ਮੀਰ 'ਚ ਵਿਧਾਨ ਸਭਾ ਚੋਣਾਂ ਦੇ ਤੀਜੇ ਅਤੇ ਆਖਰੀ ਪੜਾਅ ਲਈ ਅੱਜ ਵੋਟਿੰਗ ਹੋ ਰਹੀ ਹੈ। ਅੱਜ 39.18 ਲੱਖ ਤੋਂ ਵੱਧ ਵੋਟਰ 415 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਵਿਧਾਨ ਸਭਾ ਚੋਣਾਂ 2024 ਦੇ ਤੀਜੇ ਪੜਾਅ ਵਿੱਚ ਜੰਮੂ-ਕਸ਼ਮੀਰ ਦੇ ਸੱਤ ਜ਼ਿਲ੍ਹਿਆਂ ਦੇ 40 ਵਿਧਾਨ ਸਭਾ ਹਲਕੇ ਸ਼ਾਮਲ ਹੋਣਗੇ। ਇਨ੍ਹਾਂ ਵਿੱਚ ਕਸ਼ਮੀਰ ਡਿਵੀਜ਼ਨ ਵਿੱਚ ਕੁਪਵਾੜਾ, ਬਾਰਾਮੂਲਾ ਅਤੇ ਬਾਂਦੀਪੋਰਾ ਅਤੇ ਜੰਮੂ ਡਿਵੀਜ਼ਨ ਵਿੱਚ ਜੰਮੂ, ਊਧਮਪੁਰ, ਕਠੂਆ ਅਤੇ ਸਾਂਬਾ ਸ਼ਾਮਲ ਹਨ।
#WATCH | J&K: People queue up outside a polling station in Jammu to vote in the 3rd & final phase of the Assembly elections today.
— ANI (@ANI) October 1, 2024
Eligible voters in 40 constituencies across 7 districts of the UT are exercising their franchise today. pic.twitter.com/V7JUwFUuF7
ਉੱਤਰੀ ਕਸ਼ਮੀਰ ਦੇ ਬਾਰਾਮੂਲਾ ਵਿਧਾਨ ਸਭਾ ਹਲਕੇ ਵਿੱਚ ਸਭ ਤੋਂ ਵੱਧ 25 ਉਮੀਦਵਾਰ ਮੈਦਾਨ ਵਿੱਚ ਹਨ ਜਦੋਂਕਿ ਜੰਮੂ ਜ਼ਿਲ੍ਹੇ ਦੇ ਅਖਨੂਰ ਵਿਧਾਨ ਸਭਾ ਹਲਕੇ ਵਿੱਚ ਇਸ ਪੜਾਅ ਦੌਰਾਨ ਸਿਰਫ਼ ਤਿੰਨ ਉਮੀਦਵਾਰਾਂ ਵਿਚਾਲੇ ਮੁਕਾਬਲਾ ਦੇਖਣ ਨੂੰ ਮਿਲੇਗਾ।
ਇਸ ਪੜਾਅ 'ਚ 7 ਜ਼ਿਲਿਆਂ ਦੀਆਂ 40 ਸੀਟਾਂ 'ਤੇ ਵੋਟਿੰਗ ਹੋਣੀ ਹੈ। ਇਸ ਗੇੜ ਵਿੱਚ ਦੋ ਉਪ ਮੁੱਖ ਮੰਤਰੀਆਂ ਸਮੇਤ 415 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਚੋਣ ਕਮਿਸ਼ਨ ਨੇ ਵੋਟਿੰਗ ਲਈ 20 ਹਜ਼ਾਰ ਤੋਂ ਵੱਧ ਚੋਣ ਕਰਮਚਾਰੀ ਤਾਇਨਾਤ ਕੀਤੇ ਹਨ। ਵੋਟਿੰਗ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗੀ।
ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਗੁਲਾਮ ਨਬੀ ਆਜ਼ਾਦ ਨੇ ਤੀਜੇ ਪੜਾਅ 'ਚ ਵੋਟਿੰਗ ਕੀਤੀ। ਆਪਣੀ ਵੋਟ ਪਾਉਣ ਤੋਂ ਬਾਅਦ ਉਨ੍ਹਾਂ ਲੋਕਾਂ ਨੂੰ ਵੱਧ ਤੋਂ ਵੱਧ ਵੋਟ ਪਾਉਣ ਦੀ ਅਪੀਲ ਕੀਤੀ।
#WATCH | Jammu: Democratic Progressive Azad Party Chairman Ghulam Nabi Azad shows his inked finger after casting his vote at a polling station in Jammu for the Jammu and Kashmir Assembly Elections. pic.twitter.com/cvrFuLWVlD
— ANI (@ANI) October 1, 2024
ਡੈਮੋਕ੍ਰੇਟਿਕ ਪ੍ਰੋਗਰੈਸਿਵ ਆਜ਼ਾਦ ਪਾਰਟੀ ਦੇ ਪ੍ਰਧਾਨ ਗ਼ੁਲਾਮ ਨਬੀ ਆਜ਼ਾਦ ਨੇ ਕਿਹਾ, "ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਬਾਹਰ ਆਉਣ ਅਤੇ ਵੋਟ ਪਾਉਣ। ਜਿਹੜੀ ਸਿਆਸੀ ਪਾਰਟੀ ਸੱਤਾ ਵਿੱਚ ਆਉਂਦੀ ਹੈ, ਉਸ ਨੂੰ ਮਸਲੇ ਹੱਲ ਕਰਨੇ ਚਾਹੀਦੇ ਹਨ। ਮੈਂ ਕਿਸੇ ਵੀ ਪਾਰਟੀ ਦੇ ਖ਼ਿਲਾਫ਼ ਜਾਂ ਹੱਕ ਵਿੱਚ ਨਹੀਂ ਹਾਂ। ਇਹ ਨਹੀਂ ਕਹਿਣਾ ਕਿ ਵੋਟਰ ਫੈਸਲਾ ਕਰਨਗੇ ਕਿ ਕਿਸੇ ਇੱਕ ਪਾਰਟੀ ਨੂੰ ਬਹੁਮਤ ਮਿਲੇਗਾ ਜਾਂ ਨਹੀਂ।
ਹੋਰ ਪੜ੍ਹੋ : 1 ਅਕਤੂਬਰ ਤੋਂ ਬਦਲਣ ਜਾ ਰਹੇ ਇਹ ਖਾਸ ਨਿਯਮ, ਤੁਹਾਡੀ ਜੇਬ 'ਤੇ ਪੈ ਸਕਦੈ ਅਸਰ