Punjab News: ਲੋਕ ਸਭਾ ਚੋਣਾਂ 'ਚ ਖੜ੍ਹੇ ਹੋਣ ਵਾਲੇ ਵਿਰੋਧੀਆਂ ਲਈ ਸਿਮਰਨਜੀਤ ਸਿੰਘ ਮਾਨ ਨੇ ਆਖੀ ਇਹ ਗੱਲ- 'ਕੱਲ੍ਹਾ ਬੰਦਾ ਹੀ ਫਤਿਹ ਹਾਸਲ ਕਰ ਲੈਂਦਾ ਏ'
Lokshabha Elections 2024: ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਲੋਕ ਸਭਾ ਸੰਗਰੂਰ ਤੋਂ ਉਮੀਦਵਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਅੱਜ ਪ੍ਰਚਾਰ ਕਰਨ ਲਈ ਲਹਿਰਾਗਾਗਾ ਵਿਖੇ ਪਹੁੰਚੇ...
Punjab News: ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਲੋਕ ਸਭਾ ਸੰਗਰੂਰ ਤੋਂ ਉਮੀਦਵਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਅੱਜ ਪ੍ਰਚਾਰ ਕਰਨ ਲਈ ਲਹਿਰਾਗਾਗਾ ਵਿਖੇ ਪਹੁੰਚੇ। ਜਿੱਥੇ ਉਨ੍ਹਾਂ ਨੇ ਡੇਢ ਸਾਲ ਵਿੱਚ ਮੈਂਬਰ ਪਾਰਲੀਮੈਂਟ ਹੁੰਦੇ ਹੋਏ ਆਪਣੇ ਵੱਲੋਂ ਕੀਤੇ ਕੰਮਾਂ ਨੂੰ ਲੋਕਾਂ ਸਾਹਮਣੇ ਬਿਆਨ ਕੀਤਾ।
ਵਿਰੋਧੀਆਂ ਨੂੰ ਦੱਸਿਆ ਡੱਡੂ
ਜਦੋਂ ਸਿਮਰਨਜੀਤ ਸਿੰਘ ਮਾਨ ਨੂੰ ਪੁੱਛਿਆ ਗਿਆ ਕਿ ਤੁਹਾਡੇ ਖਿਲਾਫ ਕਾਂਗਰਸ ਨੇ ਸੁਖਪਾਲ ਸਿੰਘ ਖਹਿਰਾ ਨੂੰ ਖੜਾ ਕੀਤਾ ਤਾਂ ਉਹਨਾਂ ਨੇ ਕਿਹਾ ਚਾਹੇ ਮੇਰੇ ਖਿਲਾਫ ਮੋਦੀ ਜਾ ਸੋਨੀਆ ਗਾਂਧੀ ਨੂੰ ਲੜਾ ਦਿਓ ਐਵੇਂ ਹੀ ਤੁਸੀਂ ਡੱਡੂਆਂ ਨਾਲ ਮੁਕਾਬਲਾ ਕਰੀ ਜਾਂਦੇ ਹੋ। ਮਾਨ ਨੇ ਕਿਹਾ ਕਿ ਅਸੀਂ ਦਸ ਉਮੀਦਵਾਰ ਪੰਜਾਬ 'ਚ ਤੇ ਦੋ ਹਰਿਆਣੇ ਵਿੱਚ ਖੜੇ ਕੀਤੇ ਹਨ ਤੇ ਉਹਨਾਂ ਨੂੰ ਜਿੱਤਾ ਕੇ ਮੈਂਬਰ ਪਾਰਲੀਮੈਂਟ ਵਿੱਚ ਭੇਜੋ ਆ ਫਿਰ ਦੇਖੋ ਮੈਂਬਰ ਪਾਰਲੀਮੈਂਟ ਵਿੱਚ ਕਿਸ ਤਰ੍ਹਾਂ ਤੁਹਾਡੇ ਮੁੱਦੇ ਚੁੱਕੇ ਜਾਂਦੇ ਹਨ।
ਡੇਢ ਸਾਲ ਵਿੱਚ ਕੀਤੇ ਇਹ ਕੰਮ
ਜਦੋਂ ਸਿਮਰਨਜੀਤ ਸਿੰਘ ਮਾਨ ਨੂੰ ਪੁੱਛਿਆ ਗਿਆ ਕਿ ਵਿਰੋਧੀ ਸਵਾਲ ਉਠਾਉਂਦੇ ਨੇ ਕਿ ਤੁਸੀਂ ਪੰਜਾਬ ਲਈ ਮੈਂਬਰ ਪਾਰਲੀਮੈਂਟ ਵਿੱਚ ਕੋਈ ਵੀ ਮੁੱਦਾ ਨਹੀਂ ਚੁੱਕਿਆ ਤਾਂ ਮਾਨ ਨੇ ਕਿਹਾ ਮੈਂ ਡੇਢ ਸਾਲ ਵਿੱਚ ਸੰਗਰੂਰ ਹਲਕੇ ਲਈ ਸਭ ਤੋਂ ਵੱਧ ਪੈਸਾ ਲੈ ਕੇ ਆਇਆ, 350 ਕਰੋੜ ਬਿਜਲੀ ਦੀਆਂ ਤਾਰਾਂ ਨੂੰ ਅੰਡਰਗਰਾਊਂਡ ਕਰਵਾਉਣ ਲਈ ਕੀਤਾ ਗਿਆ, 56 ਕਰੋੜ ਰੁਪਏ ਦੇ ਵਿੱਚ ਸਿਹਤ ਸਹੂਲਤਾਂ ਲਈ ਕੰਮ ਕੀਤਾ। ਉਹਨਾਂ ਨੇ ਕਿਹਾ ਹੈ ਕਿ ਬਹੁਤ ਵਿਕਾਸ ਦੇ ਕੰਮ ਸੰਗਰੂਰ ਹਲਕੇ ਵਿੱਚ ਕੀਤੇ ਗਏ ਹਨ।
ਭਾਜਪਾ ਹਿੰਦੂ ਰਾਸ਼ਟਰਵਾਦ ਲਿਆਉਣਾ ਚਾਹੁੰਦੀ ਹੈ
ਭਾਜਪਾ ਦਾ ਕਿਸਾਨਾਂ ਵੱਲੋਂ ਵਿਰੋਧ ਨੂੰ ਲੈ ਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਭਾਜਪਾ ਜੋ ਕੱਲ੍ਹ ਵੋਟਾਂ ਪਈਆਂ ਹਨ। ਉਸ ਵਿੱਚ ਭਾਜਪਾ ਬੁਰੇ ਤਰੀਕੇ ਨਾਲ ਹਾਰ ਰਹੀ ਹੈ ਤੇ ਭਾਜਪਾ ਦਾ ਮੁੱਖ ਮਕਸਦ ਹਿੰਦੂ ਰਾਸ਼ਟਰਵਾਦ ਨੂੰ ਲਿਆਉਣਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।