Satya Pal Malik CBI Summons: ਸਤਿਆਪਾਲ ਮਲਿਕ ਮਾਮਲੇ 'ਚ ਆਇਆ ਨਵਾਂ ਮੋੜ! ਮਲਿਕ ਨੇ ਕਿਹਾ- 'ਮੈਂ ਨਹੀਂ ਜਾਵਾਂਗਾ, CBI ਖੁਦ ਮੇਰੇ ਘਰ ਆਵੇਗੀ'
Satya Pal Malik CBI: ਸਤਿਆਪਾਲ ਮਲਿਕ ਨੇ ਦਿਲਚਸਪ ਖੁਲਾਸਾ ਕਰਦਿਆਂ ਕਿਹਾ ਕਿ ਸੀਬੀਆਈ ਨੇ ਉਨ੍ਹਾਂ ਨੂੰ ਕੋਈ ਸੰਮਨ ਨਹੀਂ ਭੇਜਿਆ ਹੈ, ਸਗੋਂ ਸਪੱਸ਼ਟੀਕਰਨ ਮੰਗਿਆ ਹੈ। ਸੀਬੀਆਈ ਵੱਲੋਂ ਸੰਮਨ ਭੇਜਿਆ ਜਾਣਾ ਸਿਰਫ਼ ਅਫ਼ਵਾਹ ਹੈ।
Delhi News: ਸਾਬਕਾ ਗਵਰਨਰ ਸਤਿਆਪਾਲ ਮਲਿਕ ਦੇ ਮਾਮਲੇ 'ਚ ਨਵਾਂ ਮੋੜ ਆਇਆ ਹੈ। ਮਲਿਕ ਨੇ 'ਏਬੀਪੀ ਲਾਈਵ' ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਨੂੰ ਕੇਂਦਰੀ ਜਾਂਚ ਏਜੰਸੀ (ਸੀਬੀਆਈ) ਦੇ ਦਫ਼ਤਰ ਜਾਣ ਦੀ ਲੋੜ ਨਹੀਂ ਹੈ। ਸਗੋਂ ਸੀਬੀਆਈ ਦੇ ਅਧਿਕਾਰੀ ਖੁਦ ਉਨ੍ਹਾਂ ਨੂੰ ਮਿਲਣ ਲਈ ਘਰ ਆਉਣ ਵਾਲੇ ਹਨ।
ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਦੇ ਲਗਾਤਾਰ ਆ ਰਹੇ ਬਿਆਨਾਂ ਤੋਂ ਬਾਅਦ ਸਿਆਸੀ ਮਾਹੌਲ ਗਰਮ ਹੋ ਗਿਆ ਹੈ। ਇਸ ਦੌਰਾਨ ਸੀਬੀਆਈ ਵੱਲੋਂ ਉਨ੍ਹਾਂ ਨੂੰ ਸੰਮਨ ਮਿਲਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਤੋਂ ਬਾਅਦ ਕਾਂਗਰਸ ਅਤੇ 'ਆਪ' ਆਗੂ ਕੇਂਦਰ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਪਰ ਇਸ ਮਾਮਲੇ ਵਿੱਚ ਸਤਿਆਪਾਲ ਮਲਿਕ ਨੇ ਖੁਦ ਇੱਕ ਦਿਲਚਸਪ ਖੁਲਾਸਾ ਕੀਤਾ ਹੈ ਕਿ ਸੀਬੀਆਈ ਨੇ ਉਨ੍ਹਾਂ ਨੂੰ ਸੰਮਨ ਨਹੀਂ ਭੇਜਿਆ ਸਗੋਂ ਸਪੱਸ਼ਟੀਕਰਨ ਮੰਗਿਆ ਹੈ। ਉਨ੍ਹਾਂ ਨੇ ਕਿਹਾ ਕਿ 'ਉਨ੍ਹਾਂ ਨੂੰ ਸੀਬੀਆਈ ਤੋਂ ਕੋਈ ਸੰਮਨ ਨਹੀਂ ਮਿਲਿਆ ਹੈ, ਸਗੋਂ ਇਹ ਸਿਰਫ਼ ਅਫਵਾਹ ਹੈ।'
ਮਲਿਕ ਦੇ ਘਰ ਆਉਣਗੇ ਸੀਬੀਆਈ ਅਧਿਕਾਰੀ
ਮਲਿਕ ਨੇ ਅੱਗੇ ਕਿਹਾ ਕਿ ਸੀਬੀਆਈ ਉਨ੍ਹਾਂ ਤੋਂ ਵੇਰੀਫਿਕੇਸ਼ਨ ਕਰਨ ਲਈ ਆਉਣ ਵਾਲੀ ਹੈ। ਸੀਬੀਆਈ ਦੇ ਅਧਿਕਾਰੀਆਂ ਨਾਲ ਉਨ੍ਹਾਂ ਦੀ ਗੱਲਬਾਤ ਹੋਈ ਸੀ। ਇਸ ਦੌਰਾਨ ਦੱਸਿਆ ਗਿਆ ਕਿ ਉਨ੍ਹਾਂ ਤੋਂ ਸਪੱਸ਼ਟੀਕਰਨ ਲੈਣ ਲਈ ਅਧਿਕਾਰੀ ਉਨ੍ਹਾਂ ਦੀ ਰਿਹਾਇਸ਼ 'ਤੇ ਆਉਣ ਵਾਲੇ ਹਨ। ਜ਼ਿਕਰਯੋਗ ਹੈ ਕਿ ਇਸ ਮਾਮਲੇ 'ਚ ਸੀਬੀਆਈ ਨੇ 27 ਜਾਂ 28 ਅਪ੍ਰੈਲ ਦਾ ਸਮਾਂ ਮੰਗਿਆ ਸੀ। ਇੱਥੇ ਦੱਸ ਦੇਈਏ ਕਿ ਸਤਿਆਪਾਲ ਮਲਿਕ 27-28 ਅਪ੍ਰੈਲ ਨੂੰ ਰਾਜਸਥਾਨ 'ਚ ਹੋਣਗੇ। ਇਹੀ ਕਾਰਨ ਹੈ ਕਿ 28 ਅਪ੍ਰੈਲ ਤੋਂ ਬਾਅਦ ਸੀਬੀਆਈ ਅਧਿਕਾਰੀ ਉਨ੍ਹਾਂ ਦੇ ਘਰ ਪਹੁੰਚ ਕੇ ਉਨ੍ਹਾਂ ਤੋਂ ਸਪੱਸ਼ਟੀਕਰਨ ਮੰਗ ਸਕਦੇ ਹਨ।
ਇਹ ਵੀ ਪੜ੍ਹੋ: Punjab Weather Today: ਪੰਜਾਬ 'ਚ ਹਲਕੀ ਬਾਰਿਸ਼ ਨਾਲ ਗਰਮੀ ਤੋਂ ਮਿਲੀ ਰਾਹਤ, 25 ਅਪ੍ਰੈਲ ਤੋਂ ਫਿਰ ਤੋਂ ਵਧੇਗਾ ਤਾਪਮਾਨ
ਸਾਬਕਾ ਰਾਜਪਾਲ ਸਤਿਆਪਾਲ ਮਲਿਕ ਨੇ ਦੱਸਿਆ ਕਿ ਜਾਟ ਭਾਈਚਾਰੇ ਦੇ 300 ਪ੍ਰਤੀਨਿਧੀ ਸ਼ਨੀਵਾਰ ਦੁਪਹਿਰ ਕਰੀਬ 12 ਵਜੇ ਉਨ੍ਹਾਂ ਨੂੰ ਮਿਲਣ ਜਾ ਰਹੇ ਹਨ। ਉਹ ਡੈਲੀਗੇਟਾਂ ਨਾਲ ਦਾਅਵਤ ਵਿਚ ਵੀ ਸ਼ਾਮਲ ਹੋਣਗੇ। ਇਸ ਦੌਰਾਨ ਕਈ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕੀਤੀ ਜਾਵੇਗੀ। ਗੌਰਤਲਬ ਹੈ ਕਿ ਸਾਰਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਜਾਟ ਭਾਈਚਾਰੇ ਵੱਲੋਂ ਸੱਤਿਆਪਾਲ ਮਲਿਕ ਦਾ ਸੋਸ਼ਲ ਮੀਡੀਆ 'ਤੇ ਖੁੱਲ੍ਹ ਕੇ ਸਮਰਥਨ ਕੀਤਾ ਜਾ ਰਿਹਾ ਹੈ।
ਮੇਰੇ ਨਾਂਅ ‘ਤੇ ਚੱਲ ਰਹੇ ਹਨ ਫਰਜ਼ੀ ਸੋਸ਼ਲ ਅਕਾਊਂਟ
ਸਾਬਕਾ ਗਵਰਨਰ ਸਤਿਆਪਾਲ ਮਲਿਕ ਨੇ ਸਪੱਸ਼ਟ ਕੀਤਾ ਕਿ ਜਿਸ ਸੋਸ਼ਲ ਅਕਾਊਂਟ ਤੋਂ ਸ਼ੁੱਕਰਵਾਰ ਨੂੰ ਪੋਸਟ ਕੀਤੀ ਗਈ ਸੀ, ਉਹ ਪੂਰੀ ਤਰ੍ਹਾਂ ਫਰਜ਼ੀ ਹੈ। ਇਹ ਖਾਤਾ ਮੇਰੇ ਨਾਮ 'ਤੇ ਕਿਸੇ ਹੋਰ ਦੁਆਰਾ ਚਲਾਇਆ ਜਾ ਰਿਹਾ ਹੈ। ਇਸੇ ਖਾਤੇ 'ਤੇ ਸੀਬੀਆਈ ਵੱਲੋਂ ਸੰਮਨ ਦਾ ਜ਼ਿਕਰ ਕੀਤਾ ਗਿਆ, ਜਿਸ ਤੋਂ ਬਾਅਦ ਕਾਂਗਰਸ ਅਤੇ 'ਆਪ' ਦੇ ਨੇਤਾਵਾਂ ਨੇ ਇਕ ਤੋਂ ਬਾਅਦ ਇਕ ਪ੍ਰਤੀਕਿਰਿਆ ਦਿੱਤੀ।