Punjab News: 7 ਮਹੀਨਿਆਂ ਤੋਂ ਰੂਸ 'ਚ ਫਸਿਆ ਗੁਰਦਾਸਪੁਰ ਦਾ ਗਗਨਦੀਪ! ਪਿਤਾ ਨੇ ਕਿਹਾ- 'ਰੂਸੀ ਫੌਜ ਨੇ ਜ਼ਬਰਦਸਤੀ ਹਥਿਆਰ ਦੇ ਜੰਗ 'ਚ ਉਤਾਰਿਆ'
PM Modi Russia Visit: ਰੂਸ ਅਤੇ ਯੂਕਰੇਨ ਵਿਚਾਲੇ 2022 ਤੋਂ ਜੰਗ ਜਾਰੀ ਹੈ। ਇਸ ਜੰਗ ਦੇ ਵਿੱਚ ਕਈ ਭਾਰਤੀ ਨੌਜਵਾਨਾਂ ਨੂੰ ਥੱਕੇ ਦੇ ਨਾਲ ਕੈਦ ਕਰਕੇ ਫਿਰ ਡਰਾ-ਧਮਕਾ ਕੇ ਫੌਜ ਵਿੱਚ ਭਰਤੀ ਕੀਤਾ ਗਿਆ ਹੈ। ਫਿਰ ਉਨ੍ਹਾਂ ਨੂੰ ਯੁੱਧ ਦੇ ਵਿੱਚ ਭੇਜ..
PM Modi Russia Visit: ਰੂਸ ਅਤੇ ਯੂਕਰੇਨ ਵਿਚਾਲੇ 2022 ਤੋਂ ਜੰਗ ਜਾਰੀ ਹੈ। ਇਸ ਜੰਗ ਵਿੱਚ ਕਈ ਭਾਰਤੀ ਨੌਜਵਾਨ ਉੱਥੇ ਫਸੇ ਹੋਏ ਹਨ। ਜਿਨ੍ਹਾਂ ਵਿਚੋਂ ਕਈ ਰੂਸ ਦੀ ਤਰਫੋਂ ਜੰਗ ਵੀ ਲੜ ਰਹੇ ਹਨ। ਹਾਲਾਂਕਿ, ਇਹ ਨੌਜਵਾਨ ਆਪਣੀ ਮਰਜ਼ੀ ਨਾਲ ਨਹੀਂ, ਸਗੋਂ ਜ਼ਬਰਦਸਤੀ ਹਥਿਆਰ ਚੁੱਕਣ ਲਈ ਮਜਬੂਰ ਹਨ। ਇਨ੍ਹਾਂ ਵਿੱਚ ਗੁਰਦਾਸਪੁਰ ਦਾ ਗਗਨਦੀਪ ਸਿੰਘ ਵੀ ਸ਼ਾਮਲ ਹੈ। ਜੋ ਪਿਛਲੇ ਕਈ ਮਹੀਨਿਆਂ ਤੋਂ ਰੂਸ ਵਿੱਚ ਫਸੇ ਹੋਏ ਹਨ। ਗਗਨਦੀਪ (Gagandeep) ਦੇ ਪਿਤਾ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਅਸੀਂ ਉਮੀਦ ਕਰਦੇ ਹਾਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਥੇ ਫਸੇ ਉਨ੍ਹਾਂ ਦੇ ਪੁੱਤਰ ਅਤੇ ਹੋਰ ਭਾਰਤੀਆਂ ਨੂੰ ਭਾਰਤ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ।
ਨਿਊਜ਼ ਏਜੰਸੀ ਏਐਨਆਈ ਮੁਤਾਬਕ ਗਗਨਦੀਪ ਦੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ 24 ਦਸੰਬਰ ਨੂੰ ਟੂਰਿਸਟ ਵੀਜ਼ੇ 'ਤੇ ਘਰ ਤੋਂ ਰੂਸ ਗਿਆ ਸੀ। ਜੋ ਕਿ ਪਿਛਲੇ ਕਰੀਬ 7 ਮਹੀਨਿਆਂ ਤੋਂ ਉੱਥੇ ਫਸਿਆ ਹੋਇਆ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਰੂਸ ਵਿੱਚ ਬੱਚਿਆਂ ਨੂੰ ਇੱਕ ਟੈਕਸੀ ਡਰਾਈਵਰ ਨੇ ਧੋਖਾ ਦਿੱਤਾ ਜੋ ਗਗਨਦੀਪ ਅਤੇ ਉਸਦੇ ਦੋਸਤਾਂ ਨੂੰ ਹਾਈਵੇਅ 'ਤੇ ਛੱਡ ਗਿਆ। ਜਿਸ ਤੋਂ ਬਾਅਦ ਰੂਸੀ ਪੁਲਿਸ ਨੇ ਉਨ੍ਹਾਂ ਨੂੰ ਫੜ ਲਿਆ ਅਤੇ ਰੂਸੀ ਫੌਜ ਦੇ ਹਵਾਲੇ ਕਰ ਦਿੱਤਾ।
Gurdaspur, Punjab | On PM Modi's meeting with Russian President Vladimir Putin, Balvinder Singh, father of Gagandeep Singh who is in the Russian Army, says, "My son went from home on 24th December on a tourist visa (to Russia). He was duped by a taxi driver who left him and his… pic.twitter.com/rA3F0i7R2f
— ANI (@ANI) July 9, 2024
ਬੰਕਰਾਂ ਵਿੱਚ ਰਹਿਣ ਲਈ ਮਜਬੂਰ ਭਾਰਤੀ ਨੌਜਵਾਨ
ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਬਾਅਦ 'ਚ ਪੁੱਤਰ ਗਗਨਦੀਪ ਨੂੰ ਫਾਰਮ 'ਤੇ ਦਸਤਖਤ ਕਰਵਾ ਕੇ ਇਕ ਕੈਂਪ 'ਚ ਲਿਜਾਇਆ ਗਿਆ, ਜਿੱਥੇ ਉਸ ਨੂੰ ਰਾਈਫਲਾਂ ਨਾਲ 11 ਦਿਨਾਂ ਦੀ ਟ੍ਰੇਨਿੰਗ ਦਿੱਤੀ ਗਈ | ਉਦੋਂ ਤੋਂ ਉਹ ਯੂਕਰੇਨ ਦੀ ਜੰਗ ਵਿੱਚ ਲੜ ਰਿਹਾ ਹੈ ਅਤੇ ਬੰਕਰਾਂ ਵਿੱਚ ਰਹਿੰਦਾ ਹਨ। ਹਾਲਾਂਕਿ ਗਗਨਦੀਪ ਅਜੇ ਵੀ ਯੁੱਧ ਖੇਤਰ ਤੋਂ 100 ਕਿਲੋਮੀਟਰ ਪਿੱਛੇ ਹੈ। ਬਲਵਿੰਦਰ ਦਾ ਕਹਿਣਾ ਹੈ ਕਿ ਰੂਸ ਦੇ ਦੌਰੇ ਦੌਰਾਨ ਪੀਐਮ ਮੋਦੀ ਨੇ ਯੁੱਧ ਖੇਤਰ ਵਿੱਚ ਭਾਰਤੀਆਂ ਦੀ ਰਿਹਾਈ ਦੀ ਗੱਲ ਕੀਤੀ ਹੈ।
ਪੀਐਮ ਮੋਦੀ ਨੇ ਪੁਤਿਨ ਕੋਲ ਫੌਜ ਵਿੱਚ ਭਾਰਤੀਆਂ ਦੀ ਭਰਤੀ ਦਾ ਮੁੱਦਾ ਉਠਾਇਆ
ਤੁਹਾਨੂੰ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ (8 ਜੁਲਾਈ 2024) ਨੂੰ ਮਾਸਕੋ ਪਹੁੰਚੇ ਤਾਂ ਉਨ੍ਹਾਂ ਨੇ ਪੁਤਿਨ ਕੋਲ ਰੂਸੀ ਫੌਜ ਵਿੱਚ ਭਰਤੀ ਭਾਰਤੀ ਨਾਗਰਿਕਾਂ ਦਾ ਮੁੱਦਾ ਉਠਾਇਆ। ਜਿਸ 'ਤੇ ਰੂਸੀ ਸਰਕਾਰ ਭਾਰਤੀਆਂ ਨੂੰ ਵਾਪਸ ਭੇਜਣ ਲਈ ਤਿਆਰ ਹੋ ਗਈ ਹੈ। ਸੂਤਰਾਂ ਮੁਤਾਬਕ ਰੂਸ ਨੇ ਭਾਰਤ ਦੀ ਬੇਨਤੀ 'ਤੇ ਸਹਿਮਤੀ ਜਤਾਈ ਹੈ ਕਿ ਉਹ ਆਪਣੀ ਫੌਜ 'ਚ ਸਹਾਇਕ ਕਰਮਚਾਰੀਆਂ ਦੇ ਰੂਪ 'ਚ ਭਾਰਤੀਆਂ ਦੀ ਭਰਤੀ ਬੰਦ ਕਰੇ ਅਤੇ ਕੰਮ ਕਰ ਰਹੇ ਭਾਰਤੀਆਂ ਦੀ ਘਰ ਵਾਪਸੀ ਯਕੀਨੀ ਕਰੇ।