Punjab Breaking News LIVE: 'ਆਪ' ਲੀਡਰਾਂ ਦੀ ਪਿੰਡਾਂ 'ਚ ਬੈਨ ਹੋਣ ਲੱਗੀ ਐਂਟਰੀ, ਕਦ ਮਿਲੂ ਬਿਨਾਂ ਗਿਰਦਾਵਰੀ ਪ੍ਰਤੀ ਏਕੜ 20,000 ਮੁਆਵਜ਼ਾ?, ਸੀਐਮ ਭਗਵੰਤ ਮਾਨ ਤੇ ਪਟਵਾਰੀਆਂ ਵਿਚਾਲੇ ਖੜਕੀ
Punjab Breaking News LIVE 02 September, 2023: 'ਆਪ' ਲੀਡਰਾਂ ਦੀ ਪਿੰਡਾਂ 'ਚ ਬੈਨ ਹੋਣ ਲੱਗੀ ਐਂਟਰੀ, ਕਦ ਮਿਲੂ ਬਿਨਾਂ ਗਿਰਦਾਵਰੀ ਪ੍ਰਤੀ ਏਕੜ 20,000 ਮੁਆਵਜ਼ਾ?, ਸੀਐਮ ਭਗਵੰਤ ਮਾਨ ਤੇ ਪਟਵਾਰੀਆਂ ਵਿਚਾਲੇ ਖੜਕੀ

Background
Punjab Breaking News LIVE 03 September, 2023: ਮੁੱਖ ਮੰਤਰੀ ਭਗਵੰਤ ਮਾਨ ਤੇ ਪਟਵਾਰੀਆਂ ਵਿਚਾਲੇ ਖੜਕ ਗਈ ਹੈ। ਦੋਵਾਂ ਧਿਰਾਂ ਵੱਲੋਂ ਨਰਮ ਪੈਣ ਦੀ ਬਜਾਏ ਤਿੱਖੇ ਤੇਵਰ ਵਿਖਾਏ ਜਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਐਸਮਾ ਲਾਉਣ ਮਗਰੋਂ ਪਟਵਾਰੀਆਂ ਨੇ ਵਾਧੂ ਚਾਰਜ ਵਾਲਾ ਕੰਮ ਛੱਡ ਦਿੱਤਾ ਤਾਂ ਸੀਐਮ ਮਾਨ ਤਿੱਖਾ ਵਾਰ ਕਰਦਿਆਂ ਵੱਡਾ ਐਲਾਨ ਕਰ ਕੀਤਾ ਹੈ। ਸੀਐਮ ਭਗਵੰਤ ਮਾਨ ਨੇ 741 ਨਵੇਂ ਪਟਵਾਰੀਆਂ ਨੂੰ ਫੀਲਡ ਵਿੱਚ ਉਤਾਰਦਿਆਂ ਹੋਰ ਪਟਵਾਰੀਆਂ ਨੂੰ ਨਿਯੁਕਤੀ ਪੱਤਰ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਪਟਵਾਰੀਆਂ ਦੀ ਹਾਜ਼ਰੀ ਬਾਇਓਮੀਟ੍ਰਿਕ ਰਾਹੀਂ ਲਾਉਣ ਦੀ ਹਦਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਕਈ ਪਟਵਾਰੀਆਂ ਨੇ ਅੱਗੇ ਬੰਦੇ ਰੱਖੇ ਹੋਏ ਹਨ। ਉਹ ਦਫਤਰ ਆਉਂਦੇ ਹੀ ਨਹੀਂ ਤੇ ਹੋਰ ਕੰਮ ਕਰਦੇ ਹਨ। ਇਸ ਲਈ ਬਾਇਓਮੀਟ੍ਰਿਕ ਲਾਜ਼ਮੀ ਕੀਤੀ ਜਾ ਰਹੀ ਹੈ। ਪਟਵਾਰੀਆਂ ਦੇ ਨਹਿਲੇ 'ਤੇ ਸੀਐਮ ਭਗਵੰਤ ਮਾਨ ਦਾ ਦਹਿਲਾ
ISI ਏਜੰਟ ਨੂੰ ਭਾਰਤੀ ਫੌਜ ਦੀ ਖੁਫੀਆ ਜਾਣਕਾਰੀ ਭੇਜਦਾ ਸੀ ਨਸ਼ਾ ਤਸਕਰ
Patiala News: ਇਸ ਗੱਲ ਦਾ ਖੁਲਾਸਾ ਪਟਿਆਲਾ ਜੇਲ੍ਹ ਵਿੱਚ ਕੀਤੀ ਪੁੱਛਗਿੱਛ ਅਤੇ ਮੁਲਜ਼ਮਾਂ ਕੋਲੋਂ ਮਿਲੇ ਮੋਬਾਈਲ ਫੋਨ ਦੀ ਸਕੈਨਿੰਗ ਕਰਨ ’ਤੇ ਹੋਇਆ ਹੈ। ਜੂਨ 2022 ਵਿੱਚ, 140 ਪੰਨਿਆਂ ਦੀ ਇੱਕ ਫਾਈਲ ਭੇਜੀ ਗਈ ਸੀ। ਵਾਇਸ ਰਿਕਾਰਡਿੰਗ ਵੀ ਭੇਜੀ ਗਈ ਹੈ। ਪੰਜਾਬ ਦੇ ਪਟਿਆਲਾ ਤੋਂ 12 ਜੂਨ, 2022 ਨੂੰ ਗ੍ਰਿਫਤਾਰ ਕੀਤੇ ਗਏ ਇੱਕ ਨਸ਼ਾ ਤਸਕਰ ਤੋਂ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਉਹ ਲੰਬੇ ਸਮੇਂ ਤੋਂ ਪਾਕਿਸਤਾਨ ਦੀ ਖੁਫੀਆ ਏਜੰਸੀ ISI ਦੇ ਏਜੰਟ ਨੂੰ ਭਾਰਤੀ ਫੌਜ ਨਾਲ ਜੁੜੀਆਂ ਮਹੱਤਵਪੂਰਨ ਜਾਣਕਾਰੀਆਂ ਭੇਜ ਰਿਹਾ ਸੀ। ਅਮਰੀਕ ਸਿੰਘ ਮੂਲ ਤੌਰ 'ਤੇ ਪਟਿਆਲਾ ਦੇ ਪਿੰਡ ਦਧਾਣਾ ਦਾ ਰਹਿਣ ਵਾਲਾ ਸੀ ਅਤੇ ਗ੍ਰਿਫਤਾਰੀ ਦੇ ਸਮੇਂ ਬਸੰਤ ਵਿਹਾਰ, ਸਰਹਿੰਦ ਰੋਡ, ਪਟਿਆਲਾ ਵਿਖੇ ਰਹਿ ਰਿਹਾ ਸੀ। ISI ਏਜੰਟ ਨੂੰ ਭਾਰਤੀ ਫੌਜ ਦੀ ਖੁਫੀਆ ਜਾਣਕਾਰੀ ਭੇਜਦਾ ਸੀ ਨਸ਼ਾ ਤਸਕਰ
ਬਿਨਾਂ ਗਿਰਦਾਵਰੀ ਪ੍ਰਤੀ ਏਕੜ 20,000 ਮੁਆਵਜ਼ਾ!
Charanjit Singh Channi: ਪੰਜਾਬ ਵਿੱਚ ਹੜ੍ਹਾਂ ਨਾਲ ਹੋਈ ਤਬਾਹੀ ਮਗਰੋਂ ਕਿਸਾਨਾਂ ਨੂੰ ਦਿੱਤੇ ਜਾ ਰਹੇ ਮੁਆਵਜ਼ੇ ਨੂੰ ਲੈ ਕੇ ਸਿਆਸੀ ਘਮਾਸਾਣ ਮੱਚਿਆ ਹੋਇਆ ਹੈ। ਵਿਰੋਧੀ ਪਾਰਟੀਆਂ ਭਗਵੰਤ ਮਾਨ ਸਰਕਾਰ ਉੱਪਰ ਸਵਾਲ ਉਠਾ ਰਹੀਆਂ ਹਨ ਕਿ ਕਿਸਾਨਾਂ ਨੂੰ ਬਹੁਤ ਘੱਟ ਮੁਆਵਜ਼ਾ ਦਿੱਤਾ ਜਾ ਰਿਹਾ ਹੈ। ਸਾਬਕਾ ਮੁੱਖ ਮੰਤਰੀ ਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਨਵ ਨਿਯੁਕਤ ਮੈਂਬਰ ਚਰਨਜੀਤ ਸਿੰਘ ਨੇ ਸੀਐਮ ਭਗਵੰਤ ਮਾਨ ਨੂੰ ਪੁਰਾਣਾ ਵਾਅਦਾ ਯਾਦ ਕਰਵਾਇਆ। ਬਿਨਾਂ ਗਿਰਦਾਵਰੀ ਪ੍ਰਤੀ ਏਕੜ 20,000 ਮੁਆਵਜ਼ਾ!
ਡੇਢ ਸਾਲ ਬਾਅਦ ਹੀ 'ਆਪ' ਲੀਡਰਾਂ ਦੀ ਪਿੰਡਾਂ 'ਚ ਬੈਨ ਹੋਣ ਲੱਗੀ ਐਂਟਰੀ!
Amritsar News: ਡੇਢ ਸਾਲ ਬਾਅਦ ਹੀ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਸਰਕਾਰ ਖਿਲਾਫ ਲੋਕਾਂ ਵਿੱਚ ਗੁੱਸਾ ਵਧਣ ਲੱਗਾ ਹੈ। ਇੱਕ ਪਾਸੇ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮ ਸੜਕਾਂ ਉੱਪਰ ਉੱਤਰੇ ਹੋਏ ਹਨ ਤੇ ਦੂਜੇ ਪਾਸੇ ਕਿਸਾਨਾਂ ਨੇ ਵੀ ਸਰਕਾਰ ਖਿਲਾਫ ਕਮਰ ਕੱਸ ਲਈ ਹੈ। ਇਸ ਲਈ ਹੁਣ ਆਮ ਆਦਮੀ ਪਾਰਟੀ ਦੇ ਮੰਤਰੀਆਂ ਤੇ ਵਿਧਾਇਕਾਂ ਦਾ ਪਿੰਡਾਂ ਵਿੱਚ ਵਿਰੋਧ ਹੋਣ ਲੱਗਾ ਹੈ। ਪੰਜਾਬ ਦਾ ਕਈ ਹਿੱਸਿਆਂ ਵਿੱਚੋਂ ਆਈਆਂ ਰਿਪੋਰਟਾਂ ਮੁਤਾਬਕ ਕਿਸਾਨ ਆਮ ਆਦਮੀ ਪਾਰਟੀ ਦੇ ਮੰਤਰੀਆਂ ਤੇ ਵਿਧਾਇਕਾਂ ਨੂੰ ਉਸੇ ਤਰ੍ਹਾਂ ਹੀ ਸਵਾਲ ਕਰਨ ਲੱਗੇ ਹਨ, ਜਿਸ ਤਰ੍ਹਾਂ ਕੁਝ ਸਮਾਂ ਪਹਿਲਾਂ ਅਕਾਲੀ ਦਲ ਤੇ ਕਾਂਗਰਸ ਦੇ ਲੀਡਰਾਂ ਨੂੰ ਕੀਤੇ ਜਾਂਦੇ ਸਨ। ਡੇਢ ਸਾਲ ਬਾਅਦ ਹੀ 'ਆਪ' ਲੀਡਰਾਂ ਦੀ ਪਿੰਡਾਂ 'ਚ ਬੈਨ ਹੋਣ ਲੱਗੀ ਐਂਟਰੀ!
Punjab News: ਲੋਕਤੰਤਰ ਜਾਂ ਰਾਜਸ਼ਾਹੀ ? ਮੰਤਰੀ ਜਿੰਪਾ ਨੇ ਲਾਇਆ ਜਨਤਾ ਦਰਬਾਰ, ਲੋਕਾਂ ਦੀਆਂ ਦਿੱਕਤਾਂ ਕੀਤੀਆਂ ਹੱਲ
ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜ਼ਿੰਪਾ ਨੇ ਆਪਣੇ ਦਫ਼ਤਰ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਸੁਣਦਿਆਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਸਮੱਸਿਆਵਾਂ ਦਾ ਮੌਕੇ ’ਤੇ ਹੀ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਦੀ ਹਰ ਸਮੱਸਿਆ ਦੇ ਹੱਲ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਭਲਾਈ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਸਰਕਾਰੀ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਦਿੱਤਾ ਜਾ ਰਿਹਾ ਹੈ।
Punjab News: 'ਖੇਡਾਂ ਵਤਨ ਪੰਜਾਬ ਦੀਆਂ' 'ਚ ਡੇਢ ਲੱਖ ਤੋਂ ਵੱਧ ਵਿਦਿਆਰਥੀ ਲੈ ਰਹੇ ਨੇ ਹਿੱਸਾ, ਹਰ ਜ਼ਿਲੇ 'ਚ ਦੋ ਨੋਡਲ ਅਧਿਕਾਰੀ ਨਿਯੁਕਤ-ਮੀਤ ਹੇਅਰ
‘ਖੇਡਾਂ ਵਤਨ ਪੰਜਾਬ ਦੀਆਂ-2023’ ਉਦਘਾਟਨੀ ਸਮਾਰੋਹ ਤੋਂ ਬਾਅਦ ਸ਼ੁਰੂ ਹੋਏ ਬਲਾਕ ਪੱਧਰੀ ਮੁਕਾਬਲਿਆਂ ਵਿੱਚ ਸੂਬੇ ਦੇ ਖੇਡ ਮੈਦਾਨਾਂ ਵਿੱਚ ਖਿਡਾਰੀਆਂ ਵੱਲੋਂ ਪੂਰੇ ਜ਼ੋਰ ਸ਼ੋਰ ਨਾਲ ਹਿੱਸਾ ਲਿਆ ਜਾ ਰਿਹਾ ਹੈ। ਖੇਡ ਵਿਭਾਗ ਵੱਲੋਂ ਬਲਾਕ ਪੱਧਰੀ ਟੂਰਨਾਮੈਂਟ ਦੌਰਾਨ ਖਿਡਾਰੀਆਂ ਦੇ ਸੁਚਾਰੂ ਪ੍ਰਬੰਧਾਂ ਦੀ ਨਿਗਰਾਨੀ ਲਈ ਹਰ ਜ਼ਿਲੇ ਵਿੱਚ ਦੋ ਨੋਡਲ ਅਧਿਕਾਰੀ ਲਾਏ ਗਏ।





















