Breaking News LIVE: ਕੋਰੋਨਾ ਨੂੰ ਮਾਤ, ਪੰਜਾਬ 'ਚ ਘਟੇ 50 ਫੀਸਦੀ ਕੇਸ, ਦੇਸ਼ 'ਚ ਜੂਨ ਤੱਕ 93 ਫੀਸਦੀ ਘਟ ਜਾਣਗੇ ਨਵੇਂ ਮਰੀਜ਼
Punjab Breaking News, 27 May 2021 LIVE Updates: ਦੇਸ਼ ਚ ਬੀਤੇ 24 ਘੰਟਿਆਂ ਚ 2 ਲੱਖ, 11 ਹਜ਼ਾਰ, 275 ਨਵੇਂ ਕੋਰੋਨਾ ਪੌਜ਼ੇਟਿਵ ਕੇਸ ਸਾਹਮਣੇ ਆਏ। ਇਸ ਦੌਰਾਨ 2 ਲੱਖ, 82 ਹਜ਼ਾਰ, 924 ਮਰੀਜ਼ ਠੀਕ ਹੋਏ ਹਨ। 3,841 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ। ਚਿੰਤਾ ਦੀ ਗੱਲ ਇਹ ਹੈ ਕਿ ਦੋ ਦਿਨ ਤੋਂ ਨਵੇਂ ਕੇਸਾਂ ਚ ਮਾਮੂਲੀ ਵਾਧਾ ਦਰਜ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ 24 ਮਈ ਨੂੰ 1.95 ਲੱਖ ਤੇ 25 ਮਈ ਨੂੰ 2.08 ਲੱਖ ਕੋਰੋਨਾ ਰਿਪੋਰਟਾਂ ਪੌਜ਼ੇਟਿਵ ਆਈਆਂ।
LIVE
Background
ਫ਼ਾਈਜ਼ਰ ਇਸੇ ਵਰ੍ਹੇ ਭਾਰਤ ਨੂੰ 5 ਕਰੋੜ ਖ਼ੁਰਾਕਾਂ ਦੇਣ ਲਈ ਤਿਆਰ ਹੈ। ਦੇਸ਼ ਵਿੱਚ ਜਦੋਂ ਹੁਣ ਕੋਰੋਨਾਵਾਇਰਸ ਦੀ ਲਾਗ ਦੀ ਦੂਜੀ ਲਹਿਰ ਚੱਲ ਰਹੀ ਹੈ ਤੇ ਬਹੁਤ ਸਾਰੇ ਸੂਬੇ ਕੋਰੋਨਾ ਵੈਕਸੀਨ ਦੀ ਕਮੀ ਨਾਲ ਜੂਝ ਰਹੇ ਹਨ। ਇਸ ਦੌਰਾਨ ਅਮਰੀਕਾ ਦੀ ਫ਼ਾਈਜ਼ਰ ਕੰਪਨੀ ਇਸੇ ਵਰ੍ਹੇ ਭਾਰਤ ਨੂੰ ਟੀਕਿਆਂ ਦੀ ਵੱਡੀ ਖੇਪ ਉਪਲਬਧ ਕਰਵਾਉਣ ਲਈ ਤਿਆਰ ਹੋ ਗਈ ਹੈ ਪਰ ਉਹ ਹਰਜਾਨਾ ਪੂਰਤੀ ਸਮੇਤ ਕੁਝ ਰੈਗੂਲੇਟਰੀ ਸ਼ਰਤਾਂ ’ਚ ਵੱਡੀ ਛੋਟ ਚਾਹੁੰਦੀ ਹੈ।
Corona Vaccine: ਅਮਰੀਕੀ ਕੰਪਨੀ ਫ਼ਾਈਜ਼ਰ 5 ਕਰੋੜ ਵੈਕਸੀਨ ਦੇਣ ਲਈ ਤਿਆਰ, ਭਾਰਤ ਅੱਗੇ ਰੱਖੀਆਂ ਇਹ ਸ਼ਰਤਾਂ

ਫ਼ਾਈਜ਼ਰ ਨੇ ਕਿਹਾ ਹੈ ਕਿ ਭਾਰਤ ਨੂੰ ਇੱਕ ਕਰੋੜ ਟੀਕੇ ਜੁਲਾਈ ’ਚ, ਇੱਕ ਕਰੋੜ ਅਗਸਤ ’ਚ ਅਤੇ ਦੋ ਕਰੋੜ ਸਤੰਬਰ ਤੇ ਇੱਕ ਕਰੋੜ ਟੀਕੇ ਅਕਤੂਬਰ ’ਚ ਉਪਲਬਧ ਕਰਵਾਏ ਜਾਣਗੇ।
ਬਹੁਤ ਸਾਰੇ ਲੋਕਾਂ ਨੇ ਆਪਣੇ ਕੋਵਿਡ-19 ਟੀਕਾਕਰਨ ਦਾ ਸਰਟੀਫ਼ਿਕੇਟ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੇ ਹਨ ਪਰ ਅਜਿਹਾ ਕਰਨਾ ਠੀਕ ਨਹੀਂ। ਭਾਰਤ ਸਰਕਾਰ ਨੇ ਸੋਸ਼ਲ ਮੀਡੀਆ ’ਤੇ ਇਹ ਸਰਟੀਫ਼ਿਕੇਟ ਸ਼ੇਅਰ ਕਰਨ ਵਿਰੁੱਧ ਚੇਤਾਵਨੀ ਜਾਰੀ ਕੀਤੀ ਹੈ।
ਕੋਵਿਡ-19 ਵੈਕਸੀਨੇਸ਼ਨ ਸਰਟੀਫ਼ਿਕੇਟ ਸੋਸ਼ਲ ਮੀਡੀਆ ’ਤੇ ਨਾ ਕਰੋ ਸ਼ੇਅਰ, ਜਾਣੋ ਕਿਉਂ…?

ਗ੍ਰਹਿ ਮੰਤਰਾਲੇ ਨੇ ਸਾਈਬਰ ਦੋਸਤ ਅਕਾਊਂਟ ਤੋਂ ਟਵਿਟਰ ਉੱਤੇ ਸਲਾਹ ਪੋਸਟ ਕੀਤੀ ਹੈ। ਆਪਣੇ ਸਰਟੀਫ਼ਿਕੇਟ ਪੋਸਟ ਕਰਨ ਵਿਰੁੱਧ ਯੂਜ਼ਰਜ਼ ਨੂੰ ਚੇਤਾਵਨੀ ਦਿੰਦਿਆਂ ਸਰਕਾਰ ਨੇ ਟਵੀਟ ’ਚ ਕਿਹਾ ਹੈ ਕਿ ਵੈਕਸੀਨੇਸ਼ਨ ਸਰਟੀਫ਼ਿਕੇਟ ਨੂੰ ਸੋਸ਼ਲ ਮੀਡੀਆ ਉੱਤੇ ਸ਼ੇਅਰ ਕਰਨ ਤੋਂ ਸਾਵਧਾਨ ਕਿਉਂਕਿ ਵੈਕਸੀਨ ਸਰਟੀਫ਼ਿਕੇਟ ਵਿੱਚ ਤੁਹਾਡਾ ਨਾਂ ਤੇ ਹੋਰ ਨਿਜੀ ਜਾਣਕਾਰੀ ਹੁੰਦੀ ਹੈ।
ਅਗਲੇ ਮਹੀਨੇ ਹੋ ਜਾਏਗਾ ਕੋਰੋਨਾ ਦਾ ਖਾਤਮਾ! ਜੂਨ ਦੇ ਅੰਤ ਤੱਕ ਕੇਸਾਂ 'ਚ 93% ਕਮੀ ਦੀ ਸੰਭਾਵਨਾ
IIT ਹੈਦਰਾਬਾਦ ਦੇ ਪ੍ਰੋ. ਐਮ. ਵਿਦਿਆਸਾਗਰ, IIT ਕਾਨਪੁਰ ਦੇ ਪ੍ਰੋ. ਮਨਿੰਦਰ ਅਗਰਵਾਲ ਤੇ ਰੱਖਿਆ ਸਟਾਫ਼ ਦੇ ਮੁਖੀ ਅਧੀਨ ਮੈਡੀਕਲ ਟੀਮ ਦੇ ਮੈਂਬਰ ਲੈਫ਼ਟੀਨੈਂਟ ਜਨਰਲ ਮਾਧੁਰੀ ਕਾਨਿਤਕਰ ਜਿਹੇ ਪ੍ਰਮੁੱਖ ਮਾਹਿਰਾਂ ਵੱਲੋਂ ਵਿਕਸਤ ਕੀਤੇ ਗਏ ‘ਕੋਵਿਡ-19 ਸੂਤਰ’ ਗਣਿਤਕ ਮਾਡਲ ਦਾ ਅਨੁਮਾਨ ਹੈ ਕਿ 30 ਜੂਨ ਤੱਕ ਰੋਜ਼ਾਨਾ ਸਾਹਮਣੇ ਆਉਣ ਵਾਲੇ ਕੋਵਿਡ ਦੇ ਮਾਮਲਿਆਂ ਦੀ ਗਿਣਤੀ ਦੇਸ਼ ਵਿੱਚ 15,520 ’ਤੇ ਆ ਜਾ ਜਾਵੇਗੀ; ਜੋ ਅੱਜ ਸਾਹਮਣੇ ਆਏ 2 ਲੱਖ 8 ਹਜ਼ਾਰ 921 ਮਾਮਲਿਆਂ ਦਾ 7% ਹਨ।
ਭਾਰਤ ’ਚ ਕੋਵਿਡ-19 (Covid-19 in India) ਦੇ ਉੱਚ ਪੱਧਰੀ ਮੌਡਲਰਜ਼ ਦਾ ਅਨੁਮਾਨ ਹੈ ਕਿ ਜੂਨ ਮਹੀਨੇ ਦੇ ਅੰਤ ਤੱਕ ਕੋਰੋਨਾਵਾਇਰਸ (Coronavirus) ਦੀ ਲਾਗ ਫੈਲਣ ਦੇ ਰੋਜ਼ਾਨਾ ਮਾਮਲਿਆਂ ’ਚ 93% ਕਮੀ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ 31 ਅਗਸਤ ਤੱਕ ਇਸ ਮਹਾਮਾਰੀ ਦੇ ਮਾਮਲੇ ਨਾਮਾਤਰ ਰਹਿ ਜਾਣਗੇ।
Corona Cases: ਅਗਲੇ ਮਹੀਨੇ ਹੋ ਜਾਏਗਾ ਕੋਰੋਨਾ ਦਾ ਖਾਤਮਾ! ਜੂਨ ਦੇ ਅੰਤ ਤੱਕ ਕੇਸਾਂ 'ਚ 93% ਕਮੀ ਦੀ ਸੰਭਾਵਨਾ

ਤਿੰਨ ਮੈਂਬਰੀ ‘ਨੈਸ਼ਨਲ ਕੋਵਿਡ-19 ਸੁਪਰ ਮਾੱਡਲ ਕਮੇਟੀ’ ਦੇ ਮੁਖੀ ਪ੍ਰੋ. ਵਿਦਿਆਸਾਗਰ ਨੇ ਹਾਲੇ ਪਿਛਲੇ ਮਹੀਨੇ ਅਨੁਮਾਨ ਲਾ ਕੇ ਦੱਸਿਆ ਸੀ ਕਿ 7 ਮਈ ਤੋਂ ਬਾਅਦ ਦੂਜੀ ਲਹਿਰ ਆਪਣੇ ਸਿਖ਼ਰ ’ਤੇ ਹੋਵੇਗੀ ਤੇ ਫਿਰ ਹੌਲੀ-ਹੌਲੀ ਛੂਤ ਦੇ ਨਵੇਂ ਮਾਮਲੇ ਘਟਦੇ ਚਲੇ ਜਾਣਗੇ।
ਕੋਰੋਨਾ ਨਾਲ ਜੂਝ ਰਹੇ ਪੰਜਾਬ ’ਚ ਪਿਛਲੇ 12 ਦਿਨਾਂ ਤੋਂ ਕੋਰੋਨਾ ਦੇ ਮਾਮਲੇ 50 ਫ਼ੀਸਦੀ ਘਟ ਗਏ ਹਨ; ਜਿਸ ਨੂੰ ਇੱਕ ਵੱਡੀ ਰਾਹਤ ਮੰਨਿਆ ਜਾ ਰਿਹਾ ਹੈ। ਐਕਟਿਵ ਮਰੀਜ਼ਾਂ ਦਾ ਅੰਕੜਾ ਵੀ 37 ਫ਼ੀਸਦੀ ਤੱਕ ਘਟਿਆ ਹੈ। ਬੁੱਧਵਾਰ ਨੂੰ 4,152 ਨਵੇਂ ਮਰੀਜ਼ ਹਸਪਤਾਲਾਂ ’ਚ ਦਾਖ਼ਲ ਹੋਏ। ਇਹ ਅੰਕੜਾ ਮਈ ਮਹੀਨੇ ਦਾ ਸਭ ਤੋਂ ਹੇਠਲਾ ਪੱਧਰ ਹੈ। ਬੀਤੀ 14 ਮਈ ਨੂੰ 8,036 ਮਰੀਜ਼ ਪੌਜ਼ੇਟਿਵ ਆਏ। ਹੁਣ ਤੱਕ ਕੋਵਿਡ-19 ਦੀ ਲਪੇਟ ’ਚ ਆਏ ਮਰੀਜ਼ਾਂ ਦੀ ਕੁੱਲ ਗਿਣਤੀ ਵੀ ਵਧ ਕੇ ਸਾਢੇ 5 ਲੱਖ ਤੋਂ ਪਾਰ ਹੋ ਗਈ ਹੈ।
ਪੰਜਾਬ ’ਚ ਕੋਰੋਨਾ ਨੂੰ ਮਾਤ! ਪਿਛਲੇ 12 ਦਿਨਾਂ ਦੌਰਾਨ ਘਟੇ 50% ਮਰੀਜ਼

22 ਮਈ ਨੂੰ 24 ਘੰਟਿਆਂ ਦੌਰਾਨ 195 ਮੌਤਾਂ ਤੋਂ ਬਾਅਦ ਇਹ ਅੰਕੜਾ 176 ’ਤੇ ਚਲਾ ਗਿਆ ਸੀ ਪਰ ਬੁੱਧਵਾਰ ਨੂੰ ਇਹ ਮੁੜ 195 ’ਤੇ ਚਲਾ ਗਿਆ। ਲੁਧਿਆਣਾ ਤੇ ਪਟਿਆਲਾ ’ਚ ਸਭ ਤੋਂ ਵੱਧ 20-20 ਮੌਤਾਂ ਹੋਈਆਂ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
