ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Mansa News : ਪੰਜਾਬ ਭਰ 'ਚ ਗਲਤ ਪੈਨਸ਼ਨ ਲੈਣ ਵਾਲਿਆਂ ਦੇ ਖਿਲਾਫ਼ ਹੋਵੇਗਾ ਐਕਸ਼ਨ : ਡਾ. ਬਲਜੀਤ ਕੌਰ
Mansa News : ਮਾਨਸਾ ਪਹੁੰਚੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਪੰਜਾਬ ਭਰ ਦੇ ਵਿੱਚ 60 ਹਜ਼ਾਰ ਦੇ ਕਰੀਬ ਲੋਕਾਂ ਦੀ ਪਹਿਚਾਣ ਕੀਤੀ ਹੈ ,ਜੋ ਪੈਨਸ਼ਨ ਦੇ ਯੋਗ ਨਹੀਂ ਸਨ। ਉਨ੍ਹਾਂ ਦੇ ਖਿਲਾਫ਼ ਐਕਸ਼ਨ ਲਿਆ ਜਾਵੇਗਾ ਤੇ ਜਿਹੜੇ ਪਹਿਲਾਂ ਮ੍ਰਿਤਕ ਲੋਕ ਸੀ ਪ੍ਰਤੀ ਮਹੀਨਾ
![Mansa News : ਪੰਜਾਬ ਭਰ 'ਚ ਗਲਤ ਪੈਨਸ਼ਨ ਲੈਣ ਵਾਲਿਆਂ ਦੇ ਖਿਲਾਫ਼ ਹੋਵੇਗਾ ਐਕਸ਼ਨ : ਡਾ. ਬਲਜੀਤ ਕੌਰ Cabinet Minister Dr. Baljit Kaur says Action will be taken against wrong pension across Punjab Mansa News : ਪੰਜਾਬ ਭਰ 'ਚ ਗਲਤ ਪੈਨਸ਼ਨ ਲੈਣ ਵਾਲਿਆਂ ਦੇ ਖਿਲਾਫ਼ ਹੋਵੇਗਾ ਐਕਸ਼ਨ : ਡਾ. ਬਲਜੀਤ ਕੌਰ](https://feeds.abplive.com/onecms/images/uploaded-images/2023/01/19/538bf1fb4f28cf15963266f49c0b2d041674129399434345_original.jpg?impolicy=abp_cdn&imwidth=1200&height=675)
Dr. Baljit Kaur
Mansa News : ਮਾਨਸਾ ਪਹੁੰਚੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਪੰਜਾਬ ਭਰ ਦੇ ਵਿੱਚ 60 ਹਜ਼ਾਰ ਦੇ ਕਰੀਬ ਲੋਕਾਂ ਦੀ ਪਹਿਚਾਣ ਕੀਤੀ ਹੈ ,ਜੋ ਪੈਨਸ਼ਨ ਦੇ ਯੋਗ ਨਹੀਂ ਸਨ। ਉਨ੍ਹਾਂ ਦੇ ਖਿਲਾਫ਼ ਐਕਸ਼ਨ ਲਿਆ ਜਾਵੇਗਾ ਤੇ ਜਿਹੜੇ ਪਹਿਲਾਂ ਮ੍ਰਿਤਕ ਲੋਕ ਸੀ ਪ੍ਰਤੀ ਮਹੀਨਾ 14 ਤੋਂ 15 ਕਰੋੜ ਰਾਸ਼ੀ ਜਾ ਰਹੀ ਸੀ, ਉਹ ਪੈਨਸ਼ਨ ਕੱਟ ਦਿੱਤੀ ਹੈ ਤੇ ਵਿਭਾਗ ਨੂੰ ਵੀ ਫਾਇਦਾ ਹੋਵੇਗਾ। ਜੋ ਲੋਕ ਸਕੀਮ ਤੋਂ ਵਾਝੇ ਰਹਿ ਜਾਂਦੇ ਸੀ ,ਹੁਣ ਉਨ੍ਹਾਂ ਦੇ ਖਾਤਿਆਂ ਵਿੱਚ ਜਾਵੇਗੀ।
ਮਾਨਸਾ ਵਿਖੇ ਜਿਲ੍ਹਾ ਪ੍ਰਸਾਸ਼ਨ ਤੇ ਵਿਧਾਇਕਾਂ ਦੇ ਨਾਲ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਮਾਨਸਾ ਜਿਲ੍ਹੇ ਦੇ ਮੁੱਦਿਆਂ ਨੂੰ ਲੈ ਕੇ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਦੱਸਿਆ ਕਿ ਮਾਨਸਾ ਦੀਆਂ ਸਮੱਸਿਆਵਾਂ ਦਾ ਜਲਦ ਹੱਲ ਹੋਵੇਗਾ। ਬੇਸ਼ੱਕ ਸੀਵਰੇਜ ਸਿਸਟਮ ਦੀ ਗੱਲ ਹੋਵੇ ਜਾਂ ਫਿਰ ਲੋਕਾਂ ਦੀਆਂ ਸਮੱਸਿਆਵਾਂ ਹੋਣ। ਉਨ੍ਹਾਂ ਦੱਸਿਆ ਕਿ ਮਾਨਸਾ ਓਲਡਹੋਮ ਦਾ ਵੀ ਉਹ ਵਿਜਟ ਕਰਨਗੇ।
ਇਸ ਤੋਂ ਇਲਾਵਾ ਵਿਭਾਗ ਦੀਆਂ ਸਕੀਮਾਂ ਪ੍ਰਤੀ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ ਦੇ ਵਿੱਚ ਕੱਟੇ ਗਏ ਰਾਸ਼ਨ ਕਾਰਡ ਦੀ ਪੜਚੋਲ ਕੀਤੀ ਜਾ ਰਹੀ ਹੈ। ਮਾਨਸਾ ਜਿਲ੍ਹੇ ਵਿੱਚ ਵੀ ਕੰਮ ਜਾਰੀ ਹੈ ,ਜੋ ਲੋਕ ਇਸ ਸਕੀਮ ਦਾ ਗਲਤ ਲਾਭ ਲੈ ਰਹੇ ਸਨ, ਉਨ੍ਹਾਂ ਦੇ ਰਾਸ਼ਨ ਕਾਰਡ ਕੱਟ ਦਿੱਤੇ ਗਏ ਹਨ ਤੇ ਸ਼ਗਨ ਸਕੀਮ ਤੋਂ ਜੋ ਪਰਿਵਾਰ ਵਾਂਝੇ ਹਨ, ਜਲਦ ਹੀ ਉਨ੍ਹਾਂ ਦੇ ਖਾਤਿਆਂ ਵਿੱਚ ਸ਼ਗਨ ਸਕੀਮ ਪਹੁੰਚ ਜਾਵੇਗੀ।
ਇਹ ਵੀ ਪੜ੍ਹੋ : 'ਮੈਂ ਕਿਸੇ ਤੋਂ ਨਹੀਂ ਡਰਦਾ', ਆਰੋਪਾਂ 'ਤੇ ਬੋਲੇ -ਬਾਗੇਸ਼ਵਰ ਧਾਮ ਵਾਲੇ ਧੀਰੇਂਦਰ ਸ਼ਾਸਤਰੀ - ਲੋਕਾਂ ਨੇ ਤਾਂ ਭਗਵਾਨ ਨੂੰ ਨਹੀਂ ਛੱਡਿਆ
ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਪੰਜਾਬ ਭਰ ਦੇ ਵਿੱਚ 60 ਹਜ਼ਾਰ ਦੇ ਕਰੀਬ ਲੋਕਾਂ ਦੀ ਪਹਿਚਾਣ ਕੀਤੀ ਹੈ ,ਜੋ ਪੈਨਸ਼ਨ ਦੇ ਯੋਗ ਨਹੀ ਸਨ। ਉਨ੍ਹਾਂ ਦੇ ਖਿਲਾਫ ਐਕਸ਼ਨ ਲਿਆ ਜਾਵੇਗਾ ਤੇ ਜਿਹੜੇ ਪਹਿਲਾਂ ਮਿ੍ਤਕ ਲੋਕ ਸੀ ਪ੍ਰਤੀ ਮਹੀਨਾ 14 ਤੋਂ 15 ਕਰੋੜ ਰਾਸ਼ੀ ਜਾ ਰਹੀ ਸੀ ,ਉਹ ਪੈਨਸ਼ਨ ਕੱਟ ਦਿੱਤੀ ਹੈ ਤੇ ਵਿਭਾਗ ਨੂੰ ਵੀ ਫਾਇਦਾ ਹੋਵੇਗਾ ਤੇ ਅਸਲ ਲੋਕ ਜੋ ਸਕੀਮ ਤੋਂ ਵਾਝੇ ਰਹਿ ਜਾਂਦੇ ਸੀ ,ਹੁਣ ਉਨ੍ਹਾਂ ਦੇ ਖਾਤਿਆਂ ਵਿੱਚ ਜਾਵੇਗੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਦੇਸ਼
ਪੰਜਾਬ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)