Farmers Protest LIVE Updates: ਕਿਸਾਨ ਅੰਦੋਲਨ ਦਾ ਅੱਜ 78ਵਾਂ ਦਿਨ, ਜਗਰਾਓਂ 'ਚ ਮਹਾਪੰਚਾਇਤ, ਹਜ਼ਾਰਾਂ ਲੋਕ ਪਹੁੰਚੇ
ਦਿੱਲੀ ਦੀਆਂ ਹੱਦਾਂ ਉੱਪਰ ਜਾਰੀ ਕਿਸਾਨ ਅੰਦੋਲਨ ਦਾ ਅੱਜ 78ਵਾਂ ਦਿਨ ਹੈ। ਸਰਕਾਰ ਦੇ ਰਵੱਈਏ ਨੂੰ ਵੇਖਦਿਆਂ ਕਿਸਾਨ ਹੁਣ ਅੰਦੋਲਨ ਨੂੰ ਤੇਜ਼ ਕਰਨ ਜਾ ਰਹੇ ਹਨ। 12 ਫਰਵਰੀ ਤੋਂ ਕਿਸਾਨ ਰਾਜਸਥਾਨ 'ਚ ਸਾਰੇ ਟੋਲ ਪਲਾਜ਼ਾ ਕਿਸਾਨ ਮੁਫ਼ਤ ਕਰਾਉਣਗੇ। 14 ਫਰਵਰੀ ਨੂੰ ਪੁਲਵਾਮਾ ਹਮਲੇ ਦੀ ਬਰਸੀ ਤੇ ਜਵਾਨਾਂ 'ਤੇ ਕਿਸਾਨਾਂ ਲਈ ਕੈਂਡਲ ਮਾਰਚ ਤੇ ਮਿਸ਼ਾਲ ਮਾਰਚ ਕੱਢਣ ਲਈ ਕਿਹਾ ਗਿਆ।
LIVE

Background
ਖੇਤੀ ਕਾਨੂੰਨਾਂ ਖਿਲਾਫ ਕਿਸਾਨ ਪਿਛਲੇ ਢਾਈ ਮਹੀਨਿਆਂ ਤੋਂ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਡਟੇ ਹੋਏ ਹਨ। ਅਜਿਹੇ 'ਚ ਸਿੰਘੂ ਬਾਰਡਰ ਤੇ ਅੱਜ ਸੰਯੁਕਤ ਕਿਸਾਨ ਮੋਰਚਾ ਵੱਲੋਂ ਐਲਾਨ ਕੀਤਾ ਗਿਆ ਕਿ ਹਰਿਆਣਾ ਦੇ ਲੋਕ ਬੀਜੇਪੀ ਤੇ ਜੇਜੇਪੀ ਤੇ ਕਿਸਾਨਾਂ ਦੇ ਹਿੱਤ 'ਚ ਦਬਾਅ ਬਣਾਉਣ ਜਾਂ ਫਿਰ ਗੱਦੀ ਛੱਡਣ ਨੂੰ ਕਹਿਣਗੇ।
12 ਫਰਵਰੀ ਤੋਂ ਕਿਸਾਨ ਰਾਜਸਥਾਨ 'ਚ ਸਾਰੇ ਟੋਲ ਪਲਾਜ਼ਾ ਕਿਸਾਨ ਮੁਫ਼ਤ ਕਰਾਉਣਗੇ। 14 ਫਰਵਰੀ ਨੂੰ ਪੁਲਵਾਮਾ ਹਮਲੇ ਦੀ ਬਰਸੀ ਤੇ ਜਵਾਨਾਂ 'ਤੇ ਕਿਸਾਨਾਂ ਲਈ ਕੈਂਡਲ ਮਾਰਚ ਤੇ ਮਛਾਲ ਮਾਰਚ ਕੱਢਣ ਲਈ ਕਿਹਾ ਗਿਆ।
16 ਫਰਵਰੀ ਨੂੰ ਸਰ ਛੋਟੂ ਰਾਮ ਜਯੰਤੀ 'ਤੇ ਕਿਸਾਨ ਸੈਲੀਡੈਰਿਟੀ ਸ਼ੋਅ ਕਰਨਗੇ। ਇਸ ਤੋਂ ਬਾਅਦ 18 ਫਰਵਰੀ ਨੂੰ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤਕ ਪੂਰੇ ਦੇਸ਼ 'ਚ ਰੇਲ ਰੋਕੋ ਅਭਿਆਨ ਚੱਲੇਗਾ।
ਸਰਕਾਰ ਦੀ ਕੋਰੀ ਨਾਂਹ, ਕਿਸੇ ਵੀ ਅੰਦੋਲਨਕਾਰੀ ਕਿਸਾਨ ਨੂੰ NIA ਨੇ ਨਹੀਂ ਕੀਤਾ ਤਲਬ
ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਸਪੱਸ਼ਟ ਕੀਤਾ ਕਿ ਤਿੰਨ ਖੇਤੀ ਕਾਨੂੰਨਾਂ ਸਬੰਧੀ ਚੱਲ ਰਹੇ ਅੰਦੋਲਨ ਵਿੱਚ ਸ਼ਾਮਲ ਕਿਸਾਨਾਂ ਨੂੰ ਰਾਸ਼ਟਰੀ ਜਾਂਚ ਏਜੰਸੀ (NIA) ਨੇ ਤਲਬ ਨਹੀਂ ਕੀਤਾ। ਦੱਸ ਦਈਏ ਕਿ ਇਸ ਸਮੇਂ ਹਜ਼ਾਰਾਂ ਕਿਸਾਨ ਲਗਪਗ 77 ਦਿਨਾਂ ਤੋਂ ਦਿੱਲੀ ਦੀਆਂ ਵੱਖ-ਵੱਖ ਹੱਦਾਂ ‘ਤੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਕਿਸਾਨ ਪੰਜਾਬ, ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਹਨ। ਦਿਗਵਿਜੇ ਸਮੇਤ ਕੁਝ ਕਾਂਗਰਸੀ ਨੇਤਾਵਾਂ ਨੇ ਰਾਜ ਸਭਾ ਵਿੱਚ ਇੱਕ ਪ੍ਰਸ਼ਨ ਰਾਹੀਂ ਕੇਂਦਰ ਸਰਕਾਰ ਤੋਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕੀ NIA ਕਿਸਾਨਾਂ ਦੇ ਪ੍ਰਦਰਸ਼ਨ ਵਿੱਚ ਸ਼ਾਮਲ ਕਿਸਾਨਾਂ ਨੂੰ ਤਲਬ ਕੀਤਾ ਹੈ। ਇਸ 'ਤੇ ਕੇਂਦਰ ਸਰਕਾਰ ਨੇ ਕਿਸਾਨ ਅੰਦੋਲਨ ਲਈ ਐਨਆਈ ਵੱਲੋਂ ਕਿਸਾਨਾਂ ਨੂੰ ਭੇਜੇ ਸੰਮਨ ਬਾਰੇ ਸਦਨ ਵਿੱਚ ਸਪਸ਼ਟੀਕਰਨ ਦਿੱਤਾ।
ਦੀਪ ਸਿੱਧੂ, ਨੌਦੀਪ ਕੌਰ ਤੇ ਕਿਸਾਨਾਂ ਦੀ ਰਿਹਾਈ ਲਈ ਸਿੰਘੂ ਬਾਰਡਰ 'ਤੇ ਗੂੰਜੇ ਨਾਅਰੇ, ਵੇਖੋ ਤਸਵੀਰਾਂ
ਦੀਪ ਸਿੱਧੂ, ਨੌਦੀਪ ਕੌਰ ਤੇ ਕਿਸਾਨਾਂ ਦੀ ਰਿਹਾਈ ਲਈ ਸਿੰਘੂ ਬਾਰਡਰ 'ਤੇ ਗੂੰਜੇ ਨਾਅਰੇ, ਵੇਖੋ ਤਸਵੀਰਾਂ

ਸਿੰਘੂ ਬਾਰਡਰ 'ਤੇ ਕਿਸਾਨਾਂ ਦੀ ਰਿਹਾਈ ਲਈ ਪੈਦਲ ਮਾਰਚ ਕੱਢਿਆ ਗਿਆ। TDI ਮਾਲ ਤੋਂ ਲੈ ਕੇ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੱਕ ਇਹ ਮਾਰਚ ਕੱਢਿਆ ਗਿਆ।
ਦੀਪ ਸਿੱਧੂ ਦੀ ਗ੍ਰਿਫ਼ਤਾਰੀ ਤੋਂ ਬਾਅਦ ਇੱਕ ਵਾਰ ਫੇਰ ਲੱਖਾ ਸਿਧਾਣਾ ਫੇਸਬੁੱਕ 'ਤੇ ਲਾਈਵ ਹੋਇਆ ਹੈ। ਲਾਈਵ ਦੌਰਾਨ ਲੱਖਾ ਸਿਧਾਣਾ ਨੇ ਲੋਕਾਂ ਨੂੰ ਦੀਪ ਸਿੱਧੂ ਤੇ ਦਿੱਲੀ ਪੁਲਿਸ ਵੱਲੋਂ ਗ੍ਰਿਫ਼ਤਾਰ ਹੋਰਨਾਂ ਲੋਕਾਂ ਨੂੰ ਛੁਡਵਾਉਣ ਤੇ ਕੇਸ ਰੱਦ ਕਰਵਾਉਣ ਲਈ ਇਕੱਠੇ ਹੋਣ ਦੀ ਅਪੀਲ ਕੀਤੀ।
ਦੀਪ ਸਿੱਧੂ ਦੀ ਗ੍ਰਿਫ਼ਤਾਰੀ ਮਗਰੋਂ ਲੱਖਾ ਸਿਧਾਣਾ ਦਾ ਐਲਾਨ, ਲੋਕਾਂ ਨੂੰ ਇੱਕਜੁੱਟ ਹੋਣ ਦਾ ਸੱਦਾ

ਹੁਣ ਦੀਪ ਸਿੱਧੂ ਦੀ ਗ੍ਰਿਫ਼ਤਾਰੀ ਤੋਂ ਬਾਅਦ ਇੱਕ ਵਾਰ ਫੇਰ ਲੱਖਾ ਸਿਧਾਣਾ ਫੇਸਬੁੱਕ 'ਤੇ ਲਾਈਵ ਹੋਇਆ ਹੈ। ਲਾਈਵ ਦੌਰਾਨ ਲੱਖਾ ਸਿਧਾਣਾ ਨੇ ਲੋਕਾਂ ਨੂੰ ਦੀਪ ਸਿੱਧੂ ਤੇ ਦਿੱਲੀ ਪੁਲਿਸ ਵੱਲੋਂ ਗ੍ਰਿਫ਼ਤਾਰ ਹੋਰਨਾਂ ਲੋਕਾਂ ਨੂੰ ਛੁਡਵਾਉਣ ਤੇ ਕੇਸ ਰੱਦ ਕਰਵਾਉਣ ਲਈ ਇਕੱਠੇ ਹੋਣ ਦੀ ਅਪੀਲ ਕੀਤੀ।
ਖ਼ਬਰ ਹੈ ਕਿ ਲਾਲ ਕਿਲਾ ਕਾਂਡ ਮਗਰੋਂ ਅਜੇ ਵੀ ਕਰੀਬ 24 ਕਿਸਾਨ ਗਾਇਬ ਹਨ ਜਿਨ੍ਹਾਂ ਬਾਰੇ ਕੋਈ ਅਤਾ-ਪਤਾ ਨਹੀਂ ਲੱਗ ਰਿਹਾ। ਸੰਯੁਕਤ ਕਿਸਾਨ ਮੋਰਚਾ ਨੇ ਇੱਕ ਲਿਸਟ ਤਿਆਰ ਕੀਤੀ ਹੈ ਤੇ ਇਨ੍ਹਾਂ ਗਾਇਬ ਹੋਏ ਕਿਸਾਨਾਂ ਬਾਰੇ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
Missing farmers: ਟਰੈਕਟਰ ਪਰੇਡ ਮਗਰੋਂ ਅਜੇ ਵੀ 24 ਕਿਸਾਨ ਲਾਪਤਾ, ਕਿਸਾਨ ਮੋਰਚਾ ਵੱਲੋਂ ਲਿਸਟ ਜਾਰੀ

Tractor Parade: ਅਜੇ ਵੀ 24 ਲਾਪਤਾ ਕਿਸਾਨਾਂ ਬਾਰੇ ਕੋਈ ਜਾਣਕਾਰੀ ਨਹੀਂ। ਇਨ੍ਹਾਂ ਦੇ ਪਰਿਵਾਰਕ ਮੈਂਬਰ ਦਰ-ਦਰ ਭਟਕ ਰਹੇ ਹਨ। ਇਸ ਦੇ ਨਾਲ ਹੀ ਇਨ੍ਹਾਂ ਨੇ ਆਪਣੇ ਗਾਇਬ ਪਰਿਵਾਰਕ ਮੈਂਬਰਾਂ ਨੂੰ ਲੱਭਣ ਲਈ ਮਦਦ ਦੀ ਗੁਹਾਰ ਲਾਈ ਹੈ।
ਪਾਰਲੀਮੈਂਟ ਵਿੱਚ ਕਿਸਾਨ ਅੰਦੋਲਨ (Farmers Protest) ਬਾਰੇ ਪ੍ਰਧਾਨ ਮੰਤਰੀਆਂ ਦੀਆਂ ਟਿੱਪਣੀਆਂ ਨੇ ਬਲਦੀ 'ਤੇ ਤੇਲ ਪਾ ਦਿੱਤਾ ਹੈ। ਪ੍ਰਧਾਨ ਮੰਤਰੀ ਦੇ ਸਟੈਂਡ ਨੂੰ ਵੇਖ ਲਾਲ ਕਿਲੇ ਦੀ ਘਟਨਾ ਮਗਰੋਂ ਦੋਚਿੱਤੀ ਵਿੱਚ ਨਜ਼ਰ ਆ ਰਹੇ ਕਿਸਾਨ ਲੀਡਰਾਂ (Farmer Leaders) ਦੇ ਤੇਵਰ ਮੁੜ ਤਲਖ ਹੋ ਗਏ ਹਨ। ਕਿਸਾਨ ਲੀਡਰਾਂ ਨੇ ਬੁੱਧਵਾਰ ਨੂੰ ਅਗਲੀ ਰਣਨੀਤੀ ਦਾ ਐਲਾਨ ਕਰਕੇ ਸਪਸ਼ਟ ਸੰਦੇਸ਼ ਦੇ ਦਿੱਤਾ ਹੈ ਕਿ ਹੁਣ ਲੜਾਈ ਆਰ-ਪਾਰ ਦੀ ਹੋਏਗੀ।
ਸਰਕਾਰ ਦੀ ਦੁਖਦੀ ਰਗ਼ ਨੂੰ ਹੱਥ ਪਾਉਣ ਲੱਗੇ ਕਿਸਾਨ, ਨਵੀਂ ਰਣਨੀਤੀ ਨੇ ਸਭ ਨੂੰ ਸੋਚੀਂ ਪਾਇਆ

ਕਿਸਾਨ ਲੀਡਰਾਂ ਦੀ ਰਣਨੀਤੀ ਦਾ ਦੂਜਾ ਦਾਅ ਦੇਸ਼ ਦੇ ਜਵਾਨਾਂ ਨੂੰ ਵੀ ਨਾਲ ਤੋਰਨਾ ਹੈ। ਇਸ ਲਈ 14 ਫਰਵਰੀ ਨੂੰ 2019 ਦੇ ਪੁਲਵਾਮਾ ਦਹਿਸ਼ਤੀ ਹਮਲੇ ਵਿੱਚ ਸ਼ਹੀਦ ਹੋਏ ਸੀਆਰਪੀਐਫ ਦੇ ਜਵਾਨਾਂ ਦੀ ਯਾਦ ਵਿੱਚ ਮੋਮਬੱਤੀ ਮਾਰਚ ਤੇ ਮਸ਼ਾਲ ਜਲੂਸ ਕੱਢਣ ਦਾ ਐਲਾਨ ਕੀਤਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
