![ABP Premium](https://cdn.abplive.com/imagebank/Premium-ad-Icon.png)
ਟਰੱਕ ਡਰਾਈਵਰ ਦਾ ਕੱਟਿਆ 6.4 ਲੱਖ ਦਾ ਚਲਾਨ, ਹੁਣ ਤਕ ਦਾ ਸਭ ਤੋਂ ਵੱਡਾ ਰਿਕਾਰਡ
ਚੰਡੀਗੜ੍ਹ: ਜਦੋਂ ਤੋਂ ਨਵੇਂ ਟ੍ਰੈਫਿਕ ਨਿਯਮ ਲਾਗੂ ਕੀਤੇ ਗਏ ਹਨ, ਉਦੋਂ ਤੋਂ ਮਹਿੰਗੇ ਚਲਾਨਾਂ ਬਾਰੇ ਲਗਾਤਾਰ ਰਿਪੋਰਟਾਂ ਆ ਰਹੀਆਂ ਹਨ ਪਰ ਉੜੀਸਾ ਦੇ ਸੰਬਲਪੁਰ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਚਲਾਨ ਕੱਟਿਆ ਗਿਆ ਹੈ। ਟ੍ਰੈਫਿਕ ਨਿਯਮਾਂ ਨੂੰ ਤੋੜਨ 'ਤੇ ਨਾਗਾਲੈਂਡ ਦੇ ਇੱਕ ਟਰੱਕ ਡਰਾਈਵਰ ਨੂੰ 6,53,100 ਰੁਪਏ ਜ਼ੁਰਮਾਨਾ ਲਾਇਆ ਗਿਆ ਹੈ।
![ਟਰੱਕ ਡਰਾਈਵਰ ਦਾ ਕੱਟਿਆ 6.4 ਲੱਖ ਦਾ ਚਲਾਨ, ਹੁਣ ਤਕ ਦਾ ਸਭ ਤੋਂ ਵੱਡਾ ਰਿਕਾਰਡ nagaland truck driver was fined a rs 6 5 lakh for seven traffic violations in sambalpur odisha ਟਰੱਕ ਡਰਾਈਵਰ ਦਾ ਕੱਟਿਆ 6.4 ਲੱਖ ਦਾ ਚਲਾਨ, ਹੁਣ ਤਕ ਦਾ ਸਭ ਤੋਂ ਵੱਡਾ ਰਿਕਾਰਡ](https://static.abplive.com/wp-content/uploads/sites/5/2019/09/14175028/truck.jpg?impolicy=abp_cdn&imwidth=1200&height=675)
ਚੰਡੀਗੜ੍ਹ: ਜਦੋਂ ਤੋਂ ਨਵੇਂ ਟ੍ਰੈਫਿਕ ਨਿਯਮ ਲਾਗੂ ਕੀਤੇ ਗਏ ਹਨ, ਉਦੋਂ ਤੋਂ ਮਹਿੰਗੇ ਚਲਾਨਾਂ ਬਾਰੇ ਲਗਾਤਾਰ ਰਿਪੋਰਟਾਂ ਆ ਰਹੀਆਂ ਹਨ ਪਰ ਉੜੀਸਾ ਦੇ ਸੰਬਲਪੁਰ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਚਲਾਨ ਕੱਟਿਆ ਗਿਆ ਹੈ। ਟ੍ਰੈਫਿਕ ਨਿਯਮਾਂ ਨੂੰ ਤੋੜਨ 'ਤੇ ਨਾਗਾਲੈਂਡ ਦੇ ਇੱਕ ਟਰੱਕ ਡਰਾਈਵਰ ਨੂੰ 6,53,100 ਰੁਪਏ ਜ਼ੁਰਮਾਨਾ ਲਾਇਆ ਗਿਆ ਹੈ।
ਉੜੀਸਾ ਟਰਾਂਸਪੋਰਟ ਵਿਭਾਗ ਨੇ ਕੁੱਲ 7 ਟ੍ਰੈਫਿਕ ਨਿਯਮਾਂ ਨੂੰ ਤੋੜਨ ਲਈ ਪੁਰਾਣੇ ਮੋਟਰ ਵਹੀਕਲ ਐਕਟ ਤਹਿਤ ਇਹ ਚਲਾਨ ਕੱਟਿਆ ਹੈ। ਹਾਸਲ ਜਾਣਕਾਰੀ ਮੁਤਾਬਕ ਟਰੱਕ ਮਾਲਕ ਸ਼ੈਲੇਸ਼ ਸ਼ੰਕਰ ਲਾਲ ਗੁਪਤਾ ਪਿਛਲੇ ਪੰਜ ਸਾਲਾਂ ਤੋਂ ਟੈਕਸ ਨਹੀਂ ਦੇ ਰਿਹਾ ਸੀ। ਇਸ ਦੇ ਨਾਲ ਹੀ ਉਹ ਟ੍ਰੈਫਿਕ ਨਿਯਮਾਂ ਦੀ ਵੀ ਉਲੰਘਣਾ ਕਰ ਰਿਹਾ ਸੀ। ਇਹ ਚਲਾਨ 10 ਅਗਸਤ ਨੂੰ ਕੱਟਿਆ ਗਿਆ ਸੀ ਪਰ ਮਾਮਲਾ ਸ਼ੁੱਕਰਵਾਰ ਨੂੰ ਸਾਹਮਣੇ ਆਇਆ।Odisha: A truck owner from Nagaland was fined and issued challan of Rs 6,53,100 in Sambalpur, on August 10 for not paying taxes from July 2014 to September 2019, for not having permit, and for other offences. pic.twitter.com/sQ6dN2CwRp
— ANI (@ANI) September 14, 2019
ਇਸ ਤੋਂ ਪਹਿਲਾਂ ਦਿੱਲੀ ਵਿੱਚ ਟਰਾਂਸਪੋਰਟ ਵਿਭਾਗ ਦੀ ਇਨਫੋਰਸਮੈਂਟ ਟੀਮ ਨੇ ਬੁੱਧਵਾਰ ਦੇਰ ਸ਼ਾਮ ਨੂੰ ਹਰਿਆਣਾ ਨੰਬਰ ਦੇ ਇੱਕ ਟਰੱਕ ਦਾ 2,005,00 ਰੁਪਏ ਦਾ ਚਲਾਨ ਕੱਟਿਆ ਸੀ, ਜਿਸ ਨੂੰ ਉਦੋਂ ਦੇਸ਼ ਦਾ ਸਭ ਤੋਂ ਵੱਡਾ ਟ੍ਰੈਫਿਕ ਚਲਾਨ ਦੱਸਿਆ ਜਾ ਰਿਹਾ ਸੀ। ਇਹ ਚਲਾਨ ਰੋਹਿਨੀ ਦੇ ਜੀਟੀ ਕਰਨਾਲ ਰੋਡ 'ਤੇ ਮੁਕਰਬਾ ਚੌਕ 'ਤੇ ਕੱਟਿਆ ਗਿਆ ਸੀ।
![ਟਰੱਕ ਡਰਾਈਵਰ ਦਾ ਕੱਟਿਆ 6.4 ਲੱਖ ਦਾ ਚਲਾਨ, ਹੁਣ ਤਕ ਦਾ ਸਭ ਤੋਂ ਵੱਡਾ ਰਿਕਾਰਡ](https://static.abplive.com/wp-content/uploads/sites/5/2019/09/14174555/challan.jpg)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)