ਟਵਿੱਟਰ ਤੇ ਸਰਕਾਰ ਵਿਚਾਲੇ 'ਜੰਗ' 'ਤੇ ਨਵਜੋਤ ਸਿੱਧੂ ਦਾ ਟਵੀਟ, ਲਿਖਿਆ 'ਤਾਨਾਸ਼ਾਹ'
ਕਿਸਾਨ ਅੰਦੋਸਨ ਬਾਰੇ ਗਲਤ ਜਾਣਕਾਰੀ ਤੇ ਭੜਕਾਉ ਚੀਜ਼ਾਂ ਫੈਲਾ ਰਹੇ ਅਕਾਉਂਟ ਖਿਲਾਫ ਟਵਿੱਟਰ ਦੇ ਨਰਮ ਰੁਖ 'ਤੇ ਭਾਰਤ ਸਰਕਾਰ ਨੇ ਇਤਰਾਜ਼ ਜਾਹਰ ਕੀਤਾ ਹੈ।
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਨੇਤਾ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਇੱਕ ਵਾਰ ਫੇਰ ਟਵੀਟ ਕਰ ਸਰਕਾਰ 'ਤੇ ਭੜਾਸ ਕੱਢੀ ਹੈ। ਦੱਸ ਦਈਏ ਕਿ ਹਾਲ ਹੀ ਟਵਿੱਟਰ (Twitter) ਤੇ ਭਾਰਤ ਸਰਕਾਰ ਦਰਮਿਆਨ ਕੁਝ ਟਵਿੱਟਰ ਅਕਾਊਂਟ ਬੈਨ ਕਰਨ 'ਤੇ ਠਣੀ ਹੋਈ ਹੈ।
ਇਸ ਦੇ ਨਾਲ ਹੀ ਸਰਕਾਰ ਵੱਲੋਂ ਨਵੀਂ ਐਪ 'Koo' ਨੂੰ ਵਰਤਣ ਦੀ ਅਪੀਲ ਕੀਤੀ ਗਈ ਪਰ ਇਸ ਵਿਚਕਾਰ ਨਵਜੋਤ ਸਿੱਧੂ ਨੇ ਟਵੀਟ ਕਰਦਿਆਂ ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾਇਆ ਤੇ ਲਿਖਿਆ, "ਕੀ ਲਿਖਾਂ, ਕਲਮ ਜਕੜ 'ਚ ਹੈ,,, ਕਿਵੇਂ ਲਿਖਾਂ, ਹੱਥ ਤਾਨਾਸ਼ਾਹ ਦੀ ਪਕੜ 'ਚ ਹਨ।#TwitterCensorship"
ਦੱਸ ਦਈਏ ਕਿ ਕਿਸਾਨ ਅੰਦੋਸਨ ਬਾਰੇ ਗਲਤ ਜਾਣਕਾਰੀ ਤੇ ਭੜਕਾਉ ਚੀਜ਼ਾਂ ਫੈਲਾ ਰਹੇ ਅਕਾਉਂਟ ਖਿਲਾਫ ਟਵਿੱਟਰ ਦੇ ਨਰਮ ਰੁਖ 'ਤੇ ਭਾਰਤ ਸਰਕਾਰ ਨੇ ਇਤਰਾਜ਼ ਜਾਹਰ ਕੀਤਾ ਹੈ। ਸਰਕਾਰ ਨੇ ਟਵਿੱਟਰ ਨੂੰ ਫੇਕ ਅਕਾਉਂਟਸ ਨੂੰ ਹਟਾਉਣ ਤੇ ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ।
ਇਹ ਵੀ ਪੜ੍ਹੋ: ਭਾਰਤ ਸਰਕਾਰ ਵੱਲੋਂ ਟਵਿੱਟਰ ਨੂੰ ਚੇਤਾਵਨੀ, ਅਧਿਕਾਰੀਆਂ ਦੀ ਹੋ ਸਕਦੀ ਗ੍ਰਿਫਤਾਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904