WHO ਵਿਗਿਆਨੀ ਕੋਰੋਨਾ ਦੀ ਤੀਜੀ ਲਹਿਰ ਤੋਂ ਫਿਕਰਮੰਦ, ਬੱਚਿਆ ਲਈ ਗੇਮ ਚੇਂਜਰ ਹੋ ਸਕਦੀ ਭਾਰਤੀ Nasal Vaccines
ਵਿਸ਼ਵ ਸਿਹਤ ਸੰਗਠਨ ਦੀ ਮੁੱਖ ਵਿਗਿਆਨੀ ਸੌਮਿਆ ਸਵਾਮੀਨਾਥਨ ਦਾ ਦਾਅਵਾ ਹੈ ਕਿ ਭਾਰਤ ਵਿੱਚ ਤਿਆਰ ਹੋ ਰਹੀਆਂ (Nasal Vaccines) ਨੱਕ ਵਿੱਚ ਪਾਉਣ ਵਾਲੀਆਂ ਵੈਕਸੀਨ ਬੱਚਿਆਂ ਲਈ ਗੇਮ ਚੇਂਜਰ ਸਾਬਤ ਹੋ ਸਕਦੀਆਂ ਹਨ। ਹਾਲਾਂਕਿ ਇਹ ਵੈਕਸੀਨ ਅਜੇ ਇਸ ਸਾਲ ਉਪਲੱਬਧ ਨਹੀਂ ਹੋ ਸਕਣਗੀਆਂ।
ਨਵੀਂ ਦਿੱਲੀ: ਵਿਸ਼ਵ ਸਿਹਤ ਸੰਗਠਨ ਦੀ ਮੁੱਖ ਵਿਗਿਆਨੀ ਸੌਮਿਆ ਸਵਾਮੀਨਾਥਨ ਦਾ ਦਾਅਵਾ ਹੈ ਕਿ ਭਾਰਤ ਵਿੱਚ ਤਿਆਰ ਹੋ ਰਹੀਆਂ (Nasal Vaccines) ਨੱਕ ਵਿੱਚ ਪਾਉਣ ਵਾਲੀਆਂ ਵੈਕਸੀਨ ਬੱਚਿਆਂ ਲਈ ਗੇਮ ਚੇਂਜਰ ਸਾਬਤ ਹੋ ਸਕਦੀਆਂ ਹਨ। ਹਾਲਾਂਕਿ ਇਹ ਵੈਕਸੀਨ ਅਜੇ ਇਸ ਸਾਲ ਉਪਲੱਬਧ ਨਹੀਂ ਹੋ ਸਕਣਗੀਆਂ।
ਦੱਸ ਦੇਈਏ ਕਿ ਕੋਰੋਨਾ ਦੀ ਘਾਤਕ ਦੂਜੀ ਲਹਿਰ ਮਗਰੋਂ ਤੀਜੀ ਲਹਿਰ ਦੇ ਆਉਣ ਦਾ ਵੀ ਖਦਸ਼ਾ ਹੈ ਜੋ ਬੱਚਿਆ ਵਾਸਤੇ ਵਧੇਰੇ ਖ਼ਤਰਨਾਕ ਹੋ ਸਕਦੀ ਹੈ। ਵਿਗਿਆਨੀ ਸੌਮਿਆ ਨੇ ਟੀਵੀ ਚੈਨਲ ਨੂੰ ਇੰਟਰਵਿਊ ਦੌਰਾਨ ਕਿਹਾ ਕਿ ਉਦੋਂ ਤੱਕ ਵੱਧ ਤੋਂ ਅਧਿਆਪਕਾਂ ਤੇ ਵੱਡੀ ਉਮਰ ਦੇ ਲੋਕਾਂ ਨੂੰ ਕੋਰੋਨਾ ਟੀਕਾ ਲੱਗ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਕੂਲ ਵੀ ਉਦੋਂ ਹੀ ਖੁੱਲ੍ਹਣੇ ਚਾਹੀਦੇ ਹਨ ਜਦੋਂ ਕਮਿਊਨਿਟੀ ਟ੍ਰਾਂਸਮਿਸ਼ਨ ਦਾ ਖ਼ਤਰਾ ਬੇਹੱਦ ਘੱਟ ਹੋਵੇ।
ਕੇਂਦਰ ਨੇ ਸ਼ਨੀਵਾਰ ਨੂੰ ਕਿਹਾ ਕਿ ਬੱਚੇ ਇਸ ਵਾਇਰਸ ਤੋਂ ਮੁਕਤ ਨਹੀਂ ਹਨ, ਪਰ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਤੇ ਇਸਦਾ ਪ੍ਰਭਾਵ ਫਿਲਹਾਲ ਘੱਟ ਹੈ। ਨੀਤੀ ਆਯੋਗ (ਸਿਹਤ) ਦੇ ਮੈਂਬਰ ਵੀ ਕੇ ਪੌਲ ਨੇ ਕੇਂਦਰੀ ਸਿਹਤ ਮੰਤਰਾਲੇ ਦੀ ਪ੍ਰੈੱਸ ਬ੍ਰੀਫਿੰਗ ਦੌਰਾਨ ਕਿਹਾ ਕਿ “ਜੇ ਬੱਚੇ ਕੋਵਿਡ ਤੋਂ ਪ੍ਰਭਾਵਿਤ ਹੋ ਜਾਂਦੇ ਹਨ, ਤਾਂ ਉਨ੍ਹਾਂ ਵਿੱਚ ਕੋਈ ਲੱਛਣ ਨਹੀਂ ਹੁੰਦੇ ਜਾਂ ਘੱਟੋ-ਘੱਟ ਲੱਛਣ ਹੁੰਦੇ ਹਨ। ਉਨ੍ਹਾਂ ਨੂੰ ਆਮ ਤੌਰ ਤੇ ਹਸਪਤਾਲ ਵਿੱਚ ਦਾਖਲ ਹੋਣ ਦੀ ਜ਼ਰੂਰਤ ਨਹੀਂ ਪੈਂਦੀ।"
ਉਸਨੇ ਅੱਗੇ ਕਿਹਾ ਕਿ ਬੱਚਿਆਂ ਵਿੱਚ ਕੋਵਿਡ-19 ਦੇ ਇਲਾਜ਼ ਲਈ ਸਿਹਤ ਦੇ ਬੁਨਿਆਦੀ ਢਾਂਚੇ ਨੂੰ ਠੀਕ ਕੀਤਾ ਜਾਣਾ ਚਾਹੀਦਾ ਹੈ, ਪਰ ਸਭ ਤੋਂ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਪਹਿਲੇ ਸਥਾਨ ਤੇ ਟ੍ਰਾਂਸਮਿਸ਼ਨ ਚੇਨ ਦਾ ਹਿੱਸਾ ਨਾ ਬਣਨ ਦਿੱਤਾ ਜਾਵੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Check out below Health Tools-
Calculate Your Body Mass Index ( BMI )