(Source: ECI/ABP News)
Punjab news: ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰਾਗੜ੍ਹੀ ਜੰਗ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ, ਸਾਰਾਗੜ੍ਹੀ ਵਾਰ ਮੈਮੋਰੀਅਲ ਦਾ ਰੱਖਿਆ ਨੀਂਹ ਪੱਥਰ
Punjab news: ਫਿਰੋਜ਼ਪੁਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰਾਗੜ੍ਹੀ ਦੀ ਜੰਗ ਵਿੱਚ ਸ਼ਹੀਦ ਹੋਏ ਸੂਰਮਿਆਂ ਨੂੰ ਸ਼ਰਧਾਂਜਲੀ ਦਿੱਤੀ।

Punjab news: ਫਿਰੋਜ਼ਪੁਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰਾਗੜ੍ਹੀ ਦੀ ਜੰਗ ਵਿੱਚ ਸ਼ਹੀਦ ਹੋਏ ਸੂਰਮਿਆਂ ਨੂੰ ਸ਼ਰਧਾਂਜਲੀ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੇ ਫਿਰੋਜ਼ਪੁਰ ਛਾਉਣੀ ਵਿੱਚ ਸਥਿਤ ਸਾਰਾਗੜ੍ਹੀ ਗੁਰਦੁਆਰਾ ਸਾਹਿਬ ਵਿੱਖੇ ਮੱਥਾ ਟੇਕਿਆ ਅਤੇ ਅਖੰਡ ਪਾਠ ਸਾਹਿਬ ਦੇ ਭੋਗ ਵਿੱਚ ਸ਼ਾਮਲ ਹੋਏ।
ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰਾਗੜ੍ਹੀ ਦੀ ਜੰਗ ਵਿੱਚ ਸ਼ਹੀਦ ਹੋਏ ਸੂਰਮਿਆਂ ਦੀ ਯਾਦ ਵਿੱਚ 2 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸਾਰਾਗੜ੍ਹੀ ਵਾਰ ਮੈਮੋਰੀਅਲ ਦਾ ਨੀਂਹ ਪੱਥਰ ਰੱਖਿਆ।
ਸਾਰਾਗੜ੍ਹੀ ਦਿਵਸ ਮੌਕੇ ਫ਼ਿਰੋਜ਼ਪੁਰ ਵਿਖੇ ਸਾਰਾਗੜ੍ਹੀ ਜੰਗ ਦੇ ਸਿੱਖ ਸੂਰਮਿਆਂ ਦੀ ਯਾਦ ‘ਚ ਰੱਖੇ ਸਮਾਗਮ ‘ਚ ਸ਼ਿਰਕਤ ਕੀਤੀ…ਗੁਰੂ ਚਰਨਾਂ ‘ਚ ਮੱਥਾ ਟੇਕਿਆ…ਨਾਲ ਹੀ ਯਾਦਗਾਰ ਵਾਲੀ ਥਾਂ ਤੇ ਨਕਸ਼ੇ ਦਾ ਜਾਇਜ਼ਾ ਲਿਆ…ਸਰਕਾਰ ਵੱਲੋਂ ਪੈਸੇ ਦੀ ਕੋਈ ਕਮੀ ਨੀ ਆਵੇਗੀ..ਜਿੰਨੇ ਪੈਸਿਆਂ ਦੀ ਲੋੜ ਹੋਈ ਦੇਵਾਂਗੇ..ਬੇਹੱਦ ਸ਼ਾਨਦਾਰ ਯਾਦਗਾਰ ਆਉਣ ਵਾਲੇ 6… pic.twitter.com/k4cVcnpJpx
— Bhagwant Mann (@BhagwantMann) September 12, 2023
ਫ਼ਿਰੋਜ਼ਪੁਰ ਪਹੁੰਚਣ ਤੋਂ ਪਹਿਲਾਂ ਸੀਐਮ ਭਗਵੰਤ ਮਾਨ ਨੇ ਟਵੀਟ ਕਰਕੇ ਲਿਖਿਆ- “ਸਾਰਾਗੜ੍ਹੀ ਦੀ ਜੰਗ..ਅਣਖ ਦੀ ਜੰਗ ਹੋ ਨਿਬੜੀ…ਆਪਣੇ ਫ਼ਰਜ਼ ਤੋਂ ਕੁਰਬਾਨ ਹੋਏ 36ਵੀਂ ਸਿੱਖ ਰੈਜੀਮੈਂਟ ਦੇ 21 ਯੋਧਿਆਂ ਨੂੰ ਸਾਰਾਗੜ੍ਹੀ ਦਿਵਸ ਮੌਕੇ ਦਿਲੋਂ ਸਲਾਮ ਕਰਦਾ ਹਾਂ..."
“ਦੇਸ਼ ਦੀ ਪੱਛਮੀ ਸਰਹੱਦ ਦੀ ਉਹ ਚੌਂਕੀ
— Bhagwant Mann (@BhagwantMann) September 12, 2023
ਚੌਂਕੀ ਸਾਰਾਗੜ੍ਹੀ ਕਹਾਵੇ..
ਉਹ ਲੜਦੇ ਦਸ ਹਜ਼ਾਰ ਨਾਲ
ਉਹਨਾਂ ਇੱਕੀਆਂ ਨੂੰ ਕੌਣ ਭੁਲਾਵੇ..”
ਸਾਰਾਗੜ੍ਹੀ ਦੀ ਜੰਗ..ਅਣਖ ਦੀ ਜੰਗ ਹੋ ਨਿਬੜੀ…ਆਪਣੇ ਫ਼ਰਜ਼ ਤੋਂ ਕੁਰਬਾਨ ਹੋਏ 36ਵੀਂ ਸਿੱਖ ਰੈਜੀਮੈਂਟ ਦੇ 21 ਯੋਧਿਆਂ ਨੂੰ ਸਾਰਾਗੜ੍ਹੀ ਦਿਵਸ ਮੌਕੇ ਦਿਲੋਂ ਸਲਾਮ ਕਰਦਾ ਹਾਂ.. pic.twitter.com/Hzh2QcPE6P
ਦੱਸ ਦਈਏ ਕਿ ਅਫਗਾਨਿਸਤਾਨ ਵਿੱਚ ਗੁਲਿਸਤਾਨ ਅਤੇ ਲੋਖਾਰਟ ਨਾਮ ਦੇ ਕਿਲ੍ਹੇ ਮਹਾਰਾਜਾ ਰਣਜੀਤ ਸਿੰਘ ਵਲੋਂ ਬਣਾਏ ਗਏ ਸਨ, ਜਿਹੜੇ ਉਸ ਵੇਲੇ ਅੰਗਰੇਜ਼ਾਂ ਦੇ ਕਬਜ਼ੇ ਵਿੱਚ ਸਨ ਅਤੇ ਉੱਤਰ ਪੱਛਮੀ ਸਰਹੱਦੀ ਰਾਜ ਦੇ ਅਧੀਨ ਸਨ। ਇਨ੍ਹਾਂ ਕਿਲ੍ਹਿਆਂ ਵਿਚ ਸੰਚਾਰ ਲਈ ਅੰਗਰੇਜ਼ਾਂ ਨੇ ਸਾਰਾਗੜ੍ਹੀ ਨਾਂ ਦੀ ਸੁਰੱਖਿਆ ਚੌਕੀ ਬਣਾਈ ਸੀ।
ਇਹ ਵੀ ਪੜ੍ਹੋ: Punjab News: ਸਰਕਾਰ ਦੇ ਜੜ੍ਹੀਂ ਬੈਠੇਗੀ ਮੁਲਾਜ਼ਮਾਂ ਦੀ ਹੜਤਾਲ ! ਹੁਣ ਆਹ ਮਹਿਕਮੇ ਨੇ ਦੇ ਦਿੱਤਾ ਅਲਟੀਮੇਟਮ, ਜਾਣੋ
ਜਿੱਥੇ 36ਵੀਂ ਸਿੱਖ ਰੈਜੀਮੈਂਟ ਦੇ 21 ਜਵਾਨ ਤਾਇਨਾਤ ਸਨ। ਫ਼ਿਰੋਜ਼ਪੁਰ ਗੁਰਦੁਆਰੇ ਤੋਂ ਮਿਲੇ ਦਸਤਾਵੇਜ਼ਾਂ ਅਨੁਸਾਰ, ਅਗਸਤ ਦੇ ਆਖਰੀ ਹਫ਼ਤੇ ਤੋਂ 11 ਸਤੰਬਰ ਤੱਕ ਬਾਗੀਆਂ ਨੇ ਦਰਜਨਾਂ ਵਾਰ ਕਿਲ੍ਹੇ 'ਤੇ ਹਮਲਾ ਕੀਤਾ। 12 ਸਤੰਬਰ ਦੀ ਸਵੇਰ ਨੂੰ ਲਗਭਗ 12 ਹਜ਼ਾਰ ਅਫਗਾਨ ਪਸ਼ਤੂਨਾਂ ਨੇ ਲੋਖਾਰਟ ਦੇ ਕਿਲ੍ਹੇ ਨੂੰ ਘੇਰ ਲਿਆ।
ਹਮਲਾ ਸ਼ੁਰੂ ਹੁੰਦੇ ਹੀ ਸਿਗਨਲ ਇੰਚਾਰਜ ਗੁਰਮੁਖ ਸਿੰਘ ਨੇ ਲੈਫਟੀਨੈਂਟ ਕਰਨਲ ਜੌਨ ਹੋਫਟਨ ਨੂੰ ਜਾਣਕਾਰੀ ਦਿੱਤੀ, ਪਰ ਕਿਲ੍ਹੇ ਨੂੰ ਤੁਰੰਤ ਮਦਦ ਪਹੁੰਚਾਉਣਾ ਬਹੁਤ ਮੁਸ਼ਕਲ ਸੀ। ਲਾਂਸ ਨਾਇਕ ਲਾਭ ਸਿੰਘ ਅਤੇ ਭਗਵਾਨ ਸਿੰਘ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਭਗਵਾਨ ਸਿੰਘ ਹਜ਼ਾਰਾਂ ਦੀ ਗਿਣਤੀ ਵਿੱਚ ਆਏ ਪਸ਼ਤੂਨਾਂ ਵੱਲੋਂ ਚਲਾਈਆਂ ਗਈਆਂ ਗੋਲੀਆਂ ਦਾ ਪਹਿਲੇ ਸ਼ਿਕਾਰ ਬਣੇ।
ਹੌਲਦਾਰ ਈਸ਼ਰ ਸਿੰਘ ਨੇ ਅਗਵਾਈ ਸੰਭਾਲਦਿਆਂ ਆਪਣੇ ਜਥੇ ਸਮੇਤ 'ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ' ਦਾ ਜੈਕਾਰਾ ਲਾਇਆ ਅਤੇ ਦੁਸ਼ਮਣ 'ਤੇ ਹਮਲਾ ਕਰ ਦਿੱਤਾ। ਪਸ਼ਤੂਨਾਂ ਨਾਲ ਲੜਾਈ ਸਵੇਰ ਤੋਂ ਰਾਤ ਤੱਕ ਚੱਲੀ ਅਤੇ ਅਖੀਰ ਵਿੱਚ 21 ਕਮਾਂਡਰ ਸ਼ਹੀਦ ਹੋ ਗਏ, ਇਨ੍ਹਾਂ ਕਮਾਂਡਰਾਂ ਨੇ ਲਗਭਗ 600 ਅਫਗਾਨਾਂ ਨੂੰ ਮਾਰ ਦਿੱਤਾ ਸੀ।
ਇਹ ਵੀ ਪੜ੍ਹੋ: Punjab News: ਪੰਜਾਬ ਸਰਕਾਰ ਨੇ ਕਿਸਾਨਾਂ ਦੇ ਖਾਤਿਆਂ ‘ਚ ਪਾਏ 48 ਕਰੋੜ ਤੋਂ ਵੱਧ, ਜਾਣੋ ਕੀ ਹੈ ਕਾਰਨ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
