ਐਂਗਲੀਕਨ ਚਰਚ ਦੇ ਬਿਸ਼ਪ ਨੇ ਅਕਾਲ ਤਖ਼ਤ ਦੇ ਜਥੇਦਾਰ ਨਾਲ ਕੀਤੀ ਮੀਟਿੰਗ, ਈਸਾਈ ਧਰਮ ਦੇ ਪ੍ਰਚਾਰ 'ਤੇ ਕੀਤੀ ਗੱਲਬਾਤ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਈਸਾਈ ਧਰਮ ਨਾਲ ਸਬੰਧਿਤ ਐਂਗਲਿੰਕਨ ਚਰਚ ਦੇ ਬਿਸ਼ਪ ਨਾਲ ਮੀਟਿੰਗ ਕੀਤੀ।ਉਨ੍ਹਾਂ ਇਸ ਦੌਰਾਨ ਪੰਜਾਬ 'ਚ ਈਸਾਈ ਧਰਮ ਦੇ ਤਾਜ਼ਾ ਹਾਲਾਤਾਂ 'ਤੇ ਚਰਚਾ ਕੀਤੀ।
ਪਰਮਜੀਤ ਸਿੰਘ
ਚੰਡੀਗੜ੍ਹ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਈਸਾਈ ਧਰਮ ਨਾਲ ਸਬੰਧਿਤ ਐਂਗਲੀਕਨ ਚਰਚ ਦੇ ਬਿਸ਼ਪ ਨਾਲ ਮੀਟਿੰਗ ਕੀਤੀ।ਉਨ੍ਹਾਂ ਇਸ ਦੌਰਾਨ ਪੰਜਾਬ 'ਚ ਈਸਾਈ ਧਰਮ ਦੇ ਤਾਜ਼ਾ ਹਾਲਾਤਾਂ 'ਤੇ ਚਰਚਾ ਕੀਤੀ।ਐਂਗਲੀਕਨ ਚਰਚ ਆਫ਼ ਇੰਡੀਆ ਦੇ ਬਿਸ਼ਪ ਜੋਹਨ ਅਸ਼ੀਸ਼, ਡੈਨੀਅਲ ਮਸੀਹ,ਭਾਰਤ ਦੀ ਸਕੱਤਰ ਸਿਸਟਰ ਮਧੂਲਿਕਾ ਜੋਇਸ, ਪੰਜਾਬ ਦੇ ਸਕੱਤਰ ਰੋਬਿਨ ਰਿਚਰਡ, ਪ੍ਰਬੰਧਕੀ ਸਕੱਤਰ ਗੁਰਲਾਲ ਸਿੰਘ ਇਸ ਮੀਟਿੰਗ ਵਿੱਚ ਸ਼ਾਮਲ ਹੋਏ।
ਇਸ ਮੀਟਿੰਗ ਦਾ ਮਕਸਦ ਪੰਜਾਬ ਵਿੱਚ ਈਸਾਈਅਤ ਦੇ ਪ੍ਰਚਾਰ ਦੇ ਤੌਰ ਤਰੀਕੇ ਅਤੇ ਹੋ ਰਹੇ ਮਾਹੌਲ ਖ਼ਰਾਬ ਨੂੰ ਲੈ ਕੇ ਚਰਚਾ ਕੀਤੀ ਗਈ। ਮੀਟਿੰਗ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇ ਐਂਗਲੀਕਨ ਚਰਚ ਦੇ ਨੁਮਾਇੰਦਿਆਂ ਵੱਲੋਂ ਪ੍ਰੈੱਸ ਨਾਲ ਗੱਲਬਾਤ ਕੀਤੀ ਗਈ।
ਇਸ ਦੌਰਾਨ ਧਰਮ ਪਰਿਵਰਤਨ ਨੂੰ ਲੈ ਕੇ ਵੀ ਚਰਚ ਹੋਈ।ਜਿਸ 'ਤੇ ਸੈਕਟਰੀ 'ਤੇ ਬਿਸ਼ਪ ਨੇ ਕਿਹਾ ਕਿ "ਜਿਹੜੇ ਇਸ ਤਰ੍ਹਾਂ ਨਾਲ ਧਰਮ ਪਰਿਵਰਤਨ ਕਰ ਰਹੇ ਹਨ।ਉਹ ਬਿਲਕੁਲ ਗਲਤ ਹੈ।ਅਸੀਂ ਇਹੋ ਜਿਹੇ ਅਖੌਤੀ ਪਾਸਟਰਾਂ ਦੇ ਖਿਲਾਫ ਪਹਿਲਾਂ ਵੀ ਸਰਕਾਰ ਕੋਲ ਪਹੁੰਚ ਕਰ ਚੁੱਕੇ ਹਾਂ। ਸ਼ਿਕਾਇਤ ਮਗਰੋਂ ਵੀ ਸਰਕਾਰਾਂ ਵੱਲੋਂ ਕਾਰਵਾਈ ਨਹੀਂ ਕੀਤੀ ਜਾ ਰਹੀ।"
ਹਾਲਾਂਕਿ ਏਬੀਪੀ ਨਿਊਜ਼ ਦੀ ਗਰਾਊਂਡ ਰਿਪੋਰਟ 'ਚ ਕਿਸੇ ਨੇ ਵੀ ਇਸ ਗੱਲ ਨੂੰ ਨਹੀਂ ਮੰਨਿਆ ਕਿ ਉਨ੍ਹਾਂ ਨੇ ਜਬਰੀ ਧਰਮ ਪਰਿਵਰਤਨ ਕੀਤਾ ਹੈ।ਜ਼ਿਆਦਾ ਤਰ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬਿਮਾਰੀ ਤੋਂ ਚੰਗਾਈ ਮਿਲੀ ਹੈ। ਜਿਸ ਕਾਰਨ ਉਹ ਇਸ ਈਸਾਈ ਧਰਮ ਨੂੰ ਅਪਨਾ ਰਹੇ ਹਨ।
ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ, "ਇਸਾਈਅਤ 'ਚ ਕੋਈ ਵੀ ਚਮਤਕਾਰ ਨਹੀਂ ਹੁੰਦਾ। ਦੁਆ ਦੇ ਨਾਲ ਦਵਾਈ ਦੀ ਵੀ ਹੈ ਜ਼ਰੂਰਤ ਹੈ, ਜਿਹੜੇ ਅਖੌਤੀ ਪਾਸਟਰ ਇਹੋ ਜਿਹਾ ਕਰ ਰਹੇ ਹਨ ਉਹ ਗ਼ਲਤ ਹਨ।"
ਐਂਗਲੀਕਨ ਚਰਚ ਦੇ ਨੁਮਾਇੰਦਿਆਂ ਨੇ ਕਿਹਾ ਕਿ ਪੰਜਾਬ 'ਚ ਜਿਸ ਤਰੀਕੇ ਨਾਲ ਈਸਾਈਅਤ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਉਹ ਬਿਲਕੁਲ ਗਲਤ ਹੈ।ਇਹ ਈਸਾਈਅਤ ਨੂੰ ਬਦਨਾਮ ਕਰਨ ਦੀ ਇਕ ਸਾਜਿਸ਼ ਹੈ ਅਸੀਂ ਦੋ 2016 ਤੋਂ ਇਹੋ ਜਿਹੇ ਅਖੌਤੀ ਪਾਸਟਰਾਂ ਦੀ ਸ਼ਿਕਾਇਤ ਕਰ ਚੁੱਕੇ ਹਾਂ ਪਰ ਸਰਕਾਰ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।
ਉਧਰ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਿਸ ਤਰੀਕੇ ਨਾਲ ਪੰਜਾਬ ਵਿੱਚ ਈਸਾਈਅਤ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਉਸ ਦੇ ਸਾਡੇ ਕੋਲ ਅੰਕੜੇ ਵੀ ਹਨ ਉਹ ਇਹ ਆਂਕੜੇ ਅਸੀਂ ਇਨ੍ਹਾਂ ਨੂੰ ਦਿੱਤੇ ਹਨ ਇਨ੍ਹਾਂ ਨੇ ਵੀ ਇਸ ਤਰੀਕੇ ਨੂੰ ਗ਼ਲਤ ਕਿਹਾ ਹੈ।
ਪੰਜਾਬ ਇੱਕ ਸਰਹੱਦੀ ਸੂਬਾ ਹੈ ਇੱਥੇ ਭਾਈਚਾਰਕ ਸਾਂਝ ਨੂੰ ਤੋੜਨ ਦੇ ਯਤਨ ਕੀਤੇ ਜਾ ਰਹੇ ਹਨ ਕੇਂਦਰ ਸਰਕਾਰ ਨੂੰ ਇਸ ਵੱਲ ਸਖ਼ਤ ਨੋਟਿਸ ਲੈਣਾ ਚਾਹੀਦਾ ਹੈ। ਇਸ ਤੋਂ ਇਲਾਵਾ ਮੀਟਿੰਗ 'ਚ ਸਿੱਖ ਧਰਮ ਦੇ ਪੰਜ ਨੁਮਾਇੰਦੇ ਅਤੇ ਕ੍ਰਿਸਚੀਅਨ ਧਰਮ ਦੇ ਪੰਜ ਨੁਮਾਇੰਦੇ ਮਿਲ ਕੇ ਇਹ ਮਸਲਾ ਕੇਂਦਰ ਸਰਕਾਰ ਕੋਲ ਡਿਸਕਸ ਕਰਾਂਗੇ।
ਦਸ ਦੇਈਏ ਕਿ ਪੰਜਾਬ ਵਿੱਚ ਜ਼ਿਆਦਾ ਬੋਲ ਬਾਲਾ ਕੈਥੋਲਿਕਸ, ਸੀਐੱਨਆਈ, ਪੈਂਤੀਕੋਸਟਲ ਅਤੇ ਮੁਕਤੀ ਫੌਜ ਵਰਗੀਆਂ ਮਿਸ਼ਨਾਂ ਦਾ ਹੈ।ਫਿਲਹਾਲ ਇਨ੍ਹਾਂ ਮਿਸ਼ਨਾਂ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ ਕਿ ਜੋ ਐਂਗਲੀਕਨ ਚਰਚ ਦੇ ਨੁਮਾਇੰਦੇ ਕਹਿ ਰਹੇ ਹਨ ਉਹ ਕਿੰਨਾ ਕੁ ਸਹੀ ਹੈ।