(Source: ECI/ABP News)
Lok Sabha Election 2024: ਬਠਿੰਡਾ ਵਾਲੇ ਪਾ ਰਹੇ ਦਿਲ ਖੋਲ੍ਹ ਕੇ ਵੋਟਾਂ, ਹੌਟ ਸੀਟਾਂ ਖਡੂਰ ਸਾਹਿਬ ਤੇ ਸੰਗਰੂਰ ਦਾ ਰਿਹਾ ਇਹ ਹਾਲ
ਪੰਜਾਬ ਵਿੱਚ ਲੋਕ ਸਭਾ ਦੀਆਂ 13 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਸਵੇਰੇ ਪੋਲਿੰਗ ਦੀ ਰਫਤਾਰ ਮੱਠੀ ਰਹੀ ਪਰ ਬਾਅਦ ਵਿੱਚ ਤੇਜ਼ੀ ਫੜ੍ਹ ਲਈ। ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਦੁਪਹਿਰ 1 ਵਜੇ ਤੱਕ 37.80 ਫ਼ੀਸਦ ਵੋਟਿੰਗ ਹੋਈ ਹੈ।

Lok Sabha Election 2024: ਪੰਜਾਬ ਵਿੱਚ ਲੋਕ ਸਭਾ ਦੀਆਂ 13 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਸਵੇਰੇ ਪੋਲਿੰਗ ਦੀ ਰਫਤਾਰ ਮੱਠੀ ਰਹੀ ਪਰ ਬਾਅਦ ਵਿੱਚ ਤੇਜ਼ੀ ਫੜ੍ਹ ਲਈ। ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਦੁਪਹਿਰ 1 ਵਜੇ ਤੱਕ 13 ਲੋਕ ਸਭਾ ਸੀਟਾਂ ‘ਤੇ 37.80 ਫ਼ੀਸਦ ਵੋਟਿੰਗ ਹੋਈ ਹੈ। ਇਸ ਦੌਰਾਨ ਬਠਿੰਡਾ ਵਿੱਚ ਸਭ ਤੋਂ ਵੱਧ 41.7 ਫ਼ੀਸਦ ਵੋਟਿੰਗ ਹੋਈ। ਇਸ ਤੋਂ ਇਲਾਵਾ ਹੌਟ ਸੀਟਾਂ ਖਡੂਰ ਸਾਹਿਬ ਵਿੱਚ 37.76 ਫ਼ੀਸਦ ਤੇ ਸੰਗਰੂਰ ਵਿੱਚ 39.85 ਫ਼ੀਸਦ ਵੋਟਿੰਗ ਹੋਈ।
ਗੁਰਦਾਸਪੁਰ ਵਿੱਚ 39.05 ਫ਼ੀਸਦ, ਹੁਸ਼ਿਆਰਪੁਰ ਵਿੱਚ 37.07 ਫ਼ੀਸਦ, ਜਲੰਧਰ ਵਿੱਚ 37.95 ਫ਼ੀਸਦ, ਖਡੂਰ ਸਾਹਿਬ ਵਿੱਚ 37.76 ਫ਼ੀਸਦ, ਲੁਧਿਆਣਾ ਵਿੱਚ 35.16 ਫ਼ੀਸਦ, ਪਟਿਆਲਾ ਵਿੱਚ 39.73 ਫ਼ੀਸਦ, ਸੰਗਰੂਰ ਵਿੱਚ 39.85 ਫ਼ੀਸਦ, ਅੰਮ੍ਰਿਤਸਰ ਵਿੱਚ 32.18 ਫ਼ੀਸਦ, ਆਨੰਦਪੁਰ ਸਾਹਿਬ ਵਿੱਚ 37.43 ਫ਼ੀਸਦ, ਫ਼ਰੀਦਕੋਟ ਵਿੱਚ 36.82 ਫ਼ੀਸਦ, ਫ਼ਤਹਿਗੜ੍ਹ ਸਾਹਿਬ ਵਿੱਚ 37.43 ਫ਼ੀਸਦ, ਫਿਰੋਜ਼ਪੁਰ ਵਿੱਚ 39.74 ਵੋਟਿੰਗ ਹੋਈ ਹੈ।
ਦੱਸ ਦਈਏ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਸੂਬੇ ਵਿੱਚ ਲੋਕ ਸਭਾ ਚੋਣਾਂ ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਕਰਵਾਉਣ ਲਈ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਪੰਜਾਬ ਪੁਲਿਸ ਤੇ ਕੇਂਦਰੀ ਸੁਰੱਖਿਆ ਬਲਾਂ ਦੇ 70000 ਜਵਾਨ ਤਾਇਨਾਤ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸੂਬੇ ਦੀਆਂ 13 ਲੋਕ ਸਭਾ ਸੀਟਾਂ ਲਈ 328 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇਸ ਵਿੱਚੋਂ 302 ਮਰਦ ਉਮੀਦਵਾਰ ਅਤੇ 26 ਔਰਤਾਂ ਹਨ।
ਸੂਬੇ ਵਿੱਚ ਕੁੱਲ 2,14,61,741 ਵੋਟਰ ਹਨ, ਜਿਨ੍ਹਾਂ ਵਿੱਚ 1,12,86,727 ਪੁਰਸ਼, 1,01,74,241 ਮਹਿਲਾਵਾਂ, 773 ਟਰਾਂਸਜੈਂਡਰ, 1,58,718 ਪੀਡਬਲਿਊਡੀ (ਦਿਵਿਆਂਗ) ਅਤੇ 1614 ਐੱਨਆਰਆਈ (ਪਰਵਾਸੀ ਭਾਰਤੀ) ਵੋਟਰ ਸ਼ਾਮਲ ਹਨ। ਸੂਬੇ ਵਿੱਚ ਪਹਿਲੀ ਵਾਰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਵਾਲੇ ਵੋਟਰਾਂ ਦੀ ਗਿਣਤੀ 5,38,715 ਤੇ 85 ਸਾਲ ਤੇ ਇਸ ਤੋਂ ਵੱਧ ਉਮਰ ਦੇ ਵੋਟਰਾਂ ਦੀ ਗਿਣਤੀ 1,89,855 ਹੈ। ਸੂਬੇ ਵਿੱਚ 24,451 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿਨ੍ਹਾਂ ਵਿੱਚੋਂ 5694 ਪੋਲਿੰਗ ਸਟੇਸ਼ਨ ਸੰਵੇਦਨਸ਼ੀਲ ਐਲਾਨੇ ਗਏ ਹਨ।ਇੱਥੇ ਦਸ ਦਈਏ ਕਿ ਪੰਜਾਬ ਵਿੱਚ ਅੱਜ ਲੋਕ ਸਭਾ ਦੀਆਂ 13 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਭਾਰਤੀ ਚੋਣ ਕਮਿਸ਼ਨ ਵੱਲੋਂ ਸੂਬੇ ਵਿੱਚ ਲੋਕ ਸਭਾ ਚੋਣਾਂ ਲਈ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
