PM Modi News: 'ਚੁਣੌਤੀ ਭਰੇ ਸਮੇਂ 'ਚ ਉਮੀਦ ਦੀ ਕਿਰਨ ਵਜੋਂ ਚਮਕ ਰਹੀ ਭਾਰਤ ਦੀ ਅਰਥਵਿਵਸਥਾ', ਪੀਐਮ ਮੋਦੀ ਨੇ ਕੀਤਾ ਟਵੀਟ
PM Modi News: ਭਾਰਤੀ ਅਰਥਵਿਵਸਥਾ ਦੀ ਤਰੱਕੀ ਦਾ ਜ਼ਿਕਰ ਕਰਦੇ ਹੋਏ ਪੀਐੱਮ ਮੋਦੀ ਨੇ ਕਿਹਾ ਕਿ ਸਾਨੂੰ ਇਸ ਗਤੀ ਨੂੰ ਬਰਕਰਾਰ ਰੱਖਣਾ ਹੋਵੇਗਾ ਅਤੇ ਦੇਸ਼ ਵਾਸੀਆਂ ਦੀ ਖੁਸ਼ਹਾਲੀ ਨੂੰ ਯਕੀਨੀ ਬਣਾਉਣਾ ਹੋਵੇਗਾ।
PM Modi On Indian Economy: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਅਰਥਵਿਵਸਥਾ ਨੂੰ ਚੁਣੌਤੀਪੂਰਨ ਸਮੇਂ 'ਚ ਉਮੀਦ ਦੀ ਕਿਰਨ ਦੱਸਿਆ ਹੈ। ਉਨ੍ਹਾਂ ਨੇ ਸ਼ਨੀਵਾਰ (19 ਅਗਸਤ) ਨੂੰ ਕਿਹਾ ਕਿ ਇਸ ਚੁਣੌਤੀਪੂਰਨ ਸਮੇਂ ਵਿੱਚ ਭਾਰਤੀ ਅਰਥਵਿਵਸਥਾ ਉਮੀਦ ਦੀ ਕਿਰਨ ਬਣ ਕੇ ਚਮਕ ਰਹੀ ਹੈ।
ਪੀਐਮ ਮੋਦੀ ਨੇ ਟਵਿੱਟਰ 'ਤੇ 'ਬੁਲਿਸ਼ ਆਨ ਇੰਡੀਆ' ਮੁਹਿੰਮ 'ਤੇ ਨਿਊਜ਼ ਪੋਰਟਲ ਮਨੀਕੰਟਰੋਲ ਦੀ ਪੋਸਟ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਭਵਿੱਖ ਮਜ਼ਬੂਤ ਵਿਕਾਸ ਅਤੇ ਅਨੁਕੂਲ ਭਾਵਨਾ ਨਾਲ ਵਾਅਦਾ ਕਰਦਾ ਨਜ਼ਰ ਆ ਰਿਹਾ ਹੈ। ਆਓ ਇਸ ਗਤੀ ਨੂੰ ਬਰਕਰਾਰ ਰੱਖੀਏ ਅਤੇ 140 ਕਰੋੜ ਭਾਰਤੀਆਂ ਦੀ ਖੁਸ਼ਹਾਲੀ ਯਕੀਨੀ ਬਣਾਈਏ।
ਅਰਥਵਿਵਸਥਾ ਨੂੰ ਕੀ ਕਿਹਾ ਗਿਆ?
ਮਨੀਕੰਟਰੋਲ ਨੇ ਪੋਸਟ ਕੀਤਾ ਸੀ ਕਿ ਦੇਸ਼ ਦੀ ਅਰਥਵਿਵਸਥਾ ਨੇ ਨਾ ਸਿਰਫ਼ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ, ਸਗੋਂ ਵਿਕਾਸ ਵੀ ਕੀਤਾ ਹੈ, ਸਗੋਂ ਆਸ਼ਾਵਾਦ ਦੇ ਲਈ ਮੰਚ ਤਿਆਰ ਕਰਦਿਆਂ ਹੋਇਆਂ ਵਧੀ ਵੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਪੋਰਟਲ ਦੀ ਬੁਲਿਸ਼ ਆਨ ਇੰਡੀਆ ਮੁਹਿੰਮ ਵੱਖ-ਵੱਖ ਪ੍ਰਮੁੱਖ ਖੇਤਰਾਂ ਵਿਚ ਭਾਰਤ ਦੀ ਆਰਥਿਕ ਲਚਕਤਾ ਅਤੇ ਵਿਕਾਸ ਦੀ ਸੰਭਾਵਨਾ ਨੂੰ ਦਰਸਾਉਂਦੀ ਹੈ।
India's economy shines as a beacon of hope in these challenging times. With robust growth and resilient spirit, the future looks promising. Let us keep this momentum and ensure prosperity for 140 crore Indians! https://t.co/MnR4IXZuwm
— Narendra Modi (@narendramodi) August 19, 2023
ਇਹ ਵੀ ਪੜ੍ਹੋ: Scholarship Scam: ਸਕਾਲਰਸ਼ਿਪ ਸਕੀਮ 'ਚ ਜ਼ਬਰਦਸਤ ਘਪਲਾ! ਫਰਜੀ ਮਦਰਸਿਆਂ ਦੇ ਨਾਂਅ 'ਤੇ ਲਏ ਗਏ ਇੰਨੇ ਪੈਸੇ, CBI ਕਰ ਰਹੀ ਜਾਂਚ
ਪੰਜਵੇਂ ਸਥਾਨ 'ਤੇ ਹੈ ਭਾਰਤ ਦੀ ਅਰਥਵਿਵਸਥਾ
ਪੀਐਮ ਮੋਦੀ ਨੇ ਹਾਲ ਹੀ ਵਿੱਚ ਆਪਣੇ ਸੁਤੰਤਰਤਾ ਦਿਵਸ ਭਾਸ਼ਣ ਵਿੱਚ ਵੀ ਅਰਥਵਿਵਸਥਾ ਦਾ ਜ਼ਿਕਰ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਜਦੋਂ ਅਸੀਂ 2014 'ਚ ਸੱਤਾ 'ਚ ਆਏ ਸੀ ਤਾਂ ਭਾਰਤ ਦੁਨੀਆ ਦੀ 10ਵੀਂ ਸਭ ਤੋਂ ਵੱਡੀ ਅਰਥਵਿਵਸਥਾ ਸੀ। ਅੱਜ 140 ਕਰੋੜ ਭਾਰਤੀਆਂ ਦੇ ਯਤਨਾਂ ਨਾਲ ਅਸੀਂ ਪੰਜਵੇਂ ਸਥਾਨ 'ਤੇ ਪਹੁੰਚ ਗਏ ਹਾਂ।
ਪ੍ਰਧਾਨ ਮੰਤਰੀ ਨੇ ਟਾਪ 3 ਵਿੱਚ ਲਿਆਉਣ ਦਾ ਕੀਤਾ ਵਾਅਦਾ
ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਇਹ ਇਦਾਂ ਨਹੀਂ ਹੋਇਆ। ਭ੍ਰਿਸ਼ਟਾਚਾਰ ਦੇ ਦੈਂਤ ਨੇ ਦੇਸ਼ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਸੀ। ਅਸੀਂ ਲੀਕੇਜ ਨੂੰ ਰੋਕਿਆ ਅਤੇ ਇੱਕ ਮਜ਼ਬੂਤ ਅਰਥ ਵਿਵਸਥਾ ਬਣਾਈ। ਮੈਂ ਤੁਹਾਨੂੰ ਵਾਅਦਾ ਕਰਦਾ ਹਾਂ ਕਿ ਸਾਡੇ ਅਗਲੇ ਕਾਰਜਕਾਲ ਵਿੱਚ ਅਸੀਂ ਤੀਜੇ ਨੰਬਰ 'ਤੇ ਹੋਵਾਂਗੇ। ਮੇਰਾ ਪੱਕਾ ਵਿਸ਼ਵਾਸ ਹੈ ਕਿ 2047 ਵਿੱਚ ਜਦੋਂ ਦੇਸ਼ ਆਜ਼ਾਦੀ ਦੇ 100 ਸਾਲ ਮਨਾਏਗਾ, ਭਾਰਤ ਇੱਕ ਵਿਕਸਤ ਦੇਸ਼ ਹੋਵੇਗਾ।
ਇਹ ਵੀ ਪੜ੍ਹੋ: ਲੇਹ ਦੇ ਕੇਰੀ 'ਚ ਖਾਈ 'ਚ ਡਿੱਗਿਆ ਫੌਜ ਦਾ ਟਰੱਕ, ਦਰਦਨਾਕ ਹਾਦਸੇ 'ਚ 9 ਜਵਾਨਾਂ ਦੀ ਗਈ ਜਾਨ