Breaking News LIVE: ਦੇਸ਼ 'ਚ ਖਾਤਮੇ ਵੱਲ ਕੋਰੋਨਾ ਵਾਇਰਸ, ਲਗਾਤਾਰ ਡਿੱਗ ਰਿਹਾ ਕੇਸਾਂ ਦਾ ਗ੍ਰਾਫ
Punjab Breaking News, 14 September 2021 LIVE Updates: ਤਾਜ਼ਾ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 25,404 ਨਵੇਂ ਕੇਸ ਸਾਹਮਣੇ ਆਏ ਹਨ।
LIVE
Background
75 ਕਰੋੜ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਗਈਆਂ
ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ 13 ਸਤੰਬਰ ਤਕ ਦੇਸ਼ ਭਰ 'ਚ ਕੋਰੋਨਾ ਵੈਕਸੀਨ ਦੀਆਂ 75 ਕਰੋੜ 22 ਲੱਖ 38 ਹਜ਼ਾਰ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਬੀਤੇ ਦਿਨੀਂ ਸੋਮਵਾਰ ਨੂੰ 53.38 ਲੱਖ ਟੀਕੇ ਲਗਾਏ ਗਏ। ਇਸ ਦੇ ਨਾਲ ਹੀ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਦੇ ਅਨੁਸਾਰ ਹੁਣ ਤਕ 54.45 ਕਰੋੜ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ। ਪਿਛਲੇ ਦਿਨ ਲਗਭਗ 15 ਲੱਖ ਕੋਰੋਨਾ ਸੈਂਪਲ ਟੈਸਟ ਕੀਤੇ ਗਏ, ਜਿਨ੍ਹਾਂ ਦੀ ਪਾਜ਼ੀਟਿਵਿਟੀ ਦਰ 3 ਫ਼ੀਸਦੀ ਤੋਂ ਘੱਟ ਹੈ।
ਕੋਰੋਨਾ ਦੇ ਕੁੱਲ ਮਾਮਲੇ
ਕੋਰੋਨਾ ਦੇ ਕੁੱਲ ਮਾਮਲੇ - 3 ਕਰੋੜ 32 ਲੱਖ 89 ਹਜ਼ਾਰ 579
ਕੁੱਲ ਠੀਕ ਹੋਏ ਲੋਕ - 3 ਕਰੋੜ 24 ਲੱਖ 84 ਹਜ਼ਾਰ 159
ਕੁੱਲ ਐਕਟਿਵ ਮਾਮਲੇ - 3 ਲੱਖ 62 ਹਜ਼ਾਰ 207
ਕੁੱਲ ਮੌਤਾਂ - 4 ਲੱਖ 43 ਹਜ਼ਾਰ 213
ਕੁੱਲ ਟੀਕਾਕਰਨ - 75 ਕਰੋੜ 22 ਲੱਖ 38 ਹਜ਼ਾਰ ਖੁਰਾਕਾਂ ਦਿੱਤੀਆਂ ਗਈਆਂ
ਭਾਰਤ 'ਚ ਕੋਰੋਨਾ ਲਾਗ ਦੀ ਸਥਿਤੀ
ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਕੁੱਲ 3 ਕਰੋੜ 32 ਲੱਖ 89 ਹਜ਼ਾਰ ਲੋਕ ਸੰਕਰਮਿਤ ਹੋਏ ਹਨ। ਇਨ੍ਹਾਂ ਵਿੱਚੋਂ 4 ਲੱਖ 43 ਹਜ਼ਾਰ 213 ਲੋਕਾਂ ਦੀ ਮੌਤ ਹੋ ਚੁੱਕੀ ਹੈ। ਰਾਹਤ ਵਾਲੀ ਗੱਲ ਇਹ ਹੈ ਕਿ ਹੁਣ ਤਕ 3 ਕਰੋੜ 24 ਲੱਖ 84 ਹਜ਼ਾਰ ਲੋਕ ਠੀਕ ਹੋ ਚੁੱਕੇ ਹਨ। ਦੇਸ਼ 'ਚ ਕੋਰੋਨਾ ਐਕਟਿਵ ਕੇਸਾਂ ਦੀ ਗਿਣਤੀ 4 ਲੱਖ ਤੋਂ ਘੱਟ ਹੈ। ਕੁੱਲ 3 ਲੱਖ 62 ਹਜ਼ਾਰ 207 ਲੋਕ ਅਜੇ ਵੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਕੇਰਲ 'ਚ ਘੱਟ ਹੋਏ ਕੋਰੋਨਾ ਦੇ ਕੇਸ
ਕੇਰਲ 'ਚ ਕੋਰੋਨਾ ਲਾਗ ਦੇ ਨਵੇਂ ਮਾਮਲਿਆਂ 'ਚ ਵੀ ਕਮੀ ਵੇਖੀ ਗਈ ਹੈ। ਸੋਮਵਾਰ ਨੂੰ ਕੇਰਲ 'ਚ ਕੋਰੋਨਾ ਵਾਇਰਸ ਦੇ 15,058 ਨਵੇਂ ਮਾਮਲੇ ਆਏ ਹਨ। ਇਸ ਦੇ ਨਾਲ ਹੀ ਕੋਰੋਨਾ ਕੇਸਾਂ ਦੀ ਗਿਣਤੀ ਵੱਧ ਕੇ 43 ਲੱਖ 90 ਹਜ਼ਾਰ 489 ਹੋ ਗਈ ਹੈ। ਕੇਰਲ 'ਚ ਕੋਰੋਨਾ ਲਾਗ ਕਾਰਨ 99 ਹੋਰ ਮਰੀਜ਼ਾਂ ਦੀ ਮੌਤ ਹੋ ਗਈ ਤੇ ਹੁਣ ਤਕ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 22,650 ਹੋ ਗਈ ਹੈ। ਸੂਬੇ ਦੇ 14 ਜ਼ਿਲ੍ਹਿਆਂ 'ਚੋਂ ਤ੍ਰਿਸ਼ੂਰ ਵਿੱਚ ਕੋਵਿਡ ਦੇ ਸਭ ਤੋਂ ਵੱਧ 2158 ਮਾਮਲੇ ਹਨ।
ਕੋਰੋਨਾ ਦੇ 6 ਦਿਨਾਂ ਦੇ ਅੰਕੜੇ
ਸਤੰਬਰ 8 - 43,263
ਸਤੰਬਰ 9 - 34,973
ਸਤੰਬਰ 10 - 33,376
ਸਤੰਬਰ 11 - 28,591
ਸਤੰਬਰ 12 - 27,254
ਸਤੰਬਰ 13 - 25404
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
