Hola mohalla: ਹੋਲੇ ਮਹੱਲੇ ਮੌਕੇ ਟਰੈਕਟਰਾਂ 'ਤੇ ਵੱਡੇ-ਵੱਡੇ ਸਪੀਕਰ ਲਾ ਕੇ ਹੁਲੜਬਾਜ਼ੀ ਕਰਨ ਵਾਲਿਆਂ ਨੂੰ ਨਸੀਹਤ....
Hola Mohalla 2024: ਉਨ੍ਹਾਂ ਨੇ ਕਿਹਾ ਕਿ ਸਮੁੱਚੀ ਧਾਰਮਿਕ, ਸਮਾਜਿਕ ਲੀਡਰਸ਼ਿਪ ਤੇ ਬੁੱਧੀਜੀਵੀਆਂ ਦੀ ਮਦਦ ਨਾਲ ਗੁਰੂਧਾਮਾਂ ਤੇ ਧਾਰਮਿਕ ਦਰਸ਼ਨ ਦੀਦਾਰਿਆਂ ਲਈ ਜਾ ਰਹੀ ਸੰਗਤ ਨੂੰ ਗੁਰੂ ਘਰ ਦੀ ਮਰਿਆਦਾ ਅਨੁਸਾਰ ਵਾਹਿਗੁਰੂ ਦੇ ਜਾਪ ਰਾਹੀਂ ਗੁਰੂ ਘਰਾਂ ਨਾਲ ਜੋੜਨਾ ਚਾਹੀਦਾ ਹੈ।
Hola Mohalla 2024: ਸ਼ਹੀਦ ਐਨਆਰਆਈ ਭਾਈ ਪਰਦੀਪ ਸਿੰਘ ਖਾਲਸਾ ਦੇ ਪਿਤਾ ਗੁਰਬਖਸ਼ ਸਿੰਘ ਵੱਲੋਂ ਬੇਨਤੀ ਕੀਤੀ ਗਈ ਹੈ ਕਿ ਜੋੜ ਮੇਲੇ ਗੁਰੂ ਘਰਾਂ ਦੀ ਮਰਿਆਦਾ ਅਨੁਸਾਰ ਹੀ ਮਨਾਏ ਜਾਣ। ਟਰੈਕਟਰਾਂ ਉੱਪਰ ਵੱਡੇ-ਵੱਡੇ ਸਪੀਕਰ ਵਿੱਚ ਉੱਚੀ-ਉੱਚੀ ਗਾਣੇ ਲਾ ਕੇ ਜੋੜ ਮੇਲੇ 'ਤੇ ਆਉਣ ਵਾਲੇ ਹੁੱਲੜਬਾਜਾਂ ਨੂੰ ਰੋਕਣ ਸਬੰਧੀ ਠੋਸ ਕਦਮ ਉਠਾਏ ਜਾਣ। ਉਨ੍ਹਾਂ ਨੇ ਕਿਹਾ ਹੈ ਕਿ ਇਸ ਸਬੰਧੀ ਕੌਮ ਦੇ ਨਾਂ ਸੰਦੇਸ਼ ਜਾਰੀ ਕੀਤਾ ਜਾਵੇ।
ਉਨ੍ਹਾਂ ਨੇ ਕਿਹਾ ਕਿ ਸਮੁੱਚੀ ਧਾਰਮਿਕ, ਸਮਾਜਿਕ ਲੀਡਰਸ਼ਿਪ ਤੇ ਬੁੱਧੀਜੀਵੀਆਂ ਦੀ ਮਦਦ ਨਾਲ ਗੁਰੂਧਾਮਾਂ ਤੇ ਧਾਰਮਿਕ ਦਰਸ਼ਨ ਦੀਦਾਰਿਆਂ ਲਈ ਜਾ ਰਹੀ ਸੰਗਤ ਨੂੰ ਗੁਰੂ ਘਰ ਦੀ ਮਰਿਆਦਾ ਅਨੁਸਾਰ ਵਾਹਿਗੁਰੂ ਦੇ ਜਾਪ ਰਾਹੀਂ ਗੁਰੂ ਘਰਾਂ ਨਾਲ ਜੋੜਨਾ ਚਾਹੀਦਾ ਹੈ। ਇਹੀ ਬੇਨਤੀਆਂ ਲੈ ਕੇ ਅਸੀਂ ਸਮੁੱਚੀ ਧਾਰਮਿਕ, ਸਮਾਜਿਕ ਲੀਡਰਸ਼ਿਪ, ਬੁੱਧੀਜੀਵੀਆਂ, ਪ੍ਰਸ਼ਾਸਨ ਤੇ ਸਿੱਖ ਜਥੇਬੰਦੀਆਂ ਅੱਗੇ ਬੇਨਤੀ ਪੱਤਰ ਲੈ ਕੇ ਆਏ ਹਾਂ।
ਉਨ੍ਹਾਂ ਨੇ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਚਲਾਈ ਗਈ ਰਹਿਤ ਮਰਿਆਦਾ ਅਨੁਸਾਰ ਗੁਰੂ ਘਰਾਂ ਵਿੱਚ ਜੋੜ ਮੇਲਿਆਂ ਦੌਰਾਨ ਸਿੰਘਾਂ ਨੂੰ ਆਪਸ ਵਿੱਚ ਸਿਰ ਜੋੜ ਕੇ ਪਾਠ ਕਰਨ ਦੀ ਮਰਿਆਦਾ ਹੈ ਨਾ ਕਿ ਗੁਰੂ ਘਰਾਂ ਵਿੱਚ ਹੁਲੜਬਾਜੀ ਕਰਨਾ। ਉਨ੍ਹਾਂ ਕਿਹਾ ਕਿ ਸਿੱਖ ਪੰਥ ਵਿੱਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਹੁੱਲੜਬਾਜ਼ੀ ਤੇ ਲੜਾਈਆਂ ਕਰਨ ਦੇ ਨਾਲ-ਨਾਲ ਟਰੈਕਟਰਾਂ ਦੀਆਂ ਰੇਸਾਂ ਜਾਂ ਫਿਰ ਬੁਲੇਟ ਦੇ ਪਟਾਕੇ ਆਦਿ ਨੂੰ ਉਤਸ਼ਾਹਤ ਕਰਕੇ ਪੰਥ ਨੂੰ ਢਾਅ ਲਾਈ ਜਾ ਰਹੀ ਹੈ।
ਇਹ ਵੀ ਪੜ੍ਹੋ: ਕੀ ਨਵਜੋਤ ਸਿੱਧੂ 'ਤੇ ਆਈ ਆਰਥਿਕ ਮੰਦੀ ? IPL 'ਚ ਕੁਮੈਂਟਰੀ ਕਰਕੇ ਪੈਸੇ ਕਮਾਉਣਗੇ ! ਸਿੱਧੂ ਦੇ OSD ਨੇ ਕੀਤਾ ਖੁਲਾਸਾ
ਉਨ੍ਹਾਂ ਕਿਹਾ ਕਿ ਇਸ ਵਿੱਚ ਸਰਕਾਰਾਂ ਵੀ ਆਪਣਾ ਯੋਗਦਾਨ ਪਾ ਰਹੀਆ ਹਨ ਤੇ ਆਪਣੇ ਪੰਥ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਦੇ ਨਾਲ-ਨਾਲ ਨੌਜਵਾਨੀ ਨੂੰ ਗੁਰਬਾਣੀ ਨਾਲੋਂ ਤੋੜਨ ਦੇ ਯਤਨ ਕੀਤੇ ਜਾ ਰਹੇ ਹਨ। ਇਸ ਨੂੰ ਬਚਾਉਣਾ ਇਸ ਸਮੇਂ ਦੀ ਵੱਡੀ ਤੇ ਮੁੱਖ ਸੇਵਾ ਹੋਵੇਗੀ। ਇਨ੍ਹਾਂ ਹੁੱਲੜਬਾਜ਼ਾਂ ਨੂੰ ਰੋਕਣ ਲਈ ਤੇ ਗੁਰਬਾਣੀ ਨਾਲ ਜੋੜਨ ਲਈ ਪਿਛਲੇ ਵਾਰ ਹੋਲੇ ਮਹੱਲੇ (6 ਮਾਰਚ 2023) ਮੌਕੇ ਐਨਆਰਆਈ ਸ਼ਹੀਦ ਭਾਈ ਪਰਦੀਪ ਸਿੰਘ ਖਾਲਸਾ ਪਿੰਡ ਗਾਜੀਕੋਟ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਪਹਿਲਕਦਮੀ ਕੀਤੀ ਗਈ ਸੀ।
ਉਹ ਆਪਣੇ ਗੁਰੂ ਬਾਣੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਆਇਆ ਤੇ ਹੁੱਲੜਬਾਜਾਂ ਨਾਲ ਜੂਝਦਾ ਹੋਇਆ ਸ਼ਹੀਦੀ ਦਾ ਜਾਮ ਪੀ ਗਿਆ। ਹੁੱਲੜਬਾਜ਼ਾਂ ਨੇ ਐਨਆਰਆਈ ਸ਼ਹੀਦ ਭਾਈ ਪਰਦੀਪ ਸਿੰਘ ਖਾਲਸਾ ਨੂੰ ਕੁੱਟ-ਕੁੱਟ ਕੇ ਸ਼ਹੀਦ ਕਰ ਦਿੱਤਾ ਪਰ ਇਨ੍ਹਾਂ ਹੁੱਲੜਬਾਜਾਂ ਉਪਰ ਸਰਕਾਰਾਂ ਵੱਲੋਂ ਕੋਈ ਰੱਸੀ ਨਹੀਂ ਕੱਸੀ ਗਈ। ਉਨ੍ਹਾਂ ਨੇ ਕਿਹਾ ਕਿ ਅਸੀਂ ਇੱਕ ਗੁਰਸਿੱਖ ਨੌਜਵਾਨ ਜੋ ਹੁੱਲੜਬਾਜਾਂ ਕਰਕੇ ਆਪਣੀ ਜਾਨ ਗਵਾ ਚੁੱਕਾ ਹੈ, ਦੀ ਸੋਚ ਨੂੰ ਸਲਾਮ ਕਰਦੇ ਹਾਂ। ਅੱਗੇ ਨੂੰ ਉਸ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਗੁਰੂ ਸਾਹਿਬਾਨ ਦੇ ਸੰਦੇਸ਼ ਨੂੰ ਸੰਗਤ ਵਿੱਚ ਜਾਰੀ ਕਰਵਾਉਣ ਲਈ ਚਾਰਾ ਕਰਦੇ ਰਹਾਂਗੇ।
ਇਹ ਵੀ ਪੜ੍ਹੋ: Punjab Politics: ਸ਼੍ਰੋਮਣੀ ਅਕਾਲੀ ਦਲ ਦੀ ਆਪ ਨੂੰ ਚੁਣੌਤੀ ! ਅਸਤੀਫ਼ਾ ਦੇ ਕੇ ਚੋਣ ਲੜਨ ਮੰਤਰੀ ਨਹੀਂ ਤਾਂ...