ਪੰਜਾਬ 'ਚ ਮੁੜ ਕੋਰੋਨਾ ਕਹਿਰ, 24 ਘੰਟਿਆਂ 'ਚ 1 ਹਜ਼ਾਰ ਤੋਂ ਵੱਧ ਨਵੇਂ ਕੇਸ, 15 ਦੀ ਮੌਤ
ਕੋਰੋਨਾਵਾਇਰਸ ਦੇ ਕੇਸਾਂ ਵਿੱਚ ਮੁੜ ਤੋਂ ਉਛਾਲ ਵੇਖਣ ਨੂੰ ਮਿਲ ਰਿਹਾ ਹੈ।ਪੰਜਾਬ ਉਨ੍ਹਾਂ ਪੰਜਾਬ ਸੂਬਿਆਂ ਵਿੱਚ ਸ਼ਾਮਲ ਹੈ ਜੋ ਕੋਰੋਨਾ ਦੇ ਕੁੱਲ੍ਹ ਕੇਸਾਂ ਵਿੱਚ 85 ਫੀਸਦ ਹਿੱਸਾ ਪਾ ਰਹੇ ਹਨ।
ਚੰਡੀਗੜ੍ਹ: ਕੋਰੋਨਾਵਾਇਰਸ ਦੇ ਕੇਸਾਂ ਵਿੱਚ ਮੁੜ ਤੋਂ ਉਛਾਲ ਵੇਖਣ ਨੂੰ ਮਿਲ ਰਿਹਾ ਹੈ।ਪੰਜਾਬ ਉਨ੍ਹਾਂ ਪੰਜਾਬ ਸੂਬਿਆਂ ਵਿੱਚ ਸ਼ਾਮਲ ਹੈ ਜੋ ਕੋਰੋਨਾ ਦੇ ਕੁੱਲ੍ਹ ਕੇਸਾਂ ਵਿੱਚ 85 ਫੀਸਦ ਹਿੱਸਾ ਪਾ ਰਹੇ ਹਨ।ਕੇਂਦਰੀ ਸਹਿਤ ਮੰਤਰੀ ਮੁਤਾਬਿਕ ਪੰਜਾਬ, ਮਹਾਰਾਸ਼ਟਰਾ, ਰਾਜਸਥਾਨ, ਛੱਤੀਸਗੜ੍ਹ, ਮੱਧ ਪ੍ਰਦੇਸ਼, ਹਰਿਆਣਾ ਅਤੇ ਗੁਜਰਾਤ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਵੱਧ ਰਹੀ ਹੈ।
ਮੈਡੀਕਲ ਬੁਲੇਟਿਨ ਅਨੁਸਾਰ ਪੰਜਾਬ ਵਿੱਚ ਵੀਰਵਾਰ ਨੂੰ 1000 ਤੋਂ ਵੱਧ ਨਵੇਂ ਕੋਰੋਨਾਵਾਇਰਸ ਮਾਮਲੇ ਸਾਹਮਣੇ ਆਏ ਅਤੇ 15 ਹੋਰ ਲੋਕਾਂ ਦੀ ਮੌਤਾਂ ਦੀ ਖਬਰ ਮਿਲੀ ਹੈ।
1,074 ਤਾਜ਼ਾ ਮਾਮਲਿਆਂ ਦੇ ਨਾਲ, ਸੰਕਰਮਣ ਦੀ ਗਿਣਤੀ 1,85,381 'ਤੇ ਪਹੁੰਚ ਗਈ, ਜਦੋਂ ਕਿ 15 ਮੌਤਾਂ ਨੇ ਰਾਜ ਵਿੱਚ ਇਹ ਗਿਣਤੀ 5,887 ਉੱਤੇ ਧੱਕ ਦਿੱਤੀ ਹੈ। ਪੰਜਾਬ ਵਿੱਚ ਪਿਛਲੇ ਚਾਰ ਹਫ਼ਤਿਆਂ ਤੋਂ ਕੋਵਿਡ-19 ਦੇ ਤਾਜ਼ਾ ਕੇਸਾਂ ਵਿੱਚ ਵਾਧਾ ਵੇਖਿਆ ਜਾ ਰਿਹਾ ਹੈ।
ਨਵੇਂ ਮਾਮਲਿਆਂ ਵਿੱਚ, ਜਲੰਧਰ ਸਭ ਤੋਂ ਵੱਧ 242, ਐਸਬੀਐਸ ਨਗਰ 147, ਹੁਸ਼ਿਆਰਪੁਰ 115, ਮੁਹਾਲੀ 111 ਅਤੇ ਲੁਧਿਆਣਾ 106 ਮਾਮਲੇ ਦਰਜ ਕੀਤੇ ਗਏ।ਇਸ ਦੇ ਨਾਲ ਹੀ ਠੀਕ ਹੋਣ 'ਤੇ ਕੁੱਲ 385 ਕੋਰੋਨਾਵਾਇਰਸ ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ, ਜਿਸ ਨਾਲ ਇਲਾਜ਼ ਕੀਤੇ ਗਏ ਵਿਅਕਤੀਆਂ ਦੀ ਗਿਣਤੀ 1,73,230 ਹੋ ਗਈ ਹੈ।
ਇੱਥੇ 14 ਗੰਭੀਰ ਮਰੀਜ਼ ਵੈਂਟੀਲੇਟਰ ਸਹਾਇਤਾ 'ਤੇ ਹਨ ਅਤੇ 94 ਆਕਸੀਜਨ ਸਹਾਇਤਾ' ਤੇ ਹਨ।
Check out below Health Tools-
Calculate Your Body Mass Index ( BMI )