PM Modi Punjab Visit: ਪ੍ਰਧਾਨ ਮੰਤਰੀ ਬੋਲੇ, ਸੀਐਮ ਚੰਨੀ ਨੂੰ ਸ਼ੁਕਰੀਆ ਕਹਿਣਾ, ਮੈਂ ਜਿੰਦਾ ਪਰਤ ਸਕਿਆ...
PM Modi Punjab Visit Latest News Updates: ਕੇਂਦਰੀ ਗ੍ਰਹਿ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿੱਚ ਸੰਨ੍ਹ ਲੱਗੀ ਹੈ।
LIVE

Background
ਪ੍ਰਧਾਨ ਮੰਤਰੀ ਦੀ ਸੁਰੱਖਿਆ 'ਚ ਕੁਤਾਹੀ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੱਡਾ ਬਿਆਨ
ਅਮਿਤ ਸ਼ਾਹ ਨੇ ਕਿਹਾ, “ਪੰਜਾਬ ਵਿੱਚ ਅੱਜ ਕਾਂਗਰਸ ਵੱਲੋਂ ਪੈਦਾ ਕੀਤੀ ਘਟਨਾ ਇਸ ਗੱਲ ਦਾ ਟ੍ਰੇਲਰ ਹੈ ਕਿ ਇਹ ਪਾਰਟੀ ਕਿਵੇਂ ਸੋਚਦੀ ਹੈ ਅਤੇ ਕੰਮ ਕਰਦੀ ਹੈ। ਕਾਂਗਰਸ ਨੂੰ ਲੋਕਾਂ ਵੱਲੋਂ ਵਾਰ-ਵਾਰ ਨਕਾਰੇ ਜਾਣ ਕਾਰਨ ਇਹ ਪਾਰਟੀ ਜਨੂੰਨ ਦੇ ਰਾਹ ਤੁਰ ਪਈ ਹੈ। ਕਾਂਗਰਸ ਦੇ ਸਿਖਰਲੇ ਨੇਤਾਵਾਂ ਨੂੰ ਆਪਣੇ ਕੀਤੇ ਲਈ ਭਾਰਤ ਦੇ ਲੋਕਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ।"

PM Modi Ferozepur Rally: ਪੀਐਮ ਮੋਦੀ ਦਾ ਪ੍ਰੋਗਰਾਮ ਦਿੱਲੀ ਤੋਂ ਤੈਅ ਹੋਇਆ ਸੀ
ਚਰਨਜੀਤ ਸਿੰਘ ਨੇ ਦੱਸਿਆ ਕਿ ਦਿੱਲੀ ਤੋਂ ਪ੍ਰਧਾਨ ਮੰਤਰੀ ਮੋਦੀ ਦਾ ਮਿੰਟ-ਟੂ-ਮਿੰਟ ਦਾ ਪ੍ਰੋਗਰਾਮ ਤੈਅ ਕੀਤਾ ਗਿਆ ਸੀ। ਸੜਕ ਰਾਹੀਂ ਸਫ਼ਰ ਕਰਨ ਬਾਰੇ ਉਨ੍ਹਾਂ ਕਿਹਾ ਕਿ ਸਾਡੇ ਕੋਲ ਅਜਿਹੀ ਕੋਈ ਸੂਚਨਾ ਨਹੀਂ ਸੀ ਕਿ ਪ੍ਰਧਾਨ ਮੰਤਰੀ ਨੇ ਸੜਕ ਰਾਹੀਂ ਜਾਣਾ ਹੈ। ਇਹ ਉਨ੍ਹਾਂ ਦੀ ਆਪਣੀ ਟੀਮ ਸੀ ਜਿਸ ਨੇ ਸੜਕ ਵੱਲੋਂ ਜਾਣ ਦਾ ਫੈਸਲਾ ਕੀਤਾ ਸੀ। ਉਨ੍ਹਾਂ ਕਿਹਾ, "ਐਨਐਸਜੀ ਦੀ ਪੂਰੀ ਟੀਮ ਆਈ ਸੀ। ਬੈਠਣ ਦੇ ਪ੍ਰਬੰਧ ਦਾ ਕੰਮ ਵੀ ਪੀਐਮ ਮੋਦੀ ਦੇ ਵਿਭਾਗ ਕੋਲ ਸੀ। ਸਭ ਕੁਝ ਪੀਐਮ ਦੇ ਵਿਭਾਗ ਤੋਂ ਦੇਖਿਆ ਜਾ ਰਿਹਾ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਡਾ ਕੰਟਰੋਲ ਨਹੀਂ ਹੈ।ਸਾਰਾ ਕੁਝ ਕੇਂਦਰ ਸਰਕਾਰ ਹੀ ਦੇਖ ਰਹੀ ਸੀ।
ਭਾਜਪਾ ਨੂੰ ਸਿਆਸਤ ਨਹੀਂ ਕਰਨੀ ਚਾਹੀਦੀ: ਚੰਨੀ
ਪ੍ਰੈੱਸ ਕਾਨਫਰੰਸ ਦੌਰਾਨ ਸੀਐੱਮ ਚੰਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ 'ਚ ਕੁਤਾਹੀ ਨਾਂ ਦੀ ਕੋਈ ਗੱਲ ਨਹੀਂ ਹੈ। ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਕੋਈ ਖਤਰਾ ਨਹੀਂ ਸੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ 'ਤੇ ਕੋਈ ਹਮਲਾ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਆਗੂਆਂ ਨੂੰ ਇਸ ਮਾਮਲੇ ’ਤੇ ਸਿਆਸਤ ਨਹੀਂ ਕਰਨੀ ਚਾਹੀਦੀ। ਇਸ ਮਾਮਲੇ 'ਤੇ ਬੇਲੋੜੀ ਰਾਜਨੀਤੀ ਨਹੀਂ ਹੋਣੀ ਚਾਹੀਦੀ। ਸੀਐਮ ਚੰਨੀ ਨੇ ਕਿਹਾ ਕਿ "ਮੈਂ ਕਿਸਾਨਾਂ 'ਤੇ ਲਾਠੀਆਂ ਨਹੀਂ ਚਲਾ ਸਕਦਾ।" ਉਨ੍ਹਾਂ ਆਪਣਾ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਜੇਕਰ ਕੁਝ ਹੈ ਤਾਂ ਜਾਂਚ ਕਰਵਾਵਾਂਗੇ।
PM ਮੋਦੀ ਦੀ ਸੁਰੱਖਿਆ 'ਚ ਨਹੀਂ ਹੋਈ ਕੋਈ ਕੁਤਾਹੀ, ਚੰਨੀ ਨੇ ਦਿੱਤਾ ਜਵਾਬ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ