ਵਾਪਰਿਆ ਰੇਲ ਹਾਦਸਾ! ਟਰੇਨ ਦੀ ਲਪੇਟ 'ਚ ਆਉਣ ਨਾਲ 4 ਸਫਾਈ ਕਰਮਚਾਰੀਆਂ ਦੀ ਦਰ*ਦਨਾਕ ਮੌ*ਤ, ਦ*ਹਿਸ਼ਤ ਦਾ ਮਾਹੌਲ
ਕੇਰਲ ਐਕਸਪ੍ਰੈਸ ਰੇਲਗੱਡੀ ਦੀ ਲਪੇਟ ਵਿੱਚ ਆਉਣ ਨਾਲ ਚਾਰ ਸਫਾਈ ਕਰਮਚਾਰੀਆਂ ਦੀ ਮੌਤ ਹੋ ਗਈ। ਦੱਸਿਆ ਗਿਆ ਹੈ ਕਿ ਨਵੀਂ ਦਿੱਲੀ-ਤਿਰੂਵਨੰਤਪੁਰਮ ਰੇਲਗੱਡੀ ਨੇ ਕਰੀਬ 3.05 ਵਜੇ ਸਫਾਈ ਕਰਮਚਾਰੀਆਂ ਨੂੰ ਟੱਕਰ ਮਾਰ ਦਿੱਤੀ ਸੀ।
Kerala express hit sanitary workers: ਇੱਕ ਬਹੁਤ ਹੀ ਦਰਦਨਾਕ ਰੇਲ ਹਾਦਸਾ ਵਾਪਰਿਆ ਹੈ ਜਿਸ ਵਿੱਚ ਚਾਰ ਲੋਕਾਂ ਦੀ ਜਾਨ ਚੱਲੀ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਹਾਦਸਾ ਦੱਖਣੀ ਭਾਰਤ ਦੇ ਕੇਰਲ ਵਿੱਚ ਪਲੱਕੜ ਵਿਖੇ ਵਾਪਰਿਆ। ਕੇਰਲ ਐਕਸਪ੍ਰੈਸ ਰੇਲਗੱਡੀ ਦੀ ਲਪੇਟ ਵਿੱਚ ਆਉਣ ਨਾਲ ਚਾਰ ਸਫਾਈ ਕਰਮਚਾਰੀਆਂ ਦੀ ਮੌਤ ਹੋ ਗਈ। ਦੱਸਿਆ ਗਿਆ ਹੈ ਕਿ ਨਵੀਂ ਦਿੱਲੀ-ਤਿਰੂਵਨੰਤਪੁਰਮ ਰੇਲਗੱਡੀ ਨੇ ਕਰੀਬ 3.05 ਵਜੇ ਸਫਾਈ ਕਰਮਚਾਰੀਆਂ ਨੂੰ ਟੱਕਰ ਮਾਰ ਦਿੱਤੀ ਸੀ। ਉਹ ਰੇਲਵੇ ਸਟੇਸ਼ਨ ਤੋਂ ਕੁਝ ਦੂਰੀ ’ਤੇ ਸ਼ੋਰਨੂਰ ਪੁਲ ਨੇੜੇ ਰੇਲਵੇ ਟਰੈਕ ’ਤੇ ਕੂੜਾ ਕਰਕਟ ਸਾਫ਼ ਕਰ ਰਹੇ ਸਨ।
ਹੋਰ ਪੜ੍ਹੋ: 100 ਤੇ 500 ਦੇ ਨੋਟ ਸਾੜਨ ਦਾ ਸੱਚ ਆਇਆ ਸਾਹਮਣੇ ! ਲੋਕਾਂ ਦਾ ਫੁੱਟਿਆ ਗੁੱ*ਸਾ
ਜਾਣਕਾਰੀ ਮੁਤਾਬਕ ਇਸ ਹਾਦਸੇ 'ਚ ਚਾਰੇ ਸਵੀਪਰ ਟਰੈਕ ਤੋਂ ਭਰਤਪੁਝਾ ਨਦੀ 'ਚ ਡਿੱਗ ਗਏ ਅਤੇ ਚਾਰਾਂ ਦੀ ਜਾਨ ਚਲੀ ਗਈ। ਮਰਨ ਵਾਲਿਆਂ ਵਿੱਚ ਦੋ ਪੁਰਸ਼ ਅਤੇ ਦੋ ਔਰਤਾਂ ਹਨ। ਫਿਲਹਾਲ ਤਿੰਨੋਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ, ਜਦਕਿ ਚੌਥੇ ਵਿਅਕਤੀ ਦੀ ਭਾਲ ਜਾਰੀ ਹੈ।
ਰੇਲਵੇ ਟਰੈਕ ਦੀ ਸਫ਼ਾਈ ਦਾ ਕੰਮ ਕਰਦੇ ਸਨ
ਨਿਊਜ਼ ਏਜੰਸੀ ਆਈਏਐਨਐਸ ਦੀ ਖ਼ਬਰ ਮੁਤਾਬਕ ਸਾਰੇ ਮ੍ਰਿਤਕ ਤਾਮਿਲਨਾਡੂ ਦੇ ਸਲੇਮ ਦੇ ਰਹਿਣ ਵਾਲੇ ਹਨ। ਦੋਵੇਂ ਪੁਰਸ਼ ਸਫਾਈ ਕਰਮਚਾਰੀਆਂ ਦੇ ਨਾਂ ਲਕਸ਼ਮਣ ਜਦਕਿ ਔਰਤਾਂ ਦੀ ਪਛਾਣ ਵਾਲੀ ਅਤੇ ਰਾਣੀ ਵਜੋਂ ਹੋਈ ਹੈ। ਜਦੋਂ ਇਹ ਹਾਦਸਾ ਵਾਪਰਿਆ ਤਾਂ ਇਹ ਸਫ਼ਾਈ ਕਰਮਚਾਰੀ ਭਰਤਪੁਝਾ ਨਦੀ ਦੇ ਕੋਚੀ ਪੁਲ 'ਤੇ ਰੇਲਵੇ ਟਰੈਕ 'ਤੇ ਕੂੜਾ ਇਕੱਠਾ ਕਰ ਰਹੇ ਸਨ। ਸਾਰੇ ਮੁਲਾਜ਼ਮ ਰੇਲਵੇ ਠੇਕੇਦਾਰ ਨਾਲ ਸਬੰਧਤ ਹਨ, ਜਿਸ ਨੇ ਸ਼ੋਰਨੂਰ ਇਲਾਕੇ ਵਿੱਚ ਰੇਲਵੇ ਟਰੈਕ ਦੇ ਦੋਵੇਂ ਪਾਸੇ ਸਫ਼ਾਈ ਦਾ ਕੰਮ ਕਰਵਾਇਆ ਸੀ। ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਕਰਮਚਾਰੀਆਂ ਨੂੰ ਇਹ ਨਹੀਂ ਪਤਾ ਸੀ ਕਿ ਕੇਰਲ ਐਕਸਪ੍ਰੈਸ ਇਸ ਪੁਲ ਤੋਂ ਲੰਘਣ ਵਾਲੀ ਹੈ।
ਲਾਪਤਾ ਲਾਸ਼ ਦੀ ਭਾਲ ਜਾਰੀ ਹੈ
ਪੁਲਿਸ ਨੇ ਕਿਹਾ, "ਨਦੀ ਵਿੱਚੋਂ ਤਿੰਨ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਦਕਿ ਚੌਥੀ ਲਾਸ਼ ਦਾ ਅਜੇ ਵੀ ਪਤਾ ਲਗਾਇਆ ਜਾ ਰਿਹਾ ਹੈ। ਫਿਲਹਾਲ ਰੇਲਵੇ ਪੁਲਿਸ ਦੀ ਇੱਕ ਟੀਮ ਮੌਕੇ 'ਤੇ ਪਹੁੰਚ ਗਈ ਹੈ ਅਤੇ ਘਟਨਾ ਦਾ ਜਾਇਜ਼ਾ ਲੈ ਰਹੀ ਹੈ।" ਸ਼ੋਰਾਨੂਰ ਰੇਲਵੇ ਪੁਲਿਸ ਅਧਿਕਾਰੀ ਮੁਤਾਬਕ ਮੁਲਾਜ਼ਮਾਂ ਨੇ ਸ਼ਾਇਦ ਟਰੇਨ ਆਉਂਦੀ ਨਹੀਂ ਦੇਖੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।