Breaking News LIVE: ਕੋਰੋਨਾ ਤੋਂ ਬਾਅਦ ਨਵੀਂ ਮੁਸੀਬਤ, 14 ਸੂਬਿਆਂ 'ਚ ਖਤਰੇ ਦੀ ਘੰਟੀ
Punjab Breaking News, 23 May 2021 LIVE Updates: ਕੋਰੋਨਾ ਦੀ ਲਾਗ ਦੇ ਮਹਾਂਮਾਰੀ ਨਾਲ ਜੂਝ ਰਿਹਾ ਭਾਰਤ ਹੁਣ ਮਯੂਕਰ ਮਾਈਕੋਸਿਸ ਯਾਨੀ ਬਲੈਕ ਫੰਗਸ ਨੇ ਹਮਲਾ ਕਰ ਦਿੱਤਾ ਹੈ। ਪਿਛਲੇ ਦਿਨਾਂ ਵਿੱਚ ਇਸ ਬਿਮਾਰੀ ਨੇ ਹਜ਼ਾਰਾਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਹੁਣ ਤੱਕ 14 ਸੂਬਿਆਂ ਹਰਿਆਣਾ, ਗੁਜਰਾਤ, ਯੂਪੀ ਅਤੇ ਪੰਜਾਬ ਬਿਮਾਰੀ ਨੂੰ ਮਹਾਂਮਾਰੀ ਦੱਸ ਚੁੱਕੇ ਹਨ।
LIVE
Background
ਮੱਧ ਪ੍ਰਦੇਸ਼ ਦੀ ਦਮੋਹ ਵਿਧਾਨ ਸਭਾ ਸੀਟ ‘ਤੇ 17 ਅਪ੍ਰੈਲ ਨੂੰ ਜਿਮਨੀ ਚੋਣਾਂ ਹੋਈਆਂ ਸੀ। ਦਮੋਹ ਜ਼ਿਲ੍ਹੇ ਦੇ 800 ਅਧਿਆਪਕਾਂ ਨੂੰ ਚੋਣਾਂ ਕਰਵਾਉਣ ਲਈ ਡਿਊਟੀ ‘ਤੇ ਲਾਇਆ ਗਿਆ ਸੀ। ਇੱਕ ਰਿਪੋਰਟ ਅਨੁਸਾਰ, ਇਨ੍ਹਾਂ ਵਿੱਚੋਂ 200 ਅਧਿਆਪਕ ਡਿਊਟੀ ਦੌਰਾਨ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਏ ਸੀ। ਹੁਣ ਤੱਕ ਘੱਟੋ-ਘੱਟ 17 ਅਧਿਆਪਕਾਂ ਦੀ ਮੌਤ ਹੋ ਚੁੱਕੀ ਹੈ।
ਜ਼ਿਮਨੀ ਚੋਣਾਂ 'ਚ ਡਿਊਟੀ ਦੌਰਾਨ 200 ਅਧਿਆਪਕਾਂ ਨੂੰ ਕੋਰੋਨਾ, 17 ਦੀ ਹੋਈ ਮੌਤ

ਮੱਧ ਪ੍ਰਦੇਸ਼ ਦੀ ਦਮੋਹ ਵਿਧਾਨ ਸਭਾ ਸੀਟ ‘ਤੇ 17 ਅਪ੍ਰੈਲ ਨੂੰ ਜਿਮਨੀ ਚੋਣਾਂ ਹੋਈਆਂ ਸੀ। ਦਮੋਹ ਜ਼ਿਲ੍ਹੇ ਦੇ 800 ਅਧਿਆਪਕਾਂ ਨੂੰ ਚੋਣਾਂ ਕਰਵਾਉਣ ਲਈ ਡਿਊਟੀ ‘ਤੇ ਲਾਇਆ ਗਿਆ ਸੀ। ਇੱਕ ਰਿਪੋਰਟ ਅਨੁਸਾਰ, ਇਨ੍ਹਾਂ ਵਿੱਚੋਂ 200 ਅਧਿਆਪਕ ਡਿਊਟੀ ਦੌਰਾਨ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਏ ਸੀ। ਹੁਣ ਤੱਕ ਘੱਟੋ-ਘੱਟ 17 ਅਧਿਆਪਕਾਂ ਦੀ ਮੌਤ ਹੋ ਚੁੱਕੀ ਹੈ।
ਦੇਸ਼ ਵਿੱਚ ਮਾਰੂ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ। ਇਸ ਦੌਰਾਨ ਰਾਜਧਾਨੀ ਦਿੱਲੀ ਵਿੱਚ ਲੌਕਡਾਊਨ ਦੀ ਮਿਆਦ ਇੱਕ ਹਫ਼ਤੇ ਲਈ ਹੋਰ ਵਧਾ ਦਿੱਤੀ ਗਈ ਹੈ।
Lockdown in Delhi: ਦਿੱਲੀ 'ਚ ਹੋਰ ਵਧੀ ਲੌਕਡਾਊਨ ਦੀ ਮਿਆਦ, ਹੁਣ 31 ਮਈ ਤੱਕ ਜਾਰੀ ਪਾਬੰਦੀਆਂ

ਦਿੱਲੀ 'ਚ ਹੋਰ ਵਧੀ ਲੌਕਡਾਊਨ ਦੀ ਮਿਆਦ, ਹੁਣ 31 ਮਈ ਤੱਕ ਜਾਰੀ ਪਾਬੰਦੀਆਂ
ਕੋਰੋਨਾ ਵਾਇਰਸ ਮਹਾਮਾਰੀ ਦੇ ਚੱਲਦਿਆਂ ਲੋਕਾਂ ਨੂੰ ਕਿਸੇ ਹੋਰ ਦੇਸ਼ ਆਉਣ-ਜਾਣ ਲਈ ਵੈਕਸੀਨੇਸ਼ਨ ਭਾਵ ਟੀਕਾਕਰਨ ਨੂੰ ਆਧਾਰ ਬਣਾਏ ਜਾਣ ਉੱਤੇ ਚਰਚਾ ਚੱਲ ਰਹੀ ਹੈ। WHO ਭਾਵ ‘ਵਿਸ਼ਵ ਸਿਹਤ ਸੰਗਠਨ’ ਉਨ੍ਹਾਂ ਵੈਕਸੀਨਜ਼ ਦੀ ਸੂਚੀ ਤਿਆਰ ਕਰ ਰਿਹਾ ਹੈ, ਜਿਨ੍ਹਾਂ ਨੂੰ ਲੈਣ ਤੋਂ ਬਾਅਦ ਲੋਕ ਇੱਕ ਤੋਂ ਦੂਜੇ ਦੇਸ਼ ਜਾਣ ਦੇ ਯੋਗ ਹੋ ਜਾਣਗੇ। ਕੇਂਦਰ ਸਰਕਾਰ ਨੇ ਕਿਹਾ ਹੈ ਕਿ ਇਸ ਮਸਲੇ ਉੱਤੇ WHO ’ਚ ਚਰਚਾ ਚੱਲ ਰਹੀ ਹੈ ਪਰ ਹਾਲੇ ਕੋਈ ਅੰਤਿਮ ਫ਼ੈਸਲਾ ਨਹੀਂ ਹੋਇਆ।
ਕੀ COVAXIN ਲਵਾਉਣ ਵਾਲੇ ਲੋਕ ਵਿਦੇਸ਼ ਜਾ ਸਕਣਗੇ? ਸਰਕਾਰ ਨੇ ਕਿਹਾ, ਹਾਲੇ WHO ’ਚ ਜਾਰੀ ਚਰਚਾ

ਰਿਪੋਰਟਾਂ ਮੁਤਾਬਕ, ਡਬਲਯੂਐਚਓ ਉਨ੍ਹਾਂ ਟੀਕਿਆਂ ਦੀ ਇੱਕ ਸੂਚੀ ਤਿਆਰ ਕਰ ਰਿਹਾ ਹੈ ਜੋ ਐਮਰਜੈਂਸੀ ਵਰਤੋਂ ਸੂਚੀ ਵਿੱਚ ਸ਼ਾਮਲ ਕੀਤੇ ਜਾਣਗੇ। ਉਹ ਲੋਕ ਜੋ ਇਹ ਟੀਕਾ ਲੈਂਦੇ ਹਨ ਉਹ ਦੂਜੇ ਦੇਸ਼ਾਂ ਵਿਚ ਜਾਣ ਦੇ ਯੋਗ ਹੋਣਗੇ।
ਵਿਸ਼ਵ ਸਿਹਤ ਸੰਗਠਨ ਦੀ ਮੁੱਖ ਵਿਗਿਆਨੀ ਸੌਮਿਆ ਸਵਾਮੀਨਾਥਨ ਦਾ ਦਾਅਵਾ ਹੈ ਕਿ ਭਾਰਤ ਵਿੱਚ ਤਿਆਰ ਹੋ ਰਹੀਆਂ (Nasal Vaccines) ਨੱਕ ਵਿੱਚ ਪਾਉਣ ਵਾਲੀਆਂ ਵੈਕਸੀਨ ਬੱਚਿਆਂ ਲਈ ਗੇਮ ਚੇਂਜਰ ਸਾਬਤ ਹੋ ਸਕਦੀਆਂ ਹਨ। ਹਾਲਾਂਕਿ ਇਹ ਵੈਕਸੀਨ ਅਜੇ ਇਸ ਸਾਲ ਉਪਲੱਬਧ ਨਹੀਂ ਹੋ ਸਕਣਗੀਆਂ।
WHO ਵਿਗਿਆਨੀ ਕੋਰੋਨਾ ਦੀ ਤੀਜੀ ਲਹਿਰ ਤੋਂ ਫਿਕਰਮੰਦ, ਬੱਚਿਆ ਲਈ ਗੇਮ ਚੇਂਜਰ ਹੋ ਸਕਦੀ ਭਾਰਤੀ Nasal Vaccines
ਵਿਸ਼ਵ ਸਿਹਤ ਸੰਗਠਨ ਦੀ ਮੁੱਖ ਵਿਗਿਆਨੀ ਸੌਮਿਆ ਸਵਾਮੀਨਾਥਨ ਦਾ ਦਾਅਵਾ ਹੈ ਕਿ ਭਾਰਤ ਵਿੱਚ ਤਿਆਰ ਹੋ ਰਹੀਆਂ (Nasal Vaccines) ਨੱਕ ਵਿੱਚ ਪਾਉਣ ਵਾਲੀਆਂ ਵੈਕਸੀਨ ਬੱਚਿਆਂ ਲਈ ਗੇਮ ਚੇਂਜਰ ਸਾਬਤ ਹੋ ਸਕਦੀਆਂ ਹਨ। ਹਾਲਾਂਕਿ ਇਹ ਵੈਕਸੀਨ ਅਜੇ ਇਸ ਸਾਲ ਉਪਲੱਬਧ ਨਹੀਂ ਹੋ ਸਕਣਗੀਆਂ।
11 ਰਾਜਾਂ ਨੇ ਬਲੈਕ ਫੰਗਸ ਮਹਾਂਮਾਰੀ ਨੂੰ ਐਲਾਨਿਆ
ਇੱਕ ਪਾਸੇ ਕੋਰੋਨਾ ਅਤੇ ਦੂਜੇ ਪਾਸੇ ਮਯੂਕੋਰਮਾਈਕੋਸਿਸ ਭਾਵ ‘ਬਲੈਕ ਫ਼ੰਗਸ’। 11 ਰਾਜਾਂ ਨੇ ਹੁਣ ਤੱਕ ‘ਬਲੈਕ ਫ਼ੰਗਸ’ ਨੂੰ ਮਹਾਂਮਾਰੀ ਦੀ ਘੋਸ਼ਣਾ ਕੀਤੀ ਹੈ. ਇਹ ਰਾਜ ਹਨ- ਗੁਜਰਾਤ, ਤੇਲੰਗਾਨਾ, ਰਾਜਸਥਾਨ, ਪੰਜਾਬ, ਹਰਿਆਣਾ, ਯੂ ਪੀ, ਓਡੀਸ਼ਾ, ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ, ਤਾਮਿਲਨਾਡੂ, ਹਿਮਾਚਲ ਪ੍ਰਦੇਸ਼, ਉਤਰਾਖੰਡ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ