(Source: ECI/ABP News)
Barnala News: 3 ਸਾਲਾ ਦੀ ਬੱਚੀ ਨੇ ਰਚਿਆ ਇਤਿਹਾਸ, ਛੋਟੀ ਉਮਰੇ ਮੂੰਹ ਜ਼ੁਬਾਨੀ ਹਨੂੰਮਾਨ ਚਾਲੀਸਾ ਸੁਣਾ ਕੇ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡਜ਼ ਵਿੱਚ ਦਰਜ ਕਰਵਾਇਆ ਨਾਮ
Barnala News:ਸਾਢੇ ਤਿੰਨ ਸਾਲਾ ਬੱਚੀ ਦਾ ਨਾਂ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡਜ਼ ਵਿੱਚ ਦਰਜ ਹੋ ਗਿਆ ਹੈ।
![Barnala News: 3 ਸਾਲਾ ਦੀ ਬੱਚੀ ਨੇ ਰਚਿਆ ਇਤਿਹਾਸ, ਛੋਟੀ ਉਮਰੇ ਮੂੰਹ ਜ਼ੁਬਾਨੀ ਹਨੂੰਮਾਨ ਚਾਲੀਸਾ ਸੁਣਾ ਕੇ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡਜ਼ ਵਿੱਚ ਦਰਜ ਕਰਵਾਇਆ ਨਾਮ Barnala News: 3-year-old girl made history, entered International Book of Records by reciting Hanuman Chalisa orally Barnala News: 3 ਸਾਲਾ ਦੀ ਬੱਚੀ ਨੇ ਰਚਿਆ ਇਤਿਹਾਸ, ਛੋਟੀ ਉਮਰੇ ਮੂੰਹ ਜ਼ੁਬਾਨੀ ਹਨੂੰਮਾਨ ਚਾਲੀਸਾ ਸੁਣਾ ਕੇ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡਜ਼ ਵਿੱਚ ਦਰਜ ਕਰਵਾਇਆ ਨਾਮ](https://feeds.abplive.com/onecms/images/uploaded-images/2023/09/24/235f1ae3ae3c527442be9a67a3668ad21695565584233700_original.jpg?impolicy=abp_cdn&imwidth=1200&height=675)
Punjab News: ਬਰਨਾਲਾ ਦੀ ਸਾਢੇ ਤਿੰਨ ਸਾਲਾ ਬੱਚੀ ਨੇ ਕੁਝ ਅਜਿਹਾ ਕਰ ਦਿਖਾਇਆ ਹੈ, ਜਿਸ ਨੂੰ ਕਰਨ ਲਈ ਕਈ ਲੋਕਾਂ ਦੀ ਸਾਰੀ ਉਮਰ ਤੱਕ ਲੱਗ ਜਾਂਦੀ ਹੈ। ਇਸ ਬੱਚੀ ਨੇ ਨਿੱਕੀ ਉਮਰੇ ਵੱਡਾ ਮੁਕਾਮ ਹਾਸਿਲ ਕਰ ਲਿਆ ਹੈ। ਸਾਢੇ ਤਿੰਨ ਸਾਲਾ ਬੱਚੀ ਦਾ ਨਾਂ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡਜ਼ ਵਿੱਚ ਦਰਜ ਹੋ ਗਿਆ ਹੈ।
ਇਸ ਬੱਚੀ ਨੇ ਮੂੰਹ ਜ਼ਬਾਨੀ ਹਨੂੰਮਾਨ ਚਾਲੀਸਾ ਸੁਣਾ ਕੇ ਇਤਿਹਾਸ ਰਚ ਦਿੱਤਾ ਹੈ। ਉਸਦੀ ਇਸ ਪ੍ਰਾਪਤੀ ’ਤੇ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡ ਨਾਂ ਦੀ ਸੰਸਥਾ ਨੇ ਉਸ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਹੈ। ਜਿਸ ਨਾਲ ਇਨਾਇਆ ਦੇਸ਼ ਭਰ ਵਿੱਚ ਹਨੂੰਮਾਨ ਚਾਲੀਸਾ ਦਾ ਪਾਠ ਕਰਨ ਵਾਲੀ ਸਭ ਤੋਂ ਛੋਟੀ ਬੱਚੀ ਬਣ ਗਈ ਹੈ।
ਇਨਾਇਆ ਦਾ ਪਰਿਵਾਰ ਹੁਣ ਉਸ ਨੂੰ ਹੋਰ ਭਜਨ ਅਤੇ ਪਾਠ ਸਿਖਾ ਰਿਹਾ ਹੈ। ਇਨਾਇਆ ਨੂੰ ਇਹ ਪ੍ਰੇਰਨਾ ਘਰ ਤੋਂ ਮਿਲੀ, ਪਰਿਵਾਰ ਮੁਤਾਬਕ ਘਰ ਦਾ ਮਾਹੌਲ ਪੂਰੀ ਤਰ੍ਹਾਂ ਧਾਰਮਿਕ ਹੈ ਅਤੇ ਉਸ ਦੇ ਦਾਦਾ-ਦਾਦੀ ਸਵੇਰੇ-ਸ਼ਾਮ ਹਨੂੰਮਰ ਚਾਲੀਸਾ ਦਾ ਪਾਠ ਕਰਦੇ ਹਨ, ਜਿਸ ਨੂੰ ਦੇਖ ਕੇ ਇਨਾਇਆ ਨੇ ਵੀ ਇਸ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਪਰਿਵਾਰ ਨੇ ਉਸ ਨੂੰ ਸ਼੍ਰੀ ਹਨੂੰਮਾਨ ਚਾਲੀਸਾ ਦਾ ਪੂਰਾ ਪਾਠ ਪੜ੍ਹਾਇਆ, ਹੁਣ ਉਸ ਨੂੰ ਇਹ ਮੂੰਹ ਜ਼ੁਬਾਨੀ ਯਾਦ ਹੈ।
ਸ਼੍ਰੀ ਹਨੂੰਮਾਨ ਚਾਲੀਸਾ ਤੋਂ ਇਲਾਵਾ, ਇਨਾਇਆ ਨੇ ਸ਼੍ਰੀ ਗਣੇਸ਼ ਵੰਦਨਾ ਅਤੇ ਹੋਰ ਸੰਸਕ੍ਰਿਤ ਭਜਨ ਵੀ ਸਿੱਖੇ ਹਨ, ਪਰਿਵਾਰ ਇਨਾਇਆ ਸ਼੍ਰੀ ਦੁਰਗਾ ਵੰਦਨਾ ਸਿਖਾ ਰਹੀ ਹੈ। ਬੱਚੀ ਦੇ ਇਸ ਉਪਰਾਲੇ ਤੋਂ ਪੂਰਾ ਪਰਿਵਾਰ ਬਹੁਤ ਖੁਸ਼ ਹੈ, ਛੋਟੀ ਬੱਚੀ ਇਨਾਇਆ ਨੂੰ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਜਾ ਰਿਹਾ ਹੈ, ਇਨਾਇਆ ਨੂੰ ਪ੍ਰਸਿੱਧ ਗਾਇਕ ਕਨ੍ਹਈਆ ਮਿੱਤਲ ਵੱਲੋਂ ਚੰਡੀਗੜ੍ਹ ਬੁਲਾ ਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ ਹੈ । ਇਨਾਇਆ ਇਸ ਸਮੇਂ ਪਲੇ ਵੇ ਸਕੂਲ ਵਿੱਚ ਪੜ੍ਹਦੀ ਹੈ ਅਤੇ ਏਬੀਸੀ ਵਿੱਚ ਵੀ ਚੰਗੀ ਨਹੀਂ ਹੈ, ਜਦੋਂ ਕਿ ਇਸ ਪਿਆਰੀ ਜਿਹੀ ਬੱਚੀ ਨੂੰ ਸ਼੍ਰੀ ਹਨੂੰਮਾਨ ਚਾਲੀਸਾ ਦਾ ਪਾਠ ਯਾਦ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)