ਪੜਚੋਲ ਕਰੋ

Punjab News: ਵਲਟੋਹਾ ਤੇ ਅਕਾਲੀ ਦਲ ਦੇ ਪ੍ਰਧਾਨ ਖ਼ਿਲਾਫ਼ ਹੋਵੇ ਮਾਮਲਾ ਦਰਜ, ਰੰਧਾਵਾ ਨੇ DGP ਪੰਜਾਬ ਨੂੰ ਲਿਖੀ ਚਿੱਠੀ, ਕਿਹਾ- ਵਾਹਿਗੁਰੂ ਸਹੀ ਫ਼ੈਸਲਾ ਲੈਣ ਦੀ ਹਿੰਮਤ ਬਖਸ਼ੇ

ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੁਸੀਂ ਸਮੁੱਚੀ ਸਿੱਖ ਕੋਮ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਉਹਨਾਂ ਸਾਰੇ ਛੋਟੇ ਤੇ ਵੱਡੇ ਆਗੂਆਂ ਵਿਰੁੱਧ ਬਣਦੀ ਕਾਰਵਾਈ ਜ਼ਰੂਰ ਕਰੋਗੇ। ਅੱਜ ਸਮੁੱਚੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਤੁਹਾਡੇ ਵੱਲ ਵੇਖ ਰਹੀ ਹੈ ਕਿ ਤੁਸੀਂ ਸ਼ੋਸ਼ਲ ਮੀਡੀਆ ਦੇ ਆਕਾ ਤੇ ਵੱਡੇ ਅਕਾਲੀ ਆਗੂ 'ਤੇ ਕੀ ਕਾਰਵਾਈ ਕਰਦੇ ਹੋ, ਵਾਹਿਗੁਰੂ ਤੁਹਾਨੂੰ ਸਹੀ ਫੈਸਲਾ ਲੈਣ ਦੀ ਹਿੰਮਤ ਬਖਸ਼ੇ ਜੀ।

Punjab News: ਕਾਂਗਰਸ ਦੇ ਸੀਨੀਅਰ ਲੀਡਰ ਤੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਦੀ ਡੀਜੀਪੀ ਗੌਰਵ ਯਾਦਵ ਨੂੰ ਚਿੱਠੀ ਲਿਖਕੇ ਵਿਰਸਾ ਸਿੰਘ ਵਲਟੋਹਾ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਰੰਧਾਵਾ ਨੇ ਇਹ ਮੰਗ ਵਲਟੋਹਾ ਵੱਲੋਂ ਜਥੇਦਾਰ ਸਾਬ੍ਹ ਉੱਤੇ ਕੀਤੀਆਂ ਜਾ ਰਹੀਆਂ ਟਿੱਪਣੀਆਂ ਤੋਂ ਬਾਅਦ ਕੀਤੀ ਹੈ।

ਰੰਧਾਵਾ ਨੇ ਚਿੱਠੀ ਸੋਸ਼ਲ ਮੀਡੀਆ 'ਤੇ ਸਾਂਝੀ ਕਰਦਿਆਂ ਲਿਖਿਆ, ਮਾਣਯੋਗ ਡੀਜੀਪੀ ਪੰਜਾਬ ਪੁਲਿਸ ਸਾਹਿਬ, ਤੁਹਾਨੂੰ ਭਰੇ ਮਨ ਨਾਲ ਪੱਤਰ ਲਿਖ ਰਿਹਾ ਹਾਂ ਕਿ ਵਿਰਸਾ ਸਿੰਘ ਵਲਟੋਹਾ, ਅਕਾਲੀ ਦਲ ਆਈ ਟੀ ਵਿੰਗ ਅਤੇ ਅਕਾਲੀ ਸੁਪਰੀਮੋ ਵਿਰੁੱਧ ਪਰਚਾ ਦਰਜ ਕੀਤਾ ਜਾਵੇ।
ਉਮੀਦ ਹੈ ਕਿ ਤੁਸੀ ਸਮੁੱਚੀ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਬਣਦੀ ਕਾਰਵਾਈ ਕਰੋਗੇ। ਅੱਜ ਸਮੁੱਚੀ ਨਾਨਕ ਨਾਮ ਲੇਵਾ ਸਿੱਖ ਸੰਗਤ ਤੁਹਾਡੇ ਵਲ ਵੇਖ ਰਹੀ ਹੈ ਕਿ ਤੁਸੀ ਕੀ ਕਾਰਵਾਈ ਕਰਦੇ ਹੋ ? ਵਾਹਿਗੁਰੂ ਤੁਹਾਨੂੰ ਸਹੀ ਫੈਸਲਾ ਲੈਣ ਦੀ ਹਿੰਮਤ ਬਖਸ਼ੇ

ਸੁਖਜਿੰਦਰ ਸਿੰਘ ਰੰਧਾਵਾ ਨੇ ਚਿੱਠੀ ਦੇ ਵਿੱਚ ਕੀ ਲਿਖਿਆ ?

ਦੱਸ ਦਈਏ ਕਿ ਰੰਧਾਵਾ ਨੇ ਚਿੱਠੀ ਵਿੱਚ ਲਿਖਿਆ, ਪਿਛਲੇ ਇੱਕ ਦੋ ਦਿਨਾਂ ਤੋ ਸਿੱਖਾਂ ਦੀ ਸਰਵ ਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਹੋਰਨਾਂ ਤਖ਼ਤ ਸਹਿਬਾਨ ਤੇ ਉਸਦੇ ਸਤਿਕਾਰਤ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਵਿਰੁੱਧ ਜੋ ਅਪਮਾਨ ਜਨਕ ਸ਼ਬਦਾਵਲੀ ਵਰਤੀ ਗਈ. ਉਹਨਾਂ ਵਿਰੱਧ ਜਾਤੀ ਸੂਚਕ ਵਰਤੇ ਗਏ, ਉਹਨਾਂ ਦੀਆਂ ਧੀਆਂ ਬਾਰੇ ਮਾੜੇ ਸ਼ਬਦ ਬੋਲੇ ਗਏ ਜੋ ਸਿੱਖ ਕੌਮ ਨੂੰ ਪ੍ਰਵਾਨਿਤ ਨਹੀਂ। 

ਗਿਆਨੀ ਹਰਪ੍ਰੀਤ ਸਿੰਘ ਜੀ ਨੇ ਆਪਣੇ ਭਰੇ ਮਨ ਨਾਲ ਜਜ਼ਬਾਤੀ ਹੋਕੇ ਮੀਡੀਆ ਵਿੱਚ ਰੂਬਰੂ ਹੋਕੇ ਦੱਸਿਆ ਜਿਸ ਨਾਲ ਇੱਕੱਲਾ ਮੇਰਾ ਹੀ ਨਹੀਂ ਸਮੁੱਚੀ ਸਿੱਖ ਕੌਮ ਦਾ ਹਿਰਦਾ ਧੁਰ ਅੰਦਰ ਤੱਕ ਵਲੂੰਧਰਿਆ ਗਿਆ, ਜਥੇਦਾਰ ਸਾਹਿਬ ਨੇ ਬੋਲਦਿਆਂ ਵਿਰਸਾ ਸਿੰਘ ਵਲਟੋਹਾ ਤੇ ਅਤਿ ਘਟੀਆ ਸ਼ਬਦਾਵਲੀ ਵਰਤਣ ,ਡਰਾਉਣ ਧਮਕਾਉਣ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਇਸ ਘਟਨਾਕ੍ਰਮ ਪਿੱਛੇ ਵੱਡਾ ਹੱਥ ਸ਼੍ਰੋਮਣੀ ਅਕਾਲੀ ਦਲ ਦੇ ਸ਼ੋਸ਼ਡ ਮੀਡੀਆ / ਆਈ ਟੀ ਵਿੰਗ ਦਾ ਹੈ ਜਿਸ ਨੇ ਮੇਰੀ,ਮੇਰੇ ਪਰਿਵਾਰ ਦੀ, ਮੇਰੀ ਜਾਤੀ, ਮੇਰੀਆਂ ਧੀਆਂ ਤੇ ਸਿੱਖਾਂ ਦੇ ਤਖ਼ਤ ਸਹਿਬਾਨ ਦੀ ਕਿਰਦਾਰਕੁਰਸੀ ਕਰਨ ਦੀ ਘਿਨਾਉਣੀ ਹਰਕਤ ਕੀਤੀ ਹੈ,ਜਿਸਨੂੰ ਮੈਂ ਬਰਦਾਸ਼ਤ ਨਹੀਂ ਕਰ ਸਕਦਾ ਇਸ ਲਈ ਮੈਂ ਆਪਣੇ ਆਹੁਦੇ ਤੋਂ ਅਸਤੀਫ਼ਾ ਦੇ ਰਿਹਾਂ ਹਾਂ।

ਜ਼ਿਕਰਯੋਗ ਹੈ ਕਿ ਇਸ ਸ਼ੋਸ਼ਲ ਮੀਡੀਆ ਦੇ ਆਈ ਟੀ ਵਿੰਗ ਦੀ, ਕਮਾਂਡ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਦੇ ਹੱਥਾਂ ਵਿੱਚ ਹੈ ,ਮੈ ਇੱਕ ਨਿਮਾਣਾ ਗੁਰੂ ਦਾ ਸਿੱਖ ਹੋਣ ਦੇ ਨਾਤੇ, ਭਾਵੇਂ ਇੱਕ ਰਾਜਨੀਤਿਕ ਪਾਰਟੀ ਨਾਲ ਸਬੰਧ ਰੱਖਦਾ ਹਾਂ ਪਰ ਸਬ ਤੋਂ ਪਹਿਲਾਂ ਮੈਂ ਸਮਰਪਿਤ ਹਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਅਤੇ ਸਿੱਖ ਕੌਮ ਦੀ ਸਰਵ ਉੱਚ ਸੰਸ਼ਥਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ, ਮੈਂ ਵੀ ਧੀਆਂ ਦਾ ਬਾਪ ਹਾਂ ਮੇਰੇ ਕੋਲ਼ੋਂ ਕੱਲ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋ ਬੋਲੇ ਲਫ਼ਜ਼ ਸਹਿਣ ਨਹੀਂ ਹੋਏ ਤੇ ਸਾਰੀ ਰਾਤ ਬੇਚੈਨੀ ਵਿੱਚ ਗੁਜ਼ਾਰਣ ਉਪਰੰਤ ਭਰੇ ਮਨ ਨਾਲ ਆਪ ਜੀ ਨੂੰ ਇਹ ਪੱਤਰ ਲਿਖ ਰਿਹਾ ਹਾਂ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਬਿਆਨਾਂ ਅਨੁਸਾਰ ਕਾਨੂੰਨੀ ਤੌਰ ਤੇ ਬਣਦੀਆਂ ਧਰਾਵਾਂ ਅਨੁਸਾਰ ਵਿਰਸਾ ਵਲਟੋਹਾ, ਅਕਾਲੀ ਦਲ ਆਈ ਟੀ ਵਿੰਗ ਅਤੇ ਅਕਾਲੀ ਸੁਪਰੀਮੋ ਵਿਰੁੱਧ ਪਰਚਾ ਦਰਜ ਕੀਤਾ ਜਾਵੇ, ਮੈਂ ਤੁਹਾਨੂੰ ਨਿਮਰਤਾ ਸਾਹਿਤ ਬੇਨਤੀ ਕਰਦਾ ਹਾਂ ਕਿ ਇਸ ਬਹੁਤ ਹੀ ਸੰਵੇਦਨਸ਼ੀਲ ਮੁੱਦੇ ਨੂੰ ਰਾਜਨੀਤੀ ਤੋਂ ਪਰੇ ਰੱਖਕੇ ਸਹੀ ਤੇ ਉਚਿਤ ਕਾਰਵਾਈ ਕੀਤੀ ਜਾਵੇ।

ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੁਸੀਂ ਸਮੁੱਚੀ ਸਿੱਖ ਕੋਮ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਉਹਨਾਂ ਸਾਰੇ ਛੋਟੇ ਤੇ ਵੱਡੇ ਆਗੂਆਂ ਵਿਰੁੱਧ ਬਣਦੀ ਕਾਰਵਾਈ ਜ਼ਰੂਰ ਕਰੋਗੇ। ਅੱਜ ਸਮੁੱਚੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਤੁਹਾਡੇ ਵੱਲ ਵੇਖ ਰਹੀ ਹੈ ਕਿ ਤੁਸੀਂ ਸ਼ੋਸ਼ਲ ਮੀਡੀਆ ਦੇ ਆਕਾ ਤੇ ਵੱਡੇ ਅਕਾਲੀ ਆਗੂ 'ਤੇ ਕੀ ਕਾਰਵਾਈ ਕਰਦੇ ਹੋ, ਵਾਹਿਗੁਰੂ ਤੁਹਾਨੂੰ ਸਹੀ ਫੈਸਲਾ ਲੈਣ ਦੀ ਹਿੰਮਤ ਬਖਸ਼ੇ ਜੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

PM Awas Yojana: ਬੈਂਕ ਖਾਤਿਆਂ ਵਿੱਚ ਆਉਣਗੇ 1 ਲੱਖ 20 ਹਜ਼ਾਰ ਰੁਪਏ, ਇੰਝ ਕਰੋ ਆਨਲਾਈਨ ਅਪਲਾਈ
PM Awas Yojana: ਬੈਂਕ ਖਾਤਿਆਂ ਵਿੱਚ ਆਉਣਗੇ 1 ਲੱਖ 20 ਹਜ਼ਾਰ ਰੁਪਏ, ਇੰਝ ਕਰੋ ਆਨਲਾਈਨ ਅਪਲਾਈ
Punjab News: ਪੰਜਾਬ 'ਚ ਰੈਸਟੋਰੈਂਟਾਂ ਤੇ ਕਲੱਬਾਂ ਨੂੰ ਲੈ ਸਖ਼ਤ ਹੁਕਮ ਜਾਰੀ, ਪਿਆਕੜਾਂ ਨੂੰ ਝਟਕਾ; ਖਾਣ-ਪੀਣ ਦੀਆਂ ਦੁਕਾਨਾਂ ਤੇ ਪਾਬੰਦੀ...
ਪੰਜਾਬ 'ਚ ਰੈਸਟੋਰੈਂਟਾਂ ਤੇ ਕਲੱਬਾਂ ਨੂੰ ਲੈ ਸਖ਼ਤ ਹੁਕਮ ਜਾਰੀ, ਪਿਆਕੜਾਂ ਨੂੰ ਝਟਕਾ; ਖਾਣ-ਪੀਣ ਦੀਆਂ ਦੁਕਾਨਾਂ ਤੇ ਪਾਬੰਦੀ...
Traffic Advisory: ਨਵਾਂ ਸਾਲ ਮਨਾਉਂਦੇ ਹੋਏ 31 ਦਸੰਬਰ ਦੀ ਰਾਤ ਪੈ ਨਾ ਜਾਏ ਭਾਰੀ, ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹੋ ਟ੍ਰੈਫਿਕ ਐਡਵਾਈਜ਼ਰੀ; ਨਹੀਂ ਤਾਂ...
ਨਵਾਂ ਸਾਲ ਮਨਾਉਂਦੇ ਹੋਏ 31 ਦਸੰਬਰ ਦੀ ਰਾਤ ਪੈ ਨਾ ਜਾਏ ਭਾਰੀ, ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹੋ ਟ੍ਰੈਫਿਕ ਐਡਵਾਈਜ਼ਰੀ; ਨਹੀਂ ਤਾਂ...
Punjab News: ਪੰਜਾਬ 'ਚ 2 ਜਨਵਰੀ ਨੂੰ ਛੁੱਟੀ ਦਾ ਐਲਾਨ, ਜਾਣੋ ਸਕੂਲ-ਕਾਲਜ ਕਿਉਂ ਰਹਿਣਗੇ ਬੰਦ?
Punjab News: ਪੰਜਾਬ 'ਚ 2 ਜਨਵਰੀ ਨੂੰ ਛੁੱਟੀ ਦਾ ਐਲਾਨ, ਜਾਣੋ ਸਕੂਲ-ਕਾਲਜ ਕਿਉਂ ਰਹਿਣਗੇ ਬੰਦ?
Advertisement
ABP Premium

ਵੀਡੀਓਜ਼

ਪੰਜਾਬ ਬੰਦ ਦੌਰਾਨ ਰਸਤੇ ਵਿੱਚ ਫਸੇ ਰਾਹਗੀਰਾਂ ਨੂੰ ਕਿਸਾਨਾਂ ਨੇ ਲੰਗਰ ਦੀ ਸੇਵਾ ਕੀਤੀਜਾਮ 'ਚ ਫਸੇ ਲੋਕਾਂ ਲਈ ਕਿਸਾਨਾਂ ਨੇ ਲਾਇਆ ਲੰਗਰਪੰਜਾਬ ਬੰਦ ਦੌਰਾਨ ਕਿਸਾਨਾਂ ਨੇ ਰੋਕੀਆਂ ਫੌਜ ਦੀਆਂ ਗੱਡੀਆਂ | Army VehiclesPunjab Band 'ਚ ਫਸਿਆ ਬਰਾਤ ਲੈ ਕੇ ਜਾ ਰਿਹਾ ਲਾੜਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
PM Awas Yojana: ਬੈਂਕ ਖਾਤਿਆਂ ਵਿੱਚ ਆਉਣਗੇ 1 ਲੱਖ 20 ਹਜ਼ਾਰ ਰੁਪਏ, ਇੰਝ ਕਰੋ ਆਨਲਾਈਨ ਅਪਲਾਈ
PM Awas Yojana: ਬੈਂਕ ਖਾਤਿਆਂ ਵਿੱਚ ਆਉਣਗੇ 1 ਲੱਖ 20 ਹਜ਼ਾਰ ਰੁਪਏ, ਇੰਝ ਕਰੋ ਆਨਲਾਈਨ ਅਪਲਾਈ
Punjab News: ਪੰਜਾਬ 'ਚ ਰੈਸਟੋਰੈਂਟਾਂ ਤੇ ਕਲੱਬਾਂ ਨੂੰ ਲੈ ਸਖ਼ਤ ਹੁਕਮ ਜਾਰੀ, ਪਿਆਕੜਾਂ ਨੂੰ ਝਟਕਾ; ਖਾਣ-ਪੀਣ ਦੀਆਂ ਦੁਕਾਨਾਂ ਤੇ ਪਾਬੰਦੀ...
ਪੰਜਾਬ 'ਚ ਰੈਸਟੋਰੈਂਟਾਂ ਤੇ ਕਲੱਬਾਂ ਨੂੰ ਲੈ ਸਖ਼ਤ ਹੁਕਮ ਜਾਰੀ, ਪਿਆਕੜਾਂ ਨੂੰ ਝਟਕਾ; ਖਾਣ-ਪੀਣ ਦੀਆਂ ਦੁਕਾਨਾਂ ਤੇ ਪਾਬੰਦੀ...
Traffic Advisory: ਨਵਾਂ ਸਾਲ ਮਨਾਉਂਦੇ ਹੋਏ 31 ਦਸੰਬਰ ਦੀ ਰਾਤ ਪੈ ਨਾ ਜਾਏ ਭਾਰੀ, ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹੋ ਟ੍ਰੈਫਿਕ ਐਡਵਾਈਜ਼ਰੀ; ਨਹੀਂ ਤਾਂ...
ਨਵਾਂ ਸਾਲ ਮਨਾਉਂਦੇ ਹੋਏ 31 ਦਸੰਬਰ ਦੀ ਰਾਤ ਪੈ ਨਾ ਜਾਏ ਭਾਰੀ, ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹੋ ਟ੍ਰੈਫਿਕ ਐਡਵਾਈਜ਼ਰੀ; ਨਹੀਂ ਤਾਂ...
Punjab News: ਪੰਜਾਬ 'ਚ 2 ਜਨਵਰੀ ਨੂੰ ਛੁੱਟੀ ਦਾ ਐਲਾਨ, ਜਾਣੋ ਸਕੂਲ-ਕਾਲਜ ਕਿਉਂ ਰਹਿਣਗੇ ਬੰਦ?
Punjab News: ਪੰਜਾਬ 'ਚ 2 ਜਨਵਰੀ ਨੂੰ ਛੁੱਟੀ ਦਾ ਐਲਾਨ, ਜਾਣੋ ਸਕੂਲ-ਕਾਲਜ ਕਿਉਂ ਰਹਿਣਗੇ ਬੰਦ?
ਬਿਨਾਂ ਸੱਦਿਆਂ ਵਿਆਹ 'ਚ ਵੜ ਕੇ ਪਾਉਣ ਲੱਗਿਆ ਭੰਗੜਾ, ਰੋਕਿਆ ਤਾਂ ਕਾਰ ਚਾੜ੍ਹ ਕੇ ਮਾਰ'ਤਾ ਵਿਅਕਤੀ, ਜਾਣੋ ਪੂਰਾ ਮਾਮਲਾ
ਬਿਨਾਂ ਸੱਦਿਆਂ ਵਿਆਹ 'ਚ ਵੜ ਕੇ ਪਾਉਣ ਲੱਗਿਆ ਭੰਗੜਾ, ਰੋਕਿਆ ਤਾਂ ਕਾਰ ਚਾੜ੍ਹ ਕੇ ਮਾਰ'ਤਾ ਵਿਅਕਤੀ, ਜਾਣੋ ਪੂਰਾ ਮਾਮਲਾ
New Year Celebration: ਨਵੇਂ ਸਾਲ ਦੇ ਜਸ਼ਨ ਲਈ 31 ਦੀ ਰਾਤ ਨੂੰ ਪਟਾਕੇ ਚਲਾਉਣ ਵਾਲਿਆਂ ਲਈ ਹਦਾਇਤਾਂ ਜਾਰੀ, ਇਹ ਗਲਤੀ ਪਏਗੀ ਮਹਿੰਗੀ...
ਨਵੇਂ ਸਾਲ ਦੇ ਜਸ਼ਨ ਲਈ 31 ਦੀ ਰਾਤ ਨੂੰ ਪਟਾਕੇ ਚਲਾਉਣ ਵਾਲਿਆਂ ਲਈ ਹਦਾਇਤਾਂ ਜਾਰੀ, ਇਹ ਗਲਤੀ ਪਏਗੀ ਮਹਿੰਗੀ...
Farmer Protest: ਜਗਜੀਤ ਸਿੰਘ ਡੱਲੇਵਾਲ ਨੂੰ ਜਬਰੀ ਹਸਪਤਾਲ 'ਚ ਭਰਤੀ ਕਰਵਾਉਣ ਦੀ ਕੋਸ਼ਿਸ਼, ਖਨੌਰੀ ਸਰਹੱਦ 'ਤੇ ਵੱਡੀ ਗਿਣਤੀ ‘ਚ ਪਹੁੰਚੀ ਪੁਲਿਸ, ਕਿਸੇ ਵੇਲੇ ਵੀ ਹੋ ਸਕਦਾ ਐਕਸ਼ਨ !
Farmer Protest: ਜਗਜੀਤ ਸਿੰਘ ਡੱਲੇਵਾਲ ਨੂੰ ਜਬਰੀ ਹਸਪਤਾਲ 'ਚ ਭਰਤੀ ਕਰਵਾਉਣ ਦੀ ਕੋਸ਼ਿਸ਼, ਖਨੌਰੀ ਸਰਹੱਦ 'ਤੇ ਵੱਡੀ ਗਿਣਤੀ ‘ਚ ਪਹੁੰਚੀ ਪੁਲਿਸ, ਕਿਸੇ ਵੇਲੇ ਵੀ ਹੋ ਸਕਦਾ ਐਕਸ਼ਨ !
Ludhiana News:  ਲੁਧਿਆਣਵੀਆਂ ਲਈ ਵੱਡੀ ਖ਼ਬਰ ! ਨਹੀਂ ਮਨਾਇਆ ਜਾਵੇਗਾ ਨਵੇਂ ਸਾਲ ਦਾ ਜਸ਼ਨ, ਦਿਲਜੀਤ ਦੁਸਾਂਝ ਦੇ ਕੰਸਰਟ ਕਰਕੇ ਲਿਆ ਫੈਸਲਾ ? ਜਾਣੋ ਵਜ੍ਹਾ
Ludhiana News: ਲੁਧਿਆਣਵੀਆਂ ਲਈ ਵੱਡੀ ਖ਼ਬਰ ! ਨਹੀਂ ਮਨਾਇਆ ਜਾਵੇਗਾ ਨਵੇਂ ਸਾਲ ਦਾ ਜਸ਼ਨ, ਦਿਲਜੀਤ ਦੁਸਾਂਝ ਦੇ ਕੰਸਰਟ ਕਰਕੇ ਲਿਆ ਫੈਸਲਾ ? ਜਾਣੋ ਵਜ੍ਹਾ
Embed widget