Rakesh Tikait: ਪੰਜਾਬ ਦੇ ਬੀਜੇਪੀ ਵਿਧਾਇਕ ਅਰੁਣ ਕੁੱਟਮਾਰ 'ਤੇ ਕਿਸਾਨ ਲੀਡਰ ਰਾਕੇਸ਼ ਟਿਕੈਤ ਦਾ ਵੱਡਾ ਬਿਆਨ
Rakesh Tikait on Punjab MLA thrashing incident: ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਇਸ ਘਟਨਾ 'ਤੇ ਸਪਸ਼ਟੀਕਰਨ ਦਿੱਤਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਭਾਜਪਾ ਵਿਧਾਇਕ ਨੂੰ ਖਾਲੀ ਕਾਲੇ ਝੰਡੇ ਦਿਖਾਏ ਤੇ ਉਨ੍ਹਾਂ ਨੂੰ ਕੁੱਟਿਆ ਨਹੀਂ।
ਨਵੀਂ ਦਿੱਲੀ: ਪੰਜਾਬ ਦੇ ਮਲੋਟ ਵਿੱਚ ਭਾਜਪਾ ਵਿਧਾਇਕ ਅਰੁਣ ਨਾਰੰਗ ਦੀ ਕੁੱਟਮਾਰ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਮਲੋਟ ਵਿੱਚ ਕਿਸਾਨਾਂ ਨੇ ਭਾਜਪਾ ਵਿਧਾਇਕ ਦੇ ਕੱਪੜੇ ਪਾੜ ਉਸ 'ਤੇ ਕਾਲਖ ਪੋਤੀ। ਇਸ ਤੋਂ ਇਲਾਵਾ, ਕਿਸਾਨਾਂ ਨੇ ਵਿਧਾਇਕ ਨਾਰੰਗ ਦੀ ਕਾਰ 'ਤੇ ਵੀ ਕਾਲਖ ਲਾ ਦਿੱਤੀ। ਹੁਣ ਇਸ 'ਤੇ ਕਿਸਾਨ ਨੇਤਾ ਰਾਕੇਸ਼ ਟਿਕੈਟ ਦਾ ਬਿਆਨ ਸਾਹਮਣੇ ਆਇਆ ਹੈ।
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਇਸ ਘਟਨਾ 'ਤੇ ਸਪਸ਼ਟੀਕਰਨ ਦਿੱਤਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਭਾਜਪਾ ਵਿਧਾਇਕ ਨੂੰ ਖਾਲੀ ਕਾਲੇ ਝੰਡੇ ਦਿਖਾਏ ਤੇ ਉਨ੍ਹਾਂ ਨੂੰ ਕੁੱਟਿਆ ਨਹੀਂ। ਜਦੋਂ ਕਿ ਸੱਚਾਈ ਕੁਝ ਹੋਰ ਸੀ। ਰਾਕੇਸ਼ ਟਿਕਟ ਨੇ ਅੱਗੇ ਕਿਹਾ ਕਿ ਇਹ ਸਭ ਕੁਝ ਕਿਸਾਨਾਂ ਨੂੰ ਬਦਨਾਮ ਕਰਨ ਲਈ ਕੀਤਾ ਜਾ ਰਿਹਾ ਹੈ ਜਿਸ ਕਾਰਨ ਆਮ ਲੋਕਾਂ ਦੀਆਂ ਨਜ਼ਰਾਂ ਵਿੱਚ ਕਿਸਾਨਾਂ ਦਾ ਅਕਸ ਖ਼ਰਾਬ ਤੇ ਅੰਦੋਲਨ ਪ੍ਰਭਾਵਿਤ ਹੋਵੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਜਿਹੀਆਂ ਸਾਜ਼ਿਸ਼ਾਂ ਕਿਸਾਨਾਂ ਨੂੰ ਪ੍ਰਭਾਵਿਤ ਕਰਨ ਲਈ ਕੀਤੀਆਂ ਜਾ ਰਹੀਆਂ ਹਨ ਜੋ ਖੇਤੀ ਕਾਨੂੰਨਾਂ ਦਾ ਵਿਰੁੱਧ ਕਰ ਰਹੇ ਹਨ।
ਦਰਅਸਲ, ਵਿਧਾਇਕ ਪੱਤਰਕਾਰਾਂ ਨਾਲ ਗੱਲਬਾਤ ਕਰਨ ਲਈ ਸ਼ਨੀਵਾਰ ਦੁਪਹਿਰ ਨਾਰੰਗ ਮਲੋਟ ਪਹੁੰਚੇ। ਇੱਥੇ ਪਹੁੰਚਣ ਤੋਂ ਪਹਿਲਾਂ ਹੀ ਕਿਸਾਨ ਭਾਜਪਾ ਦਫ਼ਤਰ ਦੇ ਬਾਹਰ ਇਕੱਠੇ ਹੋਏ ਤੇ ਨਾਅਰੇਬਾਜ਼ੀ ਕੀਤੀ। ਜਿਵੇਂ ਹੀ ਨਾਰੰਗ ਭਾਜਪਾ ਦੇ ਮੁਕਤਸਰ ਜ਼ਿਲ੍ਹੇ ਦੇ ਮੁਖੀ ਰਾਜੇਸ਼ ਗੋਰਾ ਪਠੇਲਾ ਦੇ ਨਾਲ ਉੱਥੇ ਪਹੁੰਚੇ, ਕਿਸਾਨਾਂ ਨੇ ਉਨ੍ਹਾਂ ਨੂੰ ਘੇਰਾ ਲਿਆ ਅਤੇ ਕਾਲੀਖ਼ ਸੁੱਟ ਦਿੱਤੀ। ਨਾਲ ਹੀ ਗੁਸਾਏ ਕਿਸਾਨਾਂ ਨੇ ਪੁਲਿਸ ਦੇ ਸੁਰੱਖਿਆ ਚੱਕਰ ਨੂੰ ਤੋੜਦਿਆਂ ਵਿਧਾਇਕ ਦੀ ਕੁੱਟਮਾਰ ਕੀਤੀ ਤੇ ਉਨ੍ਹਾਂ ਦੇ ਕੱਪੜੇ ਪਾੜ ਦਿੱਤੇ।
ਇਹ ਵੀ ਪੜ੍ਹੋ: Holi 2021: WhatsApp 'ਤੇ ਆਪਣੇ ਖਾਸ ਲੋਕਾਂ ਨੂੰ ਖਾਸ ਅੰਦਾਜ 'ਚ ਕਹੋ ਹੈਪੀ ਹੋਲੀ, ਡਾਊਨਲੋਡ ਕਰੋ ਸਟਿੱਕਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin